ਅੱਜ-ਨਾਮਾ
ਮੁੱਕਿਆ ਹਾਲੀ ਨਹੀਂ ਮੁੱਦਾ ਅਯੁੱਧਿਆ ਦਾ,
ਚੱਲ ਪਿਆ ਫੇਰ ਅਦਾਲਤ ਦਾ ਗੇੜ ਬੇਲੀ।
ਲਾ-ਲਾ ਵੇਖੇ ਕਈ ਚੱਕਰ ਵਿਚੋਲਿਆਂ ਨੇ,
ਦਿੱਸਿਆ ਕੇਸ ਦਾ ਫੇਰ ਨਹੀਂ ਨੇੜ ਬੇਲੀ।
ਚਰਚਾ ਸਹਿਮਤੀ ਲਈ ਤਾਂ ਕਰਨ ਬੇਸ਼ੱਕ,
ਵਿੱਚੋਂ ਕਾਹਲੇ ਕਈ ਭਿੜਨ ਨੂੰ ਭੇੜ ਬੇਲੀ।
ਜਿਹੜੇ ਹੱਲ ਕੋਈ ਕੱਢਣ ਦੀ ਹਾਂ ਕਰਦੇ,
ਬਾਹਰੋਂ ਦੇਵੇ ਕੋਈ ਉਨ੍ਹਾਂ ਨੂੰ ਛੇੜ ਬੇਲੀ।
ਜਿੱਥੋਂ ਚੱਲੀ ਸੀ, ਓਥੇ ਫਿਰ ਆਈ ਗੱਡੀ,
ਕਰ ਕੇ ਵਾਧੂ ਦਾ ਵਕਤ ਬਰਬਾਦ ਬੇਲੀ।
ਕੀਤਾ ਕਿਵੇਂ ਸਮਝੌਤਾ ਕੋਈ ਸਿਰੇ ਲੱਗੂ,
ਮਿਲਦੀ ਲੜਦਿਆਂ ਨੂੰ ਜਦੋਂ ਦਾਦ ਬੇਲੀ।
-ਤੀਸ ਮਾਰ ਖਾਂ
ਜੁਲਾਈ 13, 2019