25.6 C
Delhi
Saturday, April 20, 2024
spot_img
spot_img

ਮੁਖਲਿਆਣਾ ’ਚ 16 ਕਰੋੜ ਦੀ ਲਾਗਤ ਨਾਲ ਬਣੇਗਾ ਸਰਕਾਰੀ ਕਾਲਜ, ਚੱਬੇਵਾਲ ’ਚ ਆਈ.ਟੀ.ਆਈ. ਕਾਲਜ ਨੂੰ ਸਿਧਾਂਤਕ ਮਨਜ਼ੂਰੀ: ਰਾਜ ਕੁਮਾਰ ਚੱਬੇਵਾਲ

ਯੈੱਸ ਪੰਜਾਬ
ਹੁਸ਼ਿਆਰਪੁਰ, 31 ਦਸੰਬਰ, 2020:
ਹਲਕਾ ਚੱਬੇਵਾਲ ਲਈ ਸਾਲ 2020 ਨੂੰ ਵਿਕਾਸ ਪੱਖੋਂ ਸ਼ਾਨਦਾਰ ਵਰ੍ਹਾ ਮੰਨਦਿਆਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਸਾਲ 2021 ਦੀ ਆਮਦ ’ਤੇ ਕਿਹਾ ਕਿ ਹਲਕੇ ਦੇ ਪਿੰਡ ਮੁਖਲਿਆਣਾ ਵਿੱਚ ਬਨਣ ਵਾਲੇ ਸਰਕਾਰੀ ਡਿਗਰੀ ਕਾਲਜ ਲਈ 16 ਕਰੋੜ ਰੁਪਏ ਮਨਜ਼ੂਰ ਹੋ ਚੁੱਕੇ ਹਨ ਅਤੇ ਚੱਬੇਵਾਲ ਵਿੱਚ ਬਨਣ ਵਾਲੇ ਆਈ.ਟੀ.ਆਈ. ਕਾਲਜ ਨੂੰ ਸਿਧਾਂਤਕ ਮਨਜ਼ੂਰੀ ਮਿਲਣ ਨਾਲ ਆਉਂਦੇ ਸਾਲ ਵਿੱਚ ਹਲਕੇ ਅੰਦਰ ਸਿੱਖਿਆ ਦਾ ਖੇਤਰ ਹੋਰ ਵੀ ਮਜ਼ਬੂਤ ਹੋਵੇਗਾ।

ਹਲਕਾ ਚੱਬੇਵਾਲ ਦੇ ਬਿਛੋਹੀ ਖੇਤਰ ਦੇ ਲੋਕਾਂ ਨੂੰ ਪਿਛਲੇ ਕਈ ਦਹਾਕਿਆਂ ਤੋਂ ਆਵਾਜਾਈ ਸਬੰਧੀ ਦਿੱਕਤਾਂ ਦਾ ਪੱਕਾ ਹੱਲ ਕਰਦਿਆਂ ਪੰਜਾਬ ਸਰਕਾਰ ਵਲੋਂ ਬਿਛੋਹੀ-ਤਾਜੇਵਾਲ ਬ੍ਰਿਜ ਦਾ ਕੰਮ ਲਗਭਗ ਮੁਕੰਮਲ ਕਰਵਾ ਦਿੱਤਾ ਗਿਆ ਹੈ ਜੋ ਕਿ ਆਉਂਦੇ ਦਿਨਾਂ ਵਿੱਚ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਸਬੰਧੀ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਹ ਬ੍ਰਿਜ ਸ਼ੁਰੂ ਹੋਣ ਨਾਲ 30 ਦੇ ਕਰੀਬ ਪਿੰਡਾਂ ਦੇ ਵਸਨੀਕਾਂ ਨੂੰ ਸਿੱਧੇ ਤੌਰ ’ਤੇ ਫਾਇਦਾ ਹੋਵੇਗਾ ਕਿਉਂਕਿ ਇਹ ਸੜਕ ਸਿੱਧੀ ਊਨਾ ਰੋਡ ਨਾਲ Çਲੰਕ ਹੋ ਜਾਵੇਗੀ।

ਹਲਕੇ ਦੇ ਕਈ ਪਿੰਡਾਂ ਦੀ ਸਹੂਲਤ ਲਈ ਬਨਣ ਵਾਲੀਆਂ ਤਿੰਨ ਸੜਕਾਂ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਡਾ. ਰਾਜ ਕੁਮਾਰ ਨੇ ਦੱਸਿਆ ਕਿ 31 ਕਰੋੜ ਰੁਪਏ ਦੀ ਲਾਗਤ ਨਾਲ ਖੜੋਦੀ-ਨਗਦੀਪੁਰ ਤੋਂ ਪੰਡੋਰੀ ਗੰਗਾ ਸਿੰਘ, ਹੁਸ਼ਿਆਰਪੁਰ-ਫਗਵਾੜਾ ਰੋਡ ’ਤੇ ਪੈਂਦੇ ਪਿੰਡ ਅੱਤੋਵਾਲ ਤੋਂ ਪਾਂਸ਼ਟਾ ਬਾਇਆ ਪੰਡੋਰੀ ਬੀਬੀ ਅਤੇ ਭੂੰਗਰਨੀ ਤੋਂ ਇਲਾਵਾ ਕੋਟ-ਮੇਹਟਿਆਣਾ ਸੜਕਾਂ ਦਾ ਕੰਮ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਕਿਉਂਕਿ ਇਸ ਸਬੰਧੀ ਟੈਂਡਰ ਪ੍ਰਕ੍ਰਿਆ ਅੰਤਮ ਪੜਾਅ ’ਤੇ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹਲਕੇ ਦੇ ਪਿੰਡਾਂ ਵਿੱਚ ਹੁਣ ਤੱਕ 481 ਕਿਲੋਮੀਟਰ Çਲੰਕ ਸੜਕਾਂ ਦੀ ਮੁਰੰਮਤ, ਉਸਾਰੀ, ਬ੍ਰਿਜ ਉਸਾਰੀ ਅਤੇ ਕਲਵਰਟ ਆਦਿ ’ਤੇ 84.5 ਕਰੋੜ ਰੁਪਏ ਖਰਚ ਕੀਤੇ ਹਨ ਜਿਨ੍ਹਾਂ ਨਾਲ ਖੇਤਰ ਵਿੱਚ ਆਵਾਜਾਈ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਹੋਈ ਹੈ।

ਨਵੇਂ ਵਰ੍ਹੇ 2021 ਦੀ ਲੋਕਾਂ ਨੂੰ ਵਧਾਈ ਦਿੰਦਿਆਂ ਵਿਧਾਇਕ ਡਾ. ਰਾਜ ਕੁਮਾਰ ਨੇ ਕਿਹਾ ਕਿ ਭਾਵੇਂ 2020 ’ਚ ਕੋਰੋਨਾ ਮਹਾਂਮਾਰੀ ਕਾਰਨ ਕਈ ਗੰਭੀਰ ਚਨੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਬਾਵਜੂਦ ਪੰਜਾਬ ਸਰਕਾਰ ਨੇ ਵਿਕਾਸ ਕਾਰਜਾਂ ਵਿੱਚ ਕੋਈ ਖੜੌਤ ਨਹੀਂ ਆਉਣ ਦਿੱਤੀ। ਉਨ੍ਹਾਂ ਕਿਹਾ ਕਿ ਹਲਕੇ ਦੇ 10 ਪਿੰਡਾਂ ਵਿੱਚ ਖੇਡ ਮੈਦਾਨਾਂ ਦੀ ਸਥਾਪਤੀ ਅਤੇ 70 ਜਿੰਮ ਬਨਣ ਉਪਰੰਤ ਖੇਡਾਂ ਦੇ ਖੇਤਰ ਨੂੰ ਵੱਡਾ ਭਾਰੀ ਹੁਲਾਰਾ ਮਿਲਿਆ।

ਵਿਧਾਇਕ ਚੱਬੇਵਾਲ ਨੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਗੱਲ ਕਰਦਿਆਂ ਦੱਸਿਆ ਕਿ ਹਲਕੇ ਵਿੱਚ 5 ਸਮਾਰਟ ਸਕੂਲ ਬਨਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਉਨ੍ਹਾਂ ਦੱਸਿਆ ਕਿ 10 ਸੀਨੀਅਰ ਸੈਕੰਡਰੀ ਸਕੂਲਾਂ ਨੂੰ 26.63 ਲੱਖ ਰੁਪਏ ਦੀ ਗਰਾਂਟ ਮੁਹੱਈਆ ਕਰਵਾਉਣ ਤੋਂ ਇਲਾਵਾ ਸਰਕਾਰੀ ਸਕੂਲ ਚੱਬੇਵਾਲ ਵਿੱਚ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਫੰਡਾਂ ਰਾਹੀਂ ਸ਼ੂਟਿੰਗ ਰੇਂਜ ਸਥਾਪਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 11 ਦੇ ਕਰੀਬ ਵਿਦਿਆਰਥੀਆਂ ਨੂੰ ਸਮਾਰਟ ਫੋਨ ਸੌਂਪੇ ਜਾ ਚੁੱਕੇ ਹਨ।

ਸਰਬੱਤ ਸਿਹਤ ਬੀਮਾ ਯੋਜਨਾ ਬਾਰੇ ਉਨ੍ਹਾਂ ਦੱਸਿਆ ਕਿ ਹਲਕਾ ਚੱਬੇਵਾਲ ਦੇ 22286 ਪਰਿਵਾਰਾਂ ਨੂੰ ਇਸ ਸਕੀਮ ਤਹਿਤ ਕਵਰ ਕੀਤਾ ਗਿਆ ਹੈ। ਸਿਹਤ ਸੇਵਾਵਾਂ ਦੇ ਖੇਤਰ ਵਿੱਚ ਹਲਕਾ ਚੱਬੇਵਾਲ ਦੇ ਹਾਰਟਾ-ਬੱਡਲਾ ਸੀ.ਐਚ.ਸੀ. ਵਿੱਚ ਸਾਲ 2020 ਦੌਰਾਨ ਸਿਹਤ ਸੇਵਾਵਾਂ 24X7 ਕਰਦਿਆਂ ਜੱਚਾ-ਬੱਚਾ ਸੇਵਾਵਾਂ ਵੀ ਸ਼ੁਰੂ ਕਰਨ ਦੇ ਨਾਲ-ਨਾਲ ਐਕਸ ਰੇ ਯੂਨਿਟ ਦੀ ਸਥਾਪਤੀ ਨਾਲ ਲੋਕਾਂ ਨੂੰ ਭਾਰੀ ਫਾਇਦਾ ਪਹੁੰਚਿਆ ਹੈ।

ਕਿਸਾਨ ਭਲਾਈ ਕਾਰਜਾਂ ਸਬੰਧੀ ਡਾ. ਚੱਬੇਵਾਲ ਨੇ ਦੱਸਿਆ ਕਿ ਕਿਸਾਨ ਕਰਜ ਮੁਆਫ਼ੀ ਸਕੀਮ ਤਹਿਤ ਹੁਣ ਤੱਕ 25.08 ਕਰੋੜ ਰੁਪਏ ਦਾ ਲਾਭ ਕਿਸਾਨਾਂ ਨੂੰ ਦਿੱਤਾ ਜਾ ਚੁੱਕਾ ਹੈ ਅਤੇ ਹਲਕੇ ਅੰਦਰ ਮੰਡੀਆਂ ਦੀ ਦਸ਼ਾ ਸੁਧਾਰਨ ਲਈ 3.50 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।

ਸਾਲ 2020 ਦੌਰਾਨ ਕਮਜ਼ੋਰ ਵਰਗਾਂ ਲਈ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਗੱਲ ਕਰਦਿਆਂ ਡਾ. ਰਾਜ ਕੁਮਾਰ ਨੇ ਦੱਸਿਆ ਕਿ ਯੋਗ ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟ ਮੁਹੱਈਆ ਕਰਵਾਉਣ ਤੋਂ ਇਲਾਵਾ ਪਿੰਡਾਂ ਵਿੱਚ ਪੰਚਾਇਤਾਂ ਰਾਹੀਂ ਗਲੀਆਂ ਅਤੇ ਫਿਰਨੀਆਂ ਦੇ ਕੰਮ ’ਤੇ 61 ਕਰੋੜ ਰੁਪਏ ਖਰਚੇ ਜਾ ਰਹੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION