36.1 C
Delhi
Friday, March 29, 2024
spot_img
spot_img

ਮੁਅੱਤਲ ਡੀ.ਐਸ.ਪੀ. ਸੇਖ਼ੋਂ ਵੱਲੋਂ ਮੇਰੇ ’ਤੇ ਲਗਾਏ ਗਏ ਦੋਸ਼ ਘਟੀਆ ਅਤੇ ਬੇਬੁਨਿਆਦ: ਭਾਰਤ ਭੂਸ਼ਣ ਆਸ਼ੂ

ਚੰਡੀਗੜ੍ਹ, 23 ਫਰਵਰੀ, 2020:
ਪੰਜਾਬ ਦੇ ਖੁਰਾਕ ਸਿਵਲ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਐਤਵਾਰ ਨੂੰ ਉਨ੍ਹਾਂ ਖਿਲਾਫ ਲਗਾਏ ਸਾਰੇ ਕਥਿਤ ਦੋਸ਼ਾਂ ਨੂੰ ਨਿਰਾਰਥਕ ਅਤੇ ਵਿਅੰਗਾਤਮਕ ਦੱਸਦਿਆਂ ਉਨਾਂ ਕਿਹਾ ਕਿ ਡੀਐਸਪੀ ਜਾਣ ਬੁੱਝ ਕੇ 30 ਸਾਲ ਪੁਰਾਣਾ ਕੇਸ ਉਛਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਵਿੱਚ ਮਾਣਯੋਗ ਅਦਾਲਤ ਨੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਨੂੰ ਨਿਰਦੋਸ਼ ਘੋਸ਼ਿਤ ਕਰ ਦਿੱਤਾ ਸੀ।

ਇਥੇ ਜਾਰੀ ਇਕ ਬਿਆਨ ਵਿੱਚ ਆਸ਼ੂ ਨੇ ਕਿਹਾ ਕਿ ਇੱਕ ਦਾਗੀ ਪੁਲਿਸ ਅਧਿਕਾਰੀ ਵਲੋਂ ਉਨ੍ਹਾਂ ‘ਤੇ ਲਗਾਈ ਦੋਸ਼ ਮਹਿਜ਼ ਝੂਠ ਦਾ ਪੁਲੰਦਾ ਹਨ ਅਤੇ ਡੀਐਸਪੀ ਦੀ ਇਸ ਝੂਠੀ ਦੂਸ਼ਣਬਾਜ਼ੀ ਦਾ ਇੱਕੋ ਇੱਕ ਮੰਤਵ ਉਨ੍ਹਾਂ ਦੇ ਸਿਆਸੀ ਕਿਰਦਾਰ ‘ਤੇ ਧੱਬਾ ਲਾਉਣਾ ਹੈ।

ਮੰਤਰੀ ਨੇ ਕਿਹਾ ਕਿ ਦਾਗੀ ਡੀਐਸਪੀ ਇਸ ਸਮੇਂ ਅਜਿਹੀ ਬੇਬੁਨਿਆਦ ਤੇ ਝੂਠੀ ਕਹਾਣੀ ਨਾਲ ਸਾਹਮਣੇ ਆਉਣਾ ਉਸਦੇ ਅਸੀ ਮੰਤਵ ਨੂੰ ਦਰਸਾਉਂਦਾ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਕਾਨੂੰਨ ਤੋਂ ਉੱਚਾ ਨਹੀਂ ਹੈ ਅਤੇ ਲੋਕਾਂ ਪ੍ਰਤੀ ਆਪਣੇ ਮਾੜੇ ਵਤੀਰੇ ਕਾਰਨ ਸਮੇਂ-ਸਮੇਂ ਮੁਅੱਤਲ ਕੀਤਾ ਜਾਂਦਾ ਇੱਕ ਪੁਲਿਸ ਅਧਿਕਾਰੀ ਆਪਣ ਆਪ ਨੂੰ ਝੂਠ ਅਤੇ ਭੱਦੀ ਬਿਆਨਬਾਜ਼ੀ ਨਾਲ ਉਸਾਰੀ ਧੂੰਏਂ ਦੀ ਦੀਵਾਰ ਪਿੱਛੇ ਲੁਕਾ ਨਹੀਂ ਸਕਦਾ।

ਆਪਣਾ ਗੁੱਸਾ ਜ਼ਾਹਰ ਕਰਦਿਆਂ ਮੰਤਰੀ ਨੇ ਕਿਹਾ ਕਿ ਇਨ੍ਹਾਂ ਸ਼ਰਮਨਾਕ ਝੂਠਾ ਦਾ ਜਵਾਬ ਦੇਣਾ ਵੀ ਮੇਰੇ ਲਈ ਹੱਤਕ ਵਾਲੀ ਗੱਲ ਹੈ। ਇਹ ਸ਼ਰਮਨਾਕ ਸੀ ਕਿ ਮੇਰੇ ਪਰਿਵਾਰ ਦੇ ਇਕ ਮੈਂਬਰ ਦਾ ਨਾਮ ਇਸ ਵਿਚ ਖਿੱਚਿਆ ਜਾ ਰਿਹਾ ਹੈ ਜੋ ਹੁਣ ਦੁਨੀਆਂ ਵਿਚ ਨਹੀਂ ਹੈ। ਆਸ਼ੂ ਨੇ ਦੱਸਿਆ ਕਿ ਮੇਰੇ ਚਾਚੇ ਦੀ ਕੁਦਰਤੀ ਮੌਤ ਹੋ ਗਈ ਸੀ।

ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਜਾਂਚ -ਪੜਤਾਲ ਲਈ ਖੁੱਲੀ ਹੈ ਅਤੇ ਕਾਨੂੰਨੀ ਪ੍ਰਕਿਰਿਆਵਾਂ ਖਤਮ ਹੋਣ ਤੋਂ ਬਾਅਦ ਹੀ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ।

ਮੁਅੱਤਲ ਕੀਤੇ ਡੀ.ਐਸ.ਪੀ ਵੱਲੋਂ ਲਗਾਏ ਝੂਠੇ ਦੋਸ਼ਾਂ ‘ਤੇ ਸਖ਼ਤ ਵਿਰੋਧ ਕਰਦਿਆਂ ਆਸ਼ੂ ਨੇ ਕਿਹਾ ਕਿ ਜੇ ਉਹ ਕੁਝ ਕਹਿਣਾ ਚਾਹੁੰਦਾ ਹੈ ਤਾਂ ਉਸਨੂੰ ਅਦਾਲਤਾਂ ਕੋਲ ਜਾਣਾ ਚਾਹੀਦਾ ਜੋ ਅਜਿਹੇ ਮਾਮਲਿਆਂ ਦਾ ਫ਼ੈਸਲਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ।

ਜਨਤਕ ਹਿੱਤਾਂ ਲਈ ਨਿੱਧੜਕਤਾ ਨਾਲ ਪਹਿਰਾ ਦੇਣ ਅਤੇ ਲੋਕਾਂ ਦੀ ਸੇਵਾ ਕਰਨ ਦੇ ਆਪਣੇ ਨਿੱਜੀ ਅਤੇ ਸੰਵਿਧਾਨਕ ਫਰਜ਼ ਨੂੰ ਦੁਹਰਾਉਂਦੇ ਹੋਏ ਆਸ਼ੂ ਨੇ ਕਿਹਾ ਕਿ ਕੁਝ ਵੀ ਉਨ੍ਹਾਂ ਨੂੰ ਕਦੇ ਵੀ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਵਿਸ਼ਵਾਸ ਲਈ ਲੜਨ ਤੋਂ ਨਹੀਂ ਰੋਕ ਸਕੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION