34 C
Delhi
Friday, April 19, 2024
spot_img
spot_img

ਮਿਸ਼ਨ ਸ਼ਤ-ਪ੍ਤੀਸ਼ਤ ਨੂੰ ਸਫਲ ਬਣਾਉਣ ਲਈ ਅਧਿਆਪਕ ਅਤੇ ਸਿੱਖਿਆ ਅਧਿਕਾਰੀ ਕਰ ਰਹੇ ਹਨ ਮਿਹਨਤ: ਕਿ੍ਸ਼ਨ ਕੁਮਾਰ

ਲੁਧਿਆਣਾ, 20 ਨਵੰਬਰ, 2019:

ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਸਵੇਰੇ ਜਿਲ੍ਹਾ ਹੁਸ਼ਿਆਰਪੁਰ ਅਤੇ ਲੁਧਿਆਣਾ ਦੇ ਸਮਾਰਟ ਸਕੂਲਾਂ ਵਿੱਚ ਅਧਿਆਪਕਾਂ ਨੂੰ ੳੁਤਸ਼ਾਹਿਤ ਕਰਨ ੳੁਪਰੰਤ ਲੁਧਿਆਣਾ ਦੇ ਸਕੂਲ ਵਿੱਚ ਸਿੱਖਿਆ ਅਫ਼ਸਰਾਂ, ਪਿ੍ੰਸੀਪਲਾਂ, ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰਾਂ, ਮੁੱਖ ਅਧਿਆਪਕਾਂ ਅਤੇ ਮਿਡਲ ਸਕੂਲਾਂ ਦੇ ਇੰਚਾਰਜ਼ਾਂ ਨਾਲ ਮੀਟਿੰਗ ਕੀਤੀ|

ਇਸ ਮੌਕੇ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਸਿੱਖਿਅਾ ਅਧਿਕਾਰੀਅਾਂ ਅਤੇ ਸਕੂਲ ਮੁਖੀਆਂ ਨੂੰ ੳੁਤਸ਼ਾਹਿਤ ਕਰਦਿਆਂ ਕਿਹਾ ਕਿ ਅਧਿਅਾਪਕ ਮਿਸ਼ਨ ਸ਼ਤ-ਪ੍ਤੀਸ਼ਤ ਨੂੰ ਕਾਮਯਾਬੀ ਦੇਣ ਲਈ ਸਵੇਰੇ ਅਤੇ ਸ਼ਾਮ ਨੂੰ ਬੋਰਡ ਦੇ ਇਮਤਿਹਾਨਾਂ ਵਾਲੀਅਾਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਦੀਅਾਂ ਵਾਧੂ ਕਲਾਸਾਂ ਲਗਾ ਕੇ ਵਿਦਿਆਰਥੀਆਂ ਦੀ ਵਿਸ਼ੇ ਦੀਅਾਂ ਧਾਰਨਾਵਾਂ ਨੂੰ ਸਮਝਾ ਕੇ ਬਹੁਤ ਵਧੀਆ ਕੰਮ ਕਰ ਰਹੇ ਹਨ| ਵਿਦਿਆਰਥੀਆਂ ਦਾ ਮੁਲੰਕਣ ਕਰਕੇ ਅਧਿਅਾਪਕਾਂ ਨੇ ਨਤੀਜਿਅਾਂ ਨੂੰ ਗੁਣਾਤਮਕ ਬਨਾੳੁਣ ਲਈ ਕਾਰਜ ਕਰਨਾ ਸ਼ੁਰੂ ਕਰ ਦਿੱਤਾ ਹੈ|

ੳੁਹਨਾਂ ਨੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੇ ੳੁਤਸ਼ਾਹ ਸਦਕਾ ਸਮਾਰਟ ਸਕੂਲ ਬਣ ਰਹੇ ਹਨ ਅਤੇ ਹੁਣ ਅਧਿਅਾਪਕਾਂ ਨੇ ਈ-ਕੰਟੈਂਟ ਦੀ ਵਰਤੋਂ ਸ਼ੁਰੂ ਕੀਤੀ ਹੋਈ ਹੈ|

ੳੁਹਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਗਿਆਨ ਉਤਸਵ’ ਵਿੱਦਿਅਕ ਮੁਕਾਬਲੇ ਪੰਜਾਬ ਦੇ ਸਮੂਹ ਮਿਡਲ , ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 21 ਨਵੰਬਰ ਨੂੰ ਕਰਵਾਏ ਜਾ ਰਹੇ ਹਨ।

ਗਿਆਨ ਉਤਸਵ ਮੁਕਾਬਲਿਆਂ ਸਬੰਧੀ ਕਿਹਾ ਕਿ ਵਿਸ਼ਾਵਾਰ ਮੁਕਾਬਲੇ ਹਰ ਜਮਾਤ ਦੇ ਪਾਠਕ੍ਰਮ ਤੇ ਅਧਾਰਿਤ ਹਨ ਜਿਸ ਨਾਲ ਵਿਦਿਆਰਥੀਆਂ ਨੂੰ ਪਾਠਕ੍ਰਮ ਦਾ ਅਭਿਆਸ ਕਰਨ ਵਿੱਚ ਵੀ ਸਹਾਇਤਾ ਮਿਲੇਗੀ। ਇਹ ਮੁਕਾਬਲਿਆਂ ਦੀ ਤਿਅਾਰੀ ਮਿਸ਼ਨ ਸ਼ਤ-ਪ੍ਤੀਸ਼ਤ ਦਾ ਅਧਾਰ ਬਣੇਗੀ| ਉਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਤੋਂ ਇਲਾਵਾ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨੇ ਸਕੂਲ ਮੁਖੀਆਂ ਨੂੰ ਅਾਪਣੇ ਸਕੂਲਾਂ ਦੀ ਮਾਨਿਟਰਿੰਗ ਖੁਦ ਹੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਪੇ੍ਖਣਾਂ ਨੂੰ ਦਰਪਨ ਅੈਪ ਤੇ ਦਰਜ ਕਰਨ ਲਈ ਕਿਹਾ| ੳੁਹਨਾਂ ਕਿਹਾ ਕਿ ਸਕੂਲ ਮੁਖੀ ਈ-ਪੋਰਟਲ ਤੇ ਸਕੂਲ ਸਬੰਧੀ ਡਾਟਾ ਸਮੇਂ ਸਮੇਂ ‘ਤੇ ਅਪਡੇਟ ਕਰਦੇ ਰਹਿਣ|

ਡਾ ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ ਨੇ ਗਿਆਨ ਉਤਸਵ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿੱਦਿਅਕ ਮੁਕਾਬਲੇ ਐੱਸ ਸੀ ਉਸ ਆਰ ਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਪੱਧਰ ਤੇ ਕਰਵਾਏ ਜਾ ਰਹੇ ਹਨ।

ਇਹਨਾਂ ਮੁਕਾਬਲਿਆਂ ਵਿੱਚ ਪੰਜਾਬੀ, ਵਿਗਿਆਨ, ਅੰਗਰੇਜ਼ੀ, ਸਮਾਜਿਕ ਸਿੱਖਿਆ ਆਦਿ ਵਿਸ਼ਿਆਂ ਦੇ ਕ੍ਰਮਵਾਰ ਬੋਲ ਲਿਖਤ, ਇਕਾਂਗੀ ਮੁਕਾਬਲੇ, ਮੌਲਿਕ ਲਿਖਤ , ਵਿਗਿਆਨ ਮਾਡਲਾਂ ਦੀ ਪ੍ਰਦਰਸ਼ਨੀ, ਆਮ ਗਿਆਨ ਮੁਕਾਬਲੇ , ਗਣਿਤ /ਸਾਇੰਸ ਕੁਇਜ਼ ਮੁਕਾਬਲੇ, ਨਕਸ਼ੇ ਭਰਨ ਦੇ ਮੁਕਾਬਲੇ ਅਤੇ ਅਧਿਆਪਕਾਂ ਦੇ ਵੀ ਗੁਰੂ ਸਾਹਿਬਾਨ ਦੇ ਜੀਵਨ ਨਾਲ਼ ਸਬੰਧਿਤ ਮੌਲਿਕ ਲਿਖਤ ਮੁਕਾਬਲੇ ਵੀ ਸ਼ਾਮਲ ਹਨ।

ਉਹਨਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈ‌ਸਿੱ) ਡਾਇਟ ਪ੍ਰਿੰਸੀਪਲ , ਜਿਲ੍ਹਾ ਮੈਂਟਰ ਅਤੇ ਬਲਾਕ ਮੈਂਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਇਹਨਾਂ ਮੁਕਾਬਲਿਆਂ ਦੀ ਪੂਰਨ ਯੋਜਨਾਬੰਦੀ ਕੀਤੀ ਹੈ ਅਤੇ ਉਹਨਾਂ ਕਿਹਾ ਕੇ ਗਿਅਾਨ ੳੁਤਸਵ ਸਬੰਧੀ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਭਾਰੀ ੳੁਤਸ਼ਾਹ ਹੈ|

ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਲੁਧਿਆਣਾ ਸਵਰਨਜੀਤ ਕੌਰ, ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਲੁਧਿਆਣਾ ਰਜਿੰਦਰ ਕੌਰ, ੳੁਪ ਜਿਲ੍ਹਾ ਸਿੱਖਿਆ ਅਫ਼ਸਰ ਅਸ਼ੀਸ਼ ਕੁਮਾਰ, ਚਰਨਜੀਤ ਸਿੰਘ, ਕੁਲਦੀਪ ਸਿੰਘ, ਅਨਿਲ ਕੁਮਾਰ, ਜਿਲ੍ਹਾ ਕੋਅਾਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸੰਜੀਵ ਕੁਮਾਰ, ਜਿਲ੍ਹਾ ਮੈਂਟਰ ਗਣਿਤ, ਵਿਗਿਆਨ ਅਤੇ ਅੰਗਰੇਜ਼ੀ, ਸੁਬੋਧ ਕੁਮਾਰ, ਜਸਵੀਰ ਸਿੰਘ, ਸਮੂਹ ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰ, ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ, ਸਕੂਲ ਇੰਚਾਰਜ, ਜਿਲ੍ਹਾ ਲੁਧਿਆਣਾ ਦੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਪਾ੍ਇਮਰੀ ਅਤੇ ਸੈਕੰਡਰੀ ਵਿੰਗ ਦੀ ਸਮੁੱਚੀ ਟੀਮ ਵੀ ਮੀਟਿੰਗ ਵਿੱਚ ਮੌਜੂਦ ਰਹੀ|

ਇਸ ਨੂੰ ਵੀ ਪੜ੍ਹੋ: ਅਗਲੀ ਸੁਣਦੇ ਨੇ ਵਾਰੀ ਅਕਾਲੀਆਂ ਦੀ, ਅੱਕ ਹੈ ਜਾਂਵਦੀ ਜੜ੍ਹਾਂ ਵਿੱਚ ਚੋਈ ਬੇਲੀ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION