26.1 C
Delhi
Tuesday, April 16, 2024
spot_img
spot_img

‘ਮਿਲੀਅਨ ਡਾਲਰ ਦਾ ਸਵਾਲ’ – ਰਾਮ ਰਹੀਮ ਨੂੰ ਗੁਰੂ ਸਾਹਿਬ ਦਾ ਸਵਾਂਗ ਰਚਣ ਵਾਸਤੇ ਕਿਸਨੇ ਭੇਜੀ ਸੀ ਪੁਸ਼ਾਕ?

ਯੈੱਸ ਪੰਜਾਬ
ਨਵੀਂ ਦਿੱਲੀ, 8 ਅਗਸਤ, 2020:

ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖ਼ੀ ਗੁਰਮੀਤ ਰਾਮ ਰਹੀਮ ਵੱਲੋਂ 2007 ਵਿਚ ਗੁਰੂ ਸਾਹਿਬ ਦੀ ਤਰਜ਼ ’ਤੇ ਸਵਾਂਗ ਰਚਣ ਲਈ ਪੁਸ਼ਾਕ ਕਿਸ ਨੇ ਭੇਜੀ ਸੀ? ਇਹ ਸਵਾਲ ਇਸ ਵੇਲੇ ਪੰਜਾਬ ਦੀ ਰਾਜਨੀਤੀ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਸ ਮਾਮਲੇ ’ਤੇ ਇਕ ਚੈਨਲ ’ਤੇ ਬਿਆਨਬਾਜ਼ੀ ਕਰ ਬੈਠੀ ਬੜ ਬੋਲੀ ਡੇਰਾ ਪ੍ਰੇਮਣ ਵੀਰਪਾਲ ਕੌਰ ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਘੇਰਾਬੰਦੀ ਕੀਤੀ ਗਈ ਹੈ ਤਾਂ ਜੋ ਉਸ ਵੱਲੋਂ ਉਠਾਈ ਗਈ ਉਂਗਲੀ ਦਾ ਪਾਸਾ ਮੋੜਦੇ ਹੋਏ ਇਸ ‘ਭੰਡੀ ਪ੍ਰਚਾਰ’ ਦਾ ਦੇ ਅਸਰ ਨੂੰ ਖ਼ਤਮ ਕੀਤਾ ਜਾ ਸਕੇ। ਦਰਅਸਲ, ਵੀਰਪਾਲ ਕੌਰ ਵੱਲੋਂ ਕੀਤੀ ਗਈ ਸਬੂਤ ਰਹਿਤ ਬਿਆਨਬਾਜ਼ੀ ਨੇ ਹੀ ਉਸਨੂੰ ਇਸ ਸਥਿਤੀ ਵਿਚ ਲਿਆ ਖੜ੍ਹਾ ਕੀਤਾ ਹੈ ਅਤੇ ਉਸ ਵੱਲੋਂ ਸਾਬਕਾ ਡੀ.ਜੀ.ਪੀ. ਸ੍ਰੀ ਸ਼ਸ਼ੀਕਾਂਤ ਦਾ ਨਾਂਅ ਲਏ ਜਾਣ ’ਤੇ ਆਪਣਾ ਤਿੱਖਾ ਪ੍ਰਤੀਕਰਮ ਜ਼ਾਹਿਰ ਕਰਦਿਆਂਸ੍ਰੀ ਸ਼ਸ਼ਕੀਤਾਂ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੇ ਕਦੇ ਵੀ ਇਸ ਮਾਮਲੇ ਵਿਚ ਕਿਸੇ ਦਾ ਨਾਂਅ ਨਹੀਂ ਲਿਆ।

ਇਸ ਦੇ ਬਾਵਜੂਦ ਪੁਸ਼ਾਕ ਚਰਚਾ ਵਿਚ ਹੈ ਅਤੇ ਇਸ ਵੇਲੇ ਪੁੱਛਿਆ ਜਾ ਰਿਹਾ ‘ਮਿਲੀਅਨ ਡਾਲਰ ਸਵਾਲ’ ਇਹੀ ਹੈ ਕਿ ਆਖ਼ਰ ਪੁਸ਼ਾਕ ਆਈ ਕਿੱਥੋਂ ਸੀ ਤੇ ਕਿਸ ਨੇ ਪੁਚਾਈ ਸੀ।

ਇਸੇ ਸਵਾਲ ਨੂੰ ਮਨ ਵਿਚ ਲੈ ਕੇ ਨਿੱਤਰੇ ਚੰਡੀਗੜ੍ਹ ਵਾਸੀ ਅਸ਼ੋਕ ਕੁਮਾਰ ਨੇ ਆਪਣੇ ਵਕੀਲ ਰਾਹੀਂ ਡੇਰੇ ਦੇ ਚਾਰ ਉੱਚ ਅਹੁਦਿਆਂ ’ਤੇ ਤਾਇਨਾਤ ਅਹੁਦੇਦਾਰਾਂ ਨੂੰ ਇਕ ਕਾਨੂੰਨੀ ਨੋਟਿਸ ਦੇਂਦੇ ਹੋਏ ਇਹ ਪੁੱਛਿਆ ਹੈ ਕਿ ਉਕਤ ਪੁਸ਼ਾਕ ਡੇਰੇ ਨੂੰ ਕਿਸ ਨੇ ਦਿੱਤੀ ਸੀ। ਆਪਣੇ ਨੋਟਿਸ ਵਿਚ ਗੁਰਮੀਤ ਰਾਮ ਰਹੀਮ ਨੂੰ ਆਪਣਾ ਗੁਰੂ ਦੱਸਦੇ ਅਸ਼ੋਕ ਕੁਮਾਰ ਨੇ ਮੰਗ ਕੀਤੀ ਹੈ ਕਿ ਉਸਨੂੰ ਇਹ ਦੱਸਿਆ ਜਾਵੇ ਕਿ ਇਹ ਪੁਸ਼ਾਕ ਡੇਰੇ ਨੂੰ ਕਿਸ ਨੇ ਦਿੱਤੀ ਸੀ। ਉਨ੍ਹਾਂ ਵੱਲੋਂ ਦਿੱਤੇ ਨੋਟਿਸ ਵਿਚ ਕਿਹਾ ਗਿਆ ਹੈ ਕਿ ਡੇਰੇ ਅੰਦਰ ਆਈ ਪੁਸ਼ਾਕ ਦੀ ਰਜਿਸਟਰ ਵਿਚ ਹੋਣੀ ਲਾਜ਼ਮੀ ਹੈ ਅਤੇ ਰਜਿਸਟਰ ਵਿਚ ਇਹ ਲਿਖ਼ਿਆ ਜਾਂਦਾ ਹੈ ਕਿ ਡੇਰੇ ਨੂੰ ਇਹ ਸੁਗਾਤ ਕਿਸ ਵਿਅਕਤੀ ਨੇ ਦਿੱਤੀ, ਉਹ ਕਿਸ ਜਗ੍ਹਾ ਤੋਂ ਹੈ ਅਤੇ ਉਸਦਾ ਫ਼ੋਨ ਨੰਬਰ ਕੀ ਹੈ।

7 ਦਿਨਾਂ ਵਿਚ ਆਪਣੇ ਸਵਾਲਾਂ ਦੇ ਜਵਾਬ ਮੰਗਦਾ ਇਹ ਨੋਟਿਸ ਚਾਰ ਵਿਅਕਤੀਆਂ ਦੇ ਨਾਂਅ ਹੈ। ਇਨ੍ਹਾਂ ਵਿਚ ਡਾ: ਪ੍ਰਿਥਵੀ ਰਾਜ ਨੈਣ, ਸੀਨੀਅਰ ਵਾਈਸ ਚੇਅਰਮੈਨ ਡੇਰਾ ਸਿਰਸਾ, ਸੁਖ਼ਦੇਵ ਸਿੰਘ ਦੀਵਾਨਾ ਵਾਈਸ ਚੇਅਰਮੈਨ ਡੇਰਾ ਸਿਰਸਾ, ਮੋਹਨਸਿੰਘ ਉਰਫ਼ ਮੋਹਨ ਲਾਲ ਵਾਈਸ ਚੇਅਰਮੈਨ ਡੇਰਾ ਸਿਰਸਾ ਅਤੇ ਜ਼ੋਰਾ ਸਿੰਘ ਮੈਨੇਜਰ, ਡੇਰਾ ਪਿੰਡ ਰਾਜਗੜ੍ਹ, ਸਲਾਬਤਪੁਰਾ, ਜ਼ਿਲ੍ਹਾ ਬਠਿੰਡਾ ਸ਼ਾਮਿਲ ਹਨ।

ਇਹ ਕਿਹਾ ਗਿਆ ਹੈ ਕਿ ਡੇਰੇ ਵਿਚ ਆਈ ਉਕਤ ਪੁਸ਼ਾਕ ਦੇ ਇੰਦਰਾਜ ਤੋਂ ਇਲਾਵਾ ਇਹ ਸਾਰੇ ਉਸ ਵੇਲੇ ਹਾਜ਼ਰ ਸਨ ਜਦ ਡੇਰਾ ਰਾਜਗੜ੍ਹ, ਸਲਾਬਤਪੁਰਾ ਵਿਖ਼ੇ 12 ਜਾਂ 13 ਮਈ 2007 ਨੂੰ ਰਾਮ ਰਹੀਮ ਵੱਲੋਂ ‘ਜਾਮ ਏ ਇਨਸਾਂ ਗੁਰੂ ਕਾ’ ਈਵੈਂਟ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਭਾਵੇਂ ਇਹ ਕਿਹਾ ਜਾ ਰਿਹਾ ਹੈ ਕਿ ਰਾਮ ਰਹੀਮ ਨੇ ਇਹ ਪੁਸ਼ਾਕ ਪਹਿਲਾਂ ਵੀ ਇਕ ਵਾਰ ਪਾਈ ਸੀ ਪਰ ਸਲਾਬਤਪੁਰਾ ਡੇਰੇ ਵਿਚ ਗੁਰੂ ਸਾਹਿਬ ਜਿਹੀ ਪੁਸ਼ਾਕ ਪਾ ਕੇ ਉਨ੍ਹਾਂ ਦਾ ਸਵਾਂਗ ਰਚਣ ਅਤੇ ਅੰਮਿਤ ਛਕਾਉਣ ਦੀ ਤਰਜ਼ ’ਤੇ ਜਾਮ ਏ ਇੰਸਾਂ ਪਿਆਉਣ ਦੀ ਹਿਮਾਕਤ ਡੇਰਾ ਸਲਾਬਤਪੁਰਾ ਵਿਖ਼ੇ ਮਈ 2007 ਵਿਚ ਹੀ ਕੀਤੀ ਗਈ ਸੀ।

ਨੋਟਿਸ ਵਿਚ ਇਹ ਪੁੱਛਿਆ ਗਿਆ ਹੈ ਕਿ ਡੇਰੇ ਵਿਚ ਪੁਸ਼ਾਕ ਕਿਸ ਨੇ ਕਿਹੜੇ ਸ਼ਰਧਾਲੂ ਤੋਂ ਫ਼ੜੀ ਸੀ, ਇਹ ਉਸ ਪੁਸ਼ਾਕ ਦੇ ਇੰਦਰਾਜ ਮੁਤਾਬਕ ਦੱਸਿਆ ਜਾਵੇ। ਇਸ ਤੋਂ ਇਲਾਵਾ ਇਸ ਸੰਬੰਧੀ ਤਸਵੀਰਾਂ ਅਖ਼ਬਾਰਾਂ ਨੂੰ ਕਿਸ ਨੇ ਜਾਰੀ ਕੀਤੀਆਂ ਸਨ ਤਾਂ ਜੋ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾ ਸਕੇ, ਮੇਰੇ ਗੁਰੂ ਦੇ ਅਕਸ ਨੂੰ ਖ਼ਰਾਬ ਕੀਤਾ ਜਾ ਸਕੇ ਅਤੇ ਡੇਰੇ ਦੇ ਸ਼ਰਧਾਲੂਆਂ ਅਤੇ ਸਿੱਖ਼ਾਂ ਵਿਚਾਲੇ ਦੰਗੇ ਕਰਵਾਏ ਜਾ ਸਕਣ।

ਇਨ੍ਹਾਂ ਸਵਾਲਾਂ ਦੇ ਜਵਾਬ ਇਕ ਹਫ਼ਤੇ ਵਿਚ ਨਾ ਮਿਲਣ ’ਤੇ ਅਸ਼ੋਕ ਕੁਮਾਰ ਨੇ ਹਾਈਕੋਰਟ ਵਿਚ ਜਾਣ ਦੀ ਚਿਤਾਵਨੀ ਦਿੱਤੀ ਹੈ।


ਇਸ ਨੂੰ ਵੀ ਪੜ੍ਹੋ:
ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਦਾ ਮਾਮਲਾ: ਢੀਂਡਸਾ ਨਹੀਂ ਸੁਣਦੇ ਅਕਾਲ ਤਖ਼ਤ ਦੀ, ਅਕਾਲ ਤਖ਼ਤ ਦੀ ਚੁੱਪ ’ਤੇ ਉੱਠਣ ਲੱਗੇ ਸਵਾਲ?


Yes Punjab Gall Punjab Di e1596865880395


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION