33.1 C
Delhi
Wednesday, April 24, 2024
spot_img
spot_img

ਮਿਲਟਰੀ ਲਿਟਰੇਚਰ ਫੈਸਟ-2019 – ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਨੇ ਕੀਤਾ ਆਗਾਜ਼

ਚੰਡੀਗੜ੍ਹ, 13 ਦਸੰਬਰ, 2019:
ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਨੇ ਹਰ ਸਾਲ ਹੋਣ ਵਾਲੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਤੀਜੇ ਭਾਗ ਦਾ ਉਦਘਾਟਨ ਕਰਦਿਆਂ ਕਿਹਾ ਕਿ ਭਾਰਤ ਆਧੁਨਿਕ ਤਕਨੀਕਾਂ ਜ਼ਰੀਏ ਖੁਦ ਹਥਿਆਰਾਂ ਦਾ ਨਿਰਮਾਣ ਕਰਨ ਪੱਖੋਂ ਆਤਮ-ਨਿਰਭਰ ਮੁਲਕ ਬਣੇਗਾ।

ਵਿਦੇਸ਼ਾਂ ਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਪੁਹੰਚੇ ਹੋਏ ਫੌਜੀ ਇਤਿਹਾਸਕਾਰਾਂ, ਸੇਵਾ-ਮੁਕਤ ਤੇ ਸੇਵਾ ਨਿਭਾ ਰਹੇ ਮਿਲਟਰੀ ਅਫਸਰਾਂ, ਖੋਜੀਆਂ, ਅਕਾਦਮਿਕ ਵਿਦਵਾਨਾਂ, ਲੇਖਕਾਂ, ਸਕੂਲੀ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ 13 ਦਸੰਬਰ ਤੋਂ 15 ਦਸੰਬਰ ਤੱਕ ਚੱਲਣ ਵਾਲੇ ਤਿੰਨ ਦਿਨਾਂ ਮਿਲਟਰੀ ਫੈਸਟ ਦਾ ਆਗਾਜ਼ ਕਰਨ ਮੌਕੇ ਸ੍ਰੀ ਬਦਨੌਰ ਨੇ 2001 ‘ਚ ਪਾਰਲੀਮੈਂਟ ‘ਤੇ ਹੋਏ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਦੇ ਮੰਦਰ ਨੂੰ ਸੁਰੱਖਿਅਤ ਰੱਖਣ ਲਈ ਅੱਜ ਦੇ ਦਿਨ ਕੀਤੀ ਗਈ ਮਹਾਨ ਕੁਰਬਾਨੀ ਸੀ।

ਉਨ੍ਹਾਂ ਕਿਹਾ ਕਿ ਭਾਰਤੀ ਕੌਮ ਨੇ 1947 ‘ਚ ਆਜ਼ਾਦੀ ਹਾਸਲ ਕਰਨ ਤੋਂ ਲੈ ਕੇ ਭਾਰਤ ਬਹੁਤ ਅੱਗੇ ਲੰਘ ਆਇਆ ਹੈ ਜਿਸ ਸਦਕਾ ਮੁਲਕ ਖਾਧ ਪਦਾਰਥਾਂ ਪੱਖੋਂ ਨਿਰਭਰ ਨਹੀਂ ਅਤੇ ਨਾ ਹੀ ਵਿਦੇਸ਼ੀ ਸਹਾਇਤਾ ‘ਤੇ ਕਿਸੇ ‘ਤੇ ਨਿਰਭਰ ਹੈ ਸਗੋਂ ਮੌਜੂਦਾ ਸਮੇਂ ਭਾਰਤ ਆਰਥਿਕ ਪੱਖੋਂ ਕਮਜ਼ੋਰ ਕੌਮਾਂ ਦੀ ਸਹਾਇਤਾ ਕਰਨ ਦੇ ਯੋਗ ਹੈ।

ਸ੍ਰੀ ਬਦਨੌਰ ਨੇ ਕਿਹਾ ਕਿ ਕੋਈ ਸਮਾਂ ਸੀ ਸਾਡੇ ਮੁਲਕ ਨੂੰ ਜੰਗੀ ਸਾਜ਼ੋ-ਸਮਾਨ ਲਈ ਹੋਰ ਮੁਲਕਾਂ ‘ਤੇ ਨਿਰਭਰ ਕਰਨਾ ਪੈਂਦਾ ਸੀ ਪਰ ਹੁਣ ਭਾਰਤ ਦਾ ਟੀਚਾ ਆਧੁਨਿਕ ਤਕਨੀਕ ਜ਼ਰੀਏ ਖੁਦ ਹਥਿਆਰ ਨਿਰਮਾਣ ਪੱਖੋਂ ਆਤਮ ਨਿਰਭਰ ਬਣਨ ਲਈ ਵਿਵਸਥਾ ਨੂੰ ਮੁਕੰਮਲ ਰੂਪ ਵਿੱਚ ਵਿਕਸਤ ਕਰਨਾ ਹੈ ਅਤੇ ਭਾਰਤ ਵੱਲੋਂ ਪਹਿਲਾਂ ਹੀ 3000 ਕਰੋੜ ਦੀ ਕੀਮਤ ਦੇ ਸੁਰੱਖਿਆ ਸਾਜ਼ੋ-ਸਮਾਨ ਦਾ ਨਿਰਮਾਣ ਖੁਦ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਹਥਿਆਰਾਂ ਦੇ ਨਿਰਮਾਣ ਲਈ ‘ਮੇਕ ਇਨ ਇੰਡੀਆ’ ਹੁਣ ਨਾਅਰਾ ਨਾ ਰਹਿ ਕੇ ਅਸਲੀਅਤ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਅਸੀਂ ਖੁਦ ਡਿਜ਼ਾਇਨ ਤੇ ਨਿਰਮਾਣ ਕੀਤੇ ਹਥਿਆਰਾਂ ਅਤੇ ਹੋਰ ਸਾਜ਼ੋ-ਸਮਾਨ ਨਾਲ ਆਪਣੀ ਸੁਰੱਖਿਆ ਕਰਨ ਵਾਲੀ ਕੌਮ ਦੇ ਰੂਪ ਵਿੱਚ ਜਾਣੇ ਜਾਵਾਂਗੇ।

ਸ੍ਰੀ ਬਦਨੌਰ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਇਸ ਫੈਸਟੀਵਲ ਦੌਰਾਨ ਹੋਏ ਵਿਚਾਰ-ਵਟਾਂਦਰਿਆਂ ਵਿੱਚੋਂ ਇਕ ਦੌਰਾਨ ਉਕਤ ਨੁਕਤੇ ‘ਤੇ ਕੇਂਦਰਿਤ ਹੁੰਦਿਆਂ ਸੁਰੱਖਿਆ ਸਾਜ਼ੋ-ਸਮਾਨ ਦੇ ਨਿਰਮਾਣ ਕਰਨ ਵਾਲਿਆਂ ਨੂੰ ਅਪੀਲ ਕੀਤੀ ਗਈ ਕਿ ਭਾਰਤ ਦੀ ਇਸ ਪ੍ਰਾਪਤੀ ਤੋਂ ਲੋਕਾਂ ਨੂੰ ਜਾਗਰੂਕ ਕਰਵਾਉਣ ਵਾਸਤੇ ਇਸ ਫੈਸਟੀਵਲ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਨਰੋਏ ਅਧਾਰ ਨੂੰ ਸੁਯੋਗ ਰੂਪ ਵਿੱਚ ਵਰਤਿਆ ਜਾਵੇ ਅਤੇ ਅਗਲੇ ਸਾਲ ਹੋਣ ਵਾਲੇ ਇਸ ਫੈਸਟੀਵਲ ਦੌਰਾਨ ਘਰੇਲੂ ਅਤੇ ਅੰਤਰ-ਰਾਸ਼ਟਰੀ ਸੁਰੱਖਿਆ ਸਾਜ਼ੋ-ਸਮਾਨ ਨੂੰ ਪ੍ਰਦਰਸ਼ਿਤ ਕਰਕੇ ਇਸ ਫੈਸਟ ਦਾ ਹਿੱਸਾ ਬਣਾਇਆ ਜਾਵੇ।

ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੇ ਸੁਨਿਹਰੇ ਤੇ ਅਮੀਰ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਇਸ ਮਿਲਟਰੀ ਫੈਸਟੀਵਲ ਨੂੰ ਨਿਵੇਕਲਾ ਪਲੈਟਫਾਰਮ ਕਰਾਰ ਦਿੰਦਿਆਂ ਪੰਜਾਬ ਦੇ ਰਾਜਪਾਲ ਨੇ ਯਾਦ ਕੀਤਾ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਜੈਪੁਰ ਤੇ ਮੁਲਕ ਦੇ ਹੋਰ ਭਾਗਾਂ ਵਿੱਚ ਹੋ ਰਹੇ ਸਾਹਿਤਕ ਮੇਲਿਆਂ ਦੀ ਤਰਜ਼ ‘ਤੇ ਚੰਡੀਗੜ੍ਹ ਵਿਖੇ ਸੁਰੱਖਿਆ ਤੇ ਜੰਗ ‘ਤੇ ਕੇਂਦਰਿਤ ਸਾਹਿਤਕ ਫੈਸਟੀਵਲ ਕਰਵਾਉਣ ਦਾ ਵਿਚਾਰ ਸਾਂਝਾ ਕੀਤਾ ਸੀ ਅਤੇ ਇਸ ਨੂੰ ਮੁੱਖ ਮੰਤਰੀ ਵੱਲੋਂ ਪ੍ਰਵਾਨ ਕਰ ਲਿਆ ਗਿਆ।

ਉਨ੍ਹਾਂ ਕਿਹਾ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਨੌਜਵਾਨਾਂ ਤੇ ਨਾਗਰਿਕਾਂ ਨੂੰ ਮੁਲਕ ਦੀਆਂ ਸੈਨਾਵਾਂ, ਉਨ੍ਹਾਂ ਦੇ ਅਨੁਸ਼ਾਸਨ, ਸੱਭਿਆਚਾਰ, ਕੁਰਬਾਨੀ ਅਤੇ ਮੁਲਕ ਦੀ ਅਨੇਕਤਾ ਵਿਚਲੀ ਏਕਤਾ ਤੋਂ ਜਾਣੂੰ ਕਰਵਾਉਣ ਲਈ ਉੱਤਮ ਰਸਤਾ ਹੈ।

ਇਸ ਫੈਸਟੀਵਲ ਦੇ 2017 ਤੇ 2018 ਦੇ ਦੋਵੇਂ ਭਾਗਾਂ ਨੂੰ ਕਾਮਯਾਬ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਨਰਜੀਤ ਸਿੰਘ ਚੰਨੀ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫ. ਜਨਰਲ ਟੀ.ਐਸ.ਸ਼ੇਰਗਿੱਲ ਅਤੇ ਪੱਛਮੀ ਕਮਾਂਡ ਹੈੱਡਕੁਆਰਟਰ ਦਾ ਧੰਨਵਾਦ ਕਰਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਯਕੀਨੀ ਤੌਰ ‘ਤੇ ਬੱਚਿਆਂ ਨੂੰ ਫੌਜ ਦੇ ਸੇਵਾ-ਮੁਕਤ ਤੇ ਸੇਵਾ ਨਿਭਾ ਰਹੇ ਅਫਸਰਾਂ ਨੂੰ ਮਿਲਣ ਅਤੇ ਜੰਗ ਨਾਲ ਜੁੜੀਆਂ ਉਤਸ਼ਾਹੀ ਕਹਾਣੀਆਂ ਤੋਂ ਜਾਣੂੰ ਹੋਣ ਲਈ ਇਹ ਫੈਸਟ ਨਰੋਆ ਆਧਾਰ ਮੁਹੱਈਆ ਕਰਵਾਏਗਾ।

ਰਾਵੀ ਜਾਂ ਪਰੁਸ਼ਨੀ ਦਰਿਆ ਕਿਨਾਰੇ ਪੁਰਾਤਨ ਸਮਿਆਂ ਵਿੱਚ ਵਾਸ ਕਰਨ ਵਾਲੇ ‘ਭਾਰਤਸ’ ਕਬੀਲੇ, ਜਿਸ ਵੱਲੋਂ ਸਾਡੇ ਮੁਲਕ ਨੂੰ ਭਾਰਤ ਦਾ ਨਾਮ ਦਿੱਤਾ ਗਿਆ, ਦਾ ਹਵਾਲਾ ਦਿੰਦਿਆਂ ਪੰਜਾਬ ਦੇ ਰਾਜਪਾਲ ਕਿਹਾ ਕਿ ਇਹ ਕਿਹਾ ਜਾ ਸਕਦਾ ਹੈ ਕਿ ‘ਪੰਜਾਬ ਭਾਰਤ ਹੈ ਤੇ ਭਾਰਤ ਪੰਜਾਬ’ ਕਿਉਂ ਜੋ ਕੋਈ ਹੋਰ ਖੇਤਰ ਨਹੀਂ ਜੋ ਵਿਦੇਸ਼ੀ ਹਮਲਿਆਂ ਦਾ ਮੁਕਾਬਲਾ ਕਰਕੇ ਅੰਦਰੂਨੀ ਸੁਰੱਖਿਆ ਦਾ ਏਨੇ ਲੰਮੇਂ ਸਮੇਂ ਲਈ ਪ੍ਰਤੱਖਦਰਸ਼ੀ ਰਿਹਾ ਹੋਵੇ।

ਉਨ੍ਹਾਂ ਕਿਹਾ ਕਿ ਉਲਟ ਹਾਲਤਾਂ ਦੇ ਬਾਵਜੂਦ ਇੱਥੋਂ ਦੇ ਲੋਕਾਂ ਦੀ ਸਿਦਕਦਿਲੀ ਨਾਲ ਪੰਜਾਬ ਜਿੱਥੇ ਭਾਰਤ ਲਈ ਖਾਧ ਪਦਾਰਥਾਂ ਦਾ ਬੋਹਲ ਬਣਿਆ, ਉਥੇ ਮੁਲਕ ਦੀ ਸੁਰੱਖਿਆ ਲਈ ਖੜਗਭੁਜਾ ਬਣਿਆ।

ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਢੁਕਵਾਂ ਹੈ ਕਿ ਮਿਲਟਰੀ ਫੈਸਟ ਦੀ ਸਥਾਪਨਾ ਪੰਜਾਬ ਵਿੱਚ ਚੰਡੀਗੜ੍ਹ ਵਿਖੇ ਹੋਈ ਜਿੱਥੇ ਮਿਲਟਰੀ ਉਦਯੋਗ, ਅੰਦਰੂਨੀ ਸੁਰੱਖਿਆ, ਹਥਿਆਰਾਂ ਦੇ ਉਦਯੋਗ ਨਾਲ ਸਬੰਧਤ ਪ੍ਰਦਰਸ਼ਨੀਆਂ ਤੇ ਉਸਾਰੂ ਵਿਚਾਰ ਵਟਾਂਦਰਾ ਹੋ ਰਿਹਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਮਹਾਤਮਾ ਗਾਂਧੀ ਦੇ 150ਵੇਂ ਜਨਮ ਵਰ੍ਹੇ ਦਾ ਜ਼ਿਕਰ ਕਰਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਇਹ ਮੌਕਾ ਸਾਨੂੰ ਯਾਦ ਕਰਵਾਉਂਦਾ ਹੈ ਕਿ ਕੌਮਾਂ ਦਾ ਮਾਰਗ ਅਹਿੰਸਾ ਅਤੇ ਵਿਸ਼ਵ ਭਾਈਚਾਰਾ ਹੋਣਾ ਚਾਹੀਦਾ ਹੈ ਜਿੱਥੇ ਜੰਗ ਕੋਈ ਬਦਲ ਨਾ ਹੋਵੇ।

ਰਾਜਪਾਲ ਨੇ ਕਿਹਾ ਕਿ ਉਨ੍ਹਾਂ ਦੇ ਨਜ਼ਰੀਏ ਤੋਂ ਭਾਰਤ ਮਜ਼ਬੂਤ ਮੁਲਕ ਵਜੋਂ ਦੇਸ਼ ਦੀ ਏਕਤਾ, ਅਖੰਡਤਾ ਤੇ ਸ਼ਾਂਤੀ ਨੂੰ ਖਤਰਾ ਪਹੁੰਚਾਉਣ ਵਾਲੀ ਹਰ ਅੰਦਰੂਨੀ ਤੇ ਬਾਹਰੀ ਬਗਾਵਤ ਤੇ ਖਤਰੇ ਨਾਲ ਸਿੱਝਣ ਲਈ ਮੁਕੰਮਲ ਰੂਪ ਵਿੱਚ ਯੋਗ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਹਥਿਆਰਬੰਦ ਫੌਜਾਂ ਨੇ ਪਾਕਿਸਤਾਨ ਦੇ ਖੈਬਰ-ਪਖਤੂਨਵਾ ਖੇਤਰ ਦੇ ਡੂੰਘਾਈ ਤੱਕ ਅੰਦਰ ਜਾ ਕੇ ਅਤੇ ਸਰਹੱਦ ਦੇ ਪਾਰ ਪਹਾੜੀ ਖੇਤਰਾਂ ਵਿੱਚ ਸਰਜੀਕਲ ਹਮਲਾ ਕਰਕੇ ਅਜਿਹਾ ਦਿਖਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸਾਡੇ ਮੁਲਕ ਨੇ ਇਹ ਵੀ ਦਿਖਾ ਦਿੱਤਾ ਹੈ ਕਿ ਇਹ ਪੁਲਾੜ੍ਹੀ ਟੀਚਿਆਂ ਤੱਕ ਪਹੁੰਚਣ ਦੇ ਯੋਗ ਹੈ ਅਤੇ ਸੈਟੇਲਾਈਟ ਪ੍ਰਣਾਲੀ ਜ਼ਰੀਏ ਆਪਣੇ ਫਰੰਟੀਅਰ ਖੇਤਰਾਂ ਤੇ ਇਨ੍ਹਾਂ ਤੋਂ ਪਰ੍ਹੇ ਨਜ਼ਰ ਰੱਖਣ ਦੇ ਕਾਬਲ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਮੁੰਦਰੀ ਜੰਗੀ ਵਾਹਨਾਂ, ਆਪਣੇ ਟਾਪੂਆਂ ਅਤੇ ਆਪਣੇ ਮੁਲਕ ਨੂੰ ਸਮੁੰਦਰੀ ਸੈਨਾਈ ਪੱਖੋਂ ਸੁਰੱਖਿਅਤ ਕਰਨ ਦੀ ਪ੍ਰਕ੍ਰਿਆ ਵਿੱਚ ਹਾਂ।

ਉਨ੍ਹਾਂ ਯਾਦ ਕਰਵਾਇਆ ਇਹ ਕਾਰਗਿਲ ਜੰਗ ਦੀ 20ਵੀਂ ਵਰ੍ਹੇਗੰਢ ਦਾ ਵਰ੍ਹਾ ਹੈ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਇਸ ਨੂੰ ਇਸ ਜੰਗ ਤੋਂ ਸਿੱਖਣ ਵਾਲੇ ਪਹਿਲੂਆਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਸਮੀਖਿਆ ਕਰਕੇ ਮਨਾਇਆ ਗਿਆ ਹੈ।

ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਤਿੰਨਾਂ ਸ਼ਹਿਰਾਂ ਬਾਰੇ ਗੱਲ ਕਰਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਇਹ ਤਿੰਨੋਂ ਸ਼ਹਿਰ ਫੌਜੀ ਭਾਈਚਾਰੇ ਦਾ ਘਰ ਹਨ ਜਿੱਥੇ ਤਿੰਨ੍ਹਾਂ ਸੁਰੱਖਿਆ ਸੈਨਾਵਾਂ ਦੇ ਸਾਬਕਾ ਮੁਖੀਆਂ ਤੋਂ ਇਲਾਵਾ ਹਥਿਆਰਬੰਦ ਸੈਨਾਵਾਂ ਦੇ ਸੀਨੀਅਰ ਅਫਸਰ ਰਹਿ ਰਹੇ ਹਨ।

ਉਨ੍ਹਾਂ ਕਿਹਾ ਕਿ 7 ਦਸੰਬਰ ਨੂੰ ਸੁਰੱਖਿਆ ਸੈਨਾਵਾਂ ਦੇ ਫਲੈਗ ਦਿਵਸ ਮੌਕੇ ਆਰਮੀ, ਨੇਵੀ ਅਤੇ ਏਅਰ ਫੋਰਸ ਦੇ ਸਾਬਕਾ ਮੁਖੀਆਂ ਵੱਲੋਂ ਸ਼ਿਰਕਤ ਕਰਕੇ ਚੰਡੀਗੜ੍ਹ ਜੰਗੀ ਯਾਦਗਾਰ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ 2018 ਦੇ ਮਿਲਟਰੀ ਲਿਟਰੇਚਰ ਫੈਸਟ ਦੌਰਾਨ ਕਰੀਬ 65 ਹਜ਼ਾਰ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ ਅਤੇ ਉਮੀਦ ਹੈ ਕਿ ਇਸ ਵਰ੍ਹੇ ਇਹ ਗਿਣਤੀ ਵਧੇਗੀ।

ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਫੈਸਟੀਵਲ ਕਰਵਾਉਣ ਲਈ ਧੰਨਵਾਦ ਕੀਤਾ ਗਿਆ ਜਿਸ ਸਦਕਾ ਨੌਜਵਾਨ ਪੀੜ੍ਹੀ ਨੂੰ ਭਾਰਤੀ ਫੌਜ ਦੀ ਬਹਾਦਰੀ ਤੇ ਸੁਨਿਹਰੀ ਇਤਿਹਾਸ ਨੂੰ ਜਾਣਨ ਤੇ ਸਮਝਣ ਦਾ ਮੌਕਾ ਮਿਲਿਆ।

ਉਨ੍ਹਾਂ ਕਿਹਾ ਕਿ ਇਹ ਫੈਸਟ ਢੁਕਵਾਂ ਪਲੈਟਫਾਰਮ ਹੈ ਜਿੱਥੇ ਨੌਜਵਾਨ ਬੱਚਿਆਂ ਲਈ ਉਲੀਕੇ ਸੰਵਾਦ ਪ੍ਰੋਗਰਾਮ ਜ਼ਰੀਏ ਉਹ ਭਾਰਤੀ ਫੌਜ ਦੇ ਅਫਸਰਾਂ ਤੋਂ ਉਤਸ਼ਾਹਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚੇ ਪ੍ਰੇਰਿਤ ਹੋਣ ਦੇ ਨਾਲ-ਨਾਲ ਹਥਿਆਰਬੰਦ ਸੈਨਾਵਾਂ ਦੇ ਇਤਿਹਾਸ ਤੇ ਸੱਭਿਆਚਾਰ ਤੋਂ ਵੀ ਜਾਣੂੰ ਹੋ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਇਸ ਸਮਾਗਮ ਨੂੰ ਕਰਵਾਉਣ ਲਈ 1.5 ਕਰੋੜ ਰੁਪਏ ਜਾਰੀ ਕਰ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਇਹ ਫੈਸਟ ਤਿੰਨ ਸਥਾਨਾਂ ‘ਤੇ ਹੋ ਰਿਹਾ ਹੈ ਜਿੱਥੇ 24 ਪੈਨਲ ਵਿਚਾਰ-ਵਟਾਂਦਰੇ ਕਰਨਗੇ ਜਿਨ੍ਹਾਂ ਵਿੱਚ ਨਾਮਵਰ ਮਿਲਟਰੀ ਲੇਖਕ, ਵਿਦਵਾਨ, ਆਰਮੀ ਅਫਸਰ, ਖੇਡ ਸ਼ਖਸੀਅਤਾਂ, ਕਵੀ, ਕਲਾਕਾਰ, ਪੱਤਰਕਾਰ, ਤਕਨੀਕੀ ਮਾਹਿਰ, ਫਿਲਮ ਤੇ ਦਸਤਾਵੇਜ਼ੀ ਫਿਲਮ ਨਿਰਮਾਤਾ, ਮਿਲਟਰੀ ਉਦਯੋਗ ਖੇਤਰ ਦੀਆਂ ਸਖਸ਼ੀਅਤਾਂ ਆਪਣੇ ਤਜਰਬੇ ਸਾਂਝੇ ਕਰਨਗੀਆਂ।

ਵੈਸਟਰਨ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਆਰ.ਪੀ.ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੇ ਸਭਨਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ 2017 ਤੋਂ ਸ਼ੁਰੂ ਹੋਏ ਇਸ ਫੈਸਟੀਵਲ ਨਾਲ ਮੁੱਢ ਤੋਂ ਜੁੜੇ ਹੋਏ ਹਾਂ। ਉਨ੍ਹਾਂ ਕਿਹਾ ਕਿ ਇਹ ਫੈਸਟੀਵਲ ਸੁਰੱਖਿਆ, ਨੀਤੀ ਤੇ ਕੂਟਨੀਤੀ ਲਈ ਨਵੇਂ ਵਿਚਾਰਾਂ ਤੇ ਨੁਕਤਿਆਂ ਤੋਂ ਜਾਣੂੰ ਹੋਣ ਲਈ ਮੌਕਾ ਪ੍ਰਦਾਨ ਕਰੇਗਾ।

ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫ. ਜਨਰਲ ਤੇਜਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇਹ ਫੈਸਟੀਵਲ ਨੌਜਵਾਨਾਂ ਨੂੰ ਫੌਜ ਨੂੰ ਪੇਸ਼ੇ ਵਜੋਂ ਅਪਣਾਉਣ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਦੇਸ਼ਭਗਤੀ ਦੀ ਭਾਵਨਾ ਪੈਦਾ ਕਰੇਗਾ। ਇਸ ਮੌਕੇ ਸੂਬੇਦਾਰ ਮੇਜਰ ਯੋਗੇਸ਼ਵਰ ਯਾਦਵ ਵੱਲੋਂ ਰਾਜਪਾਲ ਵੀ.ਪੀ.ਸਿੰਘ ਬਦਨੌਰ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਫੌਜ ਦੇ ਸਾਬਕਾ ਮੁਖੀ ਜਨਰਲ ਵੀ.ਪੀ. ਮਲਿਕ, ਸਾਬਕਾ ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ, ਜਲ ਸੈਨਾ ਦੇ ਸਾਬਕਾ ਮੁਖੀ ਸੁਨੀਲ ਲਾਂਬਾ, ਚੰਡੀਗੜ੍ਹ ਵਿੱਚ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਆਇਰ, ਕੈਨੇਡੀਅਨ ਕੌਂਸਲੇਟ ਜਨਰਲ ਮਿਆ ਯੇਨ ਤੋਂ ਇਲਾਵਾ ਬਰਤਾਨੀਆ ਅਤੇ ਕੈਨੇਡਾ ਤੋਂ ਇਕ ਵਫ਼ਦ ਸਮੇਤ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION