35.8 C
Delhi
Friday, March 29, 2024
spot_img
spot_img

ਮਾਮਲਾ ਰਾਸ਼ਟਰੀ ਸਿਹਤ ਮਿਸਨ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ – ਐਨ.ਆਂਰ.ਐਚ.ਐਮ. ਇੰਪਲਾਈਜ਼ ਐਸੋਸੀਏਸ਼ਨ ਨੇ ਕੀਤੀ ਪ੍ਰਮੁੱਖ ਸਕੱਤਰ ਸਿਹਤ ਵਿਕਾਸ ਗਰਗ ਨਾਲ ਮੁਲਾਕਾਤ

ਯੈੱਸ ਪੰਜਾਬ
ਚੰਡੀਗੜ੍ਹ,
ਸਰਕਾਰ ਦੇ ਸੱਦੇ ਤੇ ਸਮੂਹ ਰਾਸ਼ਟਰੀ ਸਿਹਤ ਮਿਸ਼ਨ, ਪੰਜਾਬ ਦੇ ਮੁਲਾਜ਼ਮਾਂ ਨੂੰ ਰੈਗੁਲਰ ਕਰਵਾਉਂਣ ਲਈ ਐੱਨ. ਆਰ. ਐੱਚ. ਐੱਮ. ਇੰਪਲਾਈਜ਼ ਐਸੋਸੀਏਸ਼ਨ, ਪੰਜਾਬ ਦੀ ਮਾਣਯੋਗ ਪ੍ਰਮੁੱਖ ਸਕੱਤਰ ਸਿਹਤ ਸ਼੍ਰੀ ਵਿਕਾਸ ਗਰਗ ਨਾਲ ਉਹਨਾਂ ਦੇ ਦਫ਼ਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਸੈਕਟਰ-34 ਵਿਖੇ ਮੀਟਿੰਗ ਹੋਈ।

ਇਸ ਮੀਟਿੰਗ ਵਿੱਚ ਐਸੋਸੀਏਸ਼ਨ ਤੋਂ ਸੂਬਾ ਪ੍ਰਧਾਨ ਡਾ. ਇੰਦਰਜੀਤ ਸਿੰਘ ਰਾਣਾ ਦੇ ਨਾਲ ਸੂਬਾ ਕਮੇਟੀ ਮੈਂਬਰ ਸਟਾਫ਼ ਨਰਸ ਆਗੂ ਮੈਡਮ ਜਸਵਿੰਦਰ ਕੌਰ, ਛ੍ਹੌ ਆਗੂ ਰਮਨਪ੍ਰੀਤ ਕੌਰ, ੍ਰਂਠਛਫ ਤੋਂ ਮੈਡਮ ਸੰਧਿਆ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਮੁੱਖ-ਮੰਤਰੀ ਜੀ ਦੇ ਨਿਰਦੇਸ਼ ਤੇ ਡੀ.ਐਸ.ਪੀ. ਮਨਵੀਰ ਬਾਜਵਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ (ਤਹਿਸੀਲਦਾਰ ਸ਼੍ਰੀ ਵਿਵੇਕ ਨਿਰਮੋਹੀ ਐਮਰਜੰਸੀ ਛੁੱਟੀ ਕਾਰਣ ਮੀਟਿੰਗ ਵਿੱਚ ਹਾਜਰ ਨਹੀਂ ਹੋ ਸਕੇ)।

ਮੀਟਿੰਗ ਵਿੱਚ ਰੈਗੁਲਰ ਅਤੇ ਪੇ-ਸਕੇਲ ਦੇ ਮਸਲੇ ਤੇ ਲੰਬੀ ਗੱਲਬਾਤ ਹੋਈ।ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਹਾਲੀ ਵੱਲੋਂ ਉਹਨਾਂ ਨੂੰ ਮੁਲਾਜ਼ਮ ਮਸਲਿਆਂ ਤੋਂ ਪਹਿਲਾਂ ਤੋਂ ਹੀ ਜਾਣੂ ਕਰਵਾਇਆ ਜਾ ਚੁੱਕਿਆ ਹੈ। ਐਸੋਸੀਏਸ਼ਨ ਤੋਂ ਡਾ. ਇੰਦਰਜੀਤ ਸਿੰਘ ਰਾਣਾ ਨੇ ਦੱਸਿਆ ਕਿ ਕਿਵੇਂ ਨੇੜਲੇ ਸੂਬਿਆਂ ਵਿੱਚ ਪੋਲਿਸੀਆਂ ਬਣਾ ਕੇ ਜਾਂ ਤਾਂ ਰਾਸ਼ਟਰੀ ਸਿਹਤ ਮਿਸ਼ਨ ਮੁਲਾਜ਼ਮਾਂ ਨੂੰ ਰੈਗੁਲਰ ਕਰ ਦਿੱਤਾ ਗਿਆ ਹੈ ਜਾਂ ਉਹ ਰੈਗੁਲਰ ਮੁਲਾਜ਼ਮਾਂ ਦੀ ਤਰਜ਼ ਤੇ ਪੂਰੀਆਂ ਤਨਖਾਹਾਂ ਲੈ ਰਹੇ ਹਨ।

ਡਾ. ਰਾਣਾ ਨੇ ਉਹ ਸਾਰੀਆਂ ਪੋਲਿਸੀਆਂ, ਰੂਲਾਂ ਵਿੱਚ ਹੋਈ ਤਬਦੀਲੀ, ਕੋਰਟ ਕੇਸ ਅਤੇ ਕੋਰਟ ਕੇਸਾਂ ਦੇ ਹੱਲ ਸਮੇਤ ਸਾਰੇ ਦਸਤਾਵੇਜ ਫਾਈਲ ਦੇ ਰੂਪ ਵਿੱਚ ਮਾਣਯੋਗ ਮੁੱਖ-ਮੰਤਰੀ ਦੀ ਮੀਟਿੰਗ ਵਿੱਚ ਵਿਚਾਰੇ ਜਾਣ ਲਈ ਪ੍ਰਮੁੱਖ ਸਕੱਤਰ ਸਿਹਤ ਦੇ ਸੁਪੁਰਦ ਕਰ ਦਿੱਤੇ। ਪ੍ਰਮੁੱਖ ਸਕੱਤਰ ਜੀ ਨੇ ਕਿਹਾ ਕਿ ਮੁਲਾਜ਼ਮਾਂ ਦੀ ਰੈਗੁਲਰਾਈਜ਼ੇਸ਼ਨ ਅਤੇ ਤਨਖਾਹ-ਸਕੇਲ ਦਾ ਫੈਸਲਾ ਸਰਕਾਰ ਪੱਧਰ ਤੇ ਹੋਣਾ ਹੈ, ਜਦੋਂ ਸਰਕਾਰ ਸਾਨੂੰ ਬੁਲਾਵੇਗੀ ਅਸੀਂ ਮੁਲਾਜ਼ਮਾਂ ਦੀ ਪੈਰਵੀ ਕਰਾਂਗੇ।

ਐਸੋਸੀਏਸ਼ਨ ਆਗੂਆਂ ਸ.ਅਮਰਜੀਤ ਸਿੰਘ, ਮਨਿੰਦਰ ਸਿੰਘ, ਜਸਵਿੰਦਰ ਕੌਰ, ਡਾ. ਵਾਹਿਦ, ਰਮਨਪ੍ਰੀਤ ਕੌਰ, ਅਰੁਣ ਦੱਤ ਆਦਿ ਦਾ ਕਹਿਣਾ ਹੈ ਕਿ ਜੇ ਸਰਕਾਰ ਕੱਲ 10-11-2021 ਤੱਕ ਵੀ ਮੁਲਾਜ਼ਮ ਹਿੱਤਾਂ ਵਿੱਚ ਫੈਸਲਾ ਨਹੀਂ ਲੈਂਦੀ ਹੈ ਤਾਂ ਐਸੋਸੀਏਸ਼ਨ ਸਰਕਾਰ ਦੀਆਂ ਜੜਾਂ ਹਿਲਾਉਂਣ ਵਾਲੇ ਅਗਲੇ ਵੱਡੇ ਸੰਘਰਸ਼ ਦਾ ਫੈਸਲਾ ਲੈ ਸਕਦੀ ਹੈ ਕਿਉਂਕਿ ਚੌਣ-ਜਾਬਤਾ ਲੱਗਣ ਲਈ ਸਮਾਂ ਦਿਨੋਂ-ਦਿਨ ਘੱਟਦਾ ਜਾ ਰਿਹਾ ਹੈ। ਭੁੱਖ-ਹੜਤਾਲ ਦੇ ਰੂਪ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਮੁਲਾਜ਼ਮਾਂ ਦੇ ਸੰਘਰਸ਼ ਦਾ ਅੱਜ 13ਵਾਂ ਦਿਨ ਹੈ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION