35.1 C
Delhi
Friday, March 29, 2024
spot_img
spot_img

ਮਾਮਲਾ ਨਾਬਾਲਿਗ ਲੜਕੀਆਂ ਨੂੰ ਵਰਗਲਾ ਕੇ ਲਿਜਾਣ ਦਾ: ਐਸ.ਸੀ. ਕਮਿਸ਼ਨਦੇ ਦਖ਼ਲ ਮਗਰੋਂ 3 ਵਿਅਕਤੀਆਂ ਵਿਰੁੱਧ ਚਲਾਨ ਪੇਸ਼

ਚੰਡੀਗੜ, 8 ਅਗਸਤ, 2019:

ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਦੇ ਦਖਲ ਤੋਂ ਬਾਅਦ ਫਿਰੋਜਪੁਰ ਜ਼ਿਲੇ ਵਿੱਚ ਦਲਿਤ ਨਬਾਲਿਗ ਲੜਕੀਆਂ ਨੂੰ ਵਰਗਲਾ ਕੇ ਲਿਜਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ਼੍ਰੀ ਗਿਆਨ ਚੰਦ ਦੀਵਾਲੀ ਨੇ ਦੱਸਿਆ ਕਿ ਫਿਰੋਜਪੁਰ ਨਿਵਾਸੀ ਲੜਕੀਆਂ ਦੇ ਪਿਤਾ ਨੇ ਲ਼ਿਖਤੀ ਸ਼ਿਕਾਇਤ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਕੋਲ ਕੀਤੀ ਸੀ।

ਆਪਣੀ ਸ਼ਿਕਾਇਤ ਵਿੱਚ ਸ਼ਿਕਾਇਤ ਕਰਤਾ ਨੇ ਕਿਹਾ ਸੀ ਦੂਸਰੀ ਧਿਰ ਉਸ ਤੇ ਕੇਸ ਵਾਪਸ ਲੈਣ ਲਈ ਦਬਾਅ ਪਾ ਰਹੀ ਹੈ। ਕਮਿਸ਼ਨ ਨੇ ਇਸ ਮਾਮਲੇ ਸਬੰਧੀ ਐਸ.ਐਸ.ਪੀ.ਫਿਰੋਜਪੁਰ ਤੋਂ ਰਿਪੋਰਟ ਤਲਬ ਕੀਤੀ ਸੀ।

ਉਨਾਂ ਦੱਸਿਆ ਕਿ ਐਸ.ਐਸ.ਪੀ.ਫਿਰੋਜਪੁਰ ਵੱਲੋਂ ਕਮਿਸ਼ਨ ਅੱਗੇ ਰਿਪੋਰਟ ਪੇਸ਼ ਕਰ ਦਿੱਤੀ ਗਈ ਹੈ ਜਿਸ ਅਨੁਸਾਰ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਜਿੰਦਰ ਸਿੰਘ ਪੁਤਰ ਤਰਸੇਮ ਸਿੰਘ, ਕਰਮਜੀਤ ਸਿੰਘ ਪੁਤਰ ਬਲਦੇਵ ਸਿੰਘ ਅਤੇ ਆਸ਼ੂ ਪੁਤਰ ਜਿੰਦਰ ਵਿਰੁਧ ਮਾਮਲਾ ਦਰਜ ਕਰਨ ਉਪਰੰਤ ਚਲਾਨ ਕੋਰਟ ਵਿੱਚ ਪੇਸ਼ ਕਰ ਦਿੱਤਾ ਗਿਆ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION