31.1 C
Delhi
Thursday, March 28, 2024
spot_img
spot_img

ਮਾਨ ਸਰਕਾਰ ਖਿਲਾਫ ਪਲੇਠਾ ਰੋਸ ਮਾਰਚ 31 ਮਈ ਨੂੰ ਪੱਤਰਕਾਰ ਭਾਈਚਾਰੇ ਵੱਲੋ ਕੀਤਾ ਜਾਵੇਗਾ

ਯੈੱਸ ਪੰਜਾਬ
ਅੰਮ੍ਰਿਤਸਰ, 28 ਮਈ, 2022 –
ਪੰਜਾਬ ਸਰਕਾਰ ਵੱਲੋ ਪੱਤਰਕਾਰ ਭਾਈਚਾਰੇ ਦੀਆਂ ਮੰਗਾਂ ਸਬੰਧੀ ਅਪਨਾਈ ਗਈ ਬੇਗਾਨਗੀ ਵਾਲੀ ਨੀਤੀ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋ 31 ਮਈ ਨੂੰ ਸਥਾਨਕ ਹਾਲ ਗੇਟ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਭਾਈਚਾਰੇ ਨਾਲ ਸਬੰਧਿਤ ਸਾਥੀਆਂ ਨੂੰ ਵੱਡੀ ਗਿਣਤੀ ਵਿੱਚ ਸਵੇਰੇ 10 ਵਜੇ ਭੰਡਾਰੀ ਪੁੱਲ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।

ਜਾਰੀ ਇੱਕ ਬਿਆਨ ਰਾਹੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਦੋ ਦਹਾਕਿਆ ਤੋ ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ਸ਼ੀਲ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰ ਭਾਈਚਾਰੇ ਨਾਲ ਜਿਹੜੇ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਕੀਤਾ ਸੀ ਜਿਸ ਵਿੱਚ ਸਭ ਤੋ ਪਹਿਲੀ ਮੰਗ ਪੱਤਰਕਾਰ ਭਾਈਚਾਰੇ ਨੂੰ ਪੈਨਸ਼ਨ ਦੇਣਾ ਸੀ ਤੇ ਕੈਪਟਨ ਸਰਕਾਰ ਨੇ ਇਸ ਮੰਗ ਨੂੰ ਪੂਰਾ ਕਰਦਿਆ ਬਾਰਾ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਲਗਾਈ ਸੀ ਪਰ ਇਹ ਪੈਨਸ਼ਨ ਚੰਨੀ ਸਰਕਾਰ ਦੇ ਸਮੇਂ ਬੰਦ ਕਰ ਦਿੱਤੀ ਗਈ ਤੇ ਭਗਵੰਤ ਮਾਨ ਸਰਕਾਰ ਨੇ ਚੰਨੀ ਦੇ ਪੂਰਨਿਆਂ ਤੇ ਚੱਲਦਿਆ ਪੈਨਸ਼ਨ ਦੇਣ ਤੋ ਇਹ ਕਹਿ ਕੇ ਇਨਕਾਰ ਕੀਤਾ ਜਾ ਰਿਹਾ ਹੈ ਕਿ ਫੰਡਾ ਦੀ ਘਾਟ ਹੈ।ਕੀ ਭਗਵੰਤ ਮਾਨ ਉਸਦੇ ਮੰਤਰੀਆ ਤੇ ਵਿਧਾਇਕਾਂ ਦੀਆਂ ਤਨਖਾਹਾਂ ਕਦੇ ਬੰਦ ਹੋਈਆ ਹਨ?

ਜੇਕਰ ਇਹਨਾਂ ਕਰੋੜ ਤੇ ਅਰਬਪਤੀਆ ਦੀ ਤਨਖਾਹ ਕਦੇ ਬੰਦ ਨਹੀ ਹੋਈ ਤਾਂ ਫਿਰ ਪੱਤਰਕਾਰ ਭਾਈਚਾਰੇ ਦੀ ਨਿਗੂਣੀ ਰਾਸ਼ੀ ਨਾਲ ਕਿੰਨਾ ਕੁ ਖਜ਼ਾਨਾ ਭਰ ਜਾਵੇਗਾ।

ਊਠ ਤੋ ਛਾਨਣੀ ਲਾਹੁਣ ਨਾਲ ਨਾਲ ਕਦੇ ਭਾਰ ਘੱਟਿਆ ਹੈ ਸਿਰਫ ਨਮੋਸ਼ੀ ਹੀ ਹੋਈ ਹੈ।ਇਸੇ ਤਰ੍ਹਾਂ ਜਦੋਂ ਦੀ ਮਾਨ ਸਰਕਾਰ ਨੇ ਕੁਰਸੀ ਸੰਭਾਲੀ ਹੈ ਉਸ ਵੇਲੇ ਤੋਂ ਹੀ ਪੱਤਰਕਾਰਾਂ ਤੇ ਹਮਲੇ ਤੇਜ ਹੋਏ ਹਨ ਜੋ ਚਿੰਤਾ ਦਾ ਵਿਸ਼ਾ ਹੈ ਪਰ ਸਰਕਾਰ ਵੱਲੋ ਭਾਈਚਾਰੇ ਦੀ ਸੁਰੱਖਿਆਂ ਲਈ ਕੋਈ ਉਪਰਾਲਾ ਨਹੀ ਕੀਤਾ ਗਿਆ।

ਸੁਬੇ ਵਿੱਚ ਅਮਨ ਕਨੂੰਨ ਦੀ ਹਾਲਤ ਇਸ ਕਦਰ ਵਿਗੜ ਚੁੱਕੀ ਹੈ ਕਿ ਚਿੱਟਾ ਵੇਚਣ ਵਾਲੇ ਮਾਫੀਏ ਦੀ ਗੁੱਡੀ ਅਸਮਾਨੇ ਚੜੀ ਹੋਈ ਹੈ।ਹਰ ਰੋਜ਼ ਕਤਲ ਹੋ ਰਹੇ ਹਨ ਤੇ ਚਿੱਟੇ ਦਿਨ ਡਾਕੇ ਵੱਜ ਰਹੇ ਹਨ।ਭ੍ਰਿਸ਼ਟਾਚਾਰ ਦੇ ਦਲਾਲ ਵੱਧਣ ਨਾਲ ਰਿਸ਼ਵਤਖੋਰੀ ਹੋਰ ਵੀ ਮਹਿੰਗੀ ਹੋ ਗਈ ਹੈ ਜਿਸ ਦੀ ਮਿਸਾਲ ਮਾਨ ਸਰਕਾਰ ਦੇੇ ਇੱਕ ਰਿਸ਼ਵਤਖੋਰ ਮੰਤਰੀ ਦੇ ਫੜੇ ਜਾਣਾ ਹੈ।ਮਾਨ ਸਰਕਾਰ ਨੇ ਮਜਬੂਰੀ ਵੱਸ ਕਾਰਵਾਈ ਕੀਤੀ ਹੈ ਕਿਉਕਿ ਇਹ ਛਾਪਾ ਕੇਂਦਰੀ ਏਜੰਸੀ ਨੇ ਮਾਰਨ ਲਈ ਤਿਆਰੀ ਤਰ੍ਹਾ ਕਰ ਲਈ ਸੀ ਤੇ ਫਿਰ ਜਿਹੜੀ ਫਸੀਅਤ ਮਾਨ ਸਰਕਾਰ ਦੀ ਹੋਣੀ ਸੀ ਉਸ ਨੇ ਦਿੱਲੀ ਮਾਡਲ ਦੀ ਫੂਕ ਕੱਢ ਕੇ ਰੱਖ ਦੇਣੀ ਸੀ।

ਉਹਨਾਂ ਕਿਹਾ ਕਿ ਜਿਸ ਪਾਰਟੀ ਨੇ ਆਪਣਾ ਕੋਈ ਚੋਣ ਮਨੋਰਥ ਪੱਤਰ ਹੀ ਨਹੀ ਜਾਰੀ ਕੀਤਾ ਉਸ ਸਰਕਾਰ ਤੋ ਭਲਾਈ ਦੀ ਕੀ ਆਸ ਰੱਖੀ ਜਾ ਸਕਦੀ ਹੈ? ਮਾਨ ਸਰਕਾਰ ਵੱਲੋ ਪੱਤਰਕਾਰ ਭਾਈਚਾਰੇ ਪ੍ਰਤੀ ਅਪਨਾਈ ਗਈ ਬੇਗਾਨਗੀ ਦੀ ਨੀਤੀ ਨੂੰ ਲੈ ਕੇ ਭਾਈਚਾਰੇ ਵੱਲੋ ਜਿਲ੍ਹਾ ਪੱਧਰ ਤੇ ਧਰਨੇ ਦੇਣ ਤੇ ਰੋਸ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਸ ਦੀ ਸ਼ੁਰੂਆਤ ਗੁਰੁ ਕੀ ਨਗਰੀ ਤੋ ਕੀਤੀ ਜਾ ਰਹੀ ਹੈ। ਸਮੂਹ ਭਾਈਚਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 31 ਮਈ ਵਾਲੇ ਦਿਨ ਮੰਗਲਵਾਰ ਨੂ ਸਥਾਨਕ ਭੰਡਾਰੀ ਪੁੱਲ ਤੇ ਸਵੇਰੇ 10 ਵਜੇ ਇਕੱਠੇ ਹੋਣ ਜਿਥੋ ਹਾਲ ਗੇਟ ਵੱਲ ਰੋਸ ਮਾਰਚ ਕੀਤਾ ਜਾਵੇਗਾ।ਸਿੱਖ ਵੀਰ ਕਾਲੀਆ ਦਸਤਾਰਾਂ ਸਜਾ ਕੇ ਆੱਉਣ ਤੇ ਬਾਕੀ ਕਾਲੇ ਰੁਮਾਲ ਗਲਾ ਵਿੱਚ ਪਾ ਕੇ ਆਉਣ। ਕੁੜੀਆ ਵੀ ਕਾਲੇ ਦੁਪੁੱਟੇ ਲੈ ਕੇ ਆਉਣ ਦੀ ਕਿਰਪਾਲਤਾ ਕਰਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION