26.1 C
Delhi
Saturday, April 20, 2024
spot_img
spot_img

ਮਾਨਸਾ ਪੁਲਿਸ ਵੱਲੋਂ ਅੰਤਰਰਾਜੀ ਲੁਟੇਰਾ ਗਿਰੋਹ ਦੇ 3 ਲੁਟੇਰੇ ਕਾਬੂ, 32 ਬੋਰ ਦੀ ਦੇਸੀ ਪਿਸਤੌਲ ਬਰਾਮਦ

ਮਾਨਸਾ, 28 ਜੁਲਾਈ, 2020 –

ਡਾ. ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਥਾਣਾ ਬੋਹਾ ਦੀ ਪੁਲਿਸ ਵੱਲੋਂ ਪਿੰਡ ਮਲਕੋਂ ਤੋਂ ਪਿੰਡ ਆਲਮਪੁਰ ਮੰਦਰਾਂ ਨੂੰ ਜਾਂਦੀ ਡਰੇਨ ਦੀ ਪਟੜੀ ਬਾਹੱਦ ਪਿੰਡ ਮਲਕੋਂ ਦਰੱਖਤਾਂ ਦੇ ਝੁੰਡ ਹੇਠਾਂ ਖਤਾਨਾ ਵਿੱਚ ਬੈਠੇ ਕਿਸੇ ਵੱਡੀ ਲੁੱਟ-ਖੋਹ ਜਾਂ ਡਾਕਾ ਮਾਰਨ ਦੀ ਵਿਊਤ ਬਣਾ ਰਹੇ ਲੁਟੇਰਾ ਗਿਰੋਹ ਦੇ 3 ਮੈਂਬਰਾਂ ਨੂੰ ਅਸਲਾਂ-ਐਮੋਨੀਸ਼ਨ ਅਤੇ ਮਾਰੂ ਹਥਿਆਰਾਂ ਸਮੇਤ ਮੌਕਾ ਤੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ।

ਗ੍ਰਿਫਤਾਰ ਲੁਟੇਰਿਆਂ ਪਾਸੋਂ ਮੌਕਾ ਤੋਂ 1 ਪਿਸਟਲ 12 ਬੋਰ ਦੇਸੀ ਸਮੇਤ 3 ਜਿੰਦਾਂ ਕਾਰਤੂਸ, 1 ਪਿਸਟਲ 32 ਬੋਰ ਦੇਸੀ ਸਮੇਤ 5 ਜਿੰਦਾਂ ਰੌਂਦ, 1 ਰਾਡ ਲੋਹਾ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ। ਜਿਹਨਾਂ ਪਾਸੋਂ ਮੌਕਾ ਤੋਂ ਇੱਕ ਮੋਟਰਸਾਈਕਲ ਬਜਾਜ ਪਲਸਰ ਨੰ:ਸੀ.ਐਚ.04- 5298 ਨੂੰ ਵੀ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 28-07-2020 ਨੂੰ ਥਾਣਾ ਬੋਹਾ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਟੀ. ਪੁਆਇੰਟ ਹਾਕਮਵਾਲਾ-ਝੁਨੀਰ ਰੋਡ ਬਾਹੱਦ ਪਿੰਡ ਬੋਹਾ ਮੌਜੂਦ ਸੀ।

ਜਿਸ ਪਾਸ ਇਤਲਾਹ ਮਿਲੀ ਕਿ ਜੀਵਨ ਸਿੰਘ ਉਰਫ ਸੋਨੀ ਪੁੱਤਰ ਸੰਤੋਖ ਸਿੰਘ ਵਾਸੀ ਅਚਾਨਕ, ਸੁਭਮ ਬਾਂਸਲ ਉਰਫ ਰਾਹੁਲ ਪੁੱਤਰ ਅਸ਼ੋਕ ਕੁਮਾਰ ਵਾਸੀ ਚਾਊਕੇ, ਬਲਜੋਤ ਸਿੰਘ ਉਰਫ ਲੱਕੀ ਪੁੱਤਰ ਬਲਵੀਰ ਸਿੰਘ ਵਾਸੀ ਪੱਖੋਂ ਕਲਾਂ, ਸੇਵਕ ਸਿੰਘ ਉਰਫ ਕਾਲੂ ਬਿੱਲਾ ਪੁੱਤਰ ਬਾਬੂ ਸਿੰਘ ਵਾਸੀ ਅਕਲੀਆਂ ਅਤੇ ਨਿੱਕੂ ਬਠਿੰਡੇ ਵਾਲਾ ਪੁੱਤਰ ਨਾਮਲੂਮ ਵਾਸੀ ਬਠਿੰਡਾ ਜੋ ਪਿੰਡ ਮਲਕੋਂ ਤੋਂ ਪਿੰਡ ਆਲਮਪੁਰ ਮੰਦਰਾਂ ਨੂੰ ਜਾਂਦੀ ਡਰੇਨ ਦੀ ਪਟੜੀ ਬਾਹੱਦ ਪਿੰਡ ਮਲਕੋਂ ਦਰੱਖਤਾਂ ਤੇ ਝੁੰਡ ਹੇਠਾਂ ਖਤਾਨਾ ਵਿੱਚ ਬੈਠੇ ਕਿਸੇ ਵੱਡੀ ਲੁੱਟ-ਖੋਹ ਅਤੇ ਡਾਕਾ ਮਾਰਨ ਦੀ ਤਿਆਰੀ ਦੀ ਵਿਊਂਤ ਬਣਾ ਰਹੇ ਹਨ ਅਤੇ ਅਸਲਾ ਐਮੋਨੀਸ਼ਨ ਅਤੇ ਮਾਰੂ ਹਥਿਆਰਾਂ ਨਾਲ ਲੈਸ ਹਨ। ਇਤਲਾਹ ਪਰ ਜਿਹਨਾਂ ਵਿਰੁੱਧ ਮੁਕੱਦਮਾ ਨੰਬਰ 131 ਮਿਤੀ 28-07-2020 ਅ/ਧ 399,402 ਹਿੰ:ਦੰ: ਅਤੇ 25/54/59 ਅਸਲਾ ਐਕਟ ਥਾਣਾ ਬੋਹਾ ਦਰਜ਼ ਰਜਿਸਟਰ ਕੀਤਾ ਗਿਆ ਹੈ।

ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਰੇਡ ਕਰਕੇ ਗਿਰੋਹ ਦੇ 3 ਮੈਂਬਰਾਨ ਜੀਵਨ ਸਿੰਘ ਉਰਫ ਸੋਨੀ ਪੁੱਤਰ ਸੰਤੋਖ ਸਿੰਘ ਵਾਸੀ ਅਚਾਨਕ, ਸੁਭਮ ਬਾਂਸਲ ਉਰਫ ਰਾਹੁਲ ਪੁੱਤਰ ਅਸ਼ੋਕ ਕੁਮਾਰ ਵਾਸੀ ਚਾਊਕੇ ਅਤੇ ਬਲਜੋਤ ਸਿੰਘ ਉਰਫ ਲੱਕੀ ਪੁੱਤਰ ਬਲਵੀਰ ਸਿੰਘ ਵਾਸੀ ਪੱਖੋਂ ਕਲਾਂ ਨੂੰ ਮੌਕਾ ਤੇ ਕਾਬੂ ਕੀਤਾ ਗਿਆ ਅਤੇ 2 ਲੁਟੇਰੇ ਸੇਵਕ ਸਿੰਘ ਅਤੇ ਨਿੱਕੂ ਬਠਿੰਡਾ ਵਾਲਾ ਜੋ ਹਨੇਰੇ ਦਾ ਫਾਇਦਾ ਉਠਾਉਦੇ ਹੋਏ ਮੌਕਾ ਤੋਂ ਭੱਜ ਗਏ।

ਗ੍ਰਿਫਤਾਰ ਕੀਤੇ ਲੁਟੇਰਿਆ ਪਾਸੋਂ 1 ਪਿਸਟਲ 12 ਬੋਰ ਦੇਸੀ ਸਮੇਤ 3 ਜਿੰਦਾਂ ਕਾਰਤੂਸ, 1 ਪਿਸਟਲ 32 ਬੋਰ ਦੇਸੀ ਸਮੇਤ 5 ਜਿੰਦਾਂ ਕਾਰਤੂਸ, 1 ਲੋਹਾ ਰਾਡ ਤੋਂ ਇਲਾਵਾ 1 ਮੋਟਰਸਾਈਕਲ ਬਜਾਜ ਪਲਸਰ ਨੰ:ਸੀ.ਐਚ.04-5298 ਨੂੰ ਵੀ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।

ਇਹ ਸਾਰੇ ਦੋਸ਼ੀ ਕਰੀਮੀਨਲ ਬਿਰਤੀ ਦੇ ਹਨ, ਜਿਹਨਾਂ ਵਿਰੁੱਧ ਪੰਜਾਬ ਅਤੇ ਹਰਿਆਣਾ ਪ੍ਰਾਤਾਂ ਅੰਦਰ ਸੰਗੀਨ ਜੁਰਮਾਂ ਦੇ ਮੁਕੱਦਮੇ ਪਹਿਲਾਂ ਦਰਜ਼ ਰਜਿਸਟਰ ਹਨ। ਜਿਹਨਾਂ ਵਿੱਚੋ ਕੁਝ ਮੁਕੱਦਮੇ ਹਾਲੇ ਅਦਾਲਤ ਵਿੱਚ ਚੱਲਦੇ ਹੋਣ ਕਰਕੇ ਇਹ ਦੋਸ਼ੀ ਜਮਾਨਤ ਤੇ ਬਾਹਰ ਆਏ ਹੋਏ ਹਨ। ਮੁਕੱਦਮਾਂ ਵਿੱਚ ਭੱਜੇ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ, ਜਿਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹਨਾਂ ਨੇ ਹੋਰ ਕਿਹੜੀਆ ਕਿਹੜੀਆ ਵਾਰਦਾਤਾਂ ਕੀਤੀਆ ਹਨ ਅਤੇ ਹੁਣ ਉਹ ਕਿਹੜੀ ਵਾਰਦਾਤ ਕਰਨ ਦੀ ਤਾਂਕ ਵਿੱਚ ਸਨ।

ਮੁਕੱਦਮਾ ਨੰਬਰ 131 ਮਿਤੀ 28-07-2020 ਅ/ਧ 399,402 ਹਿੰ:ਦੰ: ਅਤੇ 25/54/59 ਅਸਲਾ ਐਕਟ ਥਾਣਾ ਬੋਹਾ: ਦੋਸ਼ੀਆਨ: 1).ਜੀਵਨ ਸਿੰਘ ਉਰਫ ਸੋਨੀ ਪੁੱਤਰ ਸੰਤੋਖ ਸਿੰਘ ਵਾਸੀ ਅਚਾਨਕ (ਗ੍ਰਿ: ਮਿਤੀ 28-07-2020)
2).ਸੁਭਮ ਬਾਂਸਲ ਉਰਫ ਰਾਹੁਲ ਪੁੱਤਰ ਅਸ਼ੋਕ ਕੁਮਾਰ ਵਾਸੀ ਚਾਊਕੇ (ਗ੍ਰਿ: ਮਿਤੀ 28-07-2020)
3).ਬਲਜੋਤ ਸਿੰਘ ਉਰਫ ਲੱਕੀ ਪੁੱਤਰ ਬਲਵੀਰ ਸਿੰਘ ਵਾਸੀ ਪੱਖੋ ਕਲਾਂ (ਗ੍ਰਿ: ਮਿਤੀ 28-07-2020)
4).ਸੇਵਕ ਸਿੰਘ ਉਰਫ ਕਾਲੂ ਬਿੱਲਾ ਪੁੱਤਰ ਬਾਬੂ ਸਿੰਘ ਵਾਸੀ ਅਕਲੀਆਂ (ਗ੍ਰਿਫਤਾਰ ਨਹੀ)
5).ਨਿੱਕੂ ਬਠਿੰਡੇ ਵਾਲਾ ਪੁੱਤਰ ਨਾਮਲੂਮ ਵਾਸੀ ਬਠਿੰਡਾ (ਗ੍ਰਿਫਤਾਰ ਨਹੀ)

ਬਰਾਮਦਗੀ : -1 ਪਿਸਟਲ 32 ਬੋਰ ਦੇਸੀ ਸਮੇਤ 5 ਰੌਂਦ ਜਿੰਦਾਂ
-1 ਪਿਸਟਲ 12 ਬੋਰ ਦੇਸੀ ਸਮੇਤ 3 ਜਿੰਦਾਂ ਕਾਰਤੂਸ
-1 ਲੋਹਾ ਰਾਡ
-ਮੋਟਰਸਾਈਕਲ ਬਜਾਜ ਪਲਸਰ ਨੰ:ਸੀ.ਐਚ.04-5298

ਦੋਸ਼ੀਆਨ ਦਾ ਪਿਛਲਾ ਰਿਕਾਰਡ
1 ਜੀਵਨ ਸਿੰਘ ਉਰਫ ਸੋਨੀ ਪੁੱਤਰ ਸੰਤੋਖ ਸਿੰਘ ਵਾਸੀ ਅਚਾਨਕ
1).ਮੁ:ਨੰ:2/2020 ਅ/ਧ 457,380,411 ਹਿੰ:ਦੰ: ਥਾਣਾ ਬੋਹਾ
2).ਮੁ:ਨੰ:6/2020 ਅ/ਧ 457,379 ਹਿੰ:ਦੰ: ਥਾਣਾ ਸਦਰ ਰਤੀਆ (ਹਰਿਆਣਾ)

2 ਸੁਭਮ ਬਾਂਸਲ ਉਰਫ ਰਾਹੁਲ ਪੁੱਤਰ ਅਸ਼ੋਕ ਕੁਮਾਰ ਵਾਸੀ ਚਾਊਕੇ
1).ਮੁ:ਨੰ:342/2018 ਅ/ਧ 395,427 ਹਿੰ:ਦੰ: 25 ਅਸਲਾ ਐਕਟ ਥਾਣਾ ਸਿਟੀ ਬਰਨਾਲਾ 2).ਮੁ:ਨੰ:273/2019 ਅ/ਧ 22,27/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਰਾਜਪੁਰਾ

3 ਬਲਜੋਤ ਸਿੰਘ ਉਰਫ ਲੱਕੀ ਪੁੱਤਰ ਬਲਵੀਰ ਸਿੰਘ ਵਾਸੀ ਪੱਖੋਂ ਕਲਾਂ
ਪਹਿਲਾਂ ਹੋਰ ਕੋਈ ਮੁਕੱਦਮਾ ਦਰਜ਼ ਨਹੀ ਹੈ।

4 ਸੇਵਕ ਸਿੰਘ ਉਰਫ ਕਾਲੂ ਬਿੱਲਾ ਪੁੱਤਰ ਬਾਬੂ ਸਿੰਘ ਵਾਸੀ ਅਕਲੀਆਂ
1).ਮੁ:ਨੰ:40/2015 ਅ/ਧ 454,380 ਹਿੰਦੰ:ਥਾਣਾ ਜੋਗਾ
2).ਮੁ:ਨੰ:53/2013 ਅ/ਧ 399,402,379,411 ਹਿੰਦੰ: 25 ਅਸਲਾ ਐਕਟ ਥਾਣਾ ਭੀਖੀ
3).ਮੁ:ਨੰ:14/2017 ਅ/ਧ 25 ਅਸਲਾ ਐਕਟ ਥਾਣਾ ਜੋਗਾ
4).ਮੁ:ਨੰ:342/2018 ਅ/ਧ 395,427 ਹਿੰ:ਦੰ:, 25 ਅਸਲਾ ਐਕਟ ਥਾਣਾ ਸਿਟੀ ਬਰਨਾਲਾ

5 ਨਿਕੂ ਬਠਿੰਡੇ ਵਾਲਾ ਪੁੱਤਰ ਨਾਮਲੂਮ ਵਾਸੀ ਬਠਿੰਡਾ
ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ, ਜਿਸ ਵਿਰੁੱਧ ਪਹਿਲਾਂ ਦਰਜ ਹੋਏ ਮੁਕੱਦਮਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ।

Gall 700x100 1


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION