35.1 C
Delhi
Saturday, April 20, 2024
spot_img
spot_img

ਮਾਝਾ, ਮਾਲਵਾ ਅਤੇ ਦੁਆਬਾ ਵਿੱਚ ਹੋਣ ਵਾਲੀਆਂ ਪੰਥਕ ਕਾਨਫਰੰਸਾਂ ਵਿੱਚ ਲੋਕ ਪੰਥ ਦੋਖੀਆ ਨੂੰ ਦੇਣਗੇ ਜਵਾਬ: ਬੱਬੀ ਬਾਦਲ

ਅੰਮਿ੍ਤਸਰ, 17 ਫਰਵਰੀ, 2020 –

ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸ. ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਰਵੀਇੰਦਰ ਸਿੰਘ ਦੀ ਅਗਵਾਈ ਵਿੱਚ ਮਾਝਾ, ਮਾਲਵਾ ਅਤੇ ਦੁਆਬਾ ਵਿੱਚ ਹੋਣ ਵਾਲੀਆਂ ਪੰਥਕ ਕਾਨਫਰੰਸਾਂ ਵਿੱਚ ਪੰਜਾਬ ਦੇ ਲੋਕ ਪੰਥ ਦੋਖੀ ਆਗੂਆਂ ਨੂੰ ਜਵਾਬ ਦੇਣਗੇ ਇਹਨਾਂ ਵਿਚਾਰਾ ਦਾ ਪ੍ਰਗਟਾਵਾ ਅੱਜ ਮੋਹਾਲੀ ਵਿਖੇ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਨੌਜਵਾਨਾਂ ਨਾਲ ਮੀਟਿੰਗ ਦੌਰਾਨ ਆਖੇ।

ਉਹਨਾਂ ਕਿਹਾ ਕਿ ਇਨ੍ਹਾਂ ਕਾਨਫਰੰਸਾਂ ਦਾ ਮੰਤਵ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਬਹਾਲ ਕਰਵਾਉਣਾਂ ਅਤੇ ਸ਼੍ਰੋਮਣੀ ਕਮੇਟੀ ਦੇ ਅਧੀਨ ਚਲ ਰਹੀਆਂ ਸਿੱਖ ਸੰਸਥਾਵਾਂ ਨੂੰ ਸਿਆਸੀ ਗਲਵੇ ਤੋਂ ਮੁੱਕਤ ਕਰਵਾਉਣ ਦੇ ਨਾਲ – ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਅਸਲ ਲੀਹਾਂ ਤੇ ਲਿਆਉਣਾਂ ਹੋਵੇਗਾ।

ਬੱਬੀ ਬਾਦਲ ਨੇ ਕਿਹਾ ਕਿ ਇਹਨਾਂ ਕਾਨਫਰੰਸਾਂ ਵਿੱਚ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਝੂਠੇ ਵਾਅਦੇ ਜਿਨ੍ਹਾਂ ਵਿੱਚ ਕਰਜਾ ਮੁਆਫੀ, ਨੌਜਵਾਨਾਂ ਨੂੰ ਨੋਕਰੀਆਂ , ਬਿਜਲੀ ਦਰਾਂ ਵਿੱਚ ਕੀਤੇ ਗਏ ਵਾਧੇ ਅਤੇ ਹੋਰ ਮੁੱਦਿਆਂ ਤੇ ਵੀ ਪੰਜਾਬ ਸਰਕਾਰ ਨੂੰ ਘੇਰਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਤੇ ਬਾਦਲ ਪਰਿਵਾਰ ਦੀ ਮੈਚ ਫਿਕਸਿੰਗ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹਨ ਜਿਸ ਕਰਕੇ ਹੁਣ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਅਤੇ ਵੱਡੇ ਨਸ਼ਾ ਤਸਕਰੀ ਦੇ ਸੌਦਾਗਰ ਹੁਣ ਤੱਕ ਜੇਲਾਂ ਤੋਂ ਬਾਹਰ ਘੁੰਮ ਰਹੇ ਹਨ ।

ਇਨ੍ਹਾਂ ਕਾਨਫਰੰਸਾਂ ਦੇ ਵਿੱਚ ਦੋਸ਼ੀਆਂ ਨੂੰ ਸਜਾ ਦਵਾਉਣ ਲਈ ਮੁਹਿਮ ਵੀ ਚਲਾਈ ਜਾਵੇਗੀ। ਇਸ ਮੌਕੇ ਸਰਕਲ ਪ੍ਰਧਾਨ ਇਕਬਾਲ ਸਿੰਘ, ਰਣਧੀਰ ਸਿੰਘ ਪ੍ਰੇਮਗੜ੍ਹ, ਬਲਬੀਰ ਸਿੰਘ ਝਾਮਪੁਰ, ਜਸਪਾਲ ਸਿੰਘ, ਨਰੰਗ ਸਿੰਘ, ਜਰਨੈਲ ਸਿੰਘ ਪੱਤੋਂ, ਕਰਮਜੀਤ ਸਿੰਘ ਧਨਾਸ, ਗੁਰਵਿੰਦਰ ਸਿੰਘ ਇਟਲੀ, ਨਰਿੰਦਰ ਸਿੰਘ, ਸੁਰਜੀਤ ਸਿੰਘ,ਹਰਪ੍ਰੀਤ ਸਿੰਘ, ਕਵਲਜੀਤ ਸਿੰਘ ਪੱਤੋਂ, ਬਚਿੱਤਰ ਸਿੰਘ, ਰਣਜੀਤ ਸਿੰਘ ਬਰਾੜ, ਹਰਜੀਤ ਸਿੰਘ, ਜਗਤਾਰ ਸਿੰਘ ਘੜੂੰਆਂ, ਜੱਗਾ ਸਿਆਉ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION