29 C
Delhi
Saturday, April 20, 2024
spot_img
spot_img

ਮਾਂ ਹੀ ਧੀਆਂ ਤੋਂ ਕਰਵਾ ਰਹੀ ਸੀ ਦੇਹ ਵਪਾਰ, ਨਾਬਾਲਿਗ ਧੀਆਂ ਦੀ ਸ਼ਿਕਾਇਤ ’ਤੇ ਅੱਡਾ ਸੰਚਾਲਿਕਾ ਸਣੇ 5 ਗਿਰਫ਼ਤਾਰ

ਯੈੱਸ ਪੰਜਾਬ
ਜਲੰਧਰ, 6 ਜੁਲਾਈ, 2019 –
ਜਲੰਧਰ ਵਿਚ ਸ਼ਿਵ ਸੈਨਾ ਦੀ ਕਥਿਤ ਮਹਿਲਾ ਪ੍ਰਧਾਨ ਵੱਲੋਂ ਚਲਾਏ ਜਾ ਰਹੇ ਇਕ ਦੇਹ ਵਪਾਰ ਦੇ ਅੱਡੇ ’ਤੇ ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਅੱਡਾ ਸੰਚਾਲਿਕਾ ਅਤੇ ਉਸਦੇ ਪੁੱਤਰ ਸਣੇ ਪੰਜ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ।

ਇਨ੍ਹਾਂ ਵਿਚ ਇਕ ਔਰਤ ਅਤੇ ਉਸਦੀ ਵੱਡੀ ਬੇਟੀ ਵੀ ਸ਼ਾਮਿਲ ਹੈ। ਇਸੇ ਔਰਤ ਦੀਆਂ ਦੋ ਨਾਬਾਲਿਗ ਬੇਟੀਆਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਮਾਂ ਅਤੇ ਵੱਡੀ ਭੈਣ ਉਨ੍ਹਾਂ ਤੋਂ ਦੇਹ ਵਪਾਰ ਕਰਾਉਂਦੀਆਂ ਸਨ।

ਅੱਡੇ ’ਤੇ ਛਾਪੇ ਮਗਰੋਂ ਮੁਜਰਿਮਾਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਕੁਝ ਸਿਆਸੀ ਰਸੂਖ਼ ਰੱਖਣ ਵਾਲੇ ਲੋਕਾਂ ਵੱਲੋਂ ਪੁਲਿਸ ’ਤੇ ਦਬਾਅ ਬਣਾ ਕੇ ਮਾਮਲਾ ਰਫ਼ਾ ਦਫ਼ਾ ਕਰਵਾਉੈਣ ਦੀ ਕੋਸ਼ਿਸ਼ ਕੀਤੀ ਗਈ ਜੋ ਸਫ਼ਲ ਨਹੀਂ ਹੋ ਸਕੀ।

Shiv Sena Member arreste 2 Jalandharਖ਼ੁਦ ਨੂੰ ਸ਼ਿਵ ਸੈਨਾ ਦੀ ਮਹਿਲਾ ਪ੍ਰਧਾਨ ਦੱਸਣ ਵਾਲੀ ਰਤਨ ਨਗਰ ਦੀ ਅੱਡਾ ਸੰਚਾਲਕਾ ਨਿਸ਼ਾ ਪ੍ਰਧਾਨ ਦੇ ਖਿਲਾਫ਼ ਕਾਰਵਾਈ ਜਲੰਧਰ ਦੇ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੂੰ ਕੀਤੀ ਗਈ ਇਕ ਸ਼ਿਕਾਇਤ ਤੋਂ ਬਾਅਦ ਹੋਈ ਹੈ।

ਥਾਣਾ ਬਸਤੀ ਬਾਵਾ ਖ਼ੇਲ ਦੀ ਪੁਲਿਸ ਨੇ ਨਿਸ਼ਾ ਨੂੰ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਦੋਸ਼ ਹੇਠ ਸਾਥੀਆਂ ਸਣੇ ਗ੍ਰਿਫ਼ਤਾਰ ਕੀਤਾ ਹੈ।

ਬਸਤੀ ਬਾਵਾ ਖ਼ੇਲ ਥਾਣੇ ਦੇ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਬੀਤੇ ਕਲ੍ਹ ਦੋ ਨਾਬਾਲਿਗ ਲੜਕੀਆਂ ਨੇ ਸ਼ਿਕਾਇਤ ਦਿੱਤੀ ਸੀ ਕਿ ਨਿਸ਼ਾ ਪ੍ਰਧਾਨ ਅਤੇ ਉਨ੍ਹਾਂ ਦੀ ਮਾਂ ਮੁਸਕਾਨ ਰਲ ਕੇ ਦੇਹ ਵਪਾਰ ਦਾ ਕੰਮ ਕਰਦੀਆਂ ਹਨ ਅਤੇ ਉਹ ਨਿਸ਼ਾ ਪ੍ਰਧਾਨ ਦੇ ਮਕਾਨ ਵਿਚ ਹੀ ਕਿਰਾਏ ’ਤੇ ਰਹਿੰਦੇ ਹਨ। ਉਸ ਅਨੁਸਾਰ ਉਨ੍ਹਾਂ ਦੇ ਬਾਪ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਤਿੰਨ ਭੈਣਾਂ ਅਤੇ ਦੋ ਭਰਾ ਹਨ।

ਤਿੰਨਾਂ ਭੈਣਾਂ ਵਿਚੋਂ ਵਡੀ ਦੇਵਿਕਾ ਵੀ ਨਿਸ਼ਾ ਅਤੇ ਮਾਂ ਦੇ ਨਾਲ ਸੀ ਅਤੇ ਉਹ ਵੀ ਦੇਹ ਵਪਾਰ ਦੇ ਧੰਦੇ ਵਿਚ ਸ਼ਾਮਿਲ ਹੈ। ਇਸ ਤੋਂ ਇਲਾਵਾ ਤਨਵੀ ਨਾਂਅ ਦੀ ਇਕ ਹੋਰ ਕੁੜੀ ਵੀ ਉਨ੍ਹਾਂ ਦੇ ਨਾਲ ਹੈ।

ਪੀੜਤ ਨਾਬਾਲਿਗਾ ਨੇ ਦੋਸ਼ ਲਗਾਇਆ ਸੀ ਕਿ ਉਸ ਤੋਂ ਅਤੇ ਉਸਦੀ ਛੋਟੀ ਭੈਣ ਤੋਂ ਵੀ ਜ਼ਬਰਦਸਤੀ ਦੇਹ ਵਪਾਰ ਕਰਾਇਆ ਜਾਂਦਾ ਸੀ ਅਤੇ ਜੇ ਉਹ ਵਿਰੋਧ ਕਰਦੀਆਂ ਹਨ ਤਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ।

ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਗਾਇਆ ਕਿ ਨਿਸ਼ਾ ਪ੍ਰਧਾਨ ਦੇ ਬੇਟੇ ਸਾਜਨ ਨੇ ਵੀ ਉਸ ਨਾਲ ਸੰਬੰਧ ਬਣਾਏ ਸਨ। ਇਸ ਦੌਰਾਨ ਉਹ ਗਰਭਵਤੀ ਹੋ ਗਈ ਸੀ ਅਤੇ ਉਸਦਾ ਗਰਭਪਾਤ ਕਰਵਾਇਆ ਗਿਆ ਜਿਸ ਨਾਲ ਉਸਦੀ ਹਾਲਤ ਕਾਫ਼ੀ ਵਿਗੜ ਗਈ ਸੀ।

ਪੁਲਿਸ ਨੇ ਇਨ੍ਹਾਂ ਲੜਕੀਆਂ ਦੀ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਨਿਸ਼ਾ ਦੇ ਘਰ ਛਾਪੇਮਾਰੀ ਕਰਕੇ ਨਿਸ਼ਾ ਤੋਂ ਇਲਾਵਾ ਮੁਸਕਾਨ, ਦੇਵਿਕਾ, ਤਨਵੀ ਅਤੇ ਸਾਜਨ ਨੂੰ ਗਿਰਫ਼ਤਾਰ ਕੀਤਾ ਹੈ।

ਪੁਲਿਸ ਨੇ ਫ਼ੜੇ ਗਏ ਮੁਜਰਮਾਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਸ ਨੂੰ ਵੀ ਪੜ੍ਹੋ:

ਕਾਰ ਡੀਲਰ ਤੇ ਸਰਕਾਰੀ ਅਧਿਕਾਰੀ ਵੀ ਨਿਸ਼ਾਨੇ ’ਤੇ: ਪੰਜਾਬ ਪੁਲਿਸ ਵੱਲੋਂ ਕਰੋੜਾਂ ਦੇ ਵਾਹਨ ਘੁਟਾਲੇ ਦਾ ਪਰਦਾਫ਼ਾਸ਼, 93 ਵਾਹਨ ਜ਼ਬਤ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION