36.1 C
Delhi
Friday, March 29, 2024
spot_img
spot_img

ਮਾਂ ਬੋਲੀ ਦਿਵਸ ਮੌਕੇ ਪੰਜਾਬੀ ਅਤੇ ਪੰਜਾਬੀਆਂ ਦਾ ਝੰਡਾ ਬੁਲੰਦ ਕਰਨ ਵਾਲੀਆਂ 11 ਸ਼ਖਸੀਅਤਾਂ ਸਨਮਾਨਿਤ

ਚੰਡੀਗੜ, 21 ਫਰਵਰੀ, 2020 –
ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਪੰਜਾਬ ਕਲਾ ਪਰਿਸ਼ਦ ਦੀ ਅਗਵਾਈ ਹੇਠ ਮਨਾਏ ਗਏ ਸਪਤਾਹ ਦੀ ਸਮਾਪਤੀ ਮੌਕੇ ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਮੌਕੇ ਪਰਿਸ਼ਦ ਵੱਲੋਂ ਪੰਜਾਬ ਕਲਾ ਭਵਨ ਵਿਖੇ ਇਕ ਸ਼ਾਨਦਾਰ ਸਾਹਿਤਕ ਸਮਾਗਮ ਕਰਵਾਇਆ ਗਿਆ।

ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਭਾਸ਼ਾ, ਸਾਹਿਤ, ਪੱਤਰਕਾਰੀ ਤੇ ਸੱਭਿਆਚਾਰ ਨਾਲ ਜੁੜੀਆਂ ਪੰਜਾਬੀਆਂ ਦਾ ਝੰਡਾ ਬੁਲੰਦ ਕਰਨ ਵਾਲੀਆਂ 11 ਸਖ਼ਸੀਅਤਾਂ ਨੂੰ ਸਨਮਾਨਤ ਕੀਤਾ। ਸ. ਚੰਨੀ ਅਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਜੰਗ ਬਹਾਦਰ ਗੋਇਲ, ਸਤਨਾਮ ਮਾਣਕ, ਐਸ.ਐਨ.ਸੇਵਕ, ਗੁਲਜ਼ਾਰ ਸੰਧੂ, ਵਿਦਵਾਨ ਸਿੰਘ ਸੋਨੀ, ਡਾ. ਧਨਵੰਤ ਕੌਰ, ਪਿਆਰਾ ਲਾਲ ਗਰਗ, ਅਰਮਜੀਤ ਗਰੇਵਾਲ, ਨੂਰ ਮੁਹੰਮਦ ਨੂਰ, ਪੁਸ਼ਪਿੰਦਰ ਜੈ ਰੂਪ, ਜਤਿੰਦਰ ਪੰਨੂੰ ਨੂੰਸਨਮਾਨ ਪੱਤਰ, ਫੁਲਕਾਰੀ ਤੇ ਨਕਦ ਰਾਸ਼ੀ ਨਾਲ ਸਨਮਾਨਤ ਕੀਤਾ ।

ਇਸ ਮੌਕੇ ਸੰਬੋਧਨ ਕਰਦਿਆਂ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਦਵਾਨਾਂ ਤੇ ਲੇਖਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮਾਂ ਬੋਲੀ ਪੰਜਾਬੀ ਦੀ ਸ਼ੋਭਾ ਤੇ ਮਹਾਨਤਾ ਅੱਜ ਦੇਸਾਂ ਬਦੇਸ਼ਾਂ ਵਿੱਚ ਹੋ ਰਹੀ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਮਾਂ ਬੋਲੀ ਨੂੰ ਸਮਰਪਿਤ ਸਪਤਾਹ ਮਨਾ ਕੇ ਤੇ ਮਾਣਮੱਤੀਆਂ ਹਸਤੀਆਂ ਨੂੰ ਸਨਮਾਨਿਤ ਕਰਕੇ ਆਪਣਾ ਅਹਿਮ ਫ਼ਰਜ਼ ਨਿਭਾਇਆ ਹੈ ਅਤੇ ਪੰਜਾਬੀ ਬੋਲੀ ਦੀ ਮਾਨ ਤੇ ਸ਼ਾਨ ਲਈ ਪੰਜਾਬ ਸਰਕਾਰ ਪੁਰਜ਼ੋਰ ਯਤਨ ਕਰਦੀ ਰਹੇਗੀ ।

ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਚਲ ਰਹੇ ਬਜਟ ਸੈਸ਼ਨ ਦੌਰਾਨ ਇਕ ਦਿਨ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿਚਾਰ ਚਰਚਾ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਸਾਡਾ ਅਗਲਾ ਟੀਚਾ ਸਰਕਾਰ ਤੋਂ ਇਲਾਵਾ ਗੈਰ ਸਰਕਾਰੀ ਸੰਸਥਾਵਾਂ ਦੇ ਸੂਚਕ ਬੋਰਡਾ ਉਪਰ ਪੰਜਾਬੀ ਭਾਸ਼ਾ ਨੂੰ ਪਹਿਲ ਦੇਣਾ ਹੈ ।

ਉਨ੍ਹਾਂ ਭਾਵਕ ਹੁੰਦਿਆਂ ਕਿਹਾ ਕਿ ਜੇਕਰ ਸਾਡੀ ਮਾਂ ਬੋਲੀ ਹੀ ਨਹੀਂ ਰਹੇਗੀ ਤਾਂ ਸਾਡਾ ਕਾਹਦਾ ਜੀਉਣਾ । ਉਨ੍ਹਾਂ ਪੰਜਾਬ ਸਰਕਾਰ ਦੀ ਪੰਜਾਬੀ ਬੋਲੀ, ਭਾਸ਼ਾ, ਸਾਹਿਤ, ਸੱਭਿਆਚਾਰ ਤੇ ਅਮੀਰ ਵਿਰਾਸਤ ਨੂੰ ਸਾਂਭਣ ਅਤੇ ਪ੍ਰਫੁੱਲਿਤ ਕਰਨ ਦੀ ਵਚਨਬੱਧਤਾ ਵੀ ਦੁਹਰਾਈ । ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਸਕੂਲਾਂ (ਸਮੇਤ ਪ੍ਰਾਈਵੇਟ ) ਵਿੱਚ ਪੰਜਾਬੀ ਦਾ ਵਿਸ਼ਾ ਪੜਾਉਣਾ ਲਾਜ਼ਮੀ ਹੋਵੇਗਾ ।

ਇਸ ਤੋਂ ਪਹਿਲਾਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਅੱਜ ਦੇ ਇਸ ਸਮਾਗਮ ਵਿੱਚ ਸਨਮਾਨਿਤ ਕੀਤੀਆਂ ਪੰਜਾਬ ਦੀਆਂ ਇਹ ਉੱਘੀਆਂ ਹਸਤੀਆਂ ਹਨ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਲਾ ਪਰਿਸ਼ਦ ਨਿਰੰਤਰ ਅਜਿਹੇ ਉਪਰਾਲੇ ਕਰਦੀ ਰਹੇਗੀ ।

ਉਨ੍ਹਾਂ ਕਿਹਾ ਕਿ ਦਿਲ ਦੇ ਵਲਵਲਿਆਂ ਅਤੇ ਅੰਦਰੂਨੀ ਭਾਵਨਾ ਨੂੰ ਪ੍ਰਗਟਾਉਣ ਲਈ ਮਾਂ ਬੋਲੀ ਤੋਂ ਬਿਨਾ ਹੋਰ ਕੋਈ ਭਾਸ਼ਾ ਨਹੀਂ ਹੋ ਸਕਦੀ । ਉਨ੍ਹਾਂ ਪੰਜਾਬੀ ਨੂੰ ਰੋਜ਼ਗਾਰ ਦੀ ਭਾਸ਼ਾ ਬਨਾਉਣ ਤੇ ਜੋਰ ਦਿੰਦਿਆਂ ਕਿਹਾ ਕਿ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਉਪਰ ਸਭ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਕਿਉਕਿ ਇਹੋ ਸਾਡਾ ਆਉਣ ਵਾਲਾ ਭਵਿੱਖ ਹੈ ।

ਮੰਚ ਸੰਚਾਲਨ ਕਰਦਿਆਂ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਨੇ ਸਮੁੱਚੇ ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕੀਤੀ । ਇਸ ਸਮਾਗਮ ਵਿੱਚ ਆਨ ਲਾਈਨ ਕਵਿਤਾ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਹਰਜੋਤ ਸਿੰਘ, ਗੁਰਪ੍ਰੀਤ ਕੌਰ, ਨਵਜੋਤ ਕੌਰ, ਰਾਹੁਲ ਸ਼ਰਮਾ ਤੇ ਕੰਵਲਪ੍ਰੀਤ ਸਿੰਘ ਨੂੰ ਵੀ ਸਨਮਾਨਿਆ ਗਿਆ ।

ਪੰਜਾਬ ਦੇ ਉਘੇ ਵਿਦਵਾਨ ਡਾ. ਪਿਆਰਾ ਲਾਲ ਗਰਗ, ਅਮਰਜੀਤ ਗਰੇਵਾਲ ਤੇ ਸਤਨਾਮ ਮਾਣਕ ਨੇ ਮਾਂ ਬੋਲੀ ਪੰਜਾਬੀ ਦੀ ਮਹਤੱਤਾ ਤੇ ਮਹਾਨਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ । ਇਸ ਸਮਾਗਮ ਦੇ ਆਖੀਰ ਵਿੱਚ ਗੁਰੂ ਹਰਕਿਸ਼ਨ ਸਕੂਲ, ਪੰਡੋਰੀ ਦੇ ਵਿਦਿਆਰਥੀਆਂ ਵੱਲੋਂ ਛੋਟੇ ਬੱਚਿਆਂ ਲਈ ਪੰਜਾਬੀ ਕਵਿਤਾਂਵਾਂ ਦਾ ਗਾਇਨ ਕੀਤਾ ਗਿਆ ।

ਇਸ ਸਮਾਗਮ ਵਿੱਚ ਡਾ. ਜੈ ਰੂਪ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਹਰੀਸ਼ ਪੁਰੀ, ਨਿਰਮਲ ਜੌੜਾ, ਖੁਸ਼ਵੰਤ ਬਰਗਾੜੀ, ਰਾਜਬੀਰ ਸਰਾਂ, ਨਿੰਦਰ ਘੁਗਿਆਣਵੀ, ਬਲਵਿੰਦਰ ਚਾਹਲ, ਦੀਵਾਨ ਮਾਨਾ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION