37.8 C
Delhi
Friday, April 19, 2024
spot_img
spot_img

ਮਾਂ ਨੇ ਤਾਂ ਮਾਰ ਛੱਡੀ ਸੀ ਧੀ, ਰੱਖਣ ਵਾਲੇ ਨੇ ਰੱਖ ਲਈ: ਐਸ.ਐਸ.ਪੀ. ਸਿੱਧੂ ਨੇ ਦੱਸਿਆ ਕਿਵੇਂ?

ਕੈਪਸ਼ਨ : ਆਪਣੀ 5 ਸਾਲਾ ਧੀ ਨੂੰ ਹੀ ਪਾਣੀ ਦੀ ਟੈਂਕੀ ਵਿਚ ਸੁੱਟਣ ਵਾਲੀ ਔਰਤ ਤੋਂ ਪੁਲਿਸ ਪਿੰਡ ਆਲਮਪੁਰ ਵਿਖੇ ਘਟਨਾ ਸਥਾਨ ਦੀ ਨਿਸ਼ਾਨਦੇਹੀ ਕਰਵਾਉਂਦੀ ਹੋਈ।

ਸਮਾਣਾ/ਪਟਿਆਲਾ, 9 ਜੁਲਾਈ, 2019 –
ਸਮਾਣਾ ਨੇੜਲੇ ਪਿੰਡ ਆਲਮਪੁਰ ਵਿਖੇ ਬੀਤੀ ਰਾਤ ਲਾਪਤਾ ਹੋਈ ਪਿੰਡ ਦੀ 5 ਸਾਲਾ ਦੋਹਤੀ ਨੂੰ ਪਟਿਆਲਾ ਪੁਲਿਸ ਨੇ ਮੁਸਤੈਦੀ ਵਰਤਦਿਆਂ 20 ਘੰਟਿਆਂ ਦੇ ਅੰਦਰ ਹੀ ਇਕ ਘਰ ਦੀ ਤੀਸਰੀ ਮੰਜ਼ਿਲ ‘ਤੇ ਪਈ ਪਾਣੀ ਦੀ ਟੈਂਕੀ ‘ਚੋ ਜਿੰਦਾ ਬਰਾਮਦ ਕਰ ਲਿਆ ਹੈ।

ਇਸ ਦਿਲ ਕੰਬਾਊ ਘਟਨਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਿਤੀ 08-07-2019 ਨੂੰ ਗੁਰਪ੍ਰੀਤ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਰੋਗਲਾ ਥਾਣਾ ਦਿੜਬਾ ਜ਼ਿਲ੍ਹਾ ਸੰਗਰੂਰ ਨੇ ਐਸ.ਆਈ ਸਾਧਾ ਸਿੰਘ ਇੰਚਾਰਜ ਚੌਕੀ ਗਾਜੇਵਾਸ ਪਾਸ ਆਪਣਾ ਬਿਆਨ ਲਿਖਵਾਇਆ ਕਿ ਉਸਦਾ ਵਿਆਹ ਕਰੀਬ 7 ਸਾਲ ਪਹਿਲਾਂ ਸੁਮਨ ਰਾਣੀ ਪੁੱਤਰੀ ਸੱਤਪਾਲ ਸਿੰਘ ਵਾਸੀ ਪਿੰਡ ਆਲਮਪੁਰ ਨਾਲ ਹੋਈ ਸੀ, ਉਸ ਪਾਸ ਇੱਕ ਲੜਕੀ ਉਮਰ ਕਰੀਬ 5 ਸਾਲ ਤੇ ਇੱਕ ਲੜਕਾ ਉਮਰ ਕਰੀਬ 3 ਸਾਲ ਹਨ। ਉਸ ਦੀ ਪਤਨੀ ਬੱਚਿਆ ਨੂੰ ਛੁੱਟੀਆਂ ਹੋਣ ਕਰਕੇ, ਬੱਚਿਆਂ ਸਮੇਤ ਆਪਣੇ ਪੇਕੇ ਘਰ ਪਿੰਡ ਆਲਮਪੁਰ ਪਿਛਲੇ ਇੱਕ ਮਹੀਨੇ ਤੋਂ ਆਈ ਹੋਈ ਸੀ।

ਗੁਲਾਬ ਸਿੰਘ ਵੱਲੋਂ ਦਿੱਤੀ ਲਿਖਤੀ ਬਿਆਨਾ ਮੁਤਾਬਿਕ ਮਿਤੀ 08-07-2019 ਨੂੰ ਸਵੇਰੇ ਕਰੀਬ 5 ਵਜੇ ਉਸ ਦੀ ਪਤਨੀ ਨੇ, ਉਸ ਨੂੰ ਫੋਨ ਕੀਤਾ ਕਿ ਉਹ ਰਾਤ ਨੂੰ ਰੋਟੀ ਖਾਕੇ ਬੱਚਿਆ ਨੂੰ ਨਾਲ ਲੈ ਕੇ ਇੱਕ ਮੰਜੇ ਪਰ ਵਿਹੜੇ ਵਿੱਚ ਪੱਖਾ ਲਾ ਕੇ ਸੁੱਤੇ ਸੀ, ਸੁਭਾ ਉਠਣ ‘ਤੇ ਦੇਖਿਆ ਕਿ ਉਸ ਦੀ ਲੜਕੀ ਮੰਜੇ ‘ਤੇ ਨਹੀ ਸੀ।

ਗੁਲਾਬ ਸਿੰਘ ਨੇ ਦੱਸਿਆ ਕਿ ਉਹ ਤੁਰੰਤ ਆਪਣੇ ਸੌਹਰੇ ਘਰ ਪੁੱਜਾ ਅਤੇ ਆਪਣੀ ਲੜਕੀ ਦੀ ਭਾਲ ਕੀਤੀ ਜੋ ਨਹੀ ਮਿਲੀ, ਜਿਸ ਉਪਰੰਤ ਮੁਕੱਦਮਾ ਨੰਬਰ 125 ਮਿਤੀ 08-07-2019 ਅ/ਧ 365 ਹਿੰ:ਦੰ: ਥਾਣਾ ਸਦਰ ਸਮਾਣਾ ਬਰਖਿਲਾਫ ਨਾਂ-ਮਾਲੂਮ ਵਿਅਕਤੀਆਂ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।

ਐਸ.ਐਸ.ਪੀ. ਸ. ਸਿੱਧੂ ਨੇ ਅੱਗੇ ਹੋਰ ਦੱਸਿਆ ਕਿ ਲਾਪਤਾ ਲੜਕੀ ਦੀ ਭਾਲ ਲਈ ਸ੍ਰੀ ਜਸਵੰਤ ਸਿੰਘ ਮਾਂਗਟ, ਉਪ ਕਪਤਾਨ ਪੁਲਿਸ ਸਮਾਣਾ ਦੀ ਅਗਵਾਈ ਹੇਠ ਇੰਸਪੈਕਟਰ ਵਿਜੈ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਸਮਾਣਾ ਅਤੇ ਇੰਸਪੈਕਟਰ ਗੁਰਦੀਪ ਸਿੰਘ ਮੁੱਖ ਅਫਸਰ ਥਾਣਾ ਸਦਰ ਸਮਾਣਾ ਸਮੇਤ ਫੋਰਸ ਵੱਲੋ ਸਾਂਝੇ ਤੌਰ ਤੇ ਪਿੰਡ ਆਲਮਪੁਰ ਦੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਪਿੰਡ ਦੇ ਸੀ.ਸੀ.ਟੀ.ਵੀ. ਕੈਮਰੇ, ਰੂੜੀਆਂ ਤੇ ਤੂੜੀ ਵਾਲੇ ਕੁੱਪਾਂ, ਪਾਣੀ ਵਾਲੇ ਟੋਭੇ ਦੀ ਚੰਗੀ ਤਰ੍ਹਾਂ ਸ਼ਾਮ ਤੱਕ ਛਾਣ-ਬੀਣ ਕੀਤੀ ਗਈ ਤਾਂ ਕਿ ਜੇਕਰ ਬੱਚੀ ਪਿੰਡ ਵਿੱਚ ਹੀ ਹੋਵੇ ਅਤੇ ਉਸ ਨੂੰ ਕੋਈ ਬਾਹਰ ਕਿਸੇ ਹੋਰ ਜਗ੍ਹਾ ‘ਤੇ ਨਾ ਲਿਜਾ ਸਕੇ।

ਐਸ.ਐਸ.ਪੀ. ਨੇ ਦੱਸਿਆ ਕਿ ਰਾਤ ਸਮੇਂ ਪਿੰਡ ਵਿੱਚ ਠੀਕਰੀ ਪਹਿਰਾ ਲਗਵਾਇਆ ਗਿਆ ਅਤੇ ਪੁਲਿਸ ਫੋਰਸ ਨਾਲ ਪਿੰਡ ਆਲਮਪੁਰ ਆਉਣ ਵਾਲੀਆਂ ਸਾਰੀਆਂ ਸੜਕਾਂ ‘ਤੇ ਰਾਤ ਸਮੇਂ ਨਾਕਾਬੰਦੀ ਕੀਤੀ ਗਈ। ਐਸ.ਐਸ.ਪੀ. ਨੇ ਦੱਸਿਆ ਕਿ 09-07-2019 .ਨੂੰ ਸਵੇਰੇ 5 ਤੋਂ 6 ਵਜੇ ਮੁਦਈ ਗੁਰਪ੍ਰੀਤ ਸਿੰਘ ਦੇ ਸੌਹਰਿਆ ਦੇ ਘਰ ਦੇ ਨਾਲ ਵਾਲੇ ਇੱਕ ਘਰ ਨੂੰ ਛੱਡਕੇ, ਨਾਲ ਲੱਗਦੇ ਗੁਰਨਾਮ ਸਿੰਘ ਪੁੱਤਰ ਚਰਨਾਂ ਰਾਮ ਦੇ ਘਰ ਦੀ ਤੀਜੀ ਮੰਜਿਲ ਪਰ ਰੱਖੀ ਪਾਣੀ ਵਾਲੀ ਇੱਕ ਹਜਾਰ ਲੀਟਰ ਦੀ ਟੈਂਕੀ ਵਿੱਚੋਂ ਕੁੱਝ ਅਵਾਜਾਂ ਆਉਣ ਕਾਰਨ ਇਸ ਦੀ ਇਤਲਾਹ ਪੁਲਿਸ ਨੂੰ ਮਿਲੀ, ਜਿਸ ‘ਤੇ ਪੁਲਿਸ ਵੱਲੋ ਮੌਕਾ ‘ਤੇ ਜਾ ਕੇ ਲਾਪਤਾ ਲੜਕੀ ਨੂੰ ਪਾਣੀ ਵਾਲੀ ਟੈਕੀ ਵਿੱਚੋਂ ਜਿਉਦਾ ਬਰਾਂਮਦ ਕਰਵਾਕੇ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਦਾਖਲ ਕਰਵਾਇਆ ਗਿਆ।

ਸ. ਸਿੱਧੂ ਨੇ ਦੱਸਿਆ ਕਿ ਲੜਕੀ ਦੇ ਪਰਿਵਾਰਕ ਮੈਂਬਰਾ ਤੋਂ ਕੀਤੀ ਗਈ ਮੁਢਲੀ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ, ਕਿ ਲਾਪਤਾ ਲੜਕੀ ਦੀ ਮਾਤਾ ਸੁਮਨ ਰਾਣੀ ਪਤਨੀ ਗੁਰਪ੍ਰੀਤ ਸਿੰਘ ਨੇ ਕਰੀਬ ਇਕ ਹਫਤਾ ਪਹਿਲਾਂ ਗੁਰਨਾਮ ਸਿੰਘ ਪੁੱਤਰ ਚਰਨਾਂ ਰਾਮ ਦੇ ਘਰੋਂ 4,000 ਰੁਪਏ ਚੋਰੀ ਕੀਤੇ ਸੀ, ਜਿਸ ਬਾਰੇ ਪਤਾ ਲੱਗਣ ਕਰਕੇ ਉਸ ਨੇ ਇਹ ਪੈਸੇ ਵਾਪਸ ਕਰ ਦਿੱਤੇ ਸੀ ਪਰ ਲੜਕੀ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਆਪਣੀ ਆਪਣੀ ਪਤਨੀ ਨੂੰ ਕਿਹਾ ਕਿ ਸੀ ਜੇ ਤੂੰ ਚੋਰੀ ਕੀਤੀ ਹੈ ਤਾਂ ਮੈਂ ਬੱਚਿਆਂ ਨੂੰ ਨਾਲ ਲੈਕੇ ਜਾਵਾਂਗਾ ਪਰ ਤੈਨੂੰ ਵਾਪਸ ਨਹੀਂ ਲਿਜਾਵਾਂਗਾ।

ਇਸ ਕਰਕੇ ਲੜਕੀ ਦੀ ਮਾਤਾ ਸੁਮਨ ਰਾਣੀ ਉਕਤ ਨੇ ਆਪਣੀ ਬੇਇਜਤੀ ਦਾ ਬਦਲਾ ਲੈਣ ਲਈ ਆਪਣੀ ਲੜਕੀ ਨੂੰ ਗੁਰਨਾਮ ਸਿੰਘ ਦੇ ਘਰ ਦੀ ਤੀਜੀ ਮੰਜਿਲ ‘ਤੇ ਬਣੀ ਪਾਣੀ ਵਾਲੀ ਟੈਂਕੀ ਵਿੱਚ ਸੁੱਟ ਦਿੱਤਾ ਸੀ, ਕਿ ਜੇਕਰ ਲੜਕੀ ਮਰ ਗਈ ਤਾਂ ਇਸ ਦਾ ਸਾਰਾ ਇਲਜਾਂਮ ਗੁਰਨਾਮ ਸਿੰਘ ਅਤੇ ਉਸ ਦੇ ਪਰਿਵਾਰ ‘ਤੇ ਲਾਕੇ, ਉਹਨਾਂ ਨੂੰ ਫਸਾਇਆ ਜਾ ਸਕੇ।

ਸ. ਸਿੱਧੂ ਨੇ ਦੱਸਿਆ ਕਿ ਇਹ ਸਾਰਾ ਆਪ੍ਰੇਸਨ ਬਹੁਤ ਹੀ ਸੁਚੱਜੇ ਢੰਗ ਨਾਲ ਅਤੇ ਬੜੀ ਹੀ ਮੁਸਤੈਦੀ ਨਾਲ ਨੇਪਰੇ ਚਾੜਿਆ ਗਿਆ ਅਤੇ ਲਾਪਤਾ 5 ਸਾਲਾ ਮਾਸੂਮ ਲੜਕੀ ਨੂੰ 20 ਘੰਟੇ ਦੇ ਅੰਦਰ ਅੰਦਰ ਸਹੀ ਸਲਾਮਤ ਬ੍ਰਾਮਦ ਕਰਵਾਇਆ ਗਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION