22.1 C
Delhi
Friday, March 29, 2024
spot_img
spot_img

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਨਵੀਂ ਇਮਾਰਤ ਦਾ ਉਦਘਾਟਨ ਛੇਤੀ: ਬਠਿੰਡਾ ਡੀ.ਸੀ. ਬੀ. ਸ੍ਰੀਨਿਵਾਸਨ

ਬਠਿੰਡਾ, 22 ਅਗਸਤ, 2019:

ਮਾਲਵੇ ਦਾ ਬਠਿੰਡਾ ਖੇਤਰ ਜੋ ਕਿ ਕਦੇ ਭੂਗੋਲਿਕ ਪੱਖੋਂ ਟਿੱਬਿਆਂ ਦੇ ਖੇਤਰ ਵਜੋਂ ਜਾਣਿਆ ਜਾਂਦਾ ਸੀ, ਉਹ ਅਜੋਕੇ ਸਮੇਂ ਸੂਬੇ ਅੰਦਰ ਤਕਨੀਕੀ ਸਿੱਖਿਆ ਦੇ ਹੱਬ ਵਜੋਂ ਉੱਭਰ ਰਿਹਾ ਹੈ। ਸਿੱਖਿਆ ਦੇ ਖੇਤਰ ਵਿੱਚ ਇਸ ਨੂੰ ਚਾਰ ਚੰਨ ਲਗਾਉਣ ਲਈ ਡੱਬਵਾਲੀ ਰੋਡ ‘ਤੇ ਸਥਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਸ਼ੇਸ਼ ਤੌਰ ‘ਤੇ ਸਹਾਈ ਸਿੱਧ ਹੋ ਰਹੀ ਹੈ।

ਇਸ ‘ਵਰਸਿਟੀ ਦੀ ਨਵੀਂ ਸ਼ਾਹੀ ਕਿਲਾ ਰੂਪੀ ਇਮਾਰਤ ਤਕਰੀਬਨ 300 ਕਰੋੜ ਦੀ ਲਾਗਤ ਨਾਲ ਬਣ ਕੇ ਲਗਭਗ ਤਿਆਰ ਹੋ ਚੁੱਕੀ ਹੈ। 146 ਏਕੜ ਰਕਬੇ ਵਿੱਚ ਫੈਲੇ ਯੂਨੀਵਰਸਿਟੀ ਕੈਂਪਸ ਦਾ ਬਹੁਤ ਜਲਦ ਉਦਘਾਟਨ ਕੀਤਾ ਜਾਵੇਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੀਬ 30 ਏਕੜ ਰਕਬੇ ਵਿੱਚ ਫੈਲੇ ਇਸ ਨਵੇਂ ਕੈਂਪਸ ਵਿਚ 3000 ਵਿਦਿਆਰਥੀਆਂ ਲਈ ਰਿਹਾਇਸ਼ੀ ਸਹੂਲਤਾਂ ਹੋਣਗੀਆਂ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੀ ਇਸ ਦੂਸਰੀ ਟੈਕਨੀਕਲ ਯੂਨੀਵਰਸਿਟੀ ਦੀ ਸਥਾਪਨਾ ਸਾਲ 2014 ਵਿੱਚ ਹੋਈ। ਉਸ ਸਮੇਂ ਇਸ ਦਾ ਆਰਜੀ ਕੈਂਪਸ ਗਿਆਨੀ ਜੈਲ ਸਿੰਘ ਇੰਜਨੀਅਰਿੰਗ ਕਾਲਜ ਵਿਖੇ ਬਣਾਇਆ ਗਿਆ। ‘ਵਰਸਿਟੀ ਦੇ ਬਣ ਰਹੇ ਨਵੇਂ ਕੈਂਪਸ ਦੇ ਪਹਿਲੇ ਪੜਾਅ ਦਾ ਕੰਮ 3 ਅਕਤੂਬਰ 2016 ਨੂੰ ਸ਼ੁਰੂ ਹੋਇਆ ਸੀ। ਕੈਂਪਸ ਵਿਚ 60 ਫ਼ੀਸਦੀ ਖੇਤਰ ਹਰਿਆਲੀ ਲਈ ਵਿਸ਼ੇਸ਼ ਤੌਰ ‘ਤੇ ਛੱਡਿਆ ਗਿਆ ਹੈ।

ਵਾਇਸ ਚਾਂਸਲਰ ਸ਼੍ਰੀ ਮੋਹਨ ਪਾਲ ਈਸ਼ਰ ਨੇ ਹੋਰ ਦੱਸਿਆ ਕਿ ‘ਵਰਸਿਟੀ ਕੈਂਪਸ ਦੇ ਪਹਿਲੇ ਫੇਜ਼ ਦਾ ਲਗਭਗ 90 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਵਿਚ ਪ੍ਰਬੰਧਕੀ ਬਲਾਕ, ਵਾਈਸ-ਚਾਂਸਲਰ ਅਤੇ ਰਜਿਸਟਰਾਰ, ਅਕਾਉਂਟਸ ਸ਼ਾਖਾ ਦੇ ਦਫਤਰ, ਪ੍ਰੀਖਿਆ ਸ਼ਾਖਾ, ਖੋਜ ਅਤੇ ਵਿਕਾਸ, ਵਿਦਿਅਕ ਮਾਮਲਿਆਂ, ਵਿਦਿਆਰਥੀ ਭਲਾਈ, ਲੋਕ ਸੰਪਰਕ, ਸਿਖਲਾਈ ਤੇ ਪਲੇਸਮੈਂਟ ਅਤੇ ਖੇਡਾਂ ਤੇ ਯੁਵਕ ਭਲਾਈ ਆਦਿ ਬਲਾਕ ਬਣਾਏ ਗਏ ਹਨ

ਇਸ ਤੋਂ ਇਲਾਵਾ ਕੈਂਪਸ ਦੇ ਪਹਿਲੇ ਪੜਾਅ ਵਿੱਚ ਉਪ-ਕੁਲਪਤੀ ਦੀ ਰਿਹਾਇਸ਼, ਕੇਂਦਰੀ ਲਾਇਬ੍ਰੇਰੀ, ਛੇ ਅਕਾਦਮਿਕ ਵਿਭਾਗ, ਥੀਏਟਰ ਕੰਪਲੈਕਸ ਅਤੇ ਆਈ.ਟੀ-ਸਮਰੱਥਾ ਕੇਂਦਰ ਵੀ ਬਣਾਏ ਗਏ ਹਨ ਨਵੇਂ ਕੈਂਪਸ ਦੀ ਵਿਸ਼ੇਸ਼ ਖ਼ਾਸੀਅਤ ਇਹ ਹੈ ਕਿ ਇਸ ਵਿਚ ਸੂਰਜੀ ਊਰਜਾ ਰਾਹੀਂ ਬਿਜਲੀ ਪੈਦਾ ਕਰਨ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਲਈ ਵਿਸ਼ੇਸ਼ ਯੂਨਿਟ ਸਥਾਪਤ ਕੀਤੇ ਗਏ ਹਨ ਤਾਂ ਜੋ ਡੂੰਘੇ ਹੁੰਦੇ ਜਾ ਰਹੇ ਪਾਣੀ ਨੂੰ ਬਚਾਉਣ ਲਈ ਰੀਚਾਰਜ ਕਰਕੇ ਮੁੜ ਵਰਤੋਂ ਵਿਚ ਲਿਆਂਦਾ ਜਾ ਸਕੇ।

B Srinivasan DCਵਾਇਸ ਚਾਂਸਲਰ ਨੇ ‘ਵਰਸਿਟੀ ਵਿਖੇ ਦਿੱਤੀ ਜਾਣ ਵਾਲੀ ਸਿੱਖਿਆ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ‘ਵਰਸਿਟੀ ਤਕਨੀਕੀ ਸਿੱਖਿਆ ਰਾਹੀਂ ਹੁਨਰਮੰਦ ਕਾਮੇ ਪੈਦਾ ਕਰਕੇ ਨਵੀਂ ਉਦਯੋਗਿਕ ਕ੍ਰਾਂਤੀ ਲਿਆਉਣ ਦੇ ਨਾਲ-ਨਾਲ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਲਈ ਅਹਿਮ ਭੂਮਿਕਾ ਨਿਭਾਵੇਗੀ।

ਵਾਇਸ ਚਾਂਸਲਰ ਸ਼੍ਰੀ ਮੋਹਨ ਪਾਲ ਈਸ਼ਰ ਨੇ ਅੱਗੇ ਦੱਸਿਆ ਕਿ ਇਸ ਯੂਨੀਵਰਸਿਟੀ ਵਿਖੇ ਲਗਭਗ 78 ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਏਟ, ਹੁਨਰ ਵਿਕਾਸ, ਵਿਗਿਆਨਿਕ ਤਕਨੀਕ, ਮੈਨੇਜਮੈਂਟ, ਆਰਕੀਟੈਕਚਰ, ਫਾਰਮੈਸੀ, ਫੂਡ ਟੈਕਨਾਲੋਜੀ, ਕੰਪਿਊਟਰ ਐਪਲੀਕੇਸ਼ਨ, ਸਕਿੱਲ ਸਰਟੀਫ਼ਿਕੇਟ, ਏਰੋਨੋਟੀਕਲ ਇੰਜਨੀਅਰਿੰਗ ਆਦਿ ਕੋਰਸ ਕਰਵਾਏ ਜਾ ਰਹੇ ਹਨ। ਇਨਾਂ ਕੋਰਸਾਂ ਵਿਚ ਅਡਵਾਂਸ ਰੀਸਰਚ ਪ੍ਰੋਗਰਾਮ ਤਹਿਤ ਪੀ.ਐਚ.ਡੀ. ਦੀ ਪੜਾਈ ਵੀ ਕਰਵਾਈ ਜਾਂਦੀ ਹੈ।

ਯੂਨੀਵਰਸਿਟੀ ਵਲੋਂ ਅਕਾਦਮਿਕ ਸੈਸ਼ਨ 2019-20 ਤੋਂ ਪੰਜਾਬ ਸਟੇਟ ਏਰੋਨੋਟੀਕਲ ਇੰਜਨੀਅਰਿੰਗ ਕਾਲਜ ਪਟਿਆਲਾ ਵਿਖੇ ਬੀ.ਟੈਕ (ਏਰੋਨੋਟੀਕਲ ਇੰਜਨੀਅਰਿੰਗ), ਬੀ.ਟੈਕ ਏਰੋਸਪੇਸ ਇੰਜਨੀਅਰਿੰਗ (ਐਵੀਓਨਿਕਸ) ਅਤੇ ਮੁੱਖ ਕੈਂਪਸ-ਬੀ.ਟੈਕ ਮੈਕਾਟ੍ਰੋਨਿਕਸ ਦੇ ਡਿਗਰੀ ਪੱਧਰ ‘ਤੇ ਕੋਰਸ ਸ਼ੁਰੂ ਕੀਤੇ ਹਨ, ਜਿਨਾਂ ਦੀ ਆਧੁਨਿਕ ਸਮੇਂ ਵਿਚ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸਮੇਂ ਦੀ ਮੁੱਖ ਜ਼ਰੂਰਤ ਹੈ।

ਵਾਇਸ ਚਾਂਸਲਰ ਸ਼੍ਰੀ ਈਸ਼ਰ ਨੇ ਇਹ ਵੀ ਦੱਸਿਆ ਕਿ ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ ਨੇ ਵੀ ਅਧਿਆਪਕਾਂ ਦੀ ਸਿਖਲਾਈ ਦੇ ਪ੍ਰੋਗਰਾਮਾਂ ਲਈ ਐਚ.ਆਰ.ਐਸ.ਪੀ.ਟੀ.ਯੂ. ਨਾਲ ਸਮਝੋਤਾ ਕੀਤਾ ਹੈ ਜਿਸ ਦੇ ਤਹਿਤ ਫੈਕਲਿਟੀ ਦੇ ਮੈਂਬਰਾਂ ਨੂੰ ਗਿਆਨ ਸਮਾਜ ਵਿਚ ਸਮੇਂ ਦਾ ਹਾਣੀ ਬਣਾਉਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ।

ਉਨਾਂ ਦੱਸਿਆ ਕਿ ਦਾਖਲਿਆਂ ਸਬੰਧੀ ਵਿਦਿਆਰਥੀ ਯੂਨੀਵਰਸਿਟੀ ਦੀ ਵੈਬ ਸਾਈਟ www.mrsptu.ac.in ਅਤੇ ਟੋਲ ਫ੍ਰੀ ਨੰਬਰ 1800-123-11-9999 ਅਤੇ 1800-123-22-9999 ‘ਤੇ ਵੀ ਸੰਪਰਕ ਕਰ ਸਕਦੇ ਹਨ।

Dr Mohan Paul Isher

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION