32.8 C
Delhi
Wednesday, April 24, 2024
spot_img
spot_img

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਏ.ਆਈ.ਸੀ.ਟੀ.ਈ. ਵੱਲੋਂ ਬੀ.ਸੀ.ਐੱਲ. ਦੇ ਸਹਿਯੋਗ ਨਾਲ ਸਥਾਪਤ ਕੀਤੀ ਜਾ ਰਹੀ ਹੈ ਪੰਜਾਬ ਦੀ ਪਹਿਲੀ ਆਇਡੀਆ ਲੈਬ

ਯੈੱਸ ਪੰਜਾਬ
ਬਠਿੰਡਾ, 2 ਅਪ੍ਰੈਲ, 2022:
ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਵੱਲੋਂ ਬੀ.ਸੀ.ਐਲ. ਇੰਡਸਟਰੀ ਲਿਮਟਿਡ, ਬਠਿੰਡਾ ਦੇ ਸਹਿਯੋਗ ਨਾਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ ਕੈਂਪਸ ਵਿੱਚ ਪੰਜਾਬ ਦੀ ਪਹਿਲੀ ‘ਦ ਸਟੇਟ ਆਫ਼ ਦਾ ਆਰਟ’ ਆਈਡੀਆ ਲੈਬਾਰਟਰੀ ਸਥਾਪਤ ਕੀਤੀ ਜਾ ਰਹੀ ਹੈ।

ਇਹ ਵਿਸ਼ੇਸ਼ ਆਈ.ਡੀ.ਈ.ਏ. (ਆਈਡੀਆ ਵਿਕਾਸ, ਮੁਲਾਂਕਣ ਅਤੇ ਐਪਲੀਕੇਸ਼ਨ) ਲੈਬ ਨੂੰ ਬੀ.ਸੀ.ਐਲ. – ਏ.ਆਈ.ਸੀ.ਟੀ.ਈ.) ਆਈਡੀਆ ਲੈਬ ਵਜੋਂ ਜਾਣਿਆ ਜਾਵੇਗਾ।

ਐਮ.ਆਰ.ਐਸ.ਪੀ.ਟੀ.ਯੂ. ਦੇਸ਼ ਦੀ ਪਹਿਲੀ ਤਕਨੀਕੀ ਯੂਨੀਵਰਸਿਟੀ ਹੈ ਅਤੇ ਦੇਸ਼ ਦੀਆਂ 50 ਚੋਟੀ ਦੀਆਂ ਸੰਸਥਾਵਾਂ ਵਿੱਚ ਸ਼ਾਮਿਲ ਹੈ। ਜਿਸਨੂੰ ਏ.ਆਈ.ਸੀ.ਟੀ.ਈ.- ਬੀ.ਸੀ.ਐਲ. ਦੁਆਰਾ ਸਥਾਪਤ ਕਰਨ ਲਈ 1 ਕਰੋੜ 11 ਲੱਖ ਰੁਪਏ ਦੀ ਗ੍ਰਾਂਟ ਨਾਲ ਸਨਮਾਨਿਤ ਕੀਤਾ ਗਿਆ ਹੈ।

ਆਈਡੀਆ ਲੈਬ ਵਿਦਿਆਰਥੀਆਂ ਨੂੰ ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ ਅਤੇ ਗਣਿਤ (ਐਸ.ਟੀ.ਈ.ਐਮ.) ਦੇ ਬੁਨਿਆਦੀ ਸਿਧਾਂਤਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੀ ਹੈ, ਜੋ ਕਿ ਹੱਥਾਂ ਨਾਲ ਅਨੁਭਵ ਕਰਨ, ਸਿੱਖਣ ਅਤੇ ਉਤਪਾਦ ਵਿਜ਼ੂਅਲਾਈਜ਼ੇਸ਼ਨ ਲਈ ਉਤਸ਼ਾਹਿਤ ਕਰਦੀ ਹੈ।

ਪੰਜਾਬ ਵਿੱਚ ਅਜਿਹੀ ਪਹਿਲੀ ਲੈਬ ਦਾ ਹੋਣਾ ਪੂਰੇ ਪੰਜਾਬ ਅਤੇ ਮਾਲਵਾ ਖੇਤਰ ਲਈ ਮਾਣ ਵਾਲੀ ਗੱਲ ਹੈ।

ਜ਼ਿਕਰਯੋਗ ਹੈ ਕਿ ਇਸ ਲੈਬ ਦੀ ਸਥਾਪਨਾ ‘ਤੇ ਕੁੱਲ 1 ਕਰੋੜ 11 ਲੱਖ ਰੁਪਏ ਦੀ ਲਾਗਤ ਆਵੇਗੀ। ਜਿਸ ਵਿੱਚੋਂ 56 ਲੱਖ ਰੁਪਏ ਬੀ.ਸੀ.ਐਲ. (ਬਠਿੰਡਾ ਕੈਮੀਕਲ ਲਿਮਟਿਡ) ਵੱਲੋਂ ਅਤੇ 55 ਲੱਖ ਰੁਪਏ ਏ.ਆਈ.ਸੀ.ਟੀ.ਈ. ਵੱਲੋਂ ਦਿੱਤੇ ਜਾ ਰਹੇ ਹਨ।

ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਅਧਿਐਨ ਅਨੁਸਾਰ ਵਿਸ਼ਵ ਦੇ ਚੋਟੀ ਦੇ ਦੋ ਪ੍ਰਤੀਸ਼ਤ ਵਿਗਿਆਨੀਆਂ ਵਿੱਚ ਸ਼ਾਮਲ ਪ੍ਰਸਿੱਧ ਵਿਗਿਆਨੀ ਪ੍ਰੋ. ਅਸ਼ੀਸ਼ ਬਾਲਦੀ ਨੇ ਇਸ ਪ੍ਰੋਜੈਕਟ ਦੇ ਸੰਕਲਪ ਅਤੇ ਅਮਲੀ ਜਾਮਾ ਪਹਿਨਾਉਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਹਨ ।

ਇੱਕ ਪ੍ਰੈਸ ਬਿਆਨ ਵਿੱਚ, ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ, ਯੂਨੀਵਰਸਿਟੀ, ਡੀਨ ਖੋਜ ਅਤੇ ਵਿਕਾਸ ਪ੍ਰੋਜੈਕਟ ਦੇ ਮੁੱਖ ਸਲਾਹਕਾਰ ਪ੍ਰੋ. ਆਸ਼ੀਸ਼ ਬਾਲਦੀ, ਪ੍ਰੋ: ਰਾਜੇਸ਼ ਗੁਪਤਾ – ਮੁੱਖ ਕੋਆਰਡੀਨੇਟਰ ਅਤੇ ਪ੍ਰੋ: ਮਨਜੀਤ ਬਾਂਸਲ – ਪ੍ਰੋਜੈਕਟ ਦੇ ਕੋ-ਕੋਆਰਡੀਨੇਟਰ ਨੇ ਦੱਸਿਆ, ਕਿ ਏ.ਆਈ.ਸੀ.ਟੀ.ਈ. ਵੱਲੋਂ ਦੇਸ਼ ਭਰ ਦੀਆਂ ਨਾਮਵਰ ਸੰਸਥਾਵਾਂ ਵਿੱਚ ਅਜਿਹੀਆਂ ਲੈਬਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵੀ ਯੂਨੀਵਰਸਿਟੀਆਂ ਦੀ ਮਾਣਮੱਤੀ ਸੂਚੀ ਵਿੱਚ ਸ਼ਾਮਲ ਹੋ ਜਾਵੇਗੀ।

ਵੇਰਵੇ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਲੈਬ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, 3ਡੀ ਪ੍ਰਿੰਟਿੰਗ, ਉਤਪਾਦ ਵਿਕਾਸ ਅਤੇ ਪ੍ਰੋਟੋਟਾਈਪ ਡਿਜ਼ਾਈਨਿੰਗ ਵਿੱਚ ਬਹੁਪੱਖੀ ਮਾਰਗਦਰਸ਼ਨ ਨਾਲ ਇੱਕ ਥਾਂ ‘ਤੇ ਅਤਿ ਆਧੁਨਿਕ ਸਹੂਲਤਾਂ ਹੋਣਗੀਆਂ।

ਡਾ: ਬਾਲਦੀ ਨੇ ਕਿਹਾ ਕਿ ਇਸ ਲੈਬ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਾਇੰਸ, ਟੈਕਨਾਲੋਜੀ, ਗਣਿਤ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਇਨੋਵੇਟ ਅਤੇ ਐਕਸਲ ਕਰਨ ਦਾ ਮੌਕਾ ਦੇਣਾ ਹੈ ਤਾਂ ਜੋ ਉਹ ਵੱਖ-ਵੱਖ ਖੇਤਰਾਂ ਵਿੱਚ ਆਪਣੇ ਨਵੇਂ ਵਿਚਾਰ ਲੈ ਸਕਣ। ਇਹ ਪ੍ਰਯੋਗਸ਼ਾਲਾ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਅਤੇ ਫੈਕਲਟੀ ਲਈ ਕੈਂਪ, ਉਤਪਾਦ ਵਿਕਾਸ, ਵਰਕਸ਼ਾਪਾਂ, ਸਿਖਲਾਈ ਸੈਸ਼ਨਾਂ ਦੀ ਮੇਜ਼ਬਾਨੀ ਕਰੇਗੀ। ਇੱਥੋਂ ਤੱਕ ਕਿ ਦੇਸ਼ ਭਰ ਦੇ ਵੱਖ-ਵੱਖ ਖੇਤਰਾਂ ਦੇ ਮਾਹਿਰ ਵੀ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ ਤਾਂ ਜੋ ਉਹ ਉਨ੍ਹਾਂ ਨੂੰ ਹਰ ਪੱਖ ਤੋਂ ਸਮਝ ਸਕਣ।

ਇਸ ਤੋਂ ਇਲਾਵਾ, ਲੈਬ ਲਗਭਗ 50 ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਸੈਮੀਨਾਰ ਅਤੇ ਕਾਨਫਰੰਸਾਂ ਕਰੇਗੀ। ਇਸ ਤੋਂ ਇਲਾਵਾ ਇਸ ਆਈਡੀਆ ਲੈਬ ਦੇ ਪਲੇਟਫਾਰਮ ਤੋਂ ਹਰ ਸਾਲ ਲਗਭਗ 100 ਵਿਦਿਆਰਥੀਆਂ ਨੂੰ ਇੰਟਰਨਸ਼ਿਪ ਵੀ ਦਿੱਤੀ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਭਰ ਦੇ ਐਫੀਲੀਏਟਿਡ/ਕਾਂਸਟੀਚੂਐਂਟ ਕਾਲਜਾਂ ਨੂੰ ਇਸ ਲੈਬ ਦਾ ਲਾਭ ਮਿਲੇਗਾ। ਇਹ ਸਹੂਲਤ ਪੂਰੇ ਉੱਤਰੀ ਭਾਰਤ ਦੇ ਕਾਲਜਾਂ ਅਤੇ ਸਕੂਲਾਂ ਦੇ ਹਰੇਕ ਵਿਦਿਆਰਥੀ ਅਤੇ ਫੈਕਲਟੀ ਨੂੰ ਵੀ ਉਪਲੱਬਧ ਹੋਵੇਗੀ।

ਇਸ ਮੌਕੇ ਬੀ.ਸੀ.ਐਲ. ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਜਿੰਦਰ ਮਿੱਤਲ ਅਤੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਸ੍ਰੀ ਕੁਸ਼ਲ ਮਿੱਤਲ ਨੇ ਕਿਹਾ ਕਿ ਐਮ.ਆਰ.ਐਸ.ਪੀ.ਟੀ.ਯੂ., ਬਠਿੰਡਾ ਵਿਖੇ ਇਸ ਕਿਸਮ ਦੀ ਪਹਿਲੀ ਲੈਬ ਸਥਾਪਿਤ ਹੋਣਾ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ। ਇਹ ਨਾ ਸਿਰਫ਼ ਪੰਜਾਬ ਦੇ ਸਗੋਂ ਦੂਰ-ਦੁਰਾਡੇ ਦੇ ਖੇਤਰਾਂ ਦੇ ਵਿਦਿਆਰਥੀਆਂ ਲਈ ਵੀ ਬਹੁਤ ਮਦਦਗਾਰ ਸਾਬਤ ਹੋਵੇਗਾ।

ਇਸ ਵੱਡੀ ਪ੍ਰਾਪਤੀ ‘ਤੇ ਵਧਾਈ ਦਿੰਦੇ ਹੋਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ: ਬੂਟਾ ਸਿੰਘ ਸਿੱਧੂ ਅਤੇ ਰਜਿਸਟਰਾਰ, ਡਾ: ਗੁਰਿੰਦਰ ਪਾਲ ਸਿੰਘ ਬਰਾੜ ਨੇ ਏ.ਆਈ.ਸੀ.ਟੀ.ਈ. ਦੇ ਚੇਅਰਮੈਨ ਪ੍ਰੋ: ਅਨਿਲ ਸਹਸਰਬੁੱਧੇ ਅਤੇ ਡਾ: ਐਮ.ਪੀ. ਪੂਨੀਆ, ਵਾਈਸ ਚੇਅਰਮੈਨ, ਏ.ਆਈ.ਸੀ.ਟੀ.ਈ. ਨੇ ਏ.ਆਈ.ਸੀ.ਟੀ.ਈ. ਦਾ ਯੂਨੀਵਰਸਿਟੀ ਨੂੰ ਇਹ ਵੱਕਾਰੀ ਪ੍ਰੋਜੈਕਟ ਦੇਣ ਲਈ ਧੰਨਵਾਦ ਕੀਤਾ।

ਇਸ ਪ੍ਰਾਪਤੀ ‘ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ, ਪ੍ਰੋ. ਸਿੱਧੂ ਨੇ ਕਿਹਾ ਕਿ ਐਮ.ਆਰ.ਐਸ.ਪੀ.ਟੀ.ਯੂ. ਸਿੱਖਿਆ ਸ਼ਾਸਤਰੀ/ਸਿੱਖਣ ਦੀ ਪਹੁੰਚ ਵਿੱਚ ਵਿਸ਼ਵਾਸ ਰੱਖਦਾ ਹੈ ਜੋ ਕਲਾਸ ਰੂਮ ਲਰਨਿੰਗ ਤੋਂ ਪਰੇ ਵੀ ਫੋਕਸ ਕਰਦਾ ਹੈ।

ਡਾ: ਬਰਾੜ ਨੇ ਕਿਹਾ ਕਿ ਇਸ ਆਈਡੀਆ ਲੈਬ ਨਾਲ ਇਲਾਕੇ ਦੇ ਹਜ਼ਾਰਾਂ ਵਿਦਿਆਰਥੀਆਂ ਦੇ ਨਾਲ-ਨਾਲ ਫੈਕਲਟੀ ਮੈਂਬਰਾਂ ਨੂੰ ਵੀ ਫਾਇਦਾ ਹੋਵੇਗਾ। ਐਮ.ਆਰ.ਐਸ.ਪੀ.ਟੀ.ਯੂ. ਰਾਜ ਦੀ ਇੱਕ ਮੋਹਰੀ ਅਤੇ ਤੇਜ਼ੀ ਨਾਲ ਵਧ ਰਹੀ ਯੂਨੀਵਰਸਿਟੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION