35.6 C
Delhi
Tuesday, April 23, 2024
spot_img
spot_img

ਮਹਰਾਜਾਾ ਰਣਜੀਤ ਸਿੰਘ ਪੀ.ਟੀ.ਯੂ. ਬਠਿੰਡਾ ਦੇ ਹੜਤਾਲ ’ਤੇ ਬੈਠੇ ਕੱਚੇ ਸਹਾਇਕ ਪ੍ਰੋਫ਼ੈਸਰਾਂ ਨੇ ਅਕਾਲੀ ਆਗੂ ਸਰੂਪ ਚੰਦ ਸਿੰਗਲਾ ਨੂੰ ਮੰਗ ਪੱਤਰ ਸੌਂਪਿਆ

ਯੈੱਸ ਪੰਜਾਬ
ਬਠਿੰਡਾ, 31 ਦਸੰਬਰ, 2021 –
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਅੰਦਰ ਕੰਮ ਕਰਦੇ ਕੱਚੇ ਸਹਾਇਕ ਪ੍ਰੋਫੈਸਰਾਂ ਅਤੇ ਡੀ.ਪੀ.ਈ. (ਉੱਕਾ ਪੁੱਕਾ ਤਨਖਾਹ) ਦੇ ਬਾਦਲ ਰੋਡ ਤੇ ਚੱਲ ਰਹੇ ਸੰਘਰਸ਼ ਦੇ ਗਿਆਰ੍ਹਵੇਂ ਦਿਨ (ਵੀਰਵਾਰ ਨੂੰ) ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ, ਸ਼੍ਰੀ ਸਰੂਪ ਚੰਦ ਸਿੰਗਲਾ ਨੇ ਆਕੇ ਕੱਚੇ ਸਹਾਇਕ ਪ੍ਰੋਫੈਸਰਾਂ/ਡੀ.ਪੀ.ਈ. ਦੀਆਂ ਸਮੱਸਿਆਂਵਾਂ ਸੁਣੀਆਂ।

ਅਧਿਆਪਕਾਂ ਹਰਅੰਮ੍ਰਿਤਪਾਲ ਸਿੰਘ, ਯਾਦਵਿੰਦਰਪਾਲ ਸ਼ਰਮਾ, ਹਰਮਨਜੋਤ ਕੌਰ ਨੇ ਓਹਨਾਂ ਦੱਸਿਆ ਕਿ ਅਸੀਂ ਕੱਚੇ ਅਧਿਆਪਕ ਪੱਕੇ ਅਧਿਆਪਕਾਂ ਦੇ ਬਰਾਬਰ ਦਾ ਕੰਮ ਕਰਦੇ ਹਾਂ, ਅਧਿਆਪਨ ਦੇ ਨਾਲ ਹੋਰ ਸਾਰੇ ਕੰਮ ਅਤੇ ਹਰ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਾਂ ਤਾਂ ਫੇਰ ਘੱਟ ਤਨਖਾਹ ਦੇਕੇ ਸੋਸ਼ਣ ਕਿਉ ਕੀਤਾ ਜਾ ਰਿਹਾ ਹੈ।

ਇਹਨਾਂ ਨੇ ਆਪਣੀ ਮੰਗ ਬਾਰੇ ਦੱਸਿਆ ਕਿ ਲੰਬੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਅਧਿਆਪਕਾਂ/ਡੀ.ਪੀ.ਈ. ਨੂੰ ਪੱਕਾ ਕੀਤਾ ਜਾਵੇ ਅਤੇ ਸਭ ਕੱਚੇ ਅਧਿਆਪਕ/ਸਹਾਇਕ ਪ੍ਰੋਫੈਸਰ ਤੇ ਡੀ.ਪੀ.ਈ. ਦੀ ਤਨਖਾਹ ਵਧਾਕੇ ਬਰਾਬਰ ਕੰਮ ਬਰਾਬਰ ਤਨਖਾਹ ਤਹਿਤ ਪੱਕੇ ਅਧਿਆਪਕਾਂ ਦੇ ਬਰਾਬਰ ਦਿੱਤੀ ਜਾਵੇ।

ਓਹਨਾ ਨੇ ਲੰਬੇ ਸਮੇਂ ਤੋਂ ਸਰਦਾਰ ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਪੰਜਾਬ ਸਰਕਾਰ, ਬਠਿੰਡਾ ਹਲਕਾ ਦੇ ਨੁਮਾਇੰਦੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਖ਼ਜਾਨਾ ਮੰਤਰੀ ਪੰਜਾਬ, ਰਾਣਾ ਗੁਰਜੀਤ ਸਿੰਘ, ਟੈਕਨੀਕਲ ਐਜੂਕੇਸ਼ਨ ਮੰਤਰੀ, ਪੰਜਾਬ ਅਤੇ ਪ੍ਰਮੁੱਖ ਸਕੱਤਰ ਟੈਕਨੀਕਲ ਐਜੂਕੇਸ਼ਨ, ਪੰਜਾਬ ਨੂੰ ਦਿੱਤੇ ਹੋਏ ਮੰਗ ਪੱਤਰਾਂ ਬਾਰੇ ਦਸਦਿਆਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਭਰੋਸਾ ਦਵਾਇਆ ਹੈ ਕਿ ਜਲਦੀ ਹੀ ਤਨਖਾਹ ਆਈ.ਕੇ.ਜੀ.ਪੀ.ਟੀ.ਯੂ. ਕਪੂਰਥਲਾ ਦੇ ਬਰਾਬਰ ਕੀਤੀ ਜਾਵੇਗੀ। ਪਰ ਹਾਲੇ ਤੱਕ ਇਸ ਵਾਰੇ ਕੋਈ ਹੱਲ ਨਹੀਂ ਕੀਤਾ ਗਿਆ ਹੈ।

ਸ਼੍ਰੀ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨਾਲ ਗੱਲ ਕਰਕੇ ਇਸ ਮਸਲੇ ਦੇ ਹੱਲ ਲਈ ਕੰਮ ਕੀਤਾ ਜਾਵੇਗਾ ਅਤੇ ਓਹਨਾ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਸਭ ਕੱਚੇ ਅਧਿਆਪਕਾਂ ਦੀਆਂ ਸਮੱਸਿਆਂਵਾਂ ਦਾ ਹੱਲ ਕੀਤਾ ਜਾਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION