25.6 C
Delhi
Saturday, April 20, 2024
spot_img
spot_img

ਮਮਤਾ ਦੱਤਾ ਨੇ ਚੇਅਰਪਰਸਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦਾ ਅਹੁਦਾ ਸੰਭਾਲਿਆ

Mamata Dutta Khadi Village Industries Board Charge 2ਚੰਡੀਗੜ, 23 ਜੁਲਾਈ, 2019:
ਸ੍ਰੀਮਤੀ ਮਮਤਾ ਦੱਤਾ ਨੇ ਅੱਜ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦਾ ਅਹੁਦਾ ਸੰਭਾਲ ਲਿਆ। ਉਨਾਂ ਪੰਜਾਬ ਦੇ ਕੈਬਨਿਟ ਮੰਤਰੀਆਂ ਸ੍ਰੀ ਓ. ਪੀ. ਸੋਨੀ, ਸ. ਤਿ੍ਰਪਤ ਰਾਜਿੰਦਰ ਸਿੰਘ ਬਾਜਵਾ, ਸ. ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਸ. ਗੁਰਕੀਰਤ ਸਿੰਘ ਕੋਟਲੀ, ਸ੍ਰੀ ਰਾਕੇਸ਼ ਪਾਂਡੇ, ਸ. ਕੁਲਦੀਪ ਸਿੰਘ ਵੈਦ, ਡਾ. ਹਰਜੋਤ ਕਵਲ, ਲਖਵਿੰਦਰ ਸਿੰਘ ਲੱਖਾ, ਸੁਖਪਾਲ ਸਿੰਘ ਭੁੱਲਰ, ਅਮਰੀਕ ਸਿੰਘ ਢਿੱਲੋਂ, ਸ੍ਰੀ ਸੰਜੇ ਤਲਵਾਰ, ਸ੍ਰੀ ਸੁਨੀਲ ਦੱਤੀ, ਸ. ਨਵਤੇਜ ਸਿੰਘ ਚੀਮਾ, ਸ੍ਰੀ ਸੁਖਵਿੰਦਰ ਡੈਨੀ, ਸ. ਹਰਦੇਵ ਸਿੰਘ ਲਾਡੀ, ਚੇਅਰਪਰਸਨ ਪੰਜਾਬ ਵੇਅਰ ਹਾਉਸ ਅਤੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਚੇਅਰਪਰਸਨ ਸਟਾਫ ਸਿਲੈਕਸ਼ਨ ਬੋਰਡ ਸ੍ਰੀ ਰਮਨ ਬਹਿਲ ਆਦਿ ਦੀ ਹਾਜ਼ਰੀ ’ਚ ਆਪਣਾ ਅਹੁਦਾ ਸੰਭਾਲਿਆ।

ਸ੍ਰੀਮਤੀ ਮਮਤਾ ਦੱਤਾ ਨੇ ਦੱਸਿਆ ਕਿ ਉਹ ਬੀਤੇ ਕੱਲ ਸੂਬੇ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੂੰ ਅਗਵਾਈ ਤੇ ਸਹਿਯੋਗ ਦੇਣ ਲਈ ਮਿਲੇ ਸਨ। ਉਨਾਂ ਕਿਹਾ ਕਿ ਉਹ ਸੂਬੇ ਦੇ ਉਦਯੋਗ ਤੇ ਵਣਜ ਮੰਤਰੀ ਨਾਲ ਮਿਲ ਕੇ ਕੰਮ ਕਰਨਗੇ ਤਾਂ ਜੋ ਖਾਦੀ ਬੋਰਡ ਨੌਕਰੀਆਂ ਪੈਦਾ ਕਰਨ ਵਿੱਚ ਵਧੇਰੇ ਯੋਗਦਾਨ ਪਾ ਸਕੇ।

ਉਨਾਂ ਆਪਣਾ ਅਹੁਦਾ ਸੰਭਾਲਣ ਮੌਕੇ ਕਿਹਾ ਕਿ ਖਾਦੀ ਬੋਰਡ ਸਰਕਾਰ ਦਾ ਇੱਕ ਮਹੱਤਵਪੂਰਨ ਅਦਾਰਾ ਹੈ ਜੋ ਕਿ ਸੂਬੇ ਦੇ ਦਿਹਾਤੀ ਇਲਾਕਿਆਂ ਵਿੱਚ ਰੁਜ਼ਗਾਰ ਪੈਦਾ ਕਰਨ ਦੇ ਸੁਪਨੇ ਨੂੰ ਸਕਾਰ ਕਰ ਰਿਹਾ ਹੈ। ਉਹ ਰੁਜ਼ਗਾਰ ਪੈਦਾ ਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਵਧੀਕ ਮੁੱਖ ਸਕੱਤਰ, ਉਦਯੋਗ ਤੇ ਵਣਜ ਸ੍ਰੀਮਤੀ ਵਿਨੀ ਮਹਾਜਨ ਅਤੇ ਡਾਇਰੈਕਟਰ ਸ੍ਰੀ ਸਿਬਨ ਸੀ. ਅਤੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਤੋਂ ਵੱਧ ਤੋਂ ਵੱਧ ਸਹਿਯੋਗ ਦੀ ਆਸ ਕਰਦੇ ਹਨ।

ਜ਼ਿਕਰਯੋਗ ਹੈ ਕਿ ਖਾਦੀ ਬੋਰਡ ਸੂਬਾ ਸਰਕਾਰ ਦੀ ਇੱਕ ਪ੍ਰਮੁੱਖ ਏਜੰਸੀ ਹੈ ਜੋ ਪਿਛਲੇ 60 ਸਾਲਾਂ ਤੋਂ ਸਵੈ ਰੋਜਗਾਰ ਉੱਤਪਤੀ (ਘਰ-ਘਰ ਰੁਜ਼ਗਾਰ) ਵਿਚ ਯੋਗਦਾਨ ਪਾ ਰਹੀ ਹੈ। ਚੇਅਰਪਰਸਨ ਨੇ ਕਿਹਾ ਕਿ ਇਹ ਨਵੇਂ ਉੱਦਮਾਂ ਨੂੰ ਸਥਾਪਤ ਕਰਨਾ ਹੀ ਜ਼ਰੂਰੀ ਨਹੀਂ ਹੈ, ਬਲਕਿ ੳੱੁਦਮੀਆਂ ਨੂੰ ਆਪਣੇ ਉਤਪਾਦਾਂ ਦੀ ਵਿਕਰੀ ਕਰਨ ਲਈ ਇਨਾਂ ਨੂੰ ਸਥਾਈ ਰੂਪ ਵਿੱਚ ਕਾਇਮ ਰੱਖਣਾ ਵੀ ਜ਼ਰੂਰੀ ਹੈ।

ਉਨਾਂ ਕਿਹਾ ਕਿ ਉਹ ਮੌਜੂਦਾ ਇਕਾਈਆਂ ਲਈ ਮਾਰਕੀਟ ਪ੍ਰਦਾਨ ਕਰਨ ’ਤੇ ਵੀ ਵਿਸ਼ੇਸ਼ ਧਿਆਨ ਦੇਣਗੇ। ਉਨਾਂ ਦੱਸਿਆ ਕਿ ਖਾਦੀ ਬੋਰਡ ਦਾ ਉਦੇਸ਼ ਸੂਬੇ ਦੇ ਪੇਂਡੂ ਖੇਤਰਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਵਪਾਰ ਸਥਾਪਤ ਕਰਨ ਲਈ ਵਿਤੀ ਸਹਾਇਤਾ ਪ੍ਰਦਾਨ ਕਰਕੇ ਰੁਜ਼ਗਾਰ ਤੇ ਸਿਖਲਾਈ ਪ੍ਰਦਾਨ ਕਰਨਾ ਹੈ।

ਵਰਣਨਯੋਗ ਹੈ ਕਿ ਖਾਦੀ ਬੋਰਡ ਖਾਦੀ ਗ੍ਰਾਮ ਉਦਯੋਗ ਕਮਿਸ਼ਨ, ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਰੁਜ਼ਗਾਰ ਉੱਤਪਤੀ ਪ੍ਰੋਗਰਾਮ ਸਕੀਮ ਨੂੰ ਲਾਗੂ ਕਰ ਰਿਹਾ ਹੈ। ਇਸ ਸਕੀਮ ਤਹਿਤ 25 ਲੱਖ ਰੁਪਏ ਤੱਕ ਦੇ ਪ੍ਰਾਜੈਕਟ ਸਥਾਪਤ ਕੀਤੇ ਜਾਣਗੇ ਅਤੇ ਜਿਸ ਵਿਚ 25 ਫੀਸਦੀ ਜਨਰਲ ਵਰਗ ਅਤੇ 35 ਫੀਸਦੀ ਐਸ.ਸੀ./ਐਸ.ਟੀ, ਓ.ਬੀ.ਸੀ., ਮਹਿਲਾਵਾਂ, ਸਾਬਕਾ ਸਰਵਿਸਮੈਨ, ਅਪੰਗ, ਘੱਟ ਗਿਣਤੀ, ਸਰਹੱਦੀ ਇਲਾਕਿਆਂ ਲਈ ਰਾਸ਼ੀ ਦਿੱਤੀ ਜਾਂਦੀ ਹੈ।

ਇਸ ਸਕੀਮ ਦੇ ਤਹਿਤ ਔਰਤਾਂ, ਗਰੀਬ ਅਤੇ ਲਤਾੜੇ ਹੋਏ, ਐਸ.ਸੀ / ਐਸ.ਟੀ, ਪੇਂਡੂ ਬੇਰੁਜਗਾਰ ਉਦਮੀਆਂ ਨੂੰ ਉਤਸਾਹਿਤ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ। ਸਰਵਿਸ ਖੇਤਰ ਨਾਲ ਸਬੰਧਤ ਉੱਦਮੀਆਂ ਲਈ 10 ਲੱਖ ਰੁਪਏ ਤੱਕ ਦੇ ਲੋਨ ਦੀ ਸਹੂਲਤ ਉਪਲੱਬਧ ਹੈ। ਖਾਦੀ ਬੋਰਡ ਲਗਾਤਾਰ 100 ਫੀਸਦੀ ਟੀਚੇ ਪ੍ਰਾਪਤ ਕਰ ਰਿਹਾ ਹੈ। ਬੋਰਡ ਨੇ 22/07/2019 ਤੱਕ 169 ਕੇਸਾਂ ਲਈ 426 ਲੱਖ ਰੁਪਏ ਜਾਰੀ ਕੀਤੇ ਹਨ ਜਿਸ ਨਾਲ 264 ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲਿਆ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION