30.1 C
Delhi
Friday, April 19, 2024
spot_img
spot_img

ਮਮਤਾ ਕੰਬੋਜ ਨੇ ਜ਼ਿਲ੍ਹਾ ਪ੍ਰੀਜਸ਼ਦ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ

ਫਾਜ਼ਿਲਕਾ 27 ਜਨਵਰੀ, 2020 –
ਸ੍ਰੀਮਤੀ ਮਮਮਾ ਕੰਬੋਜ਼ ਨੇ ਜ਼ਿਲ੍ਹਾ ਪੀਸ਼ਦ ਦੇ ਚੇਅਰਪਰਸ਼ਨ ਵਜੋਂ ਅੱਜ ਆਪਣਾ ਅਹੁੱਦਾ ਸੰਭਾਲ ਲਿਆ ਹੈ। ਉਪ ਮੰਡਲ ਮੈਜਿਸਟੇ੍ਰਟ ਕੰਪਲੈਕਸ਼ ਅਧੀਨ ਬਣੇ ਮੀਟਿੰਗ ਹਾਲ ਵਿਖੇ ਅਹੁੱਦਾ ਸੰਭਾਲਣ ਤੋਂ ਬਾਅਦ ਸ੍ਰੀਮਤੀ ਮਮਤਾ ਕੰਬੋਜ਼ ਨੇ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਅੰਦਰ ਰਾਜ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੰੂ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਨੰੂ ਤਰਜ਼ੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਇਕੋ ਇਕ ਮੰਤਵ ਹੈ ਕਿ ਲੋਕ ਹਿੱਤ ਦੇ ਕਾਰਜ਼ਾਂ ਨੰੂ ਪਹਿਲਕਦਮੀ ਨਾਲ ਨਜਿੱਠਿਆ ਜਾਵੇ।

ਸ੍ਰੀਮਤੀ ਮਮਤਾ ਕੰਬੋਜ਼ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਫਾਜ਼ਿਲਕਾ ਦੇ ਪੇਂਡੂ ਖੇਤਰਾਂ ਵਿੱਚ ਵਿਕਾਸ ਕਾਰਜ਼ਾਂ ਨੰੂ ਪਹਿਲਕਦਮੀ ਨਾਲ ਨੇਪਰੇ ਚੜਾਉਣ ਲਈ ਢੁੱਕਵੇਂ ਕਾਰਜ਼ ਅਮਲ ’ਚ ਲਿਆਂਦੇ ਜਾਣਗੇ। ਉਨ੍ਹਾ ਕਿਹਾ ਕਿ ਔਰਤਾਂ ਨੰੂ ਸਵੈ ਰੁਜ਼ਗਾਰ ਦੇ ਕਾਬਿਲ ਬਣਾਉਣ ਲਈ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਹੋਰ ਜ਼ਿਆਦਾ ਸੁਚਾਰੂ ਢੰਗ ਨਾਲ ਕਾਰਜ਼ ਕੀਤੇ ਜਾਣਗੇ।

ਇਸ ਮੌਕੇ ਮੌਜੂਦ ਹਲਕਾ ਵਿਧਾਇਕ ਫਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ, ਵਿਧਾਇਕ ਬੱਲੂਆਣਾ ਨੱਥੂ ਰਾਮ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਹੰਸਰਾਜ ਜੋਸ਼ਨ, ਚੇਅਰਮੈਨ ਹਾਊਸਫੈਡ ਪੰਜਾਬ ਸੁਖਵੰਤ ਸਿੰਘ ਬਰਾੜ, ਸੀਨੀਅਰ ਕਾਂਗਰਸੀ ਆਗੂ ਸੰਦੀਪ ਜਾਖੜ, ਡਿਪਟੀ ਕਮਿਸ਼ਨਰ ਫਾਜ਼ਿਲਕਾ ਮਨਪ੍ਰੀਤ ਸਿੰਘ ਛੱਤਵਾਲ ਵੱਲੋਂ ਚੇਅਰਪਰਸ਼ਨ ਸ੍ਰੀਮਤੀ ਮਮਤਾ ਕੰਬੋਜ਼ ਨੰੂ ਅਹੁੱਦਾ ਸੰਭਾਲਣ ’ਤੇ ਮੁਬਾਰਕਬਾਦ ਦਿੱਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨਵਲ ਰਾਮ, ਰੰਜ਼ਮ ਕਾਮਰਾ ਸੀਨੀਅਰ ਕਾਂਗਰਸੀ ਆਗੂ, ਰਣਜੀਤ ਸਿੰਘ ਸਕੱਤਰ ਜ਼ਿਲ੍ਹਾ ਪ੍ਰੀਸ਼ਦ, ਬੀ.ਡੀ. ਕਾਲੜਾ ਕਾਂਗਰਸੀ ਆਗੂ, ਮਨਫੂਲ ਚੰਦ, ਿਸ਼ਨ ਸਿੰਘ ਕਾਠਗੜ੍ਹ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਾਂਗਰਸੀ ਆਗੂ ਸਾਹਿਬਾਨ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION