23.1 C
Delhi
Wednesday, April 24, 2024
spot_img
spot_img

‘ਮਨੀਚੇਂਜਰ’ ਦੇ ਕਰਮੀ ਦੇ ਅਗਵਾ ਅਤੇ 45 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਿਆ, ‘ਕਿੰਗਪਿਨ’ ਗ੍ਰਿਫ਼ਤਾਰ, 2 ਕਾਰਾਂ ਤੇ 22 ਲੱਖ ਰੁਪਏ ਬਰਾਮਦ: ਐਸ.ਐਸ.ਪੀ. ਹਾਰਕਮਲਪ੍ਰੀਤ ਖੱਖ

ਯੈੱਸ ਪੰਜਾਬ
ਕਪੂਰਥਲਾ, 30 ਦਸੰਬਰ, 2021 –
ਕਪੂਰਥਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਫਗਵਾੜਾ ਵਿੱਚ ਮਨੀ ਚੇਂਜਰ ਦੇ ਕਰਮਚਾਰੀ ਤੋਂ 45 ਲੱਖ ਰੁਪਏ ਦੀ ਸਨਸਨੀਖੇਜ਼ ਲੁੱਟ ਦੀ ਗੁੱਥੀ ਨੂੰ ਸੁਲਝਾਉਂਦਿਆਂ ਮਾਸਟਰ ਮਾਈਂਡ ਨੂੰ ਗ੍ਰਿਫਤਾਰ ਕਰਕੇ ਲੁੱਟੀ ਗਈ 22 ਲੱਖ ਰੁਪਏ ਦੀ ਰਕਮ ਅਤੇ ਦੋ ਕਾਰਾਂ ਬਰਾਮਦ ਕੀਤੀਆਂ ਹਨ।

ਫੜੇ ਗਏ ਮੁਲਜ਼ਮ ਦੀ ਪਛਾਣ ਸੈਕਟਰ 51-ਏ ਚੰਡੀਗੜ੍ਹ ਦੇ ਮਕਾਨ ਨੰਬਰ 122-ਏ ਦੇ ਰਹਿਣ ਵਾਲੇ ਅਖਿਲ ਰਾਵਤ ਉਰਫ ਸੋਨੂੰ ਵਜੋਂ ਹੋਈ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ.) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ 25 ਦਸੰਬਰ ਦੀ ਸ਼ਾਮ ਨੂੰ ਫਗਵਾੜਾ ਸ਼ਹਿਰ ਦੇ ਮੇਨ ਚੌਕ ਨੇੜੇ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਦੋਂ ਹੁਸ਼ਿਆਰਪੁਰ ਸਥਿਤ ਮਨੀ ਐਕਸਚੇਂਜਰ ਪ੍ਰਾਈਵੇਟ ਫਰਮ ਦੇ ਕਰਮਚਾਰੀ ਸ਼ੰਕਰ ਮੈਣੀ ਨਾਮਕ ਵਿਅਕਤੀ ਨੂੰ ਪੇਪਰ ਰੋਡ ਤੋਂ ਤਿੰਨ ਨਕਾਬਪੋਸ਼ ਅਪਰਾਧੀ ਦੁਆਰਾਂ

ਅਗਵਾ ਕਰ ਲਿਆ ਗਿਆ ਸੀ ਜੋ ਸਿਲਵਰ ਸਕੋਡਾ ਕਾਰ ਵਿੱਚ ਸਵਾਰ ਹੋ ਆਏ ਸੀ ਤੇ ਸ਼ੰਕਰ ਮੈਣੀ ਨੂੰ ਲੁਧਿਆਣਾ ਵਾਲੇ ਪਾਸੇ ਲੈਕੇ ਭੱਜ ਗਏ ਸਨ। ਬਾਅਦ ਵਿਚ ਜਾਂਚ ਦੌਰਾਨ ਪਤਾ ਲੱਗਾ ਕਿ ਸ਼ੰਕਰ ਮੈਣੀ ਨੂੰ ਲੁੱਟਣ ਦੇ ਮਕਸਦ ਨਾਲ ਅਗਵਾ ਕੀਤਾ ਗਿਆ ਸੀ ਕਿਉਂਕਿ ਉਹ ਆਪਣੇ ਨਾਲ 45 ਲੱਖ ਰੁਪਏ ਲੈ ਕੇ ਜਾ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਪੁਲੀਸ ਨੇ ਥਾਣਾ ਸਿਟੀ ਫਗਵਾੜਾ ਵਿਖੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 365-ਆਈਪੀਸੀ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਐਸਐਸਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਐਸਪੀ ਡੀ ਕਪੂਰਥਲਾ ਜਗਜੀਤ ਸਿੰਘ ਸਰੋਆ, ਐਸਪੀ ਫਗਵਾੜਾ ਹਰਿੰਦਰਪਾਲ ਸਿੰਘ, ਡੀਐਸਪੀ ਫਗਵਾੜਾ ਆਸ਼ਰੂ ਰਾਮ ਸ਼ਰਮਾ ਅਤੇ ਸੀਆਈਏ ਸਟਾਫ ਕਪੂਰਥਲਾ ਦੇ ਇੰਚਾਰਜ ਸਬ ਇੰਸਪੈਕਟਰ ਸਿਕੰਦਰ ਸਿੰਘ ਦੀ ਨਿਗਰਾਨੀ ਵਿੱਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਟੀਮ ਵੱਖ-ਵੱਖ ਥਿਊਰੀਆਂ ਤੋਂ ਬਾਅਦ, ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਅਖਿਲ ਰਾਵਤ ਨੂੰ ਲੱਭ ਲਿਆ, ਜਿਸ ਦੀਆਂ ਗਤੀਵਿਧੀਆਂ ਪੁਲਿਸ ਨੂੰ ਸ਼ੱਕੀ ਜਾਪਦੀਆਂ ਸਨ, ਇਸ ਲਈ ਤੁਰੰਤ ਕਾਰਵਾਈ ਕਰਦੇ ਹੋਏ, ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ, ਜੋ ਪੁੱਛਗਿੱਛ ਦੌਰਾਨ ਅਪਰਾਧ ਕਬੂਲ ਕਰ ਲਿਆ।

ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਟੀਮ ਨੇ 22 ਲੱਖ ਰੁਪਏ ਦੀ ਨਕਦੀ ਅਤੇ ਹੌਂਡਾ ਕਾਰ ਨੰਬਰ ਸੀ.ਐਚ.04-ਬੀ-0421 ਵੀ ਬਰਾਮਦ ਕੀਤੀ ਹੈ, ਜੋ ਕਿ ਅਪਰਾਧ ਵਿੱਚ ਵਰਤੀ ਗਈ ਸੀ।

ਮੁੱਢਲੀ ਪੁੱਛਗਿੱਛ ਦੌਰਾਨ ਅਖਿਲ ਨੇ ਖੁਲਾਸਾ ਕੀਤਾ ਕਿ ਉਸ ਨੇ 25 ਦਸੰਬਰ ਨੂੰ ਫਗਵਾੜਾ ਸ਼ਹਿਰ ਵਿੱਚ ਆਪਣੇ ਦੋਸਤਾਂ ਨਾਲ ਮਿਲ ਕੇ 45 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।ਸ਼ੰਕਰ ਪੈਸਿਆਂ ਵਾਲਾ ਬੈਗ ਲੈ ਕੇ ਬੱਸ ਵਿੱਚ ਫਗਵਾੜਾ ਵੱਲ ਆਇਆ ਤਾਂ ਮੁਲਜ਼ਮਾਂ ਨੇ ਆਪਣੇ ਸਾਥੀਆਂ ਨੂੰ ਉਸ ਦਾ ਪਿੱਛਾ ਕਰਨ ਦੀ ਸੂਚਨਾ ਦਿੱਤੀ। ਫਿਰ ਉਨ੍ਹਾਂ ਨੇ ਉਸ ਨੂੰ ਜਾਅਲੀ ਨੰਬਰ ਪੀਬੀ-10-ਸੀ-1111 (ਅਸਲ ਨੰਬਰ ਐਚਆਰ26-ਵੀਬੀ-8026) ਵਾਲੀ ਸਕੋਡਾ ਕਾਰ ਵਿੱਚ ਅਗਵਾ ਕਰ ਲਿਆ ਅਤੇ ਉਸ ਤੋਂ ਨਕਦੀ ਲੁੱਟਣ ਤੋਂ ਬਾਅਦ ਗੁਰਾਇਆ ਸ਼ਹਿਰ ਨੇੜੇ ਛੱਡ ਦਿੱਤਾ ਸੀ।

ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਮੱਖਣ ਗੁਰੂਸਰ ਸ਼ਾਹ ਨਾਲਾ 126, ਗੁਰਦੁਆਰਾ ਫਤਿਹਾਬਾਦ, ਹਰਿਆਣਾ, ਸ਼ਮੀ ਸ਼ਰਮਾ ਪੁੱਤਰ ਪ੍ਰਿਥਵੀ ਰਾਮ ਸ਼ਰਮਾ ਵਾਸੀ ਹਰ ਮਿਲਾਪ ਨਗਰ ਬਲਟਾਣਾ, ਐਸ.ਏ.ਐਸ ਨਗਰ ਮੁਹਾਲੀ ਵਜੋਂ ਹੋਈ ਹੈ।

ਪੁਲੀਸ ਟੀਮਾਂ ਨੇ ਇਨ੍ਹਾਂ ’ਤੇ ਛਾਪੇਮਾਰੀ ਕਰਕੇ ਮੁਲਜ਼ਮ ਅਮਨਦੀਪ ਬੁੱਟਰ ਦੇ ਘਰੋਂ ਦੂਜੀ ਕਾਰ ਸਿਲਵਰ ਸਕੋਡਾ ਬਰਾਮਦ ਕੀਤੀ ਹੈ।

ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਸਕੋਡਾ ਕਾਰ ਦੀ ਨੰਬਰ ਪਲੇਟ ਬਦਲ ਕੇ ਜਾਅਲੀ ਨੰਬਰ (ਪੀ.ਬੀ.10-ਸੀ-1111) ਦੀ ਵਰਤੋਂ ਕੀਤੀ ਹੈ ਪਰ ਕਾਰ ਦਾ ਅਸਲ ਨੰਬਰ ਐਚਆਰ-26-ਬੀਵੀ-8026 ਹੈ।

ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ 379-ਬੀ, 472 ਆਈਪੀਸੀ ਅਤੇ 25-54-59 ਆਰਮਜ਼ ਐਕਟ ਦੀਆਂ ਹੋਰ ਧਾਰਾਵਾਂ ਸ਼ਾਮਲ ਕਰੇਗੀ ਕਿਉਂਕਿ ਇਸ ਮਾਮਲੇ ਵਿੱਚ ਹੋਰ ਵੀ ਖੁਲਾਸੇ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਹੋਰ ਪੁੱਛ-ਗਿੱਛ ਲਈ ਰਿਮਾਂਡ ‘ਤੇ ਲਿਆ ਗਿਆ ਹੈ ਅਤੇ ਰੈਕੇਟ ਦੇ ਬਾਕੀ ਮੈਂਬਰਾਂ ਦੇ ਟਿਕਾਣਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION