26.1 C
Delhi
Saturday, April 20, 2024
spot_img
spot_img

ਮਨਪ੍ਰੀਤ ਬਾਦਲ ਨੇ ਬਠਿੰਡਾ ਵਿਚ ਮਨਾਈ ਜਨਮ ਅਸ਼ਟਮੀ

ਬਠਿੰਡਾ, 24 ਅਗਸਤ, 2019 –

ਵਿੱਤ ਮੰਤਰੀ ਪੰਜਾਬ, ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਜਿੱਥੇ ਵੱਖ-ਵੱਖ ਥਾਵਾਂ ਤੇ ਮਿਲ ਕੇ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਉਥੇ ਹੀ ਉਨਾਂ ਦਾ ਹੱਲ ਵੀ ਕੀਤਾ। ਉਨਾਂ ਸਹਿਰ ਵਿਚ ਕਈ ਥਾਵਾਂ ‘ਤੇ ਪੌਦੇ ਵੀ ਲਗਾਏ। ਉਨਾਂ ਅੱਜ ਉਚੇਚੇ ਤੌਰ ‘ਤੇ ਬਠਿੰਡਾ ਵਿਖੇ ਬਣੇ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਵਿਖੇ ਵੀ ਦੌਰਾ ਕੀਤਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਪਰਪਿਤ ਪੌਦਾ ਵੀ ਲਗਾਇਆ। ਇਸ ਮੌਕੇ ਸ. ਬਾਦਲ ਨੇ ਪੰਜਾਬੀ ਯੂਨੀਅਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ: ਬੀ.ਐਸ. ਘੁੰਮਣ, ਸਟਾਫ਼ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।

ਸ਼੍ਰੀ ਬਾਦਲ ਵਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਪਹੁੰਚ ਕੇ ਲੋਕਾਂ ਨਾਲ ਮਿਲ ਕੇ ਜਿੱਥੇ ਜਨਮ ਅਸ਼ਟਮੀ ਦੇ ਤਿਉਹਾਰ ਤੇ ਸ਼ੁਭ ਕਾਮਨਾਵਾਂ ਸਾਂਝੀਆਂ ਕੀਤੀਆਂ ਉਥੇ ਹੀ ਲੋਕਾਂ ਨੂੰ ਵਧਾਈਆਂ ਵੀ ਦਿੱਤੀਆਂ।

ਸ. ਬਾਦਲ ਵਲੋਂ ਅੱਜ ਸ਼ਹਿਰ ਦੇ ਜੁਝਾਰ ਸਿੰਘ ਨਗਰ ਵਿਖੇ ਆਮ ਲੋਕਾਂ ਨਾਲ ਜਨਤਕ ਮੀਟਿੰਗ ਵੀ ਕੀਤੀ ਅਤੇ ਮੁਹੱਲਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੀਟਿੰਗ ਵਿਚ ਮੁਹੱਲਾ ਵਾਸੀਆਂ ਨੇ ਵੱਧ ਚੜ ਕੇ ਸ਼ਿਰਕਤ ਕੀਤੀ ਅਤੇ ਆਪਣੀਆਂ ਮੁਸ਼ਕਲਾਂ ਵਿੱਤ ਮੰਤਰੀ ਨੂੰ ਦੱਸੀਆਂ, ਜਿਸ ਉਪਰੰਤ ਵਿਤ ਮੰਤਰੀ ਨੇ ਕਿਹਾ ਮੁਹੱਲਾ ਵਾਸੀਆਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।

ਸ. ਮਨਪ੍ਰੀਤ ਸਿੰਘ ਬਾਦਲ ਅੱਜ ਨਵਨਿਯੁਕਤ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਕੇ.ਕੇ. ਅਗਰਵਾਲ ਦੇ ਘਰ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਉਨਾਂ ਨੂੰ ਚੇਅਰਮੈਨ ਬਣਨ ਦੀਆ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਉਨਾਂ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਵੀ ਚੇਅਰਮੈਨ ਨਾਲ ਗੱਲਬਾਤ ਕੀਤੀ।

ਇਸ ਉਪਰੰਤ ਸ. ਬਾਦਲ ਪੰਚਾਇਤ ਭਵਨ ਪਹੁੰਚੇ ਅਤੇ ਉੱਥੇ ਹਾਜ਼ਰੀਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਤੇ ਹੱਲ ਕੀਤੀਆਂ। ਉਨਾਂ ਹਾਜ਼ਰ ਲੋਕਾਂ ਨੂੰ ਦੱਸਿਆ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਪੇਸ਼ ਨਹੀਂ ਆੳਣ ਦਿੱਤੀ ਜਾਵੇਗੀ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰੁਣ ਵਧਾਵਨ, ਪਵਨ ਮਾਨੀ, ਅਸ਼ੋਕ ਪ੍ਰਧਾਨ, ਰਾਜ ਨੰਬਰਦਾਰ, ਟਹਿਲ ਸੰਧੂ, ਬਲਜਿੰਦਰ ਠੇਕੇਦਾਰ, ਮਾਸਟਰ ਹਰਮੰਦਰ ਸਿੰਘ, ਭਗਵਾਨ ਦਾਸ ਭਾਰਤੀ , ਹਰਵਿੰਦਰ ਲੱਡੂ, ਬੇਅੰਤ ਸਿੰਘ, ਵਿਪਨ ਮੀਤੂ, ਗੁਰਇਕਬਾਲ ਚਹਿਲ, ਦਿਆਲ ਔਲਖ, ਸੁਖਦੇਵ ਸੁੱਖਾ, ਜਸਵੀਰ ਕੌਰ, ਸੰਤੋਸ਼ ਮਹੰਤ, ਅਸ਼ਵਨੀ ਬੰਟੀ, ਸੰਜੇ ਬਿਸਵਲ, ਜਸਵੀਰ ਜੱਸਾ, ਹਰਪਾਲ ਬਾਜਵਾ, ਦਰਸ਼ਨ ਬਿੱਲੂ, ਜੁਗਰਾਜ ਸਿੰਘ, ਰਾਜਾ ਸਿੰਘ, ਰਜਿੰਦਰ ਸਿੱਧੂ, ਬਲਜੀਤ ਰਾਜੂ ਸਰਾਂ, ਪਰਦੀਪ ਗੋਲਾ, ਸ਼ਾਮ ਲਾਲ ਜੈਨ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION