35.8 C
Delhi
Friday, March 29, 2024
spot_img
spot_img

ਮਨਪ੍ਰੀਤ ਬਾਦਲ ਨੇ ਆਈ.ਐਮ.ਏ. ਵੱਲੋਂ ਬਣਾਇਆ ‘ਕੋਵਿਡ 19 ਵਾਇਰਸ ਕੇਅਰ ਸੈਂਟਰ’ ਲੋਕ ਅਰਪਣ ਕੀਤਾ

ਨਕੋਦਰ (ਜਲੰਧਰ), 18 ਅਪ੍ਰੈਲ, 2020 –

ਪੰਜਾਬ ਦੇ ਵਿੱਤ ਮੰਤਰੀ ਸ੍ਰ.ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਵਿੱਚ ਕੋਵਿਡ-19 ਦੇ ਟਾਕਰੇ ਲਈ ਮੈਡੀਕਲ ਸਾਜੋ ਸਮਾਨ ‘ਤੇ 300 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ।

ਨਕੋਦਰ ਨੇੜੇ ਪਿੰਡ ਬਿੱਲੀ ਚਹਾਰਮੀ ਵਿਖੇ ਕੋਵਿਡ-19 ਵਾਇਰਸ ਨਾਲ ਨਜਿੱਠਣ ਲਈ ਬਣਾਏ ਗਏ ਟੈਰੀਟਰੀ ਕੇਅਰ ਸੈਂਟਰ ਨੂੰ ਸਮਰਪਿਤ ਕਰਦਿਆਂ ਡਾਕਟਰਾਂ ਅਤੇ ਪੈਰਾ ਮੈਡੀਕਲ ਅਮਲੇ ਨਾਲ ਗੱਲਬਾਤ ਕਰਦਿਆਂ ਇਸ ਮੌਕੇ ਉਨਾਂ ਦੇ ਨਾਲ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਪਰਗਟ ਸਿੰਘ ਅਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਮੌਜੂਦ ਸਨ ਸ੍ਰ.ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਕੋਲ ਕੋਵਿਡ-19 ਮਹਾਂਮਾਰੀ ਦਾ ਟਾਕਰਾ ਕਰਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ।

ਉਨਾਂ ਕਿਹਾ ਕਿ ਮੈਡੀਕਲ ਸਾਜ਼ੋਸਮਾਨ ਅਪ੍ਰੈਲ, ਮਈ ਅਤੇ ਜੂਨ 2020 ਦੌਰਾਨ ਹਰ ਮਹੀਨੇ 100-100 ਕਰੋੜ ਦੇ ਖ਼ਰੀਦੇ ਜਾਣਗੇ। ਸ੍ਰੀ ਬਾਦਲ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਇਸ ਔਖੀ ਘੜੀ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਹਰ ਉਪਰਾਲੇ ਕੀਤੇ ਜਾਣਗੇ।

ਸ੍ਰ.ਬਾਦਲ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੁਨੀਆਂ ਦੇ 200 ਦੇਸ਼ਾਂ ਵਿੱਚ ਫੈਲ ਚੁੱਕੀ ਹੈ ਅਤੇ ਇਸ ਨੇ ਵਿਸ਼ਵ ਦੀ ਆਰਥਿਕਤਾ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਸੂਬੇ ਦੀ ਆਰਥਿਕਤਾ ਨੂੰ ਮੰਦੀ ਵਿਚੋਂ ਬਾਹਰ ਕੱਢਣ ਲਈ ਪਹਿਲਾਂ ਹੀ ਪ੍ਰਸਿੱਧ ਅਰਥ ਸ਼ਾਸ਼ਤਰੀਆਂ ਅਤੇ ਸਾਬਕਾ ਵਾਈਸ ਚੇਅਰਮੈਨ ਰਾਸ਼ਟਰੀ ਯੋਜਨਾ ਕਮਿਸ਼ਨ ਡਾ.ਮੌਨਟੇਕ ਸਿੰਘ ਆਹਲੂਵਾਲੀਆ ਦੀ ਰਹਿਨੁਮਾਈ ਹੇਠ ਪੈਨਲ ਦਾ ਗਠਨ ਕੀਤਾ ਜਾ ਚੁੱਕਾ ਹੈ। ਉਨਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਪੰਜਾਬ ਵਾਸੀਆਂ ਦੇ ਹਿੱਤਾਂ ਦੀ ਰਾਖੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਮੈਡੀਕਲ ਖੇਤਰ ਨਾਲ ਜੁੜੀਆਂ ਸਖਸੀਅਤਾਂ ਜਿਨਾਂ ਵਿੰਚ ਡਾਕਟਟਰ ਅਤੇ ਪੈਰਾ ਮੈਡੀਕਲ ਸਟਾਫ਼ ਵੀ ਮੌਜੂਦ ਹੇ ਨੂੰ ਲੋਕਾਂ ਦਾ ਮਸੀਹਾ ਕਰਾਰ ਦਿੰਦਿਆਂ ਉਨਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਵਿੱਚ ਉਨਾਂ ਵਾਲੇ ਪਾਏ ਗਏ ਵੱਡੇਮੁੱਲੇ ਯੋਗਦਾਨ ਨੂੰ ਭਾਰਤ ਦੇ ਸ਼ਾਨਦਾਰ ਇਤਿਹਾਸ ਵਿੱਚ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਮੈਡੀਕਲ ਖੇਤਰ ਵਲੋਂ ਕੋਰੋਨਾ ਵਾਇਰਸ ਖਿਲਾਫ਼ ਸ਼ਾਨਦਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸ੍ਰ.ਬਾਦਲ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਕੋਰੋਨਾ ਵਾਇਰਸ ਖਿਲਾਫ਼ ਜੰਗ ਵਿੱਚ ਲਾਕਡਾਊਨ/ਕਰਫ਼ਿਊ ਦੌਰਾਨ ਅਪਣੇ ਘਰਾਂ ਵਿੱਚ ਰਹਿ ਕੇ ਸਹਿਯੋਗ ਦਿੱਤਾ ਜਾਵੇ।

ਸ੍ਰ.ਬਾਦਲ ਵਲੋਂ ਜਲੰਧਰ-ਮੋਗਾ ਮਾਰਗ ‘ਤੇ ਪ੍ਰਸਿੱਧ ਸੁਤੰਤਰਤਾ ਸੈਨਾਨੀ ਸੰਤ ਵਰਿਆਮ ਸਿੰਘ ਦਹੀਆ ਦੇ ਨਾਮ ‘ਤੇ ਬਣੇ ਹਸਪਤਾਲ ਵਿਖੇ ਸਮਰਪਿਤ ਕੀਤਾ ਗਿਆ। ਇਸ ਹਸਪਤਾਲ ਵਿੱਚ ਅਤਿ ਆਧੁਨਿਕ ਸਾਜੋ ਸਮਾਨ ਸਮੇਤ ਅਪਰੇਸ਼ਨ ਥਿਏਟਰ, ਐਕਸਰੇ ਰੂਮ ਅਤੇ ਹੋਰ ਸਹੂਲਤਾਂ ਉੱਪਲਬੱਧ ਹਨ ਵਿਖੇ 20 ਬੈਡਾਂ ਵਾਲੀ ਆਈਸੋਲੇਸ਼ਨ ਵਾਰਡ ਜਿਸ ਵਿੱਚ ਵੈਂਟੀਲੇਟਰ ਅਤੇ ਹੋਰ ਅਹਿਮ ਸਹੂਲਤਾਂ ਉਪਲਬੱਧ ਹਨ ਬਣਾਇਆ ਗਿਆ ਹੈ।

ਇਹ ਆਈਸੋਲੇਸ਼ਨ ਵਾਰਡ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ.ਨਵਜੋਤ ਸਿੰਘ ਦਹੀਆਅਤੇ ਸਾਬਕਾ ਪ੍ਰਧਾਨ ਡਾ.ਜੀ.ਐਸ.ਗਿੱਲ ਦੀ ਦੂਰ ਅੰਦੇਸ਼ੀ ਸੋਚ ਦਾ ਨਤੀਜਾ ਹੈ ਜਿਸ ਵਿਚ ਗਲੋਬਲ ਮਲਟੀ ਸਪੈਸ਼ਿਲਟੀ ਹਸਪਤਾਲ, ਜੌਹਲ ਮਲਟੀ ਸਪੈਸ਼ਿਲਟੀ ਹਸਪਤਾਲ, ਨਿਊ ਰੂਬੀ ਹਸਪਤਾਲ, ਐਨ.ਐਚ.ਐਸ. ਹਸਪਤਾਲ, ਐਕਸਫੋਰਡ ਹਸਪਤਾਲ, ਪਟੇਲ ਹਸਪਤਾਲ, ਪੀ.ਜੀ.ਆਈ ਹਸਪਤਾਲ, ਸ਼ੰਕੁਲਤਾ ਦੇਵੀ ਮੈਮੌਰੀਅਲ ਹਸਪਤਾਲ, ਵਿਰਕ ਫਰਟਿਲਟੀ ਹਸਪਤਾਲ, ਕੇਅਰ ਮੈਕਸ ਹਸਪਤਾਲ, ਨੋਵਾ ਆਈ.ਵੀ.ਐਫ. ਹਸਪਤਾਲ ਅਤੇ ਜਨਤਾ ਹਸਪਤਾਲ ਵਲੋਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਡਾਕਟਰਾਂ ਅਤੇ ਹੋਰ ਅਮਲੇ ਵਲੋਂ ਅਮਲੇ ਵਲੋਂ 24 ਘੰਟੇ ਕੋਰੋਨਾ ਵਾਇਰਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕਰਨ ਲਈ ਸੇਵਾਵਾਂ ਨਿਭਾਈਆ ਜਾ ਰਹੀਆਂ ਹਨ। ਇਸ ਤੋਂ ਇਲਾਵਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਦੂਸਰੇ ਨਿੱਜੀ ਹਸਪਤਾਲਾਂ ਨੂੰ ਵੀ ਆਈਸੋਲੇਸ਼ਨ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ।

ਇਸ ਮੌਕੇ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਵਲੋਂ ਕੋਰੋਨਾ ਵਾਇਰਸ ਖਿਲਾਫ਼ ਜੰਗ ਦੌਰਾਨ ਮਾਨਵਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਇਸ ਔਖੀ ਘੜੀ ਵਿੱਚ ਮਾਨਵਤਾ ਦੀ ਸੇਵਾ ਕਰਨ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਨਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਕੋਵਿਡ-19 ਮਹਾਂਮਾਰੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕੀਤਾ ਜਾਵੇ।

ਇਸ ਮੌਕੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਪਰਗਟ ਸਿੰਘ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਐਸ.ਐਸ.ਪੀ.ਨਵਜੋਤ ਸਿੰਘ ਮਾਹਲ, ਉਪ ਮੰਡਲ ਮੈਜਿਸਟਰੇਟ ਅਮਿਤ ਕੁਮਾਰ ਅਤੇ ਡਾ.ਸੰਜੀਵ ਸ਼ਰਮਾ, ਡਾ.ਪੰਕਜ ਪੌਲ, ਡਾ.ਚੰਦਰ ਬੌਰੀ, ਡਾ.ਰਮਨ ਚਾਵਲਾ, ਡਾ.ਪੀ.ਐਸ.ਬਖਸ਼ੀ, ਡਾ.ਜੈਸਮੀਨ ਕੌਰ ਦਹੀਆ ਅਤੇ ਹੋਰ ਹਾਜ਼ਰ ਸਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION