30.6 C
Delhi
Friday, April 26, 2024
spot_img
spot_img

ਮਨਪ੍ਰੀਤ ਬਾਦਲ ਦੀ ਅਗਵਾਈ ਵਾਲੇ ਨਿਵੇਸ਼ ਪੰਜਾਬ ਦੇ ਵਫ਼ਦ ਨੂੰ ਯੂਪੀਐਲ ਗਰੁੱਪ ਵੱਲੋਂ ਪੰਜਾਬ ’ਚ 5 ਪ੍ਰਾਜੈਕਟਾਂ ਦਾ ਭਰੋਸਾ

ਦੇਵੌਸ, 24 ਜਨਵਰੀ, 2020 –
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀਰਵਾਰ ਨੂੰ ਦੁਨੀਆ ਦੇ ਪੰਜਵੇਂ ਸਭ ਤੋਂ ਵੱਡੇ ਜੈਨੇਰਿਕ ਐਗਰੋਕੈਮੀਕਲ ਨਿਰਮਾਤਾ, ਯੂਪੀਐਲ ਸਮੂਹ ਵੱਲੋਂ ਸੂਬੇ ਵਿੱਚ ਪੰਜ ਅਤਿ-ਆਧੁਨਿਕ ਪ੍ਰਾਜੈਕਟ ਸਥਾਪਤ ਕਰਨ ਦੀ ਹਾਮੀ ਭਰਵਾ ਲਈ ਹੈ।

ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਨਿਵੇਸ਼ ਪੰਜਾਬ ਦੇ ਵਫ਼ਦ ਅਤੇ ਯੂਪੀਐਲ ਲਿਮਟਿਡ ਦੇ ਵਾਈਸ ਚੇਅਰਮੈਨ ਤੇ ਐਮ.ਡੀ. ਜੈ ਸ਼ਰਾਫ ਨੇ ਵਰਲਡ ਇਕਨਾਮਿਕ ਫੋਰਮ ਵਿਖੇ ਉੱਚ ਪੱਧਰੀ ਦੁਵੱਲੀ ਮੀਟਿੰਗ ਦੌਰਾਨ ਇਹ ਹਾਮੀ ਕੰਪਨੀ ਵੱਲੋਂ ਭਰੀ ਗਈ ਹੈ।

ਇਕ ਸਰਕਾਰੀ ਬੁਲਾਰੇ ਅਨੁਸਾਰ ਸੂਬੇ ਵਿੱਚ ਮਿੱਟੀ ਦੇ ਕਈ ਮਾਪਦੰਡਾਂ ਜਿਵੇਂ ਨਮੀਂ, ਖਾਦ ਦੀ ਜ਼ਰੂਰਤ, ਪੌਦਿਆਂ ਦੀ ਸਿਹਤ ਦੀ ਸਥਿਤੀ, ਕੀੜਿਆਂ ਆਦਿ ਦੀ ਅਸਲ ਸਮੇਂ ਵਿੱਚ ਨਿਗਰਾਨੀ ਲਈ ਸੂਬੇ ਵਿੱਚ ਅਤਿ ਆਧੁਨਿਕ ਤਕਨਾਲੋਜੀ ਦੇ ਖੇਤਰ ਵਿੱਚ ਇਹ ਪ੍ਰਸਤਾਵਿਤ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ ਜੋ ਪੰਜਾਬ ਦੇ ਕਿਸਾਨਾਂ ਨੂੰ ਲਾਗਤ ਦੇ ਖਰਚਿਆਂ ਵਿੱਚ ਕਟੌਤੀ ਕਰਨ ਅਤੇ ਪਾਣੀ ਦੀ ਬੱਚਤ ਕਰਨ ਦੇ ਸਮਰੱਥ ਬਣਾਉਣਗੇ।

ਇਹ ਖੇਤਾਂ ਵਿੱਚ ਵਰਤੀ ਜਾਣ ਵਾਲੀ ਕੇਂਦਰੀ ਕੰਟਰੋਲ ਰੂਮ ਵਾਲੀ ਸੈਂਸਰ ਅਧਾਰਤ ਟੈਕਨਾਲੋਜੀ ਹੈ ਜਿਸ ਵਿੱਚ ਸੁਝਾਵਾਂ ਸਬੰਧੀ ਨਿਗਰਾਨੀ ਅਤੇ ਅਗਵਾਈ ਲਈ ਆਰਟੀਫੀਸ਼ਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਯੂਪੀਐਲ ਨੇ ਬਾਗਬਾਨੀ ਫਸਲਾਂ ਦੀ ਲੇਜ਼ਰ ਸਕੈਨਿੰਗ ਕਰਨ ਦਾ ਪ੍ਰਸਤਾਵ ਦਿੱਤਾ ਹੈ ਤਾਂ ਜੋ ਉਤਪਾਦਨ ਸਬੰਧੀ ਭਵਿੱਖਬਾਣੀ ਕੀਤੀ ਜਾ ਸਕੇ। ਯੂਪੀਐਲ ਵੱਲੋਂ ਸਾਲ 2021 ਤੱਕ 2000 ਪੇਂਡੂ ਨੌਜਵਾਨਾਂ ਨੂੰ ਇਹ ਸੇਵਾਵਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਨਿਯੁਕਤ ਕੀਤਾ ਜਾਵੇਗਾ।

ਬੁਲਾਰੇ ਨੇ ਦੱਸਿਆ ਕਿ “ਫੂਡ ਐਕਸ਼ਨ ਅਲਾਇੰਸ: ਐਕਸੀਲਰੇਟ ਫੂਡ ਸਿਸਟਮ ਟ੍ਰਾਂਸਫੋਰਮੇਸ਼ਨ” ਵਿਸ਼ੇ ‘ਤੇ ਕਰਵਾਏ ਸੈਸ਼ਨ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਭਾਰਤ ਦੇ ਫਸਲੀ ਉਤਪਾਦਨ ਵਿੱਚ ਪੰਜਾਬ ਦੀ ਅਹਿਮ ਭੂਮਿਕਾ ‘ਤੇ ਚਾਨਣਾ ਪਾਇਆ ਅਤੇ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਕੰਪਨੀਆਂ ਦੇ ਨਿਵੇਸ਼ਾਂ ਨੂੰ ਉਤਸ਼ਾਹਤ ਕਰਨ ਅਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਨਵੀਨਤਾ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨਵੇਂ ਉਪਰਾਲਿਆਂ ਬਾਰੇ ਵੀ ਦੱਸਿਆ। ਮਨਪ੍ਰੀਤ ਬਾਦਲ ਨੇ ਬੀਜਾਂ ਅਤੇ ਫਸਲੀ ਵਿਭਿੰਨਤਾ ਨੂੰ ਲਾਗੂ ਕਰਨ ਲਈ ਪੰਜਾਬ ਦੀ ਮੁਹਿੰਮ ਵਿਚ ਆਲਮੀ ਦਿੱਗਜਾਂ ਦੇ ਸਹਿਯੋਗ ਦੀ ਮਹੱਤਤਾ ਬਾਰੇ ਵੀ ਦੱਸਿਆ।

ਵਿਸ਼ੇਸ਼ ਤੌਰ ‘ਤੇ, ਇਹ ਸੈਸ਼ਨ ਆਲਮੀ ਅਤੇ ਖੇਤਰੀ ਆਗੂਆਂ ਵੱਲੋਂ ਵਿਸ਼ਵ ਪੱਧਰੀ ਖੁਰਾਕ ਪ੍ਰਣਾਲੀ ਵਿਚ ਯੋਜਨਾਬੱਧ ਤਬਦੀਲੀ ਕਰਨ ਲਈ ਸਮੂਹਕ ਕਾਰਵਾਈ ਨੂੰ ਲਾਮਬੰਦ ਕਰਨ ਲਈ ਇਕ ਉੱਚ ਪੱਧਰੀ ਵਿਚਾਰ ਵਟਾਂਦਰਾ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਵਫ਼ਦ ਨੇ ਮਹਿੰਦਰਾ ਐਂਡ ਮਹਿੰਦਰਾ (ਐਮ ਐਂਡ ਐੱਮ) ਦੇ ਐਮ.ਡੀ. ਅਤੇ ਸੀਈਓ ਡਾ. ਪਵਨ ਗੋਇਨਕਾ ਨਾਲ ਵੀ ਮੁਲਾਕਾਤ ਕੀਤੀ ਜਿੱਥੇ ਕੰਪਨੀ ਨੇ ਪੰਜਾਬ ਵਿੱਚ ਆਟੋ ਸੈਕਟਰ ਵਿੱਚ ਮਹਿੰਦਰਾ ਦੇ ਮੌਜੂਦ ਕਾਰਜ ਖੇਤਰ ਵਿੱਚ ਪ੍ਰਸਾਰ ਕਰਨ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ, ਐਮ ਐਂਡ ਐਮ ਨੇ ਸੂਬੇ ਵਿੱਚ ਬਾਇਓ-ਮਾਸ ਨੂੰ ਊਰਜਾ ਵਿੱਚ ਤਬਦੀਲ ਕਰਨ ਅਤੇ ਸਥਿਰ ਊਰਜਾ ਸਬੰਧੀ ਯੋਗਦਾਨ ਪਾਉਣ ਲਈ ਪਾਇਲਟ ਪ੍ਰਾਜੈਕਟ ਵਿੱਚ ਦਿਲਚਸਪੀ ਦਿਖਾਈ। ਗਰੁੱਪ ਨੇ ਸੂਬੇ ਵਿਚ ਮਹਿੰਦਰਾ ਉਦਯੋਗਿਕ ਪਾਰਕ ਸਥਾਪਤ ਕਰਨ ਵਿਚ ਵੀ ਗੰਭੀਰ ਰੁਚੀ ਜਾਹਰ ਕੀਤੀ ਅਤੇ ਇਸਦੇ ਲਈ ਉਪਲਬਧ ਜ਼ਮੀਨ ਸਬੰਧੀ ਵੇਰਵੇ ਮੰਗੇ।

ਪੰਜਾਬ ਵਿਚ ਹੈਲਥਕੇਅਰ ਅਤੇ ਮੈਡੀਕਲ ਟੂਰਿਜ਼ਮ ਖੇਤਰਾਂ ਨੂੰ ਉਤਸ਼ਾਹਤ ਕਰਨ ਲਈ, ਵਫ਼ਦ ਨੇ ਡਾ. ਸ਼ਮਸ਼ੀਰ ਵਾਇਲਿਲ, ਚੇਅਰਮੈਨ, ਵੀਪੀਐਸ ਹੈਲਥਕੇਅਰ (ਯੂਏਈ ਅਧਾਰਤ ਹੈਲਥਕੇਅਰ ਗਰੁੱਪ) ਨਾਲ ਭਾਰਤੀ ਹੈਲਥਕੇਅਰ ਮਾਰਕੀਟ ਵਿਚ 1000 ਕਰੋੜ ਰੁਪਏ ਦੇ ਯੋਜਨਾਬੱਧ ਨਿਵੇਸ਼ ਸੰਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ।

ਇਸੇ ਦੌਰਾਨ, ਸਲਾਹਕਾਰ ਨਿਵੇਸ਼ ਫੈਸੀਲੇਸ਼ਨ ਸ੍ਰੀ ਬੀ.ਐੱਸ. ਕੋਹਲੀ ਨੇ “ਐਕਸੀਲੇਰੇਟਿੰਗ ਇੰਨ ਸਮਾਰਟ ਸਿਟੀ-ਫਾਇਨੈਂਸਿੰਗ ਸਲੀਊਸ਼ਨ ਐਂਡ ਪ੍ਰੋਜੈਕਟ ਫਾਰ ਈਮਰਜਿੰਗ ਮਾਰਕਿਟ” ਵਿਸ਼ੇ ‘ਤੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ। ਸ੍ਰੀ ਕੋਹਲੀ ਨੇ ਪੰਜਾਬ ਦੇ ਤਿੰਨ ਸਮਾਰਟ ਸ਼ਹਿਰਾਂ ਬਾਰੇ ਗੱਲ ਕੀਤੀ ਅਤੇ ਸਮਾਰਟ ਸ਼ਹਿਰਾਂ ਵਿਚ ਨਿੱਜੀ ਖੇਤਰ ਨੂੰ ਵਿੱਤੀ ਤੌਰ ‘ਤੇ ਸਮਰੱਥ ਬਣਾਉਣ ਲਈ ਡੀ-ਰਿਸਕਿੰਗ ਕੈਪੀਟਲ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਨਿਵੇਸ਼ ਪੰਜਾਬ ਟੀਮ ਨੇ ਸੈਂਟਰ ਫਾਰ ਗਲੋਬਲ ਇੰਡਸਟਰੀਜ਼, ਵਰਲਡ ਇਕਨਾਮਿਕ ਫੋਰਮ ਦੇ ਮੁਖੀ ਅਨਿਲ ਮੇਨਨ ਨਾਲ ਵਿਚਾਰ ਵਟਾਂਦਰਾ ਕੀਤਾ ਤਾਂ ਜੋ ਡਬਲਯੂ.ਈ.ਐਫ. ਅਤੇ ਪੰਜਾਬ ਮਿਲ ਕੇ ਵਿਕਾਸ ਸਬੰਧੀ ਭਾਈਵਾਲੀ ਲਈ ਨਵੇਂ ਰੁਝੇਵਿਆਂ ਬਾਰੇ ਵਿਚਾਰ ਵਟਾਂਦਰਾ ਕਰ ਸਕਣ। ਵਫ਼ਦ ਨੇ ਸ਼੍ਰੀਮਤੀ ਗੀਤਾ ਗੋਪੀਨਾਥ, ਮੁੱਖ ਅਰਥ ਸ਼ਾਸਤਰੀ ਆਈ.ਐੱਮ.ਐੱਫ ਅਤੇ ਹੋਰ ਕੇਂਦਰੀ ਮੰਤਰੀਆਂ ਸਮੇਤ ਕਾਰਪੋਰੇਟ ਆਗੂਆਂ ਨਾਲ ਵੀ ਮੁਲਾਕਾਤ ਕੀਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION