ਯੈੱਸ ਪੰਜਾਬ
ਲੁਧਿਆਣਾ, 21 ਅਕਤੂਬਰ, 2019:
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖ਼ਾ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਸਾਬਕਾ ਐਮ.ਐਲ.ਏ. ਸ: ਮਨਪ੍ਰੀਤ ਸਿੰਘ ਇਆਲੀ ਨੂੰ ਚੋਣ ਅਧਿਕਾਰੀ ਨੇ ਝਟਕਾ ਦਿੱਤਾ ਹੈ।
ਚੋਣ ਅਧਿਕਾਰੀ ਨੇ ਉਨ੍ਹਾਂ ਵੱਲੋਂ ਵੋਟਾਂ ਵਾਲੇ ਦਿਨ, ਭਾਵ ਸੋਮਵਾਰ ਸਵੇਰੇ ਲਾਈਵ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਕੀਤੀ ਅਪੀਲ ਧਿਆਨ ਵਿਚ ਲਿਆਂਦੇ ਜਾਣ ਬਾਅਦ ਤੁਰੰਤ ਕਾਰਵਾਈ ਕੀਤੀ।
ਜ਼ਿਕਰਯੋਗ ਹੈ ਕਿ ਸ: ਇਆਲੀ ਦੇ ਇਸ ਕਦਮ ਦਾ ਪਤਾ ਲੱਗਣ ’ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਕਾਨੂੂੰਨੀ ਸਲਾਹਕਾਰ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵੱਲੋਂ ਸ਼ਿਕਾਇਤ ਕੀਤੀ ਗਈ ਜਿਸ ’ਤੇ ਚੋਣ ਅਧਿਕਾਰੀ ਨੇ ਇਹ ਕਹਿੰਦੇ ਹੋਏ ਕਿ ਇਹ ਸਪਸ਼ਟ ਰੂਪ ਵਿਚ ਚੋਣ ਜ਼ਾਬਤੇ ਦੀ ਉਲੰਘਣਾ ਹੈ, ਦਾਖ਼ਾ ਦੇ ਡੀ.ਐਸ.ਪੀ. ਨੂੰ ਹੁਕਮ ਦਿੱਤੇ ਕਿ ਉਹ ਇਸ ਉਲੰਘਣਾ ਲਈ ਸ: ਇਆਲੀ ਦੇ ਖਿਲਾਫ਼ ਬਣਦੀ ਕਾਰਵਾਈ ਕਰਨ।