22.1 C
Delhi
Wednesday, April 24, 2024
spot_img
spot_img

ਮਨਜਿੰਦਰ ਸਿਰਸਾ ਦੇ ਬਿਆਨ ਵਿੱਚ ਮੋਦੀ ਤੇ ਸ਼ਾਹ ਦੀ ਸੋਚ ਬੋਲਦੀ ਹੈ: ਜਥੇ. ਹਵਾਰਾ ਕਮੇਟੀ

ਅੰਮ੍ਰਿਤਸਰ, 19 ਮਈ, 2020 –

“ਜਦ ਕਿਸੇ ਸਿੱਖ ਦੀ ਮੱਤ ਤੇ ਪਰਦਾ ਪੈ ਜਾਂਦਾ ਹੈ ਤਾਂ ਉਹ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਅਧਰਮੀ ਸੁਰ ਵਿੱਚ ਜਮੀਰ ਤੋਂ ਡਿੱਗੇ ਬਿਆਨ ਦਿੰਦਾ ਹੈ”। ਇਹ ਵਿਚਾਰ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਸਿਰਜੀ ਹੋਈ ਕਮੇਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਵਿਵਾਦਿਤ ਅਤੇ ਅੱਤ ਨਿੰਦਣਯੋਗ ਬਿਆਨ ਦੇ ਪ੍ਰਤੀਕਰਮ ਵਜੋਂ ਦਿੱਤੇ।

ਕਮੇਟੀ ਆਗੂਆਂ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਗੁਰੂ ਘਰ ਦਾ ਸੋਨਾ, ਨਕਦੀ, ਬੈਂਕਾਂ ਵਿੱਚ ਜਮ੍ਹਾਂ ਰਾਸ਼ੀ ਅਤੇ ਜਾਇਦਾਦਾਂ ਤੇ ਕਿਸੇ ਵੀ ਦੁਨਿਆਵੀ ਸਰਕਾਰ ਦਾ ਕੋਈ ਹੱਕ ਨਹੀਂ ਹੈ ਅਤੇ ਨਾ ਹੀ ਸਿਰਸੇ ਨੂੰ ਕੋਈ ਹੱਕ ਹੈ ਕਿ ਉਹ ਗੁਰੂ ਘਰ ਦੇ ਸਰਮਾਏ ਨੂੰ ਭਾਰਤ ਸਰਕਾਰ ਅੱਗੇ ਪੇਸ਼ ਕਰਨ ਦੀ ਕੋਈ ਗੱਲ ਕਰੇ। ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਸੋਚ ਤੇ ਪਹਿਰਾ ਦਿੰਦਿਆਂ ਐੱਮ.ਐੱਸ ਸਿਰਸਾ ਹੁਣ ਮੋਦੀ ਸ਼ਾਹ ਸਿਰਸਾ ਬਣ ਚੁੱਕਿਆ ਹੈ।

ਹੁਣ ਉਹ ਮਨਮੁੱਖ ਸੋਚ ਧਾਰਨ ਕਰਕੇ ਸਿੱਖ ਸੰਗਤਾਂ ਦੇ ਜਜ਼ਬਾਤਾਂ ਨਾਲ ਵਿਸ਼ਵਾਸਘਾਤ ਕਰ ਰਿਹਾ ਹੈ। ਸਿਰਸੇ ਨੂੰ ਇਹ ਗੱਲ ਚੰਗੀ ਤਰ੍ਹਾਂ ਨਾਲ ਸਮਝ ਲੈਣੀ ਚਾਹੀਦੀ ਹੈ ਕਿ ਗੁਰਦੁਆਰਿਆਂ ਅਤੇ ਸਿੱਖ ਵਿੱਦਿਅਕ ਸੰਸਥਾਵਾਂ ਦਾ ਪ੍ਰਬੰਧ ਕਰਨ ਦਾ ਅਧਿਕਾਰ ਕੇਵਲ ਗੁਰਸਿੱਖਾਂ ਨੂੰ ਹੀ ਹੈ ਨਾਂ ਕਿ ਮਨਮਤੀਆਂ ਨੂੰ। ਅੱਜ ਸਿਰਸਾ ਸਮੁੱਚੇ ਸਿੱਖ ਜਗਤ ਦੀ ਕਚਹਿਰੀ ਵਿੱਚ ਦੋਸ਼ੀ ਹੈ। ਵਿਸ਼ੇਸ਼ ਤੌਰ ਤੇ ਦਿੱਲੀ ਦੀਆਂ ਸਿੱਖ ਸੰਗਤਾਂ ਅੱਜ ਪਛਤਾਵਾ ਕਰ ਰਹੀਆਂ ਹਨ ਕਿ ਉਨ੍ਹਾਂ ਨੇ ਸਿਰਸਾ ਅਤੇ ਉਸ ਦੇ ਸਹਿਯੋਗੀ ਮੈਂਬਰਾਂ ਨੂੰ ਵੋਟਾਂ ਪਾ ਕੇ ਕਿਉਂ ਜਿਤਾਇਆ।

ਹਵਾਰਾ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਵਿੱਦਿਅਕ ਅਦਾਰਿਆਂ ਵਿੱਚ ਪਹਿਲਾਂ ਹੀ ਆਰ. ਐੱਸ. ਐੱਸ. ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ ਪਰ ਹੁਣ ਖਦਸ਼ਾ ਇਹ ਹੈ ਕਿ ਸਿਰਸਾ ਜੁੰਡਲੀ ਰਾਹੀਂ ਇਹ ਪ੍ਰਭਾਵ ਗੁਰਦੁਆਰਿਆਂ ਵਿੱਚ ਵੀ ਹੋ ਸਕਦਾ ਹੈ ਇਸ ਲਈ ਪੰਥਕ ਦੋਸ਼ੀ ਸਿਰਸੇ ਦਾ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਵਿੱਚ ਸੰਪੂਰਨ ਬਾਈਕਾਟ ਕੀਤਾ ਜਾਵੇ।

ਬਿਆਨ ਜਾਰੀ ਕਰਨ ਵਾਲਿਆਂ ਵਿਚ ਕਮੇਟੀ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ ਮੁੱਖ ਬੁਲਾਰਾ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਬਲਬੀਰ ਸਿੰਘ ਹਿਸਾਰ, ਮਹਾਂਬੀਰ ਸਿੰਘ ਸੁਲਤਾਨਵਿੰਡ, ਕੁਲਦੀਪ ਸਿੰਘ ਦੁਬਾਲੀ, ਪ੍ਰਦੀਪ ਸਿੰਘ ਸੰਗਤਪੁਰ ਸੋਢੀਆਂ, ਬਲਜੀਤ ਸਿੰਘ ਭਾਊ, ਜਸਵੰਤ ਸਿੰਘ ਸਿੱਧੂਪੁਰ, ਮੱਖਣ ਸਿੰਘ ਸਮਾਉਂ, ਸਤਵੰਤ ਸਿੰਘ ਸੰਧੂ ਲੁਧਿਆਣਾ, ਸ਼ਰਨਜੀਤ ਸਿੰਘ ਲੁਧਿਆਣਾ, ਬਲਜਿੰਦਰ ਸਿੰਘ ਲੁਧਿਆਣਾ, ਬਗ਼ੀਚਾ ਸਿੰਘ ਰੱਤਾ ਖੇੜਾ ਆਦਿ ਸ਼ਾਮਲ ਹਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION