25.6 C
Delhi
Saturday, April 20, 2024
spot_img
spot_img

ਮਜੀਠੀਆ 2 ਲਾਪਤਾ ਬੱਚਿਆਂ ਦੇ ਪਰਿਵਾਰ ਨੂੰ ਮਿਲੇ, ਢਿੱਲ ਮੱਠ ਵਰਤਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ

ਗੰਡਾਖੇੇੜੀ (ਪਟਿਆਲਾ), 20 ਜੁਲਾਈ, 2019 –

ਸ਼੍ਰੋਮਦੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ ਅਤੇ ਜੋ ਘਟਨਾਵਾਂ 1990ਵਿਆਂ ਦੇ ਮਾੜੇ ਦੌਰ ਵਾਪਰੀਆਂ ਸਨ, ਉਹ ਹੁਣ ਸਰਕਾਰ ਦੇ ਸਹੀ ਢੰਗ ਨਾਲ ਕੰਮ ਨਾ ਕਰਨ ਅਤੇ ਪੁਲਿਸ ਪ੍ਰਸ਼ਾਸਨ ਦੇ ਪੂਰੀ ਤਰ੍ਹਾਂ ਅਸਫਲ ਰਹਿਣ ਕਾਰਨ ਮੁੜ ਵਾਪਰਨ ਲੱਗ ਪਈਆਂ ਹਨ।

ਪਿਛਲੇ 8 ਦਿਨਾਂ ਤੋਂ ਲਾਪਤਾ ਹੋਏ ਦੋ ਬੱÎਚਿਆਂ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿਾ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜੋ ਘਟਨਾਵਾਂ 1990ਵਿਆਂ ਦੇ ਕਾਲੇ ਦੌਰ ਦੌਰਾਨ ਆਮ ਵਾਪਰਦੀਆਂ ਸਨ, ਉਹ ਹੁਣ ਰੋਜ਼ਾਨਾ ਵਾਪਰਨ ਲੱਗ ਪਈਆਂ ਹਨ।

ਉਹਨਾਂ ਕਿਹਾ ਕਿ ਕਤਲੇ, ਬਲਾਤਕਾਰ, ਡਕੈਤੀਆਂ ਤੇ ਚੋਰੀਆਂ ਰੋਜ਼ਮੱਰਾ ਹੋ ਰਹੀਆਂ ਹਨ ਅਤੇ ਰਾਜ ਸਰਕਾਰ ਕੋਈ ਵੀ ਕਾਰਵਾਈ ਕਰਨ ਵਿਚ ਅਸਫਲ ਹੋਈ ਹੈ ਜਦਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਆਪਣੇ ਸਿਆਸੀ ਆਕਾਵਾਂ ’ਤੇ ਨਿਰਭਰ ਹੋ ਗਿਆ ਹੈ ਕਿਉਂਕਿ ਐਸ ਐਚ ਓ ਤੋਂ ਲੈ ਕੇ ਡੀ ਐਸ ਪੀ ਤੱਕ ਦੀਆਂ ਨਿਯੁਕਤੀਆਂ ਕਾਂਗਰਸੀ ਆਗੂਆਂ ਦੇ ਕਹਿਣ ਮੁਤਾਬਕ ਕੀਤੀਆਂ ਜਾ ਰਹੀਆਂ ਹਨ।

ਅਕਾਲੀ ਨੇਤਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਪੁਲਿਸ ਥਾਣਾ ਪਿੰਡ ਵਿਚ ਹੀ ਮੌਜੂਦ ਹੈ ਤਾਂ ਵੀ ਸਬੰਧਤ ਐਸ ਐਚ ਓ ਇਸ ਅਗਵਾ/ਲਾਪਤਾ ਕੇਸ ਵਿਚ ਕੋਈ ਵੀ ਕਾਰਵਾਈ ਕਰਨ ਵਿਚ ਅਸਫਲ ਰਿਹਾ ਹੈ ਜਿਸ ਕਾਰਨ ਮੌਜੂਦਾ ਹਾਲਾਤ ਬਣੇ ਹਨ। ਉਹਨਾਂ ਕਿਹਾ ਕਿ ਜਦੋਂ ਤੱਕ ਸਥਾਨਕ ਵਿਧਾਇਕ ਜਾਂ ਹੋਰ ਕਾਂਗਰਸੀ ਨੇਤਾ ਹਰੀ ਝੰਡੀ ਨਹੀਂ ਦਿੰਦੇ, ਇਕ ਵੀ ਐਫ ਆਈ ਆਰ ਦਰਜ ਨਹੀਂ ਕੀਤੀ ਜਾਂਦੀ।

ਉਹਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਦੇ ਜ਼ਿਲ੍ਹੇ ਵਿਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਤਾਂ ਕੋਈ ਰਾਜ ਦੇ ਦੂਜੇ ਜ਼ਿਲਿ੍ਹਆਂ ਵਿਚ ਕੀ ਆਸ ਰੱਖ ਸਕਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮੰਦਭਾਗੀ ਘਟਨਾ ਨੂੰ ਕੋਈ ਸਿਆਸੀ ਰੰਗਤ ਨਹੀਂ ਦੇਣਾ ਚਾਹੁੰਦਾ, ਇਸੇ ਕਾਰਨ ਉਹਨਾਂ 8 ਦਿਨ ਤੱਕ ਪੁਲਿਸ ਵੱਲੋਂ ਲਾਪਤਾ ਬੱਚੇ ਲੱਭਣ ਦਾ ਇੰਤਜ਼ਾਰ ਕੀਤਾ।

ਸ੍ਰੀ ਮਜੀਠੀਆ ਨੇ ਕਿਹਾ ਕਿ ਕੁਤਾਹੀ ਕਰਨ ਵਾਲੇ ਪੁਲਿਸ ਅਫਸਰ ਤੇ ਥਾਣੇ ਦੇ ਹੋਰ ਸਟਾਫ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੋ ਕਿ ਸਮੇਂ ਸਿਰ ਕਾਰਵਾਈ ਨਹੀਂ ਕਰ ਸਕੇ ਅਤੇ ਉਹਨਾਂ ਨੇ ਘਟਨਾ ਦੀ ਗੰਭੀਰਤਾ ਸਮਝਣ ਵਿਚ ਹੀ ਬੇਸ਼ਕੀਮਤੀ 12 ਘੰਟੇ ਗੁਆ ਦਿੱਤੇ। ਉਹਨਾਂ ਕਿਹਾ ਕਿ ਪਰਿਵਾਰ ਨੂੰ ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਪਲ ਪਲ ਦੀ ਖਬਰ ਦੇਣ ਦੀ ਥਾਂ ਪੁਲਿਸ ਦੀ ਅਣਗਹਿਲੀ ਨੇ ਪਰਿਵਾਰ ਨੂੰ ਬੇਸਹਾਰਾ ਛੱਡ ਦਿੱਤਾ।

ਉਹਨਾਂ ਕਿਹਾ ਕਿ ਪਰਿਵਾਰ ਨਾਲ ਹਮਦਰਦੀ ਵਿਖਾਉਣ ਤੇ ਮਨੁੱਖਤਾ ਭਰੇ ਲਹਿਜੇ ਵਾਲਾ ਵਿਵਹਾਰ ਕਰਨ ਦੀ ਥਾਂ ਪੁਲਿਸ ਨੇ ਪਰਿਵਾਰ ਨੂੰ ਡੀ ਐਨ ਏ ਟੈਸਟ ਤੇ ਹੋਰ ਟੈਸਟਾਂ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਦਕਿ ਪਰਿਵਾਰ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਨਹਿਰ ਵਿਚ ਮਿਲੀ ਬੱਚੇ ਦੀ ਲਾਸ਼ ਉਹਨਾਂ ਦੇ ਪੁੱਤਰ ਦੀ ਨਹੀਂ ਹੈ।

ਉਹਨਾਂ ਕਿਹਾ ਕਿ ਸੂਬੇ ਦੇ ਜੇਲ੍ਹ ਮੰਤਰੀ ਦਾਅਵਾ ਕਰ ਰਹੇ ਹਨ ਕਿ ਜੇਲ੍ਹਾਂ ਹੁਣ ਸੁਧਾਰ ਘਰ ਹਨ ਜਦਕਿ ਇਹਨਾਂ ਜੇਲ੍ਹਾਂ ਵਿਚ ਚਿੱਟੇ ਦਿਨ ਕਤਲ ਹੋ ਰਹੇ ਹਨ ਅਤੇ ਕਿਸੇ ਖਿਲਾਫ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਕਤਲੇਆਮ, ਸਿਆਸੀ ਕਤਲ, ਡਕੈਤੀਆਂ ਤੇ ਚੋਰੀਆਂ ਹੁਣ ਆਮ ਹੋ ਗਈਆਂ ਹਨ ਅਤੇ ਸੂਬੇ ਵਿਚ ਅਮਨ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ।

ਸਾਬਕਾ ਮੰਤਰੀ ਨੇ ਕਿਹਾ ਕਿ ਅਕਾਲੀ ਦਲ-ਭਾਜਪਾ ਗਠਜੋੜ ਨੇ ਵਿਧਾਨ ਸਭਾ ਦਾ ਇਜਲਾਸ ਵਧਾਏ ਜਾਣ ਦੀ ਮੰਗ ਕੀਤੀ ਹੈ ਅਤੇ ਜੇਕਰ ਸਰਕਾਰ ਇਸ ਵਿਚ ਵਾਧਾ ਕਰਨ ਵਿਚ ਅਸਫਲ ਰਹਿੰਦੀ ਹੈ ਤਾਂ ਫਿਰ ਅਸੀਂ ਮੰਗ ਕਰਾਂਗੇ ਕਿ ਸਿਰਫ ਇਸੇ ਘਟਨਾ ’ਤੇ ਸੂਬਾ ਵਿਧਾਨ ਸਭਾ ਵਿਚ ਚਰਚਾ ਕੀਤੀ ਜਾਵੇ।

ਉਹਨਾਂ ਕਿਹਾ ਕਿ ਅਸੀਂ ਵਿਧਾਨ ਸਭਾ ਵਿਚ ਜ਼ੋਰ ਸ਼ੋਰ ਨਾਲ ਇਹ ਮੁੱਦਾ ਉਠਾਵਾਂਗੇ ਅਤੇ ਜੇਕਰ ਸਰਕਾਰ ਇਸ ’ਤੇ ਬਹਿਸ ਤੋਂ ਭੱਜੀ ਤਾਂ ਫਿਰ ਅਸੀਂ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਸੜਕਾਂ ’ਤੇ ਉਤਰਣ ਤੋਂ ਗੁਰੇਜ਼ ਨਹੀਂ ਕਰਾਂਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਰੱਖੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਰਪਾਲ ਜੁਨੇਜਾ, ਹਰਪ੍ਰੀਤ ਕੌਰ ਮੁਖਮੇਲਪੁਰ, ਹੈਰੀ ਮੁਖਮੇਲਪੁਰ, ਸੁਰਜੀਤ ਸਿੰਘ ਗੜ੍ਹੀ, ਜਗਜੀਤ ਸਿੰਘ ਕੋਹਲੀ, ਸੁਰਜੀਤ ਸਿੰਘ ਅਬਲੋਵਾਲ, ਅਵਤਾਰ ਹੈਪੀ, ਇੰਦਰਜੀਤ ਸਿੰਘ ਰੱਖੜਾ, ਜਸਪਾਲ ਸਿੰਘ ਬਿੱਟੂ ਚੱਠਾ, ਮਨਪ੍ਰੀਤ ਸਿੰਘ ਮਨੀ ਭੰਗੂ, ਰਾਜਿੰਦਰ ਸਿੰਘ ਵਿਰਕ, ਸੁਖਜੀਤ ਬਘੌਰਾ, ਰਣਜੀਤ ਸਿੰਘ ਰਾਣਾ, ਸੁਖਬੀਰ ਸਨੌਰ, ਕੁਲਦੀਪ ਹਰਪਾਲਪੁਰ ਅਤੇ ਲਾਡੀ ਪਹਾੜੀਪੁਰ ਆਦਿ ਆਗੂ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION