35.1 C
Delhi
Saturday, April 20, 2024
spot_img
spot_img

ਮਜੀਠੀਆ ਦੀ ਸੁਖਜਿੰਦਰ ਰੰਧਾਵਾ ਨੂੰ ਚੁਣੌਤੀ – ਵਾਇਰਲ ਵੀਡੀਉ ਦੀ ਮੌਜੂਦਾ ਜੱਜ ਤੋਂ ਜਾਂਚ ਕਰਵਾ ਲਵੇ ਮੰਤਰੀ

ਮਜੀਠਾ, 31 ਦਸੰਬਰ, 2019:

ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਫੋਕੇ ਦਾਅਵਿਆਂ ਪ੍ਰਤੀ ਠੋਕਵਾਂ ਜਵਾਬ ਦਿੰਦਿਆਂ ਉਸ ਨੂੰ ਹਾਲ ਹੀ ਵਿਚ ਵਾਇਰਲ ਹੋਈ ਵੀਡੀਓ ਪ੍ਰਤੀ ਕਿਸੇ ਮੌਜੂਦ ਜੱਜ ਤੋਂ ਜਾਂਚ ਕਰਵਾਉਣ ਦੀ ਖੁੱਲ੍ਹੀ ਚੁਨੌਤੀ ਦਿਤੀ ਹੈ।

ਸ: ਮਜੀਠੀਆ ਮਜੀਠਾ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਮਹਾਨ ਸ਼ਹੀਦੀ ਪੁਰਬ ਮੌਕੇ ਹਰ ਸਾਲ ਦੀ ਤਰਾਂ ਮੁਖ਼ਤਿਆਰ ਸਿੰਘ ਚਾਟੀ ਅਤੇ ਮਦਦ ਚੈਰੀਟੇਬਲ ਫਾਊਂਡੇਸ਼ਨ, ਅੰਮ੍ਰਿਤਸਰ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਾਏ ਜਾ ਰਹੇ ਗਰੀਬ ਪਰਿਵਾਰਾਂ ਦੇ ਦਰਜਨ ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਮੌਕੇ ਹਾਜ਼ਰੀ ਭਰਨ ਆਏ ਸਨ।

ਸ: ਮਜੀਠੀਆ ਵੱਲੋਂ ਨਵ ਵਿਆਹੇ ਜੋੜਿਆਂ ਨੂੰ ਗ੍ਰਹਿਸਤੀ ਜੀਵਨ ‘ਚ ਪ੍ਰਵੇਸ਼ ਕਰਨ ਮੌਕੇ ਸੁੱਭ ਕਾਮਨਾਵਾਂ, ਸ਼ਗਨ ਅਤੇ ਘਰੇਲੂ ਜ਼ਰੂਰਤ ਦੀਆਂ ਵਸਤਾਂ ਦਿੱਤੀਆਂ ਗਈਆਂ। ਉਨ੍ਹਾਂ ਲੋਕਾਂ ਨੂੰ ਅਜਿਹੇ ਕਾਰਜ ਨਿਭਾਉਣ ਨੂੰ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਅੱਗੇ ਆਉਣ ਦਾ ਸਦਾ ਵੀ ਦਿੱਤਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਪ੍ਰਤੀ ਵਰਤੀ ਗਈ ਭਾਸ਼ਾ ਨਾਲ ਸੁਖੀ ਰੰਧਾਵਾ ਦੀ ਘਟੀਆ ਸੋਚ ਅਤੇ ਅਸਲੀ ਚਿਹਰਾ ਲੋਕਾਂ ਸਾਹਮਣੇ ਬੇਨਕਾਬ ਹੋ ਚੁੱਕਿਆ ਹੈ ਅਤੇ ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਨਿਰਾਦਰੀ ਕਰਨ ਵਾਲਿਆਂ ਦਾ ਸਮਾਜਕ ਬਾਈਕਾਟ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸੁਖੀ ਰੰਧਾਵਾ ਇਸ ਗਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਉਕਤ ਵੀਡੀਓ ਵਿਚ ਉਸੇ ਦੀ ਸ਼ਕਲ ਅਤੇ ਆਵਾਜ਼ ਹੈ। ਭਾਵੇ ਕਿ ਸੁਖੀ ਰੰਧਾਵਾ ਵੀਡੀਓ ‘ਪੁਰਾਣੀ’ ਹੋਣ ਦੀ ਦੁਹਾਈ ਦੇ ਰਿਹਾ ਹੈ ਪਰ ਵੀਡੀਓ ਦੇ ਪੁਰਾਣੀ ਹੋਣ ਨਾਲ ਉਸ ਵੱਲੋਂ ਗੁਰੂ ਸਾਹਿਬ ਪ੍ਰਤੀ ਵਰਤੀ ਗਈ ਸ਼ਬਦਾਵਲੀ ਅਤੇ ਗੁਨਾਹ ਘਟ ਨਹੀਂ ਹੋਣ ਲਗਾ।

ਉਨ੍ਹਾਂ ਦੋਸ਼ ਲਾਇਆ ਕਿ ਸੁਖੀ ਰੰਧਾਵਾ ਗੁਰਬਾਣੀ ਨੂੰ ਤਾਂ ਤੋਰ ਮਰੋੜ ਕੇ ਪੇਸ਼ ਕਰ ਰਿਹਾ ਹੈ ਅਤੇ ਔਰੰਗਜ਼ੇਬ ਪ੍ਰਤੀ ਸਤਿਕਾਰ ਦਿਖਾਉਂਦਿਆਂ ‘ਸਾਹਿਬ’ ਕਹਿ ਕੇ ਸੰਬੋਧਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖੀ ਰੰਧਾਵਾ ਵਿਚ ਉਸੇ ਪਿਉ ਸੰਤੋਖ ਸਿੰਘ ਰੰਧਾਵਾ ਦਾ ਖੂਨ ਹੈ ਜਿਸ ਨੇ ‘੮੪ ਦੌਰਾਨ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ‘ਤੇ ਤੋਪਾਂ ਟੈਂਕਾਂ ਨਾਲ ਕੀਤੇ ਗਏ ਹਮਲੇ ਨੂੰ ਜਾਇਜ਼ ਠਹਿਰਾਇਆ ਅਤੇ ਸਵਾਗਤ ਕੀਤਾ।

ਉਸ ਵੱਲੋਂ ਉਸ ਵਕਤ ਸ੍ਰੀ ਦਰਬਾਰ ਸਾਹਿਬ ‘ਚੋ ਮਾੜੇ ਅਨਸਰਾਂ ਖਿਲਾਫ ਕਾਰਵਾਈ ਦੀ ਗਲ ‘ਤੇ ਸ: ਮਜੀਠੀਆ ਨੇ ਸਵਾਲ ਕੀਤਾ ਕਿ ਕੀ ਸ੍ਰੀ ਦਰਬਾਰ ਸਾਹਿਬ ‘ਚ ਮੌਜੂਦ ਬੇਕਸੂਰ ਸ਼ਰਧਾਲੂ ਮਾੜੇ ਸਨ ਜਾਂ ਫਿਰ ਉਹ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਮਾੜਾ ਠਹਿਰਾ ਰਿਹਾ ਹੈ?

ਵਾਰ ਵਾਰ ਬਿਜਲੀ ਮਹਿੰਗੀ ਕਰਨ ਲਈ ਕੈਪਟਨ ਸਰਕਾਰ ਵੱਲੋਂ ਪਿਛਲੀ ਅਕਾਲੀ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਸਵਾਲ ‘ਤੇ ਸ: ਮਜੀਠੀਆ ਨੇ ਕਿਹਾ ਕਿ ਤਿੰਨ ਸਾਲ ਬੀਤ ਚੁਕੇ ਹਨ, ਰਾਜ ਸਰਕਾਰ ਅਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਆਪਣੀਆਂ ਨਾਕਾਮੀਆਂ ਲਈ ਪਿਛਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਮਾਨਸਿਕਤਾ ਅਤੇ ਆਦਤ ਤਂੋ ਬਾਹਰ ਆ ਜਾਣਾ ਚਾਹੀਦਾ ਹੈ।

ਬਿਜਲੀ ਨੀਤੀ ਪ੍ਰਤੀ ਪਿਛਲੀ ਸਰਕਾਰ ਦੇ ਫ਼ੈਸਲਿਆਂ ‘ਤੇ ਸੁਪਰੀਮ ਕੋਰਟ ਵੱਲੋਂ ਮੋਹਰ ਲਗ ਚੁਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅਜ ਕਾਰੋਬਾਰੀ ਅਤੇ ਸਨਅਤਕਾਰ ਪੰਜਾਬ ਵਿਚੋਂ ਪਲਾਇਣ ਕਰ ਰਹੇ ਹਨ। ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਲਈ ਕਾਂਗਰਸ ਸਰਕਾਰ ਨੂੰ ਆੜੇ ਹੱਥੀਂ ਲਿਆ, ਅਤੇ ਕਿਹਾ ਕਿ ਦਲਿਤ ਅਤੇ ਗਰੀਬ ਵਰਗ ਨੂੰ ਨਾ ਸਹੂਲਤਾਂ ਮਿਲ ਰਹੀਆਂ ਹਨ, ਨਾ ਪੈਨਸ਼ਨ ਅਤੇ ਨਾ ਹੀ ਸ਼ਗਨ ਸਕੀਮਾਂ ਮਿਲ ਰਹੀਆਂ ਹਨ ।

ਘਰ ਘਰ ਨੌਕਰੀ ਦਾ ਵਾਅਦਾ ਪਰ ਅਜ ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਤਾਂ ਦੂਰ ਦੀ ਕੌਡੀ ਬਣ ਕੇ ਰਹਿ ਗਈ ਹੈ। ਹਰੇਕ ਨੂੰ ਮੋਬਾਈਲ ਫ਼ੋਨ ਦੇਣ ਦਾ ਸੀ ਪਰ ਅਜ ਨਜਾਇਜ਼ ਸ਼ਰਤਾਂ ਲਾ ਕੇ ਇਸ ਤੋਂ ਵੀ ਭੱਜ ਰਹੀ ਹੈ। ਵਿਕਾਸ ਕਾਰਜਾਂ ‘ਚ ਆਈ ਖੜੋਤ ਟੂਟ ਨਹੀਂ ਰਹੀ ਹੈ।

ਇਸ ਮੌਕੇ ਰਾਜ ਮਹਿੰਦਰ ਸਿੰਘ ਮਜੀਠਾ, ਰਾਕੇਸ਼ ਪ੍ਰਾਸ਼ਰ, ਜਥੇ; ਸੰਤੋਖ ਸਿੰਘ ਸਮਰਾ, ਪ੍ਰਧਾਨ ਤਰੁਨ ਅਬਰੋਲ, ਮੁਖਤਾਰ ਸਿੰਘ ਚਾਟੀ, ਪਵਨ ਸ਼ਰਮਾ, ਨਾਨਕ ਸਿੰਘ ਮਜੀਠਾ, ਵਾਈਸ ਚੇਅਰਮੈਨ ਦੁਰਗਾ ਦਾਸ, ਜੈਪਾਲ ਮਹਾਜਨ, ਚੋਪੜਾ, ਬਿੱਲਾ ਆੜ੍ਹਤੀ, ਸੋਨੂੰ ਰੋੜੀ, ਅਨੂਪ ਸਿੰਘ ਸੰਧੂ, ਭੁਪਿੰਦਰ ਸਿੰਘ ਦਿਹਾਤੀ, ਭਾਮੇ ਸਾਹ, ਅਵਤਾਰ ਸਿੰਘ ਚੰਡੇ , ਪ੍ਰਧਾਨ ਜੋਗਿੰਦਰ ਸਿੰਘ,ਬਿਕਰਮਜੀਤ ਸਿੰਘ ਵਿੱਕੀ, ਅਮਨਦੀਪ ਗਿੱਲ, ਪਿ੍ਰੰਸ ਨਈਅਰ, ਅਜੈ ਕੁਮਾਰ, ਹਰਦੇਵ ਸਿੰਘ, ਭੁਪਿੰਦਰ ਸਿੰਘ ਮਜੀਠਾ, ਕੈਪਟਨ ਰੰਧਾਵਾ, ਬਲਰਾਜ ਸਿੰਘ ਔਲਖ, ਨਰੇਸ਼ ਕੁਮਾਰ, ਮੋਹਨ ਲਾਲ ਨੰਦਾ, ਚਰਨਜੀਤ ਮਜੀਠਾ, ਕੁਲਵੰਤ ਸਿੰਘ , ਗੁਰਪ੍ਰੀਤ ਸਿੰਘ ਮਿੰਟੂ, ਹਰਪਾਲ ਗਿੱਲ, ਵਿਜੈ ਮਹਾਜਨ, ਦਿਲਬਾਗ ਸਿੰਘ ਲਹਿਰਕਾ, ਸ਼ਰਨਜੀਤ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION