36.7 C
Delhi
Friday, April 19, 2024
spot_img
spot_img

ਮਜੀਠੀਆ ਦਾ ਸਿੱਧੂ ’ਤੇ ਟਵਿੱਟਰ ਹਮਲਾ: ਸਿੱਧੂ ਨੂੰ ਦੱਸਿਆ ਪੰਜਾਬ ਵਿਰੋਧੀ ਅਨਸਰ

ਯੈੱਸ ਪੰਜਾਬ
ਅੰਮ੍ਰਿਤਸਰ, 26 ਜਨਵਰੀ, 2022:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪਾਰਟੀ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੀ ਪ੍ਰਤੀਨਿਧਤਾ ਵਾਲੇ ਹਲਕਾ ਅੰਮ੍ਰਿਤਸਰ ਪੂਰਬੀ ’ਤੋਂ ਉਮੀਦਵਾਰ ਐਲਾਨ ਜਾਣ ਤੋਂ ਕੁਝ ਹੀ ਸਮਾਂ ਬਾਅਦ ਸ: ਸਿੱਧੂ ’ਤੇ ਵੱਡਾ ਹਮਲਾ ਬੋਲਿਆ ਹੈ।

ਆਪਣੇ ਟਵਿੱਟਰ ਖਾਤੇ ਰਾਹੀਂ ਕੀਤੇ ਗਏ ਟਵੀਟ ਵਿੱਚ ਸ: ਮਜੀਠੀਆ ਨੇ ਸ:ਸੁਖ਼ਬੀਰ ਸਿੰਘ ਬਾਦਲ ਦਾ ਉਨ੍ਹਾਂ ਨੂੰ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀਆਂ ਦਾ ਬਹਾਦਰੀ ਭਰਿਆ ਇਤਿਹਾਸ ਹੈ ਕਿ ਉਹ ਪੰਜਾਬੀਆਂ ਦੇ ਹੱਕਾਂ ਦੀ ਰਾਖ਼ੀ ਲਈ ਅਤੇ ਪੰਜਾਬੀਆਂ ਨੂੰ ਨਵਜੋਤ ਸਿੰਘ ਸਿੱਧੂ ਜਿਹੇ ਪੰਜਾਬ ਵਿਰੋਧੀ ਅਨਸਰਾਂ ਤੋਂ ਬਚਾਉਂਦੇ ਆਏ ਹਨ।

ਜ਼ਿਕਰਯੋਗ ਹੈ ਕਿ ਸ:ਸੁਖ਼ਬੀਰ ਸਿੰਘ ਬਾਦਲ ਵੱਲੋਂ ਸ: ਮਜੀਠੀਆ ਨੂੰ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਉਮੀਦਵਾਰ ਐਲਾਨ ਦੇਣ ਮਗਰੋਂ ਅੰਮ੍ਰਿਤਸਰ ਪੂਰਬੀ ਹਲਕਾ ਪੰਜਾਬ ਦੀਆਂ ਚੋਟੀ ਦੀਆਂ ‘ਹਾਟ ਸੀਟਸ’ ਵਿੱਚੋਂ ਇਕ ਬਣ ਗਈ ਹੈ ਜਿਨ੍ਹਾਂ ’ਤੇ ਨਾ ਕੇਵਲ ਗਹਿਗੱਚ ਮੁਕਾਬਲਾ ਹੋਣ ਦੀ ਆਸ ਕੀਤੀ ਜਾਂਦੀ ਹੈ ਸਗੋਂ ਜਿਨ੍ਹਾ ਦੇ ਨਤੀਜੇ ਪੰਜਾਬ ਦੀ ਰਾਜਨੀਤੀ ਵਿੱਚ ਬੜੇ ਗਹੁ ਨਾਲ ਵੇਖ਼ੇ ਜਾਣਗੇ।

ਇਹ ਹਲਕਾ ਹੁਣ ਇਸ ਲਈ ਵੀ ਅਹਿਮ ਹੋ ਗਿਆ ਹੈ ਕਿਉਂਕਿ ਜੇ ਸ:ਸਿੱਧੂ ਇੱਥੋਂ ਜਿੱਤ ਪ੍ਰਾਪਤ ਕਰਦੇ ਹਨ ਤਾਂ ਕਾਂਗਰਸ ਦੇ ਅੰਦਰ ਉਨ੍ਹਾਂ ਦਾ ਕਦ ਪਹਿਲਾਂ ਤੋਂ ਕਿਤੇ ਉੱਚਾ ਹੋ ਜਾਵੇਗਾ ਅਤੇ ਜੇ ਸ: ਮਜੀਠੀਆ ਜੇਤੂ ਰਹਿੰਦੇ ਹਨ ਤਾਂ ਉਨ੍ਹਾਂ ਦਾ ਕਦ ਨਾ ਕੇਵਲ ਅਕਾਲੀ ਦਲ ਵਿੱਚ ਸਗੋਂ ਪੰਜਾਬ ਦੀ ਸਿਆਸਤ ਵਿੱਚ ਵੀ ਹੋਰ ਵੱਡਾ ਹੋ ਜਾਵੇਗਾ।

ਇਸ ਹਲਕੇ ਤੋਂ ‘ਆਮ ਆਦਮੀ ਪਾਰਟੀ’ ਦੀ ਜੀਵਨਜੋਤ ਕੌਰ ਪਹਿਲਾਂ ਹੀ ਸ: ਸਿੱਧੂ ਨੂੰ ਕਰੜਾ ਮੁਕਾਬਲਾ ਦੇਣ ਦਾ ਦਾਅਵਾ ਕਰਦੇ ਆ ਰਹੇ ਹਨ ਜਦਕਿ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਹਲਕੇ ਲਈ ਆਪਣਾ ਉਮੀਦਵਾਰ ਅਜੇ ਐਲਾਨਿਆ ਜਾਣਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION