28.1 C
Delhi
Thursday, April 25, 2024
spot_img
spot_img

ਭੁਵਨੇਸ਼ਵਰ ’ਚ ਸਿੱਖ ’ਤੇ ਹਮਲੇ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਨਾ ਹੋਈ ਤਾਂ ਦਿੱਲੀ ਕਮੇਟੀ ਕਾਨੂੂੰਨੀ ਲੜਾਈ ਲੜੇਗੀ: ਸਿਰਸਾ

ਨਵੀਂ ਦਿੱਲੀ, 16 ਜਨਵਰੀ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਉੜੀਸਾ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਭੁਬਨੇਸ਼ਵਰ ਵਿਚ ਸਿੱਖ ਵਿਅਕਤੀ ‘ਤੇ ਹਮਲੇ ਦੇ ਦੋਸ਼ੀਆਂ ਖਿਲਾਫ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਹਨਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਕਿ ਭੁਬਨੇਸ਼ਵਰ ਦੇ ਰਹਿਣ ਵਾਲੇ ਪਰਮਿੰਦਰਪਾਲ ਸਿੰਘ ‘ਤੇ ਦੀਪਕ ਜੈਨਾ ਤੇ ਉਹਨਾਂ ਦੇ ਸਾਥੀ ਗੁੰਡਿਆਂ ਨੇ ਇਸ ਕਰ ਕੇ ਹਮਲਾ ਕੀਤਾ ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਮੰਗੂ ਮੱਠ ਦੀ ਲੜਾਈ ਲੜੀ।

ਉਹਨਾਂ ਕਿਹਾ ਕਿ ਸਿੱਖੀ ਦੀ ਲੜਾਈ ਲੜਨ ਵਾਲੇ ਪਰਮਿੰਦਰਪਾਲ ਸਿੰਘ ‘ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਥਾਂ ਪੁਲਿਸ ਨੇ ਨਰਮ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਤੇ ਅੱਜ ਉਹਨਾਂ ਨੂੰ ਜ਼ਮਾਨਤ ਦੇ ਕੇ ਰਿਹਾਅ ਕਰ ਦਿੱਤਾ।

ਸ੍ਰੀ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਤੇ ਮੁੱਖ ਮੰਤਰੀ ਸ੍ਰੀ ਬੀਜੂ ਪਟਨਾਇਕ ਨੂੰ ਖੁਦ ਇਸ ਮਾਮਲੇ ਵਿਚ ਦਖਲਅੰਦਾਜ਼ੀ ਕਰ ਕੇ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਹੁਕਮ ਦੇਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਦੋਸ਼ੀਆਂ ਖਿਲਾਫ ਸਖ਼ਤ ਧਾਰਾਵਾਂ ਦੇ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਜੇਕਰ ਉੜੀਸਾ ਸਰਕਾਰ ਨੇ ਮਾਮਲੇ ਵਿਚ ਸਹੀ ਕਾਰਵਾਈ ਨਾ ਕੀਤੀ ਤਾਂ ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨੀ ਲੜਾਈ ਲੜੇਗੀ ਅਤੇ ਲੋੜ ਪੈਣ ‘ਤੇ ਸੜਕਾਂ ‘ਤੇ ਉਤਰ ਕੇ ਵੀ ਲੜਾਈ ਲੜੇਗੀ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਇਨਸਾਫ ਲੈਣ ਵਾਸਤੇ ਜੋ ਵੀ ਕਰਨਾ ਪਿਆ, ਉਹ ਕੀਤਾ ਜਾਵੇਗਾ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸ੍ਰ ਪਰਮਿੰਦਰਪਾਲ ਸਿੰਘ ਨੇ ਮੰਗੂ ਮੱਠ ਦੀ ਲੜਾਈ ਸਿੱਖ ਕੌਮ ਵਾਸਤੇ ਲੜੀ ਹੈ ਤੇ ਇਸ ਮਾਮਲੇ ਵਿਚ ਦਿੱਲੀ ਗੁਰਦੁਆਰਾ ਕਮੇਟੀ ਤੇ ਸਾਰਾ ਸਿੱਖ ਜਗਤ ਉਹਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜਾ ਹੈ।

ਉਹਨਾਂ ਕਿਹਾ ਕਿ ਉੜੀਸਾ ਦੇ ਰਹਿਣ ਵਾਲੇ ਇਹ ਨਾਂ ਸਮਝਣ ਕਿ ਸਿੱਖ ਘੱਟ ਗਿਣਤੀ ਵਿਚ ਹਨ ਤਾਂ ਕੋਈ ਵੀ ਧੱਕੇਸ਼ਾਹੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਪੂਰੀ ਤਰਾਂ ਇਕਜੁੱਟ ਹੈ ਤੇ ਆਪਣੇ ਹਰ ਭਰਾ ਦੇ ਨਾਲ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਜਾਣ ਵਾਸਤੇ ਹਮੇਸ਼ਾ ਤਿਆਰ ਬਰ ਤਿਆਰ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION