34 C
Delhi
Friday, April 19, 2024
spot_img
spot_img

ਭਾਰਤੀ ਸੈਨਾਵਾਂ ਦੀ ਵੀਰਤਾ ਦੀ ਬਾਤ ਪਾਉਂਦਾ ਮਿਲਟਰੀ ਲਿਟਰੇਚਰ ਫੈਸਟੀਵਲ ਸ਼ਾਨੋ-ਸ਼ੌਕਤ ਨਾਲ ਸਮਾਪਤ

ਚੰਡੀਗੜ੍ਹ, 15 ਦਸੰਬਰ, 2019:

ਭਾਰਤੀ ਫੌਜ ਦੇ ਵੱਖ ਵੱਖ ਪਹਿਲੂਆਂ ‘ਤੇ ਝਾਤ ਪਾਉਂਦਾ ‘ਮਿਲਟਰੀ ਲਿਟਰੇਚਰ ਫੈਸਟੀਵਲ-2019’ ਅੱਜ ਇੱਥੇ ਲੇਕ ਕਲੱਬ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ ਹੈ, ਜਿਸ ਦੌਰਾਨ ਹਜ਼ਾਰਾਂ ਲੋਕਾਂ ਖਾਸ ਕਰਕੇ ਵਿਦਿਆਰਥੀਆਂ ਨੇ ਫੌਜੀ ਸਾਹਿਤ ਅਤੇ ਤਜਰਬਿਆਂ ‘ਤੇ ਪੈਨਲ ਚਰਚਾ, ਬਹਾਦਰੀ ਪੁਰਸਕਾਰ ਜੇਤੂਆਂ ਵੱਲੋਂ ‘ਸੰਵਾਦ’, ਜਵਾਨਾਂ ਦੇ ਮਾਰਸ਼ਲ ਆਰਟ ਕਰਤੱਬਾਂ, ਮਿਲਟਰੀ ਸਬੰਧੀ ਪੇਂਟਿੰਗ ਤੇ ਹਥਿਆਰਾਂ ਦੀ ਨੁਮਾਇਸ਼ ਤੇ ਕਲੈਰੀਅਨ ਕਾਲ ਥੀਏਟਰ ਆਦਿ ਰਾਹੀਂ ਫੌਜ ਦੇ ਵੱਖ ਵੱਖ ਪੱਖਾਂ ‘ਤੇ ਜਾਣਕਾਰੀ ਹਾਸਲ ਕੀਤੀ।

ਮਿਲਟਰੀ ਲਿਟਰੇਚਰ ਫੈਸਟੀਵਲ ਵਿਖੇ ਭਾਰਤੀ ਫੌਜ ਵੱਲੋਂ ਜੰਗ ਦੇ ਮੈਦਾਨਾਂ ਵਿਚ ਜਿੱਤ ਹਾਸਲ ਕਰਨ ਤੇ ਇਨ੍ਹਾਂ ਜਿੱਤਾਂ ਪਿੱਛੇ ਸ਼ਹੀਦ ਜਵਾਨਾਂ ਤੇ ਅਫਸਰਾਂ ਦੀ ਦੇਣ, ਉਨ੍ਹਾਂ ਦੀ ਬਹਾਦਰੀ ਦੇ ਕਿੱਸਿਆਂ ਦੀ ਤਰਜ਼ਮਾਨੀ ਕਰਦੀ ‘ਮਿਲਟਰੀ ਆਰਟ ਤੇ ਪੇਂਟਿੰਗ’ ਨੁਮਾਇਸ਼ ਵਿਚ ਤਿੰਨੋਂ ਦਿਨ ਵੱਡੀ ਗਿਣਤੀ ਦਰਸ਼ਕਾਂ ਦੀ ਆਮਦ ਰਹੀ। ਇਸ ਮੌਕੇ ਵੱਖ ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ਪੋਸਟ ਕਾਰਡਾਂ ਤੇ ਪੇਂਟਿੰਗਜ਼ ਰਾਹੀਂ ਸ਼ਹੀਦ ਜਵਾਨਾਂ ਨੂੰ ਧੰਨਵਾਦੀ ਸੁਨੇਹਿਆਂ ਵਾਲੀਆਂ ਚਿੱਠੀਆਂ ਲਿਖੀਆਂ ਗਈਆਂ ਤੇ ਥਲ ਸੈਨਾ ਆਧਾਰਿਤ ਸੁੰਦਰ ਪੇਂਟਿੰਗਾਂ ਬਣਾਈਆਂ ਗਈਆਂ।

ਇਸ ਪ੍ਰਦਰਸ਼ਨੀ ਵਿਚ ਫੌਜੀ ਪਿਛੋਕੜ ਵਾਲੇ ਇੰਜਨੀਅਰ ਨਰਿੰਦਰਪਾਲ ਸਿੰਘ ਵੱਲੋਂ ਰੱੱਖੇ ਪੁਰਾਣੇ ਅਤੇ ਦੁਰਲਭ ਤਗਮੇ ਵੀ ਖਿੱਚ ਦਾ ਕੇਂਦਰ ਰਹੇ। ਇਸ ਮਿਲਟਰੀ ਮੇਲੇ ਦਾ ਖਾਸ ਪੱਖ ਕਲੈਰੀਅਨ ਕਾਲ ਥੀਏਟਰ ਤੇ ‘ਸੰਵਾਦ’ ਪ੍ਰੋਗਰਾਮ ਰਿਹਾ।

ਕਲੈਰੀਅਨ ਕਾਲ ਥੀਏਟਰ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕੀ ਟੀਮ ਦੇ ਆਗੂ ਕਰਨਲ ਅਵੀਨੀਸ਼ ਸ਼ਰਮਾ ਨੇ ਦੱਸਿਆ ਕਿ ਇਸ ਥੀਏਟਰ ਦਾ ਮੁੱਖ ਮਕਸਦ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਭਾਰਤੀ ਸੈਨਿਕਾਂ ਵੱਲੋਂ ਵੱੱਖ ਵੱਖ ਯੁੱੱਧਾਂ ਵਿਚ ਵਿਖਾਈ ਵੀਰਤਾ ਤੇ ਦੇਸ਼ ਲਈ ਕੀਤੀਆਂ ਕੁਰਬਾਨੀਆਂ ਤੋਂ ਜਾਣੂ ਕਰਾਉਣਾ ਤੇ ਉਨ੍ਹਾਂ ਨੂੰ ਸੈਨਾ ਵਿਚ ਆਉਣ ਲਈ ਪ੍ਰੇਰਿਤ ਕਰਨਾ ਹੈ|

ਜਿਸ ਵਾਸਤੇ ਆਡੀਓ-ਵਿਜ਼ਿਊਅਲ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਿੰਨੇ ਦਿਨ ਵੱਖ ਵੱਖ ਮਿਲਟਰੀ ਵਿਸ਼ਿਆਂ ਨਾਲ ਸਬੰਧਤ ਦਰਜਨਾਂ ਫਿਲਮਾਂ/ਦਸਤਾਵੇਜ਼ੀ ਫਿਲਮਾਂ ਦਿਖਾਈਆਂ ਗਈਆਂ ਹਨ ਤੇ ਸੈਨਾ ਦੇ ਅਫਸਰਾਂ ਵੱਲੋਂ ਦਰਸ਼ਕਾਂ ਨਾਲ ਆਪਣੇ ਤਜਰਬੇ ਵੀ ਸਾਂਝੇ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਕੁਝ ਫਿਲਮਾਂ ਬਾਹਰਲੇ ਦੇਸ਼ਾਂ ਜਿਵੇਂ ਅਮਰੀਕਾ ‘ਚੋਂ ਤਿਆਰ ਕਰਵਾਈਆਂ ਗਈਆਂ ਹਨ। ਅੱਜ ਤੀਜੇ ਦਿਨ ਇੰਡੀਅਨ ਮਿਲਟਰੀ ਅਕੈਡਮੀ ‘ਤੇ ਆਧਾਰਿਤ ਫਿਲਮ ਤੋਂ ਇਲਾਵਾ ‘ਮੈੱਨ ਆਫ ਆਨਰ’, ‘ਬੈਟਲ ਆਫ ਬਸੰਤਰ’ ਆਦਿ ਫਿਲਮਾਂ ਤੋਂ ਬਿਨਾਂ ਵੱੱਖ ਵੱਖ ਅਫਸਰਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਦੌਰਾਨ ਖਾਸ ਮਹਿਮਾਨ ਲੈਫਟੀਨੈਂਟ ਜਨਰਲ ਅਨਿਲ ਪੁਰੀ ਸਨ, ਜਿਨ੍ਹਾਂ ਨੇ ਫਰਾਂਸ ਵਿਚ 1200 ਕਿਲੋਮੀਟਰ ਦੀ ਸਾਈਕਲ ਯਾਤਰਾ ਦਾ ਆਪਣਾ ਤਜਰਬਾ ਦਰਸ਼ਕਾਂ ਨਾਲ ਸਾਂਝਾ ਕੀਤਾ।

ਇਸ ਫੈਸਟੀਵਲ ਵਿਚ 2 ਸਿੱਖ ਰੈਂਜਮੈਂਟ ਦੀ ਇਨਫੈਂਟਰੀ ਯੂਨਿਟ ਵੱਲੋਂ ਨਾਇਬ ਸੂਬੇਦਾਰ ਸੁਰਿੰਦਰਪਾਲ ਸਿੰਘ ਤੇ ਗੁਰਦੀਪ ਸਿੰਘ ਦੀ ਅਗਵਾਈ ‘ਚ ਹਥਿਆਰਾਂ ਦੀ ਪ੍ਰਦਰਸ਼ਨੀ ਲਾਈ ਗਈ, ਜਿਸ ਵਿਚ 7.62 ਐਮਐਮ ਐਮਐਮਜੀ, 30ਐਮਐਮ ਏਜੀਅੈਲ 17, 7.62 ਐਮਐਮ ਏਕੇ47 ਤੋਂ ਲੈ ਕੇ 81ਐਮਐਮ ਮੋਰ ਈ 1 ਵਰਗੇ ਹਥਿਆਰ ਪ੍ਰਦਰਸ਼ਿਤ ਕੀਤੇ ਗਏ, ਜਿੱਥੇ ਦਰਸ਼ਕਾਂ ਨੇ ਇਨ੍ਹਾਂ ਹਥਿਆਰਾਂ ਦੇ ਤਕਨੀਕੀ ਪੱਖਾਂ ਤੇ ਮਾਰਕ ਸਮਰੱਥਾ ਬਾਰੇ ਜਾਣਕਾਰੀ ਹਾਸਲ ਕੀਤੀ।

ਇਸੇ ਤਰ੍ਹਾਂ ‘ਸੰਵਾਦ’ ਪ੍ਰੋਗਰਾਮ ਤਹਿਤ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਵੱਖ ਵੱਖ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ ਲਗਭਗ 1800 ਵਿਦਿਆਰਥੀਆਂ ਨੂੰ ਵੱਖ ਵੱਖ ਪੁਰਸਕਾਰ ਜੇਤੂ ਅਫਸਰਾਂ ਨਾਲ ਰੂ-ਬ-ਰੂ ਹਣ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਭਾਰਤੀ ਸੈਨਾ ਵਿਚ ਸੈਨਿਕਾਂ ਨੂੰ ਦਿੱਤੀਆਂ ਜਾਂਦੀਆਂ ਸੇਵਾਵਾਂ ਤੇ ਸਹੂਲਤਾਂ, ਉਨ੍ਹਾਂ ਦੇ ਤਜਰਬੇ ਤੇ ਹੋਰਾਂ ਮਿਲਟਰੀ ਵਿਸ਼ਿਆਂ ‘ਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।

ਤਿੰਨ ਦਿਨ ਚੱਲੇ ਇਸ ਮਿਲਟਰੀ ਲਿਟਰੇਚਰ ਫੈਸਟੀਵਲ ਨੇ ਫੌਜ ਦੀ ਬਹਾਦਰੀ, ਸਮਰਪਨ ਤੇ ਵੀਰਤਾ ਭਰੇ ਇਤਿਹਾਸ ਦੀ ਬਾਤ ਪਾਈ, ਉਥੇ ਜਵਾਨਾਂ ਦੇ ਮਾਰਸ਼ਲ ਆਰਟ ਕਰੱਤਬ ਤੇ ਵਿੰਟੇਜ ਕਾਰਾਂ ਤੇ ਮੋਟਰਸਾਈਕਲਾਂ ਦੀ ਨੁਮਾਇਸ਼ ਵੀ ਲੋਕਾਂ ‘ਚ ਚਰਚਾ ਦਾ ਵਿਸ਼ਾ ਰਹੇ। ਇਸ ਦੇ ਨਾਲ ਹੀ ਪੰਜਾਬ ‘ਚੋਂ ਆਈਐਚਐਮ ਬਠਿੰਡਾ, ਵੇਰਕਾ, ਫੂਡ ਕਾਰਟ ਇੰਸਟੀਚਿਊਟ ਹੁਸ਼ਿਆਰਪੁਰ ਆਦਿ ਤੋਂ ਇਲਾਵਾ ਹਰਿਆÎਣਵੀ ਜਲੇਬੀ ਸਟਾਲ ਤੇ ਰਾਜਸਥਾਨੀ ਖਾਣੇ ਦੀ ਸਟਾਲ ਤੇ ਫਰੋਯੋ ‘ਤੇ ਲੋਕਾਂ ਨੇ ਲਜ਼ੀਜ਼ ਖਾਣੇ ਦਾ ਸਵਾਦ ਵੀ ਚੱਖਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION