36.7 C
Delhi
Friday, April 19, 2024
spot_img
spot_img

ਭਾਜਪਾ ਨੇ ਸ਼ਾਂਤੀਪੂਰਨ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਦੀਪ ਸਿੱਧੂ ਤੇ ਕੇਂਦਰੀ ਏਜੰਸੀਆਂ ਰਾਹੀਂ ਚੱਲੀ ਚਾਲ: ਰਾਘਵ ਚੱਢਾ

ਯੈੱਸ ਪੰਜਾਬ
ਚੰਡੀਗੜ, 27 ਜਨਵਰੀ 2021 –
ਲਾਲ ਕਿਲੇ ਦੀ ਘਟਨਾ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ‘ਆਪ’ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਨੇ ਪਾਰਟੀ ਮੁੱਖ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੱਲ ਪੂਰੇ ਦੇਸ਼ ਨੇ ਦੇਖਿਆ ਕਿ ਕਿਵੇਂ ਭਾਜਪਾ ਅਤੇ ਮੋਦੀ ਸਰਕਾਰ ਨੇ ਦੀਪ ਸਿੱਧੂ ਰਾਹੀਂ ਪਿਛਲੇ 60 ਦਿਨਾਂ ਤੋਂ ਤਪੱਸਿਆ ਕਰ ਰਹੇ ਕਿਸਾਨਾਂ ਦੇ ਸ਼ਾਂਤੀਪੂਰਨ ਅੰਦੋਲਨ ਨੂੰ ਖਤਮ ਕਰਨ ਅਤੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।

ਉਨਾਂ ਕਿਹਾ ਕਿ ਦੀਪ ਸਿੱਧੂ ਨੇ ਅਜਿਹੀ ਹਰਕਤ ਪਹਿਲੀ ਵਾਰ ਨਹੀਂ ਕੀਤੀ ਹੈ। ਉਹ ਅੰਦੋਲਨ ਦੇ ਸ਼ੁਰੂ ਹੋਣ ਦੇ ਪਹਿਲੇ ਦਿਨ ਤੋਂ ਹੀ ਮੋਦੀ-ਸ਼ਾਹ ਨਾਲ ਮਿਲਕੇ ਕਿਸਾਨਾਂ ਵਿੱਚ ਫੁੱਟ ਪੈਦਾ ਕਰਨ ਅਤੇ ਅੰਦੋਲਨ ਨੂੰ ਖਤਮ ਕਰਨ ਦੇ ਕੰਮ ਵਿੱਚ ਦਿਨ-ਰਾਤ ਲੱਗਿਆ ਹੋਇਆ ਸੀ।

ਸੰਨੀ ਦਿਓਲ ਦੇ ਨਾਲ ਦੀਪ ਸਿੱਧੂ ਦਾ ਸਬੰਧ ਕਿਸੇ ਤੋਂ ਲੁੱਕਿਆ ਨਹੀਂ ਹੈ। ਉਨਾਂ ਹਿਕਾ ਕਿ ਦੀਪ ਸਿੱਧੂ ਦੀ ਐਨੀ ਔਕਾਂਤ ਨਹੀਂ ਸੀ ਕਿ ਉਹ ਕੱਲ ਦੀ ਘਟਨਾ ਨੂੰ ਅੰਜ਼ਾਮ ਦੇ ਸਕਦੇ, ਉਸਨੇ ਮੋਦੀ-ਸ਼ਾਹ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇਸ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦਿੱਤਾ।

ਕੱਲ ਪੂਰੇ ਪੰਜਾਬ ਨੂੰ ਪਤਾ ਚਲ ਗਿਆ ਕਿ ਦੀਪ ਸਿੱਧੂ, ਸੰਨੀ ਦਿਓਲ, ਭਾਜਪਾ ਅਤੇ ਅਕਾਲੀ ਦਲ ਸਭ ਦੇ ਸਭ ਆਪਸ ਵਿੱਚ ਮਿਲੇ ਹੋਏ ਹਨ ਅਤੇ ਸਭਦਾ ਮੁੱਖ ਕੰਮ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨਾ ਸੀ। ਦੀਪ ਸਿੱਧੂ ਦਾ ਦਿਓਲ ਪਰਿਵਾਰ ਨਾਲ ਸਾਲਾਂ ਪੁਰਾਣਾ ਰਿਸ਼ਤਾ ਹੈ। ਸੰਨੀ ਦਿਓਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸਿੱਧੂ ਦੀਆਂ ਕਈ ਫੋਟੋਆਂ ਸੋਸ਼ਲ ਮੀਡੀਆ ਉੱਤੇ ਵਾਇਰਲ ਹਨ।

ਉਨਾਂ ਫੋਟੋਆਂ ਨੂੰ ਦੇਖਕੇ ਸਾਬਤ ਹੋ ਜਾਂਦਾ ਹੈ ਕਿ ਦੀਪ ਸਿੱਧੂ ਨੂੰ ਕਿਸਾਨ ਅੰਦੋਲਨ ਵਿੱਚ ਸ਼ਾਮਲ ਕਰਨਾ ਅਤੇ ਲਾਲ ਕਿਲੇ ਦੀ ਘਟਨਾ ਨੂੰ ਅੰਜਾਮ ਦੇਣਾ ਭਾਜਪਾ ਦੀ ਸਾਜਿਸ਼ ਸੀ। ਦੀਪ ਸਿੱਧੂ ਭਾਜਪਾ ਦੇ ਸਲੀਪਰ ਸੈਲ ਦਾ ਮੈਂਬਰ ਹਨ।

ਕਾਂਗਰਸ ਵੱਲੋਂ ਲਾਲ ਕਿਲੇ ਉੱਤੇ ਮੌਜੂਦ ਇਕ ਵਿਅਕਤੀ ਨੂੰ ਆਮ ਆਦਮੀ ਪਾਰਟੀ ਦਾ ਮੈਂਬਰ ਦੱਸਣ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਉਨਾਂ ਮੀਡੀਆ ਨੂੰ ਕਿਹਾ ਕਿ ਕੈਪਟਨ ਅਤੇ ਕਾਂਗਰਸ ਪਾਰਟੀ ਆਪਣੇ ਘਟੀਆ ਰਾਜਨੀਤੀਕ ਏਜੰਡੇ ਦੇ ਤਹਿਤ ਇਕ ਗੁੰਮਨਾਮ ਵਿਅਕਤੀ ਅਮਰੀਕ ਸਿੰਘ ਜੋ ਕੱਲ ਲਾਲ ਕਿਲੇ ਉੱਤੇ ਮੌਜੂਦ ਸੀ ਉਸ ਨੂੰ ਆਮ ਆਦਮੀ ਪਾਰਟੀ ਦਾ ਮੈਂਬਰ ਦੱਸਕੇ ਨਾ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਸਗੋ ਦੀਪ ਸਿੱਧੂ ਅਤੇ ਉਸ ਵਰਗੇ ਲੋਕਾਂ ਨੂੰ ਬਚਾ ਰਹੇ ਹਨ।

ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਵਿਅਕਤੀ ਨਾਲ ਅਤੇ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਕੋਈ ਵੀ ਵਿਅਕਤੀ ਨਾਲ ਆਮ ਆਦਮੀ ਪਾਰਟੀ ਦਾ ਦੂਰ-ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਅਜਿਹੇ ਸਾਰੇ ਕੰਮਾਂ ਦਾ ਜਿਸ ਨਾਲ ਕਿਸਾਨ ਅੰਦੋਲਨ ਨੂੰ ਨੁਕਸਾਨ ਪਹੁੰਚਦਾ ਹੋਵੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।

ਉਨਾਂ ਕਿਹਾ ਕਿ ਜਿਸ ਅਮਰੀਕ ਸਿੰਘ ਮਿੱਕੀ ਨੂੰ ਕਾਂਗਰਸ ਆਮ ਆਦਮੀ ਪਾਰਟੀ ਦਾ ਦੱਸ ਰਹੀ ਹੈ, ਉਹ ਅਸਲ ਵਿੱਚ ਭਾਜਪਾ ਅਤੇ ਅਕਾਲੀ ਦਲ ਦਾ ਬਹੁਤ ਪੁਰਾਣਾ ਅਤੇ ਖਾਸ ਵਿਅਕਤੀ ਹੈ। ਉਨਾਂ ਕਿਹਾ ਕਿ ਅਮਰੀਕ ਮਿੱਕੀ ਦੀ ਭਾਜਪਾ ਦੇ ਕੌਮੀ ਆਗੂਆਂ ਅਤੇ ਅਕਾਲੀ ਦਲ ਦੇ ਵੱਡੇ ਆਗੂਆਂ ਨਾਲ ਫੋਟੋ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਸਦਾ ਪੁਰਾਣਾ ਅਤੇ ਡੂੰਘਾ ਸਬੰਧ ਭਾਜਪਾ-ਅਕਾਲੀ ਦਲ ਨਾਲ ਹੈ।

ਉਨਾਂ ਕਿਹਾ ਕਿ ਅਮਰੀਕ ਮਿੱਕੀ 2019 ਲੋਕ ਸਭਾ ਦੀਆਂ ਚੋਣਾਂ ਵਿੱਚ ਗੁਰਦਾਸਪੁਰ ਤੋਂ ਭਾਜਪਾ-ਅਕਾਲੀ ਗਠਜੋੜ ਦੇ ਉਮੀਦਵਾਰ ਸੰਨੀ ਦਿਓਲ ਦੇ ਪ੍ਰਚਾਰ ਵਿੱਚ ਵੀ ਸ਼ਾਮਲ ਰਿਹਾ ਹੈ। ਇਹ ਵੀ ਹੋਰ ਵਿਅਕਤੀਆਂ ਦੀ ਤਰਾਂ ਸੰਨੀ ਦਿਓਲ ਦੇ ਕਰੀਬੀ ਵਿਅਕਤੀਆਂ ਵਿੱਚੋਂ ਇਕ ਹਨ। ਜਿਸ ਫੋਟੋ ਨੂੰ ‘ਆਪ’ ਆਗੂਆਂ ਨਾਲ ਜੋੜਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਉੱਤੇ ਬੋਲਦੇ ਹੋਏ ‘ਆਪ’ ਆਗੂ ਨੇ ਕਿਹਾ ਕਿ ਸਾਡੀ ਪਾਰਟੀ ਦੇ ਸਾਰੇ ਆਗੂ ਹਮੇਸ਼ ਤੋਂ ਹੀ ਆਮ ਲੋਕਾਂ ਨਾਲ ਬਿਨਾਂ ਕਿਸੇ ਝਿੱਜਕ ਦੇ ਮਿਲਦੇ ਹਨ।

ਇਸ ਦੌਰਾਨ ਕਈ ਲੋਕ ਆਗੂਆਂ ਨੂੰ ਫੂਲ-ਗੁਲਦਾਸਤੇ ਦਿੰਦੇ ਹੋਏ ਫੋਟੋ ਲੈ ਕੇ ਆਪਣੇ ਸੋਸ਼ਲ ਮੀਡੀਆ ਉੱਤੇ ਪਾਉਂਦੇ ਹਨ, ਪ੍ਰੰਤੂ ਸਾਰੇ ਵਿਅਕਤੀਆਂ ਨੂੰ ਆਗੂ ਨਹੀਂ ਜਾਣਦੇ ਹੁੰਦੇ ਕਿ ਉਹ ਕਿਸ ਨਾਲ ਕਿਸ ਤਰਾਂ ਦਾ ਸਬੰਧ ਰੱਖਦੇ ਹਨ। ਜੇਕਰ ਕੋਈ ਵਿਅਕਤੀ ਸਾਡੇ ਕਿਸੇ ਆਗੂ ਨਾਲ ਫੋਟੋ ਖਿੱਚ ਲਵੇ ਉਸਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਉਸਦੇ ਵਿਚਾਰਾਂ ਅਤੇ ਘਟੀਆਂ ਹਰਕਤਾਂ ਦਾ ਸਮਰਥਨ ਕਰਦੇ ਹਾਂ।

ਉਨਾਂ ਕਿਹਾ ਕਿ ਇਹ ਆਦਮੀ ਭਾਰਤੀ ਜਨਤਾ ਪਾਰਟੀ ਅਦੇ ਅਕਾਲੀ ਦਲ ਨਾਲ ਜੁੜਿਆ ਹੋਇਆ ਵਿਅਕਤੀ ਹੈ ਅਤੇ ਸਾਡੇ ਕੋਲ ਅਜਿਹਾ ਕਈ ਸਬੂਤ ਹਨ ਜੋ ਇਹ ਸਾਬਤ ਕਰਦੇ ਹਨ ਕਿ ਉਹ ਸੰਨੀ ਦਿਓਲ ਅਤੇ ਹੋਰ ਭਾਜਪਾ ਆਗੂਆਂ ਤੇ ਅਕਾਲੀ ਦਲ ਨਾਲ ਗਹਿਰਾ ਸਬੰਧ ਰੱਖਦਾ ਹੈ। ਉਨਾਂ ਅਮਰੀਕ ਸਿੰਘ ਦਾ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ, ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ, ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਫੋਟੋ ਜਾਰੀ ਕਰਕੇ ਕਿਹਾ ਕਿ ਇਹ ਫੋਟੋ ਇਸ ਗੱਲ ਦਾ ਪੁਖਤਾ ਸਬੂਤ ਹੈ ਕਿ ਇਸ ਆਦਮੀ ਦਾ ਅਕਾਲੀ-ਭਾਜਪਾ ਆਗੂਆਂ ਨਾਲ ਸਬੰਧ ਹੈ।

ਉਨਾਂ ਕਿਹਾ ਕਿ ਇਹ ਬੇਹੱਦ ਮੰਦਭਾਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਜਿਹੇ ਸੰਵੇਦਨਸ਼ੀਲ ਸਮੇਂ ਵਿੱਚ ਵੀ ਗੰਦੀ ਰਾਜਨੀਤੀ ਕਰਨ ਤੋਂ ਬਾਜ ਨਹੀਂ ਆ ਰਹੇ। ਉਨਾਂ ਕਿਹਾ ਕਿ ਜਦੋਂ ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਕਿ ਭਾਜਪਾ-ਆਰਐਸਐਸ ਦੇ ਲੋਕ ਅਤੇ ਸਰਕਾਰੀ ਏਜੰਸੀਆਂ ਮਿਲਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਇਹ ਸਾਜਿਸ਼ ਘੜ ਰਹੀਆਂ ਹਨ, ਤਾਂ ਕੈਪਟਨ ਨੇ ਮੋਦੀ ਸਰਕਾਰ ਨੂੰ ਬਚਾਉਣ ਲਈ ਅਤੇ ਲੋਕਾਂ ਦਾ ਧਿਆਨ ਇਸ ਮੁੱਦੇ ਤੋਂ ਹਟਾਉਣ ਲਈ ਹੋਸ਼ੀ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ

। ਉਨਾਂ ਕਿਹਾ ਕਿ ‘ਆਪ’ ਪਹਿਲੇ ਦਿਨ ਤੋਂ ਇਹ ਕਹਿੰਦੀ ਆ ਰਹੀ ਹੈ ਕਿ ਕੈਪਟਨ ਮੋਦੀ ਸਰਕਾਰ ਨਾਲ ਮਿਲਕੇ ਕਿਸਾਨ ਅੰਦੋਲਨ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਉਨਾਂ ਵਿਰੁੱਧ ਇਕ ਸ਼ਬਦ ਵੀ ਨਹੀਂ ਬੋਲਦੇ ਜਿਨਾਂ ਉੱਤੇ ਕਿਸਾਨ ਜਥੇਬੰਦੀਆਂ ਨੇ ਲਾਲ ਕਿਲੇ ਦੀ ਘਟਨਾ ਨੂੰ ਅੰਜ਼ਾਮ ਦੇਣ ਦਾ ਦੋਸ਼ ਲਗਾਇਆ। ਸਗੋਂ ਭਾਜਪਾ ਅਤੇ ਆਰਐਸਐਸ ਨੂੰ ਬਚਾਉਣ ਦੇ ਮਕਸਦ ਨਾਲ ‘ਆਪ’ ਉੱਤੇ ਝੂਠੇ ਦੋਸ਼ ਲਗਾਕੇ ਕੈਪਟਨ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਹਨ। ਮੋਦੀ ਨੇ ਕੈਪਟਨ ਨੂੰ ਭਾਜਪਾ ਅਤੇ ਦੀਪ ਸਿੱਧੂ ਨੂੰ ਬਚਾਉਣ ਦੇ ਕੰਮ ਉੱਤੇ ਲਗਾ ਦਿੱਤਾ ਹੈ।

ਚੱਢਾ ਨੇ ਕਿਹਾ ਕਿ ਕੈਪਟਨ ਨੇ ਪਹਿਲਾਂ ਤਾਂ ਇਨਾਂ ਕਾਲੇ ਕਾਨੂੰਨਾਂ ਨੂੰ ਭਾਜਪਾ ਨਾਲ ਮਿਲਕੇ ਬਣਾਇਆ, ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਝੂਠ ਬੋਲਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਕੱਲ ਦੀ ਘਟਨਾ ਲਈ ਭਾਜਪਾ ਅਤੇ ਸਰਕਾਰੀ ਏਜੰਸੀਆਂ ਨੂੰ ਬਚਾਉਣ ਲਈ ਖੁਦ ਅੱਗੇ ਆ ਗਏ ਹਨ।

ਕੈਪਟਨ ਮੋਦੀ ਨਾਲ ਮਿਲੇ ਹੋਏ ਹਨ ਅਤੇ ਮੋਦੀ ਦੇ ਏਜੰਡੇ ਉੱਤੇ ਕੰਮ ਕਰ ਰਹੇ ਹਨ। ਕੈਪਟਨ ਪੰਜਾਬ ਜਾਂ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਨਹੀਂ, ਉਹ ਭਾਜਪਾ ਦੇ ਮੁੱਖ ਮੰਤਰੀ ਹਨ। ਉਨਾਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਅਜਿਹੀ ਘਟੀਆ ਰਾਜਨੀਤੀ ਕਰਨਾ ਬੰਦ ਕਰਨ ਅਤੇ ਮੋਦੀ ਨਾਲ ਮਿਲਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜਿਸ਼ ਘੜਨਾ ਛੱਡਣ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION