26.1 C
Delhi
Wednesday, April 24, 2024
spot_img
spot_img

ਭਾਜਪਾ ਦੂਜੀਆਂ ਪਾਰਟੀਆਂ ਦੇ ‘ਕਬਾੜ’ ਦੇ ਸਹਾਰੇ 2022 ਜਿੱਤਣ ਦੇ ਸੁਪਨੇ ਲਈ ਰਹੀ: ਜਸਵੀਰ ਸਿੰਘ ਗੜ੍ਹੀ

ਯੈੱਸ ਪੰਜਾਬ
ਜਲੰਧਰ, 16 ਜੁਲਾਈ, 2021 –
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਭਾਜਪਾ ਦੂਜੀਆਂ ਪਾਰਟੀ ਦੇ ਕਬਾੜ ਦੇ ਜਰੀਏ 117 ਸੀਟਾਂ ਪੰਜਾਬ ਵਿਚ ਲੜਨ ਲਈ ਤਰਲੋਮੱਛੀ ਹੋ ਰਹੀ ਹੈ। ਵੱਖਰੇ ਪੰਜਾਬ ਦੀ ਹੋਂਦ 1962 ਜਨਸੰਘ ਦੇ ਜ਼ਮਾਨੇ ਤੋਂ ਭਾਜਪਾ ਕਦੀ ਪੰਜਾਬ ਵਿੱਚ 117 ਵਿਧਾਨ ਸਭਾ ਅਤੇ 13 ਮੈਂਬਰ ਪਾਰਲੀਮੈਂਟ ਸੀਟਾਂ ਨਹੀਂ ਲੜ ਸਕੀ ਹੈ।

ਅੱਜ ਭਾਜਪਾ ਕੋਲ ਸੰਸਾਰ ਦੀ ਸਭ ਤੋਂ ਵੱਧ ਝੂਠ ਨਾਲ ਸਿਰਜੀ ਮੈਂਬਰਸ਼ਿਪ ਹੈ, ਜਦੋਂ ਕਿ ਭਾਜਪਾ ਬੇਨਕਾਬ ਹੋ ਜਾਂਦੀ ਹੈ ਜਦੋਂ ਅੱਜ 117 ਬੰਦੇ ਵੀ ਪੰਜਾਬ ਲਈ ਚੋਣ ਲੜਨ ਲਈ ਤਿਆਰ ਨਹੀਂ ਹਨ।

ਭਾਜਪਾ ਕਿਰਕਿਰੀ ਤੋਂ ਬਚਣ ਲਈ ਦੂਜੀਆਂ ਪਾਰਟੀਆਂ ਦੇ ਕਬਾੜ ਮਾਲ ਨੂੰ ਆਪਣੇ ਵਿੱਚ ਸ਼ਾਮਿਲ ਕਰਵਾਕੇ ਧਨਬਲ਼ ਨਾਲ ਦੁਸ਼ਪਾਰਚਾਰ ਕਰਕੇ ਆਪਣੀ ਹੋਂਦ ਦਰਸ਼ਾਉਣ ਦਾ ਝੂਠਾ ਸਵਾਂਗ ਕਰ ਰਹੀ ਹੈ ਜਿਸਦੀ ਤਾਜ਼ਾ ਉਦਾਹਰਨ 2002 ਤੋਂ ਬਸਪਾ ਦਾ ਵੀਹ ਸਾਲ ਪੁਰਾਣਾ ਕਬਾੜ ਮਾਲ ਆਪਣੇ ਵਿੱਚ ਸ਼ਾਮਿਲ ਕਰਵਾਕੇ ਮੁੰਗੇਰੀ ਲਾਲ ਦੇ ਹਸੀਨ ਸਪਨੇ ਸਿਰਜ ਰਹੀ ਹੈ।

ਜਦੋਂ ਕਿ ਬਸਪਾ ਦੇ ਨਾਮ ਹੇਠ ਆਪਣੇ ਵਿੱਚ ਸ਼ਾਮਲ ਕਰਵਾਇਆ ਕਬਾੜ ਮਾਲ ਪਿਛਲੇ 20 ਸਾਲਾਂ ਤੋਂ ਬਿਨਾ ਅਹੁਦੇਦਾਰੀ ਤੋਂ ਸੀ ਅਤੇ ਵੱਖ ਵੱਖ ਪਾਰਟੀਆਂ ਖਾਸ ਕਰਕੇ ਕਾਂਗਰਸ ਵਿੱਚ ਆਪਣੀਆਂ ਦੁਕਾਨਾਂ ਸਜਾਕੇ ਭਾਜਪਾ ਦੀ ਬੰਦ ਦੁਕਾਨ ਦਾ ਹਿੱਸਾ ਬਣੇ ਹਨ, ਜਿਹੜੇ ਕਦੀ ਵੀ ਕਿਸੀ ਪਾਰਟੀ ਦੇ ਵਫਾਦਾਰ ਨਹੀਂ ਰਹੇ ਅਤੇ ਭਾਜਪਾ ਝੂਠ ਬੋਲਕੇ ਓਹਨਾ ਨੂੰ ਬਸਪਾ ਦਾ ਦੱਸ ਰਹੀ ਹੈ। ਭਾਜਪਾ ਨੂੰ ਜਲਦੀ ਹੀ ਬਸਪਾ ਪੰਜਾਬ ਵਿੱਚ ਸਬਕ ਸਿਖਾਉਣ ਦਾ ਕੰਮ ਕਰੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION