25.1 C
Delhi
Friday, March 29, 2024
spot_img
spot_img

ਭਾਜਪਾ ਆਗੂ ਮਨੋਰੰਜਨ ਕਾਲੀਆ ਦੀ ਬਠਿੰਡਾ ਫ਼ੇਰੀ ਮੌਕੇ ਕਿਸਾਨਾਂ ਨੇ ਹੋਟਲ ਘੇਰਿਆ, ਪੁਲਿਸ ਨਾਲ ਹੋਈ ਖਿੱਚ ਧੂਹ

ਯੈੱਸ ਪੰਜਾਬ
ਬਠਿੰਡਾ, 23 ਜਨਵਰੀ, 2021:
ਪੰਜਾਬ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਸੰਬੰਧੀ ਭਾਜਪਾ ਆਗੂਆਂ ਵੱਲੋਂ ਵਿੱਢੀ ਸਰਗਰਮੀ ਦਾ ਕਿਸਾਨਾਂ ਵੱਲੋਂ ਵਿਰੋਧ ਜਾਰੀ ਹੈ।

ਅੱਜ ਇਸੇ ਸੰਬੰਧ ਵਿੱਚ ਬਠਿੰਡਾ ਵਿਖ਼ੇ ਮੀਟਿੰਗ ਕਰਨ ਪੁੱਜੇ ਜਲੰਧਰ ਤੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ੍ਰੀ ਮਨੋਰੰਜਨ ਕਾਲੀਆ ਦੀ ਫ਼ੇਰੀ ਦਾ ਪਤਾ ਲੱਗਦੇ ਹੀ ਕਿਸਾਨ ਆਗੂ ਸਰਗਰਮ ਹੋ ਗਏ ਅਤੇ ਉਨ੍ਹਾਂ ਨੇ ਸ੍ਰੀ ਕਾਲੀਆ ਦੀ ਇਸ ਮੀਟਿੰਗ ਦਾ ਵਿਰੋਧ ਕਰਨ ਲਈ ਵਿਸ਼ਾਲ ਨਗਰ ਸਥਿਤ ਮੈਲੋਡੀ ਹੋਟਲ ਵੱਲ ਚਾਲੇ ਪਾ ਦਿੱਤੇ।

ਪੁਲਿਸ ਨੇ ਕਿਸਾਨਾਂ ਦੀ ਹੋਟਲ ਤਕ ਪਹੁੰਚ ਰੋਕਣ ਲਈ ਬੈਰੀਕੇਡਜ਼ ਲਗਾ ਕੇ ਵੱਡੀ ਗਿਣਤੀ ਵਿੱਚ ਫ਼ੋਰਸ ਤਾਇਨਾਤ ਕੀਤੀ ਪਰ ਕਿਸਾਨਾਂ ਨੇ ਇਹ ਬੈਰੀਕੇਡਜ਼ ਹਟਾ ਦਿੱਤੇ ਅਤੇ ਹੋਟਲ ਦਾ ਘਿਰਾਓ ਕੀਤਾ। ਇਸ ਮੌਕੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਖਿੱਚ ਧੂਹ ਵਿੀ ਵੇਖ਼ਣ ਨੂੰ ਮਿਲੀ। ਇਸ ਨੂੰ ਵੇਖ਼ਦਿਆਂ ਸ੍ਰੀ ਕਾਲੀਆ ਨੇ ਛੇਤੀ ਹੀ ਮੀਟਿੰਗ ਦੀ ਸਮਾਪਤੀ ਕਰ ਦਿੱਤੀ।

ਪੁਲਿਸ ਵੱਲੋਂ ਸਖ਼ਤ ਸੁਰੱਖ਼ਿਆ ਪ੍ਰਬੰਧਾਂ ਹੇਠ ਸ੍ਰੀ ਕਾਲੀਆ ਨੂੰ ਪਿਛਲੇ ਰਸਤੇ ਰਾਹੀਂ ਹੋਟਲ ਤੋਂ ਬਾਹਰ ਕੱਢਿਆ ਗਿਆ। ਕਿਸਾਨ, ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਸਨ ਨੇ ਕੇਂਦਰ ਸਰਕਾਰ, ਭਾਜਪਾ ਅਤੇ ਵਿਵਾਦਤ ਖ਼ੇਤੀ ਕਾਨੂੂੰਨਾਂ ਦੇ ਖਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸ: ਜਸਵੀਰ ਸਿੰਘ ਅਤੇ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਜਿੰਨੀ ਦੇਰ ਕਾਲੇ ਖ਼ੇਤੀਬਾੜੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਨੀ ਦੇਰ ਕਿਸਾਨ ਜੱਥੇਬੰਦੀਆ ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਭਾਜਪਾ ਆਗੂਆਂ ਅਤੇ ਪਾਰਟੀ ਦੇ ਸਮਾਗਮਾਂ ਦਾ ਵਿਰੋਧ ਜਾਰੀ ਰਹੇਗਾ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਕੋਈ ਸਿਆਸੀ ਸਰਗਰਮੀ ਨਹੀਂ ਕਰਨ ਦਿੱਤੀ ਜਾਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION