35.1 C
Delhi
Saturday, April 20, 2024
spot_img
spot_img

ਭਾਈ ਖ਼ਾਲਸਾ ਨੂੰ ਬਚਾਉਣ ਦੀ ਡਾਕਟਰਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ, ਹਸਪਤਾਲ ਵਿਚ ਕੋਈ ਕਮੀ ਨਹੀਂ: ਸੋਨੀ

ਅੰਮ੍ਰਿਤਸਰ, 4 ਅਪ੍ਰੈਲ, 2020 –

ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਭਾਈ ਨਿਰਮਲ ਸਿੰਘ ਖਾਲਸਾ ਦੇ ਲੜਕੇ ਵੱਲੋਂ ਉਨਾਂ ਦੀ ਮੌਤ ਤੋਂ ਪਹਿਲਾਂ ਦੀ ਜਾਰੀ ਆਡੀਓ ਨੂੰ ਲੈ ਕੇ ਅੱਜ ਸਵੇਰੇ ਗੁਰੂ ਨਾਨਕ ਮੈਡੀਕਲ ਕਾਲਜ ਤੇ ਹਸਪਤਾਲ, ਜਿੱਥੇ ਕਿ ਭਾਈ ਖਾਲਸਾ ਦਾ ਇਲਾਜ ਹੋਇਆ ਸੀ ਦੇ ਪਿ੍ਰੰਸੀਪਲ, ਮੈਡੀਕਲ ਸੁਪਰਡੈਂਟ ਅਤੇ ਡਿਊਟੀ ਉਤੇ ਹਾਜ਼ਰ ਰਹੇ ਡਾਕਟਰਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਸ਼ਿਵਦੁਲਾਰ ਸਿੰਘ ਢਿਲੋਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਲੰਮੀ ਜਾਂਚ-ਪੜਤਾਲ ਕੀਤੀ।

ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਗੁਰੂ ਰਾਮਦਾਸ ਹਸਪਤਾਲ ਵੱਲੋਂ ਉਨਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਚ ਰੈਫਰ ਕੀਤਾ ਗਿਆ। ਇੱਥੇ ਉਨਾਂ ਦੇ ਟੈਸਟ ਲੈ ਕੇ ਜਾਂਚ ਕੀਤੀ ਗਈ ਤਾਂ ਕੋਰੋਨਾ ਪਾਇਆ ਗਿਆ। ਇਸ ਮਗਰੋਂ ਉਨਾਂ ਨੂੰ ‘ਵੀ. ਆਈ. ਪੀ. ਟਰੀਟਮੈਂਟ’ ਦੇ ਕੇ ਆਈਸੋਲੇਸ਼ਨ ਵਾਰਡ ਦੀ ਥਾਂ ਵੱਖਰੇ ਕਮਰੇ ਵਿਚ ਇਲਾਜ ਸ਼ੁਰੂ ਕੀਤਾ ਗਿਆ।

ਡਾਕਟਰਾਂ ਨੇ ਦਵਾਈ ਦੀ ਪਹਿਲੀ ਡੋਜ਼ ਦਿੱਤੀ ਅਤੇ ਦੂਸਰੀ ਚਾਰ ਘੰਟੇ ਬਾਅਦ ਦੇਣੀ ਸੀ, ਪਰ ਭਾਈ ਨਿਰਮਲ ਸਿੰਘ ਨੂੰ ਜਦੋਂ ਕੋਰੋਨਾ ਪਾਜ਼ੀਟਵ ਆਉਣ ਦਾ ਪਤਾ ਲੱਗਾ ਤਾਂ ਉਨਾਂ ਇਕ ਤਰਾਂ ਦਿਲ ਹੀ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਨਾਂ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ, ਜੋ ਕਿ ਉਨਾਂ ਦੀ ਮੌਤ ਦਾ ਕਾਰਨ ਬਣ ਗਈ।

ਸ੍ਰੀ ਸੋਨੀ ਨੇ ਕਿਹਾ ਕਿ ਭਾਵੇਂ ਕਿ ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਨਹੀਂ, ਪਰ ਡਾਕਟਰ ਹਰ ਕੋਸ਼ਿਸ਼ ਕਰਦੇ ਹਨ। ਉਨਾਂ ਕਿਹਾ ਕਿ ਸਰਕਾਰ ਕੋਲ ਕੋਰੋਨਾ ਦੇ ਟਾਕਰੇ ਲਈ ਕਿਸੇ ਤਰਾਂ ਦੀ ਕੋਈ ਕਮੀ ਨਹੀਂ। ਹਸਪਤਾਲ ਵਿਚ 400 ਤੋਂ ਵੱਧ ਪੀ. ਪੀ. ਈ. ਕਿੱਟਾਂ, 9000 ਤੋਂ ਵੱਧ ਐਨ 95 ਮਾਸਕ, ਸਵਾ ਲੱਖ ਤੋਂ ਵੱਧ ਤੀਹਰੀ ਪਰਤ ਵਾਲੇ ਮਾਸਕ, 30 ਵੈਂਟੀਲੇਟਰ ਮੌਜੂਦ ਹਨ। ਇਸ ਤੋਂ ਇਲਾਵਾ ਰੋਜ਼ਾਨਾ ਨਵਾਂ-ਨਵਾਂ ਸਮਾਨ ਆ ਰਿਹਾ ਹੈ ਅਤੇ ਸਪਲਾਈ ਨਿਰੰਤਰ ਜਾਰੀ ਹੈ।

ਸ੍ਰੀ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਰੋਜ਼ਾਨਾ ਅਪਡੇਟ ਲੈ ਰਹੇ ਹਨ ਅਤੇ ਸਿਹਤ ਵਿਭਾਗ ਵੱਲੋਂ ਦੱਸੀ ਜਾਂਦੀ ਹੋਰ ਲੋੜ ਪੂਰੀ ਹੋ ਰਹੀ ਹੈ। ਇਸ ਤੋਂ ਇਲਾਵਾ ਕਾਲਜ ਪਿ੍ਰੰਸੀਪਲ ਨੂੰ ਕੋਈ ਵੀ ਸਮਾਨ ਖਰੀਦ ਕਰਨ ਦੇ ਅਧਿਕਾਰ ਦਿੱਤੇ ਜਾ ਚੁੱਕੇ ਹਨ।

ਸ਼੍ਰੀ ਸੋਨੀ ਨੇ ਡਾਕਟਰਾਂ ਨੂੰ ਸਾਬਾਸ਼ੀ ਦਿੰਦਿਆਂ ਹੋਇਆ ਕਿਹਾ ਕਿ ਉਹ ਹੋਰ ਮਿਹਨਤ ਨਾਲ ਆਪਣਾ ਕੰਮ ਕਰਨ, ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਕਿਸੇ ਕਿਸਮ ਦੀ ਪਰੇਸਾਨੀ ਨਹੀ ਆਉਣ ਦਿੱਤੀ ਜਾਵੇਗੀ।

ਕੱਲ ਹਸਪਤਾਲ ਦੇ ਨਰਸਿੰਗ ਤੇ ਹੋਰ ਪੈਰਾ ਮੈਡੀਕਲ ਸਟਾਫ ਵੱਲੋਂ ਕੀਤੇ ਪ੍ਰਦਰਸ਼ਨ ਬਾਰੇ ਬੋਲਦੇ ਸ੍ਰੀ ਸੋਨੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਹਦਾਇਤਾਂ ਆਈਆਂ ਹਨ, ਉਸ ਅਨੁਸਾਰ ਉਸ ਸਟਾਫ ਨੂੰ ਹੀ ਪੀ ਪੀ ਈ ਕਿੱਟ ਦਿੱਤੀ ਜਾ ਰਹੀ ਹੈ, ਜਿਸ ਨੇ ਕੋਰੋਨਾ ਮਰੀਜਾਂ ਦੇ ਇਲਾਜ ਵਿਚ ਯੋਗਦਾਨ ਪਾਉਣਾ ਹੈ ਜਾਂ ਉਸ ਕਮਰੇ ਵਿਚ ਜਾਣਾ ਹੈ।

ਦੂਸਰੇ ਸਟਾਫ ਲਈ ਜੋ ਹਦਾਇਤਾਂ ਹਨ ਉਨਾਂ ਨੂੰ ਉਸ ਅਨੁਸਾਰ ਸਾਜ਼ੋ-ਸਮਾਨ ਦਿੱਤਾ ਜਾ ਰਿਹਾ ਹੈ। ਸ੍ਰੀ ਸੋਨੀ ਨੇ ਸਪੱਸ਼ਟ ਕੀਤਾ ਕਿ ਉਹ ਸਟਾਫ ਜਿਸਦਾ ਕੋਰੋਨਾ ਮਰੀਜਾਂ ਨਾਲ ਕੋਈ ਸਬੰਧ ਨਹੀਂ, ਉਨਾਂ ਨੇ ਉਸ ਵਾਰਡ, ਕਮਰੇ ਵਿਚ ਨਹੀਂ ਜਾਣਾ, ਤਾਂ ਉਨਾਂ ਨੂੰ ਕਿੱਟ ਨਹੀਂ ਦਿੱਤੀ ਜਾ ਸਕਦੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਪਿ੍ਰੰਸੀਪਲ ਸਰਕਾਰੀ ਮੈਡੀਕਲ ਕਾਲਜ ਡਾ. ਸੁਜਾਤਾ ਸ਼ਰਮਾ, ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ,ਡਾ ਅਸੋਕ ਉਪਲ ਮੈਬਰ ਪੰਜਾਬ ਮੈਡੀਕਲ ਕੋਸਲ, ਡਾ: ਆਰ ਐਸ ਸੇਠੀ ਪ੍ਰਧਾਨ ਆਈ ਐਮ ਏ, ਡਾ: ਹਰਦਾਸ ਸਿੰਘ, ਡਾ: ਸੰਤੋਖ ਸਿੰਘ ਮੈਬਰ ਸਲਾਹਕਾਰ ਕਮੇਟੀ ਅਤੇ ਹੋਰ ਸੀਨੀਅਰ ਡਾਕਟਰ ਵੀ ਹਾਜ਼ਰ ਸਨ।


ਯੈੱਸ ਪੰਜਾਬ ਦੀਆਂ ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION