29 C
Delhi
Saturday, April 20, 2024
spot_img
spot_img

ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮ੍ਰਿਤਕ ਦੇਹ ਦੀ ਬੇਕਦਰੀ ਲਈ ਅੰਮ੍ਰਿਤਸਰ ਪ੍ਰਸ਼ਾਸਨ ਜ਼ਿੰਮੇਵਾਰ: ਰਵੀਇੰਦਰ ਸਿੰਘ ਵੱਲੋਂ ਜਾਂਚ ਦੀ ਮੰਗ

ਚੰਡੀਗੜ੍ਹ, 3 ਅਪ੍ਰੈਲ, 2020 –

ਰਾਸ਼ਟਰਪਤੀ ਐਵਾਰਡ ਨਾਲ ਸਨਮਾਨਤ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਸਾਬਕਾ ਹਜ਼ੂਰੀ ਰਾਗੀ ਦੀ ਮ੍ਰਿਤਕ ਦੇਹ ਨੂੰ ਸਸਕਾਰ ਕਰਨ ਸਮੇਂ ,ਜਿਸ ਤਰਾਂ ਬੇਕਦਰ ਕੀਤਾ ਗਿਆ,ਇਸ ਦੀ ਉਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ,ਤਾਂ ਜੋ ਭਵਿਖ ਵਿਚ ਅਜਿਹਾ ਵਰਤਾਰਾ ਕਰਨ ਦੀ ਕੋਈ ਵੀ ਹਿੰਮਤ ਨਾ ਕਰ ਸਕੇ ।

ਇਹ ਮੰਗ ਸ. ਰਵੀਇਦਰ ਸਿੰਘ ਪ੍ਰਧਾਨ ਅਕਾਲੀ ਦਲ 1920 ਤੇ ਸਾਬਕਾ ਸਪੀਕਰ ਪੰਜਾਬ ਵਿਧਾਨ ਨੇ ਕਰਦਿਆਂ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਇਸ ਦਾ ਨੋਟਿਸ ਲੈਣ ਲਈ ਜ਼ੋਰ ਦਿਤਾ ਹੈ।ਉਨਾ ਇਹ ਮੱਸਲਾ ਗੰਭੀਰ ਆਖਦਿਆਂ ,ਅਮ੍ਰਿਤਸਰ ਪ੍ਰਸ਼ਾਸਨ ਨੂੰ ਇਸ ਲਈ ਜੁੰਮੇਵਾਰ ਕਰਾਰ ਦਿਤਾ, ਜਿੰਨਾ ਰਜਿਸਟਰਡ ਸ਼ਮਸਾਨ ਘਾਟ,ਚੌਕ ਚਾਟੀਵਿੰਡ ਅਤੇ ਦੁਰਗਿਆਣਾ ਮੰਦਰ ਨਜ਼ਦੀਕ, ਨਿਰਮਲ ਸਿੰਘ ਦੀ ਮ੍ਰਿਤਕ ਦੇਹ ਲੈ ਜਾਣ ਦੀ ਥਾਂ ਕਸਬਾ ਵੇਰਕਾ ਸਥਿਤ ਸ਼ਮਸ਼ਾਨ ਘਾਟ ਲੈ ਗਏ।

ਅਖਬਾਰੀ ਖਬਰਾਂ ਦੇ ਹਵਾਲੇ ਨਾਲ ਸਾਬਕਾ ਸਪੀਕਰ ਰਵੀਇੰਦਰ ਸ਼ਿੰਘ ਨੇ ਕਿਹਾ ਕਿ ਚਾਟੀਵਿੰਡ ਸ਼ਮਸ਼ਾਨ ਘਾਟ ਨਜ਼ਦੀਕ ਹੀ ਭਾਈ ਨਿਰਮਲ ਸਿੰਘ ਦਾ ਘਰ ਹੈ। ਚਾਟੀਵਿੰਡ ਗੇਟ ਵਾਂਗ ਹੀ ਕਸਬਾ ਵੇਰਕਾ ਦਾ ਸ਼ਮਸ਼ਾਨ ਘਾਟ ਵੀ ਸੰਘਣੀ ਅਬਾਦੀ ਵਿਚ ਹੈ।

ਪ੍ਰੈਸ-ਬਿਆਨ ਜਾਰੀ ਕਰਦਿਆਂ ਉਨਾ ਕਿਹਾ ਕਿ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਯੂਨੀਵਰਸਿਟੀ ਅੰਮ੍ਰਿਤਸਰ ਦੇ ਹਸਪਤਾਲ ਵਿਚ ਪਦਮ ਸ੍ਰੀ ਨਿਰਮਲ ਸਿੰਘ ਦਾ ਇਲਾਜ ਚਲਦਾ ਰਿਹਾ, ਪਰ ਉਥੋਂ ਦੇ ਡਾਕਟਰਾਂ ਉਨਾ ਨੂੰ ਗੁਰੂ ਨਾਨਕ ਹਸਪਤਾਲ ਰੈਫਰ ਕਿਉਂ ਕੀਤਾ ? ਇਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।ਉਨਾ ਪੰਜਾਬ ਸਰਕਾਰ ਤੇ ਜ਼ੋਰ ਦਿਤਾ ਕਿ ਉਹ ਭਵਿਖ ਵਿਚ ਅਜਿਹੇ ਕਾਂਡ ਰੋਕਣ ਲਈ ਠੋਸ ਨੀਤੀ ਬਣਾਵੇ ਤੇ ਸਖਤੀ ਨਾਲ ਉਸ ਦੀ ਪਾਲਣਾ ਕਰੇ ।

ਸ. ਰਵੀਇੰਦਰ ਸਿੰਘ ਨੇ ਬੜੇ ਅਫਸੋਸ ਨਾਲ ਕਿਹਾ ਕਿ ਜੇਕਰ ਭਾਈ ਸਾਹਿਬ ਦੀ ਮ੍ਰਿਤਕ ਦੇਹ ਦੀ ਬੇਕਦਰੀ ਇਸ ਤਰਾਂ ਹੋ ਸਕਦੀ ਹੈ ਤਾਂ ਆਮ ਵਿਅਕਤੀ ਦਾ ਕੀ ਹਾਲ ਹੋਵੇਗਾ ? ਉਨਾ ਬਾਦਲਾਂ ਤੇ ਨਿਸ਼ਾਨ ਸਾਧਦਿਆਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਤੇ ਏਕਾਧਿਕਾਰ ਬਣਾਈ ਬੈਠੇ ਹਨ, ਜਿਸ ਦਾ ਸਿਸਟਮ ਸ਼ੱਕ ਦੇ ਘੇਰੇ ਵਿਚ ਹੈ ।

ਸ਼੍ਰੋਮਣੀ ਕਮੇਟੀ ਅਧੀਨ ਗੁਰੂ ਰਾਮ ਦਾਸ ਮੈਡੀਕਲ ਯੂਨੀਵਰਸਿਟੀ ਤੇ ਹਸਪਤਾਲ ਹੈ ਪਰ ਇਸ ਦੇ ਡਾਕਟਰ ਪਤਾ ਹੀ ਨਹੀ ਲਾ ਸਕੇ ਕਿ ਨਿਰਮਲ ਸਿੰਘ ਖਾਲਸਾ ਕੋਰੋਨਾ ਵਾਇਰਸ ਦੇ ਮਰੀਜ ਹਨ, ਜਿਸ ਦਾ ਉਹ ਇਲਾਜ ਕਰਦੇ ਰਹੇ ਹਨ। ਰਵੀਇੰਦਰ ਸਿੰਘ ਦੋਸ਼ ਲਾਇਆ ਕਿ ਬਾਦਲਾਂ ਦਾ ਸ਼ੋ੍ਰਮਣੀ ਕਮੇਟੀ ਤੇ ਕੰਟਰੋਲ ਹੋਣ ਕਰਕੇ ,ਸਿੱਖੀ ਦਾ ਪ੍ਰਚਾਰ ਹੀ ਨਹੀਂ ਹੋ ਰਿਹਾ ।ਇਸ ਕਾਰਨ ਸਿੱਖ,ਬਾਣੀ ਤੇ ਬਾਣੇਂ ਨਾਲ ਨਹੀਂ ਜੁੜ ਸਕੇ ।

ਉਨਾ ਭਾਈ ਖਾਲਸਾ ਦੇ ਸਸਕਾਰ ਦੇ ਵਿਵਾਦ ਨਾਲ ਜੁੜੇ ਸਵਾਲ ਬਾਰੇ ਦਸਿਆ ਕਿ ਵਿਸ਼ਵ ਪੱਧਰ ਤੇ ਇਸਾਈ ਅਤੇ ਮੁਸਲਮ –ਭਾਈਚਾਰਾ ਮ੍ਰਿਤਕ ਦੇਹਾਂ ਜਮੀਨ-ਸੋਪੁਰਦ ਕਰਨ ਦੀ ਥਾਂ ਅਗਨ ਭੇਟ ਕਰਨ ਲਗ ਪਏ ਹਨ, ਇਸ ਨਾਲ ਕੀਟਾਣੂੰ ਨਸ਼ਟ ਹੋ ਜਾਂਦੇ ਹਨ।ਇਹ ਸਿਧਾਂਤ ਸਾਡੇ ਗੁਰੂ ਸਾਹਿਬਾਨ ਦਾ ਹੈ।

ਸ.ਰਵੀਇੰਦਰ ਸਿੰਘ ਨੇ ਬੜੇ ਅਫਸੋਸ ਨਾਲ ਕਿਹਾ ਕਿ ਜਿਸ ਤਰਾਂ ਰਾਸ਼ਟਰਪਤੀ ਵਲੋਂ ਸਨਮਾਨਿਤ ਤੇ ਸੱਚਖੰਡ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਮ੍ਰਿਤਕਦੇਹ ਨੂੰ ਰੋਲਿਆ ਗਿਆ ,ਉਸ ਦੀ ਜਿੰਨੀ ਵੀ ਨਿੰਦਿਆਂ ਕੀਤੀ ਜਾਵੇ ,ਉਨੀਂ ਥੋੜੀ ਹੈ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION