29 C
Delhi
Friday, April 19, 2024
spot_img
spot_img

ਭਾਈ ਨਿਰਮਲ ਸਿੰਘ ਦੀ ਬੇਟੀ ਵੀ ਪਾਈ ਗਈ ਕੋਰੋਨਾ ਪਾਜ਼ਿਟਿਵ

ਯੈੱਸ ਪੰਜਾਬ
ਜਲੰਧਰ, 4 ਅਪ੍ਰੈਲ, 2020:

ਕੋਰੋਨਾਵਾਇਰਸ ਦੀ ਭੇਂਟ ਚੜ੍ਹੇ ਪੰਥ ਦੇ ਪ੍ਰਸਿੱਧ ਕੀਰਤਨੀਏ, ਸਾਬਕਾ ਹਜ਼ੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਬੇਟੀ ਵੀ ਹੁਣ ਪਾਜ਼ਿਟਿਵ ਪਾਈ ਗਈ ਹੈ।

ਭਾਵੇਂ ਅਜੇ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਇਸ ਸੰਬੰਧੀ ਕੋਈ ਅਧਿਕਾਰਤ ਸੂਚਨਾ ਨਹੀਂ ਦਿੱਤੀ ਗਈ ਪਰ ਇਹ ਗੱਲ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਸ: ਕੇ.ਬੀ.ਐਸ.ਸਿੱਧੂ, ਆਈ.ਏ.ਐਸ. ਵੱਲੋਂ ਨੇ ਟਵੀਟ ਕਰਕੇ ਦੱਸੀ ਹੈ।

ਸਿਵਲ ਹਸਪਤਾਲ ਜਲੰਧਰ ਵਿਚ ਦਾਖ਼ਲ, ਜਲੰਧਰ ਦੀ ਰਹਿਣ ਵਾਲੀ, ਜਸਕੀਰਤ ਕੌਰ, ਆਪਣੇ ਪਿਤਾ ਦੇ ਸੰਪਰਕ ਵਿਚ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਈ ਖ਼ਾਲਸਾ ਦੇ ਸੰਪਰਕ ਵਿਚ ਆਈ ਉਨ੍ਹਾਂ ਦੀ 65 ਸਾਲਾ ਚਾਚੀ ਗੁਰਮੀਤ ਕੌਰ ਵਾਸੀ ਅੰਮ੍ਰਿਤਸਰ ਅਤੇ ਭਾਈ ਖ਼ਾਲਸਾ ਦਾ ਇਕ ਹੋਰ ਸਾਥੀ ਪਹਿਲਾਂ ਹੀ ਪਾਜ਼ਿਟਿਵ ਪਾਏ ਜਾ ਚੁੱਕੇ ਹਨ।

ਇਹ ਵੀ ਵਰਨਣਯੋਗ ਹੈ ਕਿ ਗੁਰਮੀਤ ਕੌਰ ਅਤੇ ਉਨ੍ਹਾਂ ਦੇ 75 ਸਾਲਾ ਪਤੀ ਸ: ਗੁਰਬਚਨ ਸਿੰਘ 3 ਮਾਰਚ ਨੂੰ ਹੀ ਅਮਰੀਕਾ ਤੋਂ ਪੰਜਾਬ ਵਾਪਸ ਪਰਤੇ ਸਨ।

ਯਾਦ ਰਹੇ ਕਿ ਭਾਈ ਖ਼ਾਲਸਾ ਦੇ ਪਾਜ਼ਿਟਿਵ ਪਾਏ ਜਾਣ ਮਗਰੋਂ ਉਨ੍ਹਾਂ ਦੇ 10 ਪਰਿਵਾਰਕ ਮੈਂਬਰਾਂ, ਸਾਥੀ ਰਾਗੀਆਂ, ਸੇਵਾਦਾਰ, ਡਰਾਈਵਰ ਤੋਂ ਇਲਾਵਾ ਹਸਪਤਾਲ ਦੇ ਡਾਕਟਰਾਂ ਅਤੇ ਨਰਸਿੰਗ ਸਟਾਫ਼ ਆਦਿ ਸਣੇ 31 ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਏਕਾਂਤਵਾਸ ਵਿਚ ਰੱਖਿਆ ਗਿਆ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION