30.6 C
Delhi
Thursday, April 25, 2024
spot_img
spot_img

ਬ੍ਰਹਮ ਮਹਿੰਦਰਾ ਨੇ ਨਯਾ ਗਾਂਵ ਚ ਮੁੱਢਲੀਆਂ ਸੁਵਿਧਾਵਾਂ ਲਈ ਪ੍ਰਕਿਰਿਆ ਸ਼ੁਰੂ ਕੀਤੀ

ਚੰਡੀਗੜ੍ਹ, 25 ਦਸੰਬਰ, 2019:

ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਚੰਡੀਗੜ੍ਹ ਦੀ ਸੀਮਾ ਨਾਲ ਲੱਗਦੇ ਨਯਾ ਗਾਂਵ ਇਲਾਕੇ ਚ ਵਿਕਾਸ ਵਾਸਤੇ ਇਕ ਵਿਆਪਕ ਰਿਪੋਰਟ ਤਿਆਰ ਕਰਨ ਨੂੰ ਕਿਹਾ ਹੈ।

ਇਸ ਬਾਰੇ ਮੰਤਰੀ ਵੱਲੋਂ ਸਥਾਨਕ ਐੱਮ.ਪੀ ਮਨੀਸ਼ ਤਿਵਾੜੀ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਰੱਖੀ ਗਈ ਇੱਕ ਉੱਚ ਪੱਧਰੀ ਮੀਟਿੰਗ ਚ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਸੰਜੇ ਕੁਮਾਰ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਸਥਾਨਕ ਐਮਐਲਏ ਕੰਵਰ ਸੰਧੂ ਅਤੇ ਰਵਿੰਦਰਪਾਲ ਪਾਲੀ, ਚੇਅਰਮੈਨ ਪੰਜਾਬ ਐਗਰੋ ਵੀ ਮੌਜੂਦ ਰਹੇ।

ਜਿੱਥੇ ਤਿਵਾੜੀ ਵੱਲੋਂ ਮੰਤਰੀ ਅਧਿਆਨ ਚ ਨਯਾ ਗਾਂਵ ਇਲਾਕੇ ਦੀਆਂ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਮੁੱਢਲੀਆਂ ਸੁਵਿਧਾਵਾਂ ਦੀਆਂ ਮੰਗਾਂ ਨੂੰ ਚੁੱਕਿਆ ਗਿਆ, ਜਿਨ੍ਹਾਂ ਅਣਗੌਲਿਆ ਕੀਤਾ ਗਿਆ ਹੈ। ਮੀਟਿੰਗ ਮੁੱਖ ਤੌਰ ਤੇ ਪੀਣ ਯੋਗ ਪਾਣੀ ਦੀ ਸਪਲਾਈ, ਸੀਵਰੇਜ ਅਤੇ ਜ਼ਮੀਨ ਦੀ ਰਜਿਸਟਰੀ ਵਰਗੀਆਂ ਮੁੱਢਲੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਨਾਲ ਜੁੜੀ ਸੀ।

ਜਿਸ ਤੇ ਮਹਿੰਦਰਾ ਨੇ ਤੁਰੰਤ ਤੌਰ ਤੇ ਇਲਾਕੇ ਦੇ ਵਿਕਾਸ ਵਾਸਤੇ ਪ੍ਰਕਿਰਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਫ਼ਸਰਾਂ ਨੂੰ ਸਮਾਂਬੱਧ ਤਰੀਕੇ ਹੇਠ ਵਿਆਪਕ ਰਿਪੋਰਟ ਦੇਣ ਲਈ ਕਿਹਾ। ਮੰਤਰੀ ਨੇ ਤਿਵਾੜੀ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਤੋਂ ਜੋ ਕੁਝ ਸਰਿਆ, ਉਹ ਸਮਾਂਬੱਧ ਤਰੀਕੇ ਨਾਲ ਉੱਚ ਪ੍ਰਾਥਮਿਕਤਾ ਦੇ ਆਧਾਰ ਤੇ ਕਰਨਗੇ, ਜਿਹੜੇ ਲੰਬੇ ਵਕਤ ਤੋਂ ਮਾਮਲੇ ਨੂੰ ਚੁੱਕ ਰਹੇ ਹਨ।

ਤਿਵਾੜੀ ਨੇ ਮੰਤਰੀ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਲੰਬੇ ਵਕਤ ਤੋਂ ਬਾਅਦ ਕਿਸੇ ਨੇ ਨਯਾ ਗਾਂਵ ਦੇ ਵਿਕਾਸ ਦੇ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਲੋਕਾਂ ਨੂੰ ਜਲਦੀ ਹੀ ਸਾਰੀਆਂ ਮੁੱਢਲੀਆਂ ਸੁਵਿਧਾਵਾਂ ਪ੍ਰਾਪਤ ਹੋ ਜਾਣਗੀਆਂ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION