31.7 C
Delhi
Saturday, April 20, 2024
spot_img
spot_img

ਬੇਮੌਸਮੀ ਬਰਸਾਤ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਪੰਜਾਹ ਹਜਾਰ ਮੁਆਵਜਾ ਦੇਵੇ ਪੰਜਾਬ ਸਰਕਾਰ: ਬੱਬੀ ਬਾਦਲ

ਚੰਡੀਗੜ੍ਹ, 12 ਮਾਰਚ, 2020 –

ਪੰਜਾਬ ਵਿੱਚ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਕਣਕ ਦੀਆਂ ਫਸਲਾਂ ਅਤੇ ਸਬਜੀਆਂ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਈਆਂ ਹਨ । ਪਹਿਲਾਂ ਤੋਂ ਹੀ ਆਰਥਿਕ ਸੰਕਟ ਦੀ ਮਾਰ ਝੱਲ ਰਿਹਾ ਕਿਸਾਨ ਕੁਦਰਤ ਦੇ ਇਸ ਕਹਿਰ ਅੱਗੇ ਬੇਵਸ ਨਜ਼ਰ ਆ ਰਿਹਾ ਹੈ। ਦੂਸਰੇ ਪਾਸੇ ਕਿਸਾਨਾਂ ਦੇ ਇਸ ਸੰਕਟ ਸਮੇਂ ਤੇ ਪੰਜਾਬ ਸਰਕਾਰ ਦਾ ਖੇਤੀ – ਬਾੜੀ ਵਿਭਾਗ ਗੰਭੀਰ ਨਜ਼ਰ ਨਹੀਂ ਆ ਰਿਹਾ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੁਹਾਲੀ ਵਿਖੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਆਖੇ।

ਬੱਬੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਬਰਬਾਦ ਹੋਈਆਂ ਫਸਲਾਂ ਦੀ ਸਮੇਂ ਸਿਰ ਸਪੈਸ਼ਲ ਗਿਰਦਾਵਰੀ ਕਰਵਾਕੇ ਕਿਸਾਨਾਂ ਨੂੰ 15 ਦਿਨਾਂ ਦੇ ਅੰਦਰ ਪ੍ਰਤੀ ਏਕੜ ਪੰਜਾਹ ਹਜਾਰ ਰੁਪਏ ਮੁਆਵਜਾ ਜਾਰੀ ਕਰਕੇ ਰਾਹਤ ਦੇਵੇ ਤਾਂ ਜੋ ਕਿਸਾਨ ਇਸ ਹੋਏ ਨੁਕਸਾਨ ਤੋਂ ਬਾਹਰ ਨਿਕਲ ਸਕੇ ਕਿਉਂਕਿ ਕਈ ਵਾਰ ਸਰਕਾਰੀ ਫਰਮਾਨ ਫਾਇਲਾਂ ਤੱਕ ਹੀ ਸੀਮਿਤ ਹੋਕੇ ਰਹਿ ਜਾਂਦੇ ਹਨ ।

ਉਹਨਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਦੀਆਂ ਫਸਲਾਂ ਦਾ ਬੀਮਾਂ ਕੀਤਾ ਜਾਵੇ ਤਾਂਜੋ ਕਿਸਾਨ ਇਹਨਾਂ ਕੁਦਰਤੀ ਆਫਤਾਂ ਨਾਲ ਹੋਏ ਨੁਕਸਾਨ ਦੀ ਭਰਭਾਈ ਕਰ ਸਕੇ।

ਇਸ ਮੌਕੇ ਕਮਲਜੀਤ ਸਿੰਘ ਪੱਤੋਂ, ਬਚਿੱਤਰ ਸਿੰਘ, ਜਸਬੀਰ ਸਿੰਘ ਭਾਗੋਮਾਜਰਾ, ਰਣਧੀਤ ਸਿੰਘ ਪ੍ਰੇਮਗੜ੍ਹ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ ਕੰਡਾਲਾ, ਰਸ਼ਪਾਲ ਸਿੰਘ ਬਾਕਰਪੁਰ, ਸੁਖਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION