29.1 C
Delhi
Friday, March 29, 2024
spot_img
spot_img

ਬੇਅਦਬੀ ਮਾਮਲੇ ਵਿੱਚ ਐਸ.ਆਈ.ਟੀ. ਨੇ ਸੁਨਾਰੀਆ ਜੇਲ੍ਹ ਵਿੱਚ ਮੁੜ ਕੀਤੀ ਰਾਮ ਰਹੀਮ ਤੋਂ ਪੁੱਛਗਿੱਛ

ਯੈੱਸ ਪੰਜਾਬ
ਰੋਹਤਕ, 14 ਦਸੰਬਰ, 2021:
ਬਰਗਾੜੀ ਬੇਅਦਬੀ ਮਾਮਲੇ ਵਿੱਚ ਮੁਲਜ਼ਮ ਦੇ ਤੌਰ ’ਤੇ ਨਾਮਜ਼ਦ ਡੇਰਾ ਸਿਰਸਾ ਦੇ ਮੁਖ਼ੀ ਗੁਰਮੀਤ ਰਾਮ ਰਹੀਮ ਤੋਂ ਅੱਜ ਇਸ ਮਾਮਲੇ ਵਿੱਚ ਬਣੀ ਆਈ.ਜੀ. ਸੁਰਿੰਦਰ ਪਾਲ ਸਿੰਘ ਪਰਮਾਰ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਦੀ ਐਸ.ਆਈ.ਟੀ. ਨੇ ਸੁਨਾਰੀਆ ਜੇਲ੍ਹ ਵਿੱਚ ਮੁੜ ਪੁੱਛ ਗਿੱਛ ਕੀਤੀ।

ਯਾਦ ਰਹੇ ਕਿ 9 ਦਸੰਬਰ ਨੂੰ ਐਸ.ਆਈ.ਟੀ. ਡੇਰਾ ਸਿਰਸਾ ਪੁੱਜੀ ਸੀ ਜਿੱਥੇ ਉਸਨੇ ਡੇਰੇ ਦੇ ਵਾਈਸ ਚੇਅਰਪਰਸਨ ਡਾ:ਪ੍ਰਿਥਵੀ ਰਾਜ ਨੈਨ ਤੋਂ ਪੁੱਛਗਿੱਛ ਕੀਤੀ ਸੀ। ਇਸ ਦਿਨ ਡੇਰੇ ਵਿਖ਼ੇ ਪੁੱਜ ਕੇ ਵੀ ਐਸ.ਆਈ.ਟੀ. ਡੇਰੇ ਦੀ ਚੇਅਰਪਸਨ ਵਿਪਸਨਾ ਇਨਸਾਨ ਤੋਂ ਪੁੱਛਗਿੱਛ ਨਹੀਂ ਕਰ ਸਕੀ ਸੀ। ਵਿਪਸਨਾ ਇਨਸਾਨ ਸਿਹਤ ਦਾ ਹਵਾਲਾ ਦੇ ਕੇ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਨਹੀਂ ਹੋਈ ਸੀ।

ਡਾ: ਨੈਨ ਤੋਂ ਕੀਤੀ ਪੁੱਛ ਗਿੱਛ ਦੇ ਆਧਾਰ ’ਤੇ ਸਵਾਲਾਂ ਦਾ ਇਕ ਨਵਾਂ ਸੈੱਟ ਤਿਆਰ ਕੀਤਾ ਗਿਆ ਸੀ ਜਿਸਨੂੰ ਲੈ ਕੇ ਐਸ.ਆਈ.ਟੀ. ਅੱਜ ਸੁਨਾਰੀਆ ਜੇਲ੍ਹ ਪੁੱਜੀ ਸੀ ਤਾਂ ਜੋ ਉਨ੍ਹਾਂ ਸਵਾਲਾਂ ਦੇ ਜਵਾਬ ਲਏ ਜਾ ਸਕਣ।

ਮੰਗਲਵਾਰ ਨੂੰ ਵਿਸ਼ੇਸ਼ ਜਾਂਚ ਟੀਮ ਸਵੇਰੇ ਹੀ ਚੰਡੀਗੜ੍ਹ ਤੋਂ ਰਵਾਨਾ ਹੋਈ ਅਤੇ ਸੁਨਾਰੀਆ ਜੇਲ੍ਹ ਪੁੱਜੀ ਜਿੱਥੇ ਰਾਮ ਰਹੀਮ ਤੋਂ ਲਗਪਗ 6 ਘੰਟੇ ਪੁੱਛ ਗਿੱਛ ਕੀਤੀ ਗਈ। ਸਾਢੇ ਚਾਰ ਵਜੇ ਤੋਂ ਰਤਾ ਬਾਅਦ ਇਹ ਜਾਂਚ ਟੀਮ ਰਾਮ ਰਹੀਮ ਤੋਂ ਪੁੱਛ ਗਿੱਛ ਕਰਨ ਮਗਰੋਂ ਬਾਹਰ ਆਈ ਪਰ ਮੀਡੀਆ ਨਾਲ ਗੱਲਬਾਤ ਕੀਤੇ ਬਿਨਾਂ ਪੰਜਾਬ ਲਈ ਵਾਪਸ ਰਵਾਨਾ ਹੋ ਗਈ।

ਕਤਲ ਅਤੇ ਬਲਾਤਕਾਰ ਦੇ ਮਾਮਲਿਆਂ ਵਿੱਚ ਸਜ਼ਾਯਾਫ਼ਤਾ ਰਾਮ ਰਹੀਮ ਸਜ਼ਾ ਸੁਣਾਏ ਜਾਣ ਤੋਂ ਬਾਅਦ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਮ ਰਹੀਮ ਤੋਂ ਐਸ.ਆਈ.ਟੀ. ਨੇ ਪਹਿਲਾਂ ਵੀ 9 ਨਵੰਬਰ ਨੂੰ ਪੁੱਛ ਗਿੱਛ ਕੀਤੀ ਸੀ। ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਪੰਜਾਬ ਲਿਆ ਕੇ ਪੁੱਛ ਗਿੱਛਕਰਨ ਦੇ ਯਤਨਾਂ ਨੂੰ ਧੱਕਾ ਲੱਗਾ ਸੀ ਅਤੇ ਅਦਾਲਤ ਨੇ ਸੁਰੱਖ਼ਿਆ ਕਾਰਨਾਂ ਸੰਬੰਧੀ ਦਲੀਲ ਨੂੰ ਮੰਨਦੇ ਹੋਏ ਕਿਹਾ ਸੀ ਕਿ ਐਸ.ਆਈ.ਟੀ.ਚਾਹੇ ਤਾਂ ਰਾਮ ਰਹੀਮ ਤੋਂ ਸੁਨਾਰੀਆ ਜੇਲ੍ਹ ਦੇ ਅੰਦਰ ਹੀ ਪੁੱਛ ਗਿੱਛ ਕਰ ਸਕਦੀ ਹੈ।

ਇਸੇ ਦੌਰਾਨ ਐਸ.ਆਈ.ਟੀ.ਦੀ ਦੂਜੀ ਸੁਨਾਰੀਆ ਜੇਲ੍ਹ ਫ਼ੇਰੀ ਤੋਂ ਪਹਿਲਾਂ ਰਾਮ ਰਹੀਮ ਨੇ ਹਾਈ ਕੋਰਟ ਦਾ ਰੁਖ਼ ਕੀਤਾ ਹੈ ਅਤੇ ਕਿਹਾ ਹੈ ਕਿ ਬੇਅਦਬੀ ਮਾਮਲੇ ਵਿੱਚ ਉਸਨੂੰ ਨਾਜਾਇਜ਼ ਫ਼ਸਾਇਆ ਜਾ ਸਕਦਾ ਹੈ। ਰਾਮ ਰਹੀਮ ਨੇ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਬੇਅਦਬੀ ਮਾਮਲੇ ਦੀ ਜਾਂਚ ਸੀ.ਬੀ.ਆਈ.ਨੂੰ ਸੌਂਪੀ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION