37.8 C
Delhi
Thursday, April 25, 2024
spot_img
spot_img

ਬੇਅਦਬੀ ਮਾਮਲੇ ਬਾਰੇ ਸੀ.ਬੀ.ਆਈ.ਕਲੋਜ਼ਰ ਰਿਪੋਰਟ ਵੱਡੀ ਸਾਜ਼ਿਸ਼ ਦਾ ਹਿੱਸਾ: ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ

ਅੰਮ੍ਰਿਤਸਰ, ਜੁਲਾਈ 14, 2019:

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸਨ ਨੇ ਬਰਗਾੜੀ ਬੇਅਦਬੀ ਜਾਂਚ ਵਿਚ ਮਹਿੰਦਰ ਪਾਲ ਬਿੱਟੂ ਤੇ ਹੋਰ ਦੋਸ਼ੀਆਂ ਖਿਲਾਫ ਸੀ ਬੀ ਆਈ ਵੱਲੋ ਕੀਤੀ ਜਾ ਰਹੀ ਜਾਂਚ ਦੀ ਸੀ ਬੀ ਆਈ ਵੱਲੋ ਕਲੋਜਰ ਰਿਪੋਰਟ ਦੇਣ ਦੀ ਨਿਖੇਧੀ ਕੀਤੀ ਗਈ ਹੈ|

ਸਿੱਖ ਸਟੂਡੈਂਟਸ ਫੈਡਰੇਸ਼ਨ ਸਰਪ੍ਰਸਤ ਭਾਈ ਪਰਮਜੀਤ ਸਿੰਘ ਖਾਲਸਾ ਭਾਈ ਮੇਜਰ ਸਿੰਘ ਖਾਲਸਾ ਤੇ ਫੈਡਰੇਸ਼ਨ ਕੋਮੀ ਪ੍ਰਧਾਨ ਦਲੇਰ ਸਿੰਘ ਡੋਡ ਨੇ ਕਿਹਾ ਇਸ ਕੇਸ ਵਿਚ ਪੰਜਾਬ ਸਰਕਾਰ ਦੋਸੀਆਂ ਖਿਲਾਫ ਚਲਾਨ ਪੇਸ਼ ਕਰ ਚੁੱਕੀ ਹੈ ਤੇ ਸੀ ਬੀ ਆਈ ਕਲੋਜਰ ਰਿਪੋਰਟ ਵਿਚ ਕਹਿ ਰਹੀ ਹੈ ਕਿ ਸਬੂਤ ਨਹੀ ਮਿਲੇ ਜਿਸ ਤੋ ਇਹ ਸਾਬਤ ਹੰੁਦਾ ਹੈ|

ਸੀ ਬੀ ਆਈ ਦੋਸ਼ੀਆਂ ਨੰੂ ਬਚਾਉਣ ਪਿੱਛੇ ਕੋਈ ਸਾਜਿਸ਼ ਕੰਮ ਕਰ ਰਹੀ ਹੈ ਜਦੋਕਿ ਡੀ ਆਈ ਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਜਾਂਚ ਕਮੇਟੀ ਨੇ 7 ਜੂਨ ਨੰੂ ਬੇਅਦਬੀ ਮਾਮਲਿਆਂ ਚ ਡੇਰਾ ਸਿਰਸਾ ਦੇ ਪ੍ਰੇਮੀ ਮਹਿੰਦਰ ਪਾਲ ਬਿੱਟੂ ਸਕਤੀ ਤੇ ਸਨੀ ਦਾ ਹੱਥ ਹੋਣ ਦਾ ਪਰਦਾਫਾਸ਼ ਹੋਇਆ ਸੀ ਪਰ ਮਾਮਲਾ ਸੀ ਬੀ ਆਈ ਦੇ ਹੱਥ ਹੋਣ ਕਾਰਨ ਜਾਂਚ ਟੀਮ ਕਾਨੂੰਨੀ ਤੌਰ ਤੇ ਕੁਝ ਨਹੀ ਕਰ ਸਕਦੀ|

ਇਸ ਕਰਕੇ ਉਨਾਂ ਮੋਗਾ ਦੇ 2011 ਚ ਹੋਈ ਬੱਸਾ ਦੀ ਸਾੜਫੂਕ ਦੇ ਮਾਮਲੇ ਚ ਉਨਾਂ ਗਿ੍ਫਤਰ ਕਰਕੇ ਬੇਅਦਬੀ ਮਾਮਲੇ ਦੀਆਂ ਗਵਾਹੀਆਂ ਸਬੂਤ ਇਕੱਤਰ ਕਰਕੇ ਮੋਗਾ ਅਦਾਲਤ ਚ ਵੀ ਪੇਸ਼ ਕੀਤੇ ਤੇ ਪੰਜਾਬ ਸਰਕਾਰ ਤੇ ਸੀ ਬੀ ਆਈ ਨੰੂ ਵੀ ਜਾਣਕਾਰੀ ਭੇਜ ਦਿੱਤੀ ਸੀ ਮੋਗਾ ਬੱਸ ਸਾੜਫੂਕ ਕੇਸ ਚ ਫਰੀਦਕੋਟ ਦੀ ਜੇਲ ਚ ਰਹਿੰਦੀਆਂ ਉਕਤ ਤਿੰਨਾਂ ਦੋਸੀਆਂ ਦੇ ਧਾਰਾ 164 ਅਧੀਨ ਇਕਾਬਾਲੀਆਂ ਬਿਆਨ ਵੀ ਚ ਦਰਜ ਕੀਤਾ ਸੀ|

ਬਾਅਦ ਵਿਚ ਸੀ ਬੀ ਆਈ ਉਕਤ ਦੋਸੀ ਗਰਦਾਨੇ ਤਿਨਾਂ ਨੰੂ ਬੇਅਦਬੀ ਦੇ ਦਰਜ ਕੀਤੇ ਮੁੱਕਦਮੇ ਚ ਬਕਾਇਦਾ ਗਿ੍ਫਤਾਰ ਕਰਕੇ ਸੀ ਬੀ ਆਈ ਦੀ ਮੁਹਾਲੀ ਅਦਾਲਤ ਚ ਪੇਸ਼ ਕੀਤਾ ਅਤੇ 6 ਜੁਲਾਈ 13 ਜਲਾਈ 2018 ਰਿਮਾਂਡ ਲੈਕੇ ਦਿੱਲੀ ਚ ਪੁੱਛ ਕੀਤੀ ਗਈ ਰਿਮਾਂਡ ਖਤਮ ਹੋਣ ਉਪਰੰਤ ਉਨਾਂ ਜੇਲ ਭੇਜ ਦਿੱਤਾ ਸੀ|

ਸੀ ਬੀ ਆਈ ਅਧਿਕਾਰੀਆਂ ਨੇ ਪੰਜਾਬ ਦੇ ਇਸ ਸੰਵੇਦਨਸ਼ੀਲ ਕੇਸ ਬਾਰੇ ਚੁੱਪ ਚੁਪੀਤੇ 4 ਜੁਲਾਈ ਨੰੂ ਮੁਹਾਲੀ ਅਦਾਲਤ ਵਿੱਚ ਪੇਸ਼ ਕਰ ਦਿੱਤੀ ਪਰ ਹੱੈਰਾਨੀ ਇਸ ਗੱਲ ਦੀ ਵੀ ਹੈ ਪੰਜਾਬ ਸਰਕਾਰ ਨੇ ਵੀ ਕੇਸ ਬੰਦ ਕਰਨ ਦੀ ਕੀਤੀ ਸਿਫਾਰਸ ਬਾਰੇ ਕਿਸੇ ਨੰੂ ਵੀ ਭਿਣਕ ਨਹੀ ਪੈਣ ਦਿੱਤੀ ਜਦੋ ਕਿ ਸੀ ਬੀ ਆਈ ਕਲੋਜਰ ਰਿਪੋਰਟ ਵਿਚ ਕਹਿ ਰਹੀ ਹੈ ਕਿ ਸਬੂਤ ਨਹੀ ਮਿਲੇ|

ਜਿਸ ਤੋ ਇਹ ਸਾਬਤ ਹੰੁਦਾ ਹੈ ਕਿ ਦੋਸ਼ੀਆਂ ਨੰੂ ਬਚਾਉਣ ਪਿੱਛੇ ਕੋਈ ਸਾਜਿਸ਼ ਕੰਮ ਕਰ ਰਹੀ ਹੈ ਕਿਉਕਿ ਹਰਿਆਣੇ ਵਿੱਚ ਵਿਧਾਨ ਸਭਾ ਚੋਣਾ ਆ ਰਹੀ ਹਨ ਭਾਰਤੀ ਜਨਤਾ ਪਾਰਟੀ ਨੰੂ ਫਾਇਦਾ ਦੇਣ ਲਈ ਸਿੱਖ ਕੋਮ ਦੀਆਂ ਭਾਵਨਾਂਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ|

ਸਿੱਖ ਕੋਮ ਅਜਿਹੀਆਂ ਕੋਝੀਆਂ ਹਰਕਤਾਂ ਨੰੂ ਬਰਦਾਸ਼ਤ ਨਹੀ ਕਰੇਗੀ ਉਕਤ ਆਗੂਆਂ ਨੇ ਸੀ ਬੀ ਆਈ ਨੰੂ ਅਪੀਲ ਕੀਤੀ ਕਿ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਤਾ ਕਿ ਕੋਈ ਵੀ ਅਜਿਹੀ ਹਰਕਤ ਕਰ ਸਕਣ ਇਸ ਮੋਕੇ ਭਾਈ ਜਸਪਾਲ ਸਿੰਘ ਬਲਜੀਤ ਸਿੰਘ ਬੀਤਾ ਭਾਈ ਗੁਰਪ੍ਰੀਤ ਸਿੰਘ ਹਰਕਰਨਜੀਤ ਸਿੰਘ ਫਾਜਿਲਕਾ ਭਾਈ ਮਨਦੀਪ ਸਿੰਘ ਰਾਜ ਵਿੰਦਰ ਸਿੰਘ ਸਤਨਾਮ ਸਿੰਘ ਮੁਕਤਸਰ ਹਾਜਰ ਸਨ|

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION