36.7 C
Delhi
Friday, April 19, 2024
spot_img
spot_img

ਬੇਅਦਬੀ ਦੀਆਂ ਘਟਨਾਵਾਂ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਮਾਨਸਿਕ ਬਿਮਾਰ ਦੱਸ ਕੇ ਖ਼ਤਮ ਨਾ ਹੋਣ ਮਾਮਲੇ: ਗੁਰਪ੍ਰੀਤ ਸਿੰਘ ਰਾਜੂ ਖੰਨਾ

ਯੈੱਸ ਪੰਜਾਬ
ਅਮਲੋਹ, 14 ਅਕਤੂਬਰ, 2020:
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੰਡ ਤਰਖਾਣ ਮਾਜਰਾ ਤੇ ਜੱਲ•ਾ ਵਿੱਚ ਬੇਅਦਬੀ ਨੂੰ ਲੈਕੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਫੋਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਹਰ ਧਰਮ ਅਤੇ ਮਜਿਹਬ ਦਾ ਬਰਾਬਰ ਸੱਤਕਾਰ ਕਰਦਾ ਹੈ ਤੇ ਸਿੱਖਾ ਦੇ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਿੱਤ ਦਿਨ ਹੋ ਰਹੀਆਂ ਬੇਅਦਬੀਆਂ ਗਹਿਰੀ ਚਿੰਤਾ ਦਾ ਵਿਸ਼ਾ ਹਨ।

ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਮੌਕੇ ਤੇ ਹੀ ਸਜਾ ਦਿੱਤੀ ਜਾਣੀ ਚਾਹੀਦੀ ਹੈ। ਤਾਂ ਜੋ ਇਸ ਪਵਿੱਤਰ ਗ੍ਰੰਥ ਦੀ ਬੇਅਦਬੀ ਕਰਨ ਤੋਂ ਪਹਿਲਾਂ ਹਰ ਇੱਕ ਵਿਅਕਤੀ ਸੌ ਵਾਰ ਸੋਚੇ। ਉਹਨਾਂ ਕਿਹਾ ਜਿਹਨਾਂ ਵਿਅਕਤੀਆਂ ਨੂੰ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਫੜ ਲਿਆਂ ਜਾਂਦਾ ਹੈ ਉੇਹਨਾਂ ਨੂੰ ਮਾਨਸਿਕ ਤੌਰ ਤੇ ਬਿਮਾਰ ਦੱਸ ਕੇ ਜੇਲ਼ ਭੇਜ ਦਿੱਤਾ ਜਾਂਦਾ ਹੈ ਜਿੱਥੇ ਉਹ ਮੁਲਜਮ ਜੇਲ ਵਿੱਚ ਬੈਠ ਕੇ ਸਾਜਿਸ਼ਾ ਰੱਚ ਕੇ ਬੇਅਦਬੀ ਦੀਆਂ ਘਟਨਾਵਾਂ ਵਿੱਚ ਵਾਧਾ ਕਰਦੇ ਹਨ।

ਅਜਿਹਾ ਹੀ ਕੁੱਝ ਪਿਛਲੇ ਦਿਨੀ ਹਲਕਾ ਅਮਲੋਹ ਦੇ ਪਿੰਡ ਤੂਰਾਂ ਦੇ ਗੁਰੂ ਘਰ ਵਿੱਚ ਬੇਅਦਬੀ ਕਰਨ ਵਾਲੇ ਨੂੰ ਉਸਦਾ ਪਰਿਵਾਰ ਮਾਨਸਿਕ ਤੌਰ ਤੇ ਬਿਮਾਰ ਦਸ ਰਿਹਾ ਹੈ। ਕੀ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਸਿਰਫ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੇਗਾ?

ਉਹਨਾਂ ਕਿਹਾ ਕਿ ਜੋ ਵਿਅਕਤੀ ਤਰਖਾਣ ਮਾਜਰਾ ਤੇ ਜੱਲਾ ਦੀਆਂ ਬੇਅਦਬੀ ਘਟਨਾਵਾਂ ਵਿੱਚ ਫੜਿਆ ਗਿਆ ਹੈ ਉਸਨੂੰ ਵੀ ਪਰਿਵਾਰ ਵਾਲੇ ਮਾਨਸਿਕ ਬਿਮਾਰ ਦੱਸ ਰਹੇ ਹਨ ਜੋਕਿ ਇੱਕ ਬਰੀਕੀ ਨਾਲ ਜਾਂਚ ਕਰਨ ਦੀ ਗੱਲ ਹੈ ਕਿ ਇਹ ਵਿਅਕਤੀ ਮਾਨਸਿਕ ਬਿਮਾਰ ਦੱਸ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਹੀ ਕਿਉਂ ਕਰ ਰਹੇ ਹਨ।

ਇਹਨਾਂ ਫੜੇ ਗਏ ਵਿਅਕਤੀਆਂ ਦੀ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਸੰਗਤਾਂ ਸਾਹਮਣੇ ਇਹ ਸੱਚ ਜਾਹਿਰ ਹੋ ਸਕੇ ਕਿ ਇਹਨਾਂ ਬੇਅਦਬੀ ਘਟਨਾਵਾਂ ਪਿੱਛੇ ਕਿਸ ਦਾ ਹੱਥ ਹੈ ਤੇ ਇਹ ਵਿਅਕਤੀ ਕਿਸ ਦੇ ਕਹਿਣ ਤੇ ਬੇਅਦਬੀ ਦੀਆਂ ਘਟਨਾਵਾਂ ਕਰ ਰਹੇ ਹਨ।

ਰਾਜੂ ਖੰਨਾ ਨੇ ਅੱਗੇ ਕਿਹਾ ਕਿ ਕੱਲ ਤਰਖਾਣ ਮਾਜਰਾ ਤੇ ਜੱਲਾ ਵਿਖੇ ਹੋਈਆਂ ਘਟਨਾਵਾਂ ਨੇ ਸਿੱਖ ਜਗਤ ਦੇ ਹਿਰਦੇ ਵਲੁੰਧਰ ਕੇ ਰੱਖ ਦਿੱਤੇ ਹਨ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਸੰਗਤਾਂ ਲਈ ਇੱਕ ਮਾਰਗਦਰਸ਼ਕ ਹੀ ਨਹੀਂ ਸਗੋਂ ਸੰਗਤਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਹਾਨ ਗ੍ਰੰਥ ਦਾ ਦਰਜਾ ਵੀ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ ਜੇਕਰ ਜਲਦ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਹੋ ਰਹੀਆਂ ਬੇਅਦਬੀਆਂ ਖਿਲਾਪ ਸਖਤ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਲੈਕੇ ਗੰਭੀਰ ਨਤੀਜੇ ਸਾਹਮਣੇ ਆਉਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION