36.1 C
Delhi
Thursday, March 28, 2024
spot_img
spot_img

ਬੁਨਿਆਦੀ ਢਾਂਚਾ ਤੇ ਖੇਤੀ ਵਿਕਾਸ ਵਿੱਚ ਪੰਜਾਬ ਨੂੰ ਮਿਲਿਆ ਪਹਿਲਾ ਇਨਾਮ, ਮਨਪ੍ਰੀਤ ਬਾਦਲ ਨੇ ਅਵਾਰਡ ਪ੍ਰਾਪਤ ਕੀਤਾ

ਚੰਡੀਗੜ, 22 ਨਵੰਬਰ, 2019:
ਪੰਜਾਬ ਨੂੰ ਬੁਨਿਆਦੀ ਢਾਂਚਾ ਤੇ ਖੇਤੀਬਾੜੀ ਵਿੱਚ ਪਹਿਲਾ ਇਨਾਮ ਪ੍ਰਾਪਤ ਹੋਇਆ ਹੈ। ਪੰਜਾਬ ਨੇ ਇੰਡੀਆ ਟੂਡੇ ਸਟੇਟ ਆਫ ਸਟੇਟਸ ਕੰਨਕਲੇਵ-2019 ’ਚ ਪਿਛਲੇ ਢਾਈ ਸਾਲਾਂ ਦੇ ਲਈ ਇਹ ਐਵਾਰਡ ਹਾਸਲ ਕੀਤਾ ਹੈ।

ਇਹ ਐਵਾਰਡ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਵੀਂ ਦਿੱਲੀ ਵਿਖੇ ਹੋਏ ਇਕ ਸਮਾਗਮ ਦੌਰਾਨ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਡਕਰ ਤੋਂ ਪ੍ਰਾਪਤ ਕੀਤਾ।

ਇਸ ਐਵਾਰਡ ਲਈ ਸ਼ੁਕਰਾਨਾ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਭਾਰਤ ਦਾ ਅੰਨ-ਦਾਤਾ ਸੱੱਦਿਆ ਜਾਂਦਾ ਹੈ। ਉਨਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਲਗਾਤਾਰ ਉਚਾਈਆਂ ਵੱਲ ਵਧ ਰਹੀ ਹੈ ਅਤੇ ਖੇਤੀਬਾੜੀ ਦਾ ਝਾੜ ਲਗਾਤਾਰ ਉੱਪਰ ਜਾ ਰਿਹਾ ਹੈ।

ਉਨਾਂ ਕਿਹਾ ਕਿ ਪੰਜਾਬ ਦਾ ਮੌਜੂਦਾ ਬੁਨਿਆਦੀ ਢਾਂਚਾ ਤਕਰੀਬਨ ਦੇਸ਼ ਵਿੱਚ ਸਭ ਤੋਂ ਵਧੀਆ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਉੱਤਮ ਦਰਜੇ ਦਾ ਰੇਲ, ਸੜਕੀ ਅਤੇ ਹਵਾਈ ਟਰਾਂਸਪੋਰਟੇਸ਼ਨ ਦਾ ਨੈੱਟਵਰਕ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੰਪਰਕ, ਸੰਚਾਰ ਅਤੇ ਨੈਟਵਰਕ ਨੂੰ ਅੱਗੇ ਹੋਰ ਬਿਹਤਰ ਬਣਾਉਣ ਦੇ ਨਾਲ ਨਾਲ ਸੂਬੇ ਦੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਵਚਨਬੱਧ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION