29.1 C
Delhi
Friday, March 29, 2024
spot_img
spot_img

ਬੀ.ਕੇ.ਯੂ. ਉਗਰਾਹਾਂ ਨੇ ਤੋੜਿਆ ਬੀਬੀ ਭਾਗੀਕੇ ਵੱਲੋਂ ਰੱਖ਼ਿਆ ਨੀਂਹ ਪੱਥਰ, ਆਗੂਆਂ ਤੇ ਪਿੰਡ ਵਾਸੀਆਂ ਨੇ ਕੀਤੀ ਨਿੰਦਾ

ਯੈੱਸ ਪੰਜਾਬ
ਨਿਹਾਲ ਸਿੰਘ ਵਾਲਾ , 5 ਜੁਲਾਈ, 2021 –
ਬੀਤੇ ਦਿਨੀਂ ਹਲਕਾ ਨਿਹਾਲ ਸਿੰਘ ਵਾਲਾ ‘ਚ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਵੱਲੋਂ ਪਿੰਡ ਕੁੱਸਾ ਦੀ ਸੱਥ ‘ਚ ਗੁਰੂਦੁਆਰਾ ਸਾਹਿਬ ਨੂੰ ਜਾਂਦੇ ਰਸਤੇ ‘ਚ ਲਗਭਗ 10 ਲੱਖ ਦੀ ਲਾਗਤ ਨਾਲ ਇੰਟਰਲਾਕ ਟਾਇਲਾਂ ਲਗਾਉਣ ਦੇ ਕੰਮ ਦੇ ਰੱਖੇ ਨੀਂਹ ਪੱਥਰ ਨੂੰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀਆਂ ਵਰਕਰ ਔਰਤਾਂ ਵੱਲੋਂ ਤੋੜਨ ਦੀ ਘਟਨਾ ’ਤੇ ਪਿੰਡ ਵਾਸੀਆਂ ਨੇ ਖੇਦ ਵਿਅਕਤ ਕੀਤਾ ਹੈ ।

ਪਿੰਡ ਦੇ ਮੋਤਬਰਾਂ ਦੀ ਹਾਜ਼ਰੀ ‘ਚ ਪਿੰਡ ਕੁੱਸਾ ‘ਚ ਰੱਖੇ ਵਿਕਾਸ ਕਾਰਜ ਦੇ ਨੀਂਹ ਪੱਥਰਾਂ ਨੂੰ ਮਹਿਲਾਵਾਂ ਵੱਲੋਂ ਤਹਿਸ ਨਹਿਸ ਕਰਨ ’ਤੇ ਪਿੰਡ ਵਾਸੀਆਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਕਿ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀਆਂ ਵਰਕਰ ਔਰਤਾਂ ਵੱਲੋਂ ਕੀਤੇ ਅਜਿਹੇ ਕਾਰਜ ਨਾਲ ਉਹਨਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ।

ਉਹਨਾਂ ਆਖਿਆ ਕਿ ਪਿੰਡ ਕੁੱਸਾਂ ਦੇ ਵਸਨੀਕ ਦੱਸਣਾ ਚਾਹੁੰਦੇ ਹਾਂ ਕਿ ਪਿੰਡ ਕੁੱਸਾਂ ਦੀ ਸੱਥ ‘ਚ ਗੁਰੂਦੁਆਰਾ ਸਾਹਿਬ ਦੇ ਗੇਟ ਮੁਹਰੇ ਪਿੰਡ ਦੇ ਛੱਪੜ ਦਾ ਪਾਣੀ ਆ ਜਾਂਦਾ ਸੀ ਅਤੇ ਮੀਂਹ ਦੇ ਦਿਨਾਂ ਵਿਚ ਤਾਂ ਇਸ ਥਾਂ ’ਤੇ ਗੋਡੇ ਗੋਡੇ ਪਾਣੀ ਭਰ ਜਾਂਦਾ ਸੀ । ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਨੂੰ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣ ਲਈ ਬਹੁਤ ਔਖੇ ਹੋ ਕੇ ਸੜਕ ਤੇ ਆ ਚੁੱਕੇ ਛੱਪੜ ਦੇ ਪਾਣੀ ਵਿਚੋਂ ਦੀ ਲੰਘਣਾ ਪੈਂਦਾ ਸੀ।

ਉਹਨਾਂ ਦੱਸਿਆ ਕਿ ਜਦੋਂ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਖੁਸ਼ੀ ਗਮੀਂ ਮੌਕੇ ਭੋਗ ਜਾਂ ਕੋਈ ਹੋਰ ਸਮਾਗਮ ਹੁੰਦਾਂ ਸੀ ਤਾਂ ਵੀ ਲੋਕਾਂ ਨੂੰ ਗੁਰੂਦੁਆਰਾ ਸਾਹਿਬ ਜਾਣ ਖਾਸਾ ਔਖਾ ਹੋਣਾ ਪੈਂਦਾ ਸੀ । ਪਿੰਡ ਵਾਸੀਆਂ ਆਖਿਆ ਕਿ ਪਿੰਡ ਦੇ ਲੋਕ ਗੁਰੂ ਘਰ ਦਾ ਰਸਤਾ ਵੀ ਸਾਫ ਨਹੀਂ ਰੱਖ ਸਕਦੇ ਸਨ।

ਉਹਨਾਂ ਆਖਿਆ ਕਿ ਇਕ ਸ਼ੋਕ ਸਮਾਗਮ ‘ਚ ਇਸੇ ਗੁਰਦੁਆਰਾ ਸਾਹਿਬ ‘ਚ ਹਾਜ਼ਰੀ ਭਰਨ ਆਏ ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ਨੂੰ ਪਿੰਡ ਵਾਸੀਆਂ ਨੇ ਮੋਹਤਬਰਾਂ ਨਾਲ ਮਿਲ ਕੇ ਇਸ ਸਮੱਸਿਆਂ ਦੇ ਹੱਲ ਲਈ ਕੋਈ ਠੋਸ ਉਪਰਾਲਾ ਕਰਨ ਦੀ ਬੇਨਤੀ ਕੀਤੀ, ਜਿਸ ਨੂੰ ਜਾਇਜ਼ ਸਮਝਦਿਆਂ ਬੀਬੀ ਭਾਗੀਕੇ ਨੇ ਪੰਜਾਬ ਸਰਕਾਰ ਤੋਂ ਗ੍ਰਾਮ ਪੰਚਾਇਤ ਲਈ ਪਿੰਡ ਦੇ ਵਿਕਾਸ ਵਾਸਤੇ ਗਰਾਂਟ ਜਾਰੀ ਕਰਵਾ ਦਿੱਤੀ।

ਉਹਨਾਂ ਦੱਸਿਆ ਕਿ ਗਰਾਂਟ ਜਾਰੀ ਹੰੁਦਿਆਂ ਹੀ ਇਸ ਥਾਂ ’ਤੇ ਗ੍ਰਾਮ ਪੰਚਾਇਤ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭਰਤ ਪਾ ਕੇ ਇੰਟਰਲੌਕ ਟਾਇਲਾਂ ਲਗਵਾ ਸਾਰੀ ਥਾਂ ਨੂੰ ਸਾਫ ਸੁੱਥਰਾ ਬਣਾ ਦਿੱਤਾ ਗਿਆ ਸੀ।

ਉਹਨਾਂ ਆਖਿਆ ਕਿ ਬੀਤੇ ਦਿਨੀਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀਆਂ ਵਰਕਰ ਔਰਤਾਂ ਵੱਲੋਂ ਨੀਂਹ ਪੱਥਰ ਤੋੜਣ ਦੀ ਘਟਨਾ ‘ਤੇ ਹੈਰਾਨ ਹਨ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਨਰਕ ਭਰੀ ਜ਼ਿੰਦਗੀ ਜਿਉਂ ਰਹੇ ਪਿੰਡ ਵਾਸੀਆਂ ਨੂੰ ਮਸਾਂ ਰਾਹਤ ਮਿਲੀ ਸੀ। ਉਹਨਾਂ ਆਖਿਆ ਕਿ ਅਜਿਹੇ ਕਾਰਜਾਂ ਨਾਲ ਕੀ ਕਾਲੇ ਕਾਨੂੰਨ ਰੱਦ ਹੋ ਜਾਣਗੇ।

ਉਹਨਾਂ ਆਖਿਆ ਕਿ ਜੇ ਇਸ ਤਰਾਂ ਨੀਂਹ ਪੱਥਰ ਤੋੜਨ ਨਾਲ ਕਾਲੇ ਕਾਨੂੰਨ ਰੱਦ ਹੋ ਸਕਦੇ ਹਨ ਤਾਂ ਉਗਰਾਹਾਂ ਯੂਨੀਅਨ ਸਾਰੇ ਪੰਜਾਬ ਲੱਗੇ ਵਿਕਾਸ ਕਾਰਜਾਂ ਦੇ ਨੀਂਹ ਪੱਥਰਾਂ ਨੂੰ ਤੋੜ ਕੇ ਖੇਤੀ ਸਬੰਧੀ ਬਣੇ ਤਿੰਨੇ ਕਾਲੇ ਕਾਨੂੰਨ ਰੱਦ ਕਰਵਾ ਕਿ ਬਾਡਰਾਂ ਤੇ ਬੈਠੇ ਕਿਸਾਨ ਭਰਾਵਾਂ ਨੂੰ ਘਰੀਂ ਵਾਪਸ ਬੁਲਾ ਲੈਣ ।

ਉਹਨਾਂ ਆਖਿਆ ਕਿ ਲੋਕਤੰਤਰ ‘ਚ ਸਰਕਾਰ ਜਾਂ ਸਿਆਸੀ ਨੁਮਾਇਦਿਆਂ ਖਿਲਾਫ ਸ਼ਾਂਤਮਈ ਤਰੀਕੇ ਨਾਲ ਰੋਸ ਜ਼ਾਹਰ ਕੀਤਾ ਜਾ ਸਕਦਾ ਸੀ। ਉਹਨਾਂ ਆਖਿਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਤਰਾਂ ਦੀਆਂ ਤੋੜ ਫੋੜ ਦੀਆਂ ਹਿੰਸਕ ਘਟਨਾਵਾਂ ਕਿਸਾਨੀ ਸੰਘਰਸ਼ ਦੇ ਮੱਥੇ ਤੇ ਕਲੰਕ ਹਨ ਅਤੇ ਇਸ ਤਰਾਂ ਦੀ ਹਿੰਸਕ ਹੁਲੜਬਾਜੀ ਨਾਲ ਪਿੰਡ ਵਾਸੀਆਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਲੱਗੀ ਹੈ ।

ਉਹਨਾਂ ਆਖਿਆ ਕਿ ਕਿਸਾਨੀ ਸੰਘਰਸ਼ ਦੀ ਜੰਗ ਏਕਤਾ, ਸ਼ਾਂਤੀ ਤੇ ਜ਼ਾਬਤੇ ਵਿਚ ਰਹਿ ਕੇ ਲੜੀ ਜਾ ਸਕਦੀ ਹੈ। ਪਿੰਡ ਵਾਸੀਆਂ ਆਖਿਆ ਕਿ ਦੇਸ਼ ਦੇ ਕਿਸਾਨ ਪਿਛਲੇ 7 ਮਹੀਨਿਆਂ ਤੋਂ ਦਿੱਲੀ ਬੌਰਡਰ ਤੇ ਕੇਦਰ ਸਰਕਾਰ ਖਿਲਾਫ ਲੜਾਈ ਲੜ ਰਹੇ ਹਨ ਅਤੇ ਪਿੰਡ ਕੁੱਸਾ ਤੋਂ ਵੀ ਲਗਾਤਾਰ ਜੱਥੇ ਦਿੱਲੀ ਸੰਘਰਸ਼ ‘ਚ ਸ਼ਮੂਲੀਅਤ ਕਰਨ ਜਾ ਰਹੇ ਹਨ।

ਉਹਨਾਂ ਆਖਿਆ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨੀ ਸੰਘਰਸ਼ ਨੂੰ ਜਿੱਤਣ ਲਈ ਹਰ ਤਰਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਗ੍ਰਾਮ ਪੰਚਾਇਤ ਤੇ ਸਰਪੰਚ ਨੇ ਵੀ ਆਪਣਾ ਫਰਜ਼ ਸਮਦਿਆਂ ਕਿਸਾਨੀਂ ਸੰਘਰਸ਼ ਵਿੱਚ ਵੱਧ ਚੜ ਕਿ ਹਾਜ਼ਰੀ ਭਰੀ ਹੈ ।

ਉਹਨਾਂ ਆਖਿਆ ਕਿ ਉਹਨਾਂ ਦੇ ਪਿੰਡ ਦੇ ਲੋਕਾਂ ਨੇ ਦਲਿਤ ਗਰੀਬ ਪਰਿਵਾਰ ਚੋਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ ਜਿਸ ਕੋਲ ਇੱਕ ਮਰਲਾ ਵੀ ਜ਼ਮੀਨ ਨਹੀਂ ਹੈ ਪਰ ਫਿਰ ਵੀ ਕਿਸਾਨ ਭਰਾਵਾਂ ਨਾਲ ਡਟ ਕਿ ਖੜਾ ਹੈ। ਉਹਨਾਂ ਆਖਿਆ ਕਿ ਪਿੰਡਵਾਸੀ ਦਲਿਤ ਵਰਗ ਨਾਲ ਸਬੰਧਤ ਸਰਪੰਚ ਛਿੰਦਰਪਾਲ ਸਿੰਘ ਵੱਲੋਂ ਪਿੰਡ ਦੇ ਵਿਕਾਸ ਲਈ ਕੀਤੇ ਜਾਂ ਰਹੇ ਕੰਮਾਂ ਦੀ ਸ਼ਲਾਘਾਂ ਕਰਦੇ ਹਨ।

ਉਹਨਾਂ ਆਖਿਆ ਕਿ ਜੇ ਉਗਰਾਹਾਂ ਯੂਨੀਅਨ ਵੱਲੋਂ ਇੱਕ ਦਲਿਤ ਵਰਗ ਨਾਲ ਸਬੰਧ ਸਰਪੰਚ ਵੱਲੋ ਕੀਤੇ ਜਾਂ ਰਹੇ ਵਿਕਾਸ ਕਾਰਜਾਂ ਅੜਿੱਕਾ ਡਾਹਿਆ ਜਾਂਦਾ ਹੈ ਤਾਂ ਉਹ ਸਮਝਦੇ ਨੇ ਕਿ ਕੁੱਝ ਕੁ ਲੋਕਾਂ ਨੂੰ ਦਲਿਤ ਵਿਅਕਤੀ ਵੱਲੋਂ ਕੀਤੇ ਜਾਂ ਰਹੇ ਕੰਮ ਹਜ਼ਮ ਨਹੀਂ ਹੋ ਰਹੇ । ਉਹਨਾਂ ਸਯੁੰਕਤ ਕਿਸਾਨ ਮੋਰਚੇ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਜੱਥੇਬੰਦੀਆਂ ਨੂੰ ਜ਼ਾਬਤੇ ‘ਚ ਰਹਿ ਕਿ ਵਿਰੋਧ ਦਰਜ ਕਰਨ ਦੀ ਹਦਾਇਤ ਕਰਨ ਕਿੳਂੁਕਿ ਹੁਲੜਬਾਜ਼ੀ , ਤੋੜ ਫੋੜ ਘਟਨਾਵਾਂ ਨਾਲ ਪਿੰਡਾਂ ਵਿਚਲਾ ਆਪਸੀ ਭਾਈਚਾਰਾ ਖਰਾਬ ਹੁੰਦਾ ਹੈ ਤੇ ਜੇ ਅੰਨਦੋਲਨਕਾਰੀ ਕਿਸਾਨ ਯੂਨੀਅਨਾਂ ਹਿੰਸਕ ਘਟਨਾਵਾਂ ਕਰਨ ਲੱਗ ਗਈਆਂ ਤਾਂ ਸਮਾਜ ਚ ਇਸ ਦਾ ਸੁਨੇਹਾਂ ਗਲਤ ਜਾਵੇਗਾ।

ਉਹਨਾਂ ਆਖਿਆ ਕਿ ਕਿਸਾਨੀ ਸੰਘਰਸ਼ ‘ਚ ਸਾਰੇ ਵਰਗਾਂ ਨੂੰ ਨਾਲ ਲੈ ਕਿ ਚੱਲਣ ਦਾ ਸਮਾਂ ਹੈ ਤਾਂ ਜੋ ਪਿੰਡਾਂ ‘ਚ ਭਰਾਵੀਂ ਵੰਡ ਤੋਂ ਬਚਿਆ ਜਾ ਸਕੇ ।

ਪਿੰਡ ਕੁੱਸਾਂ ਦੇ ਸਰਪੰਚ ਛਿੰਦਰਪਾਲ ਸਿੰਘ ਨੇ ਕਿਹਾ ਕਿ ਭਾਵੇਂ ਉਹ ਬੇਜ਼ਮੀਨਾ ਦਲਿਤ ਹੈ ਪਰ ਆਪਣੀ ਜ਼ਮੀਰ ਦੀ ਅਵਾਜ ਸੁਣ ਕੇ ਦਿੱਲੀ ਦੇ ਬਾਡਰਾਂ ‘ਤੇ ਬੈਠੇ ਕਿਸਾਨ , ਮਜ਼ਦੂਰਾਂ ਦੇ ਸ਼ੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਵੀ ਲੈਂਦਾ ਹੈ ਅਤੇ ਅਜਿਹੇ ਹਿੰਸਕ ਕਾਰੇ ਕਰਨ ਵਾਲਿਆਂ ਨੂੰ ਅਪੀਲ ਵੀ ਕਰਦਾ ਹਾਂ ਕਿ ਉਹ ਅਜਿਹੀਆਂ ਕਾਰਵਾਈਆਂ ਨੂੰ ਭਵਿੱਖ ਵਿਚ ਕਰਨ ਤੋਂ ਗੁਰੇਜ਼ ਕਰਨ ।

ਇਸ ਮੌਕੇ ਸਰਪੰਚ ਸ਼ਿੰਦਰਪਾਲ ਸਿੰਘ ਕੁੱਸਾ ,ਪਿੰਡ ਕੁੱਸਾ ਦੀ ਸਮੁੱਚੀ ਗਰਾਮ ਪੰਚਾਇਤ, ਪਿੰਡ ਕੁੱਸਾਂ ਵਾਸੀ,ਜਸਵਿੰਦਰ ਸਿੰਘ ਕੁੱਸਾ ਚੇਅਰਮੈਨ,ਪ੍ਰੇਮ ਸਿੰਘ ਖਜਾਨਚੀ ਮੰਦਰ ਮਾਤਾਂ ਕਮੇਟੀ , ਚਮਕੌਰ ਸਿੰਘ ਬਰਾੜ ਸੁਸਾਇਟੀ ਪ੍ਰਧਾਨ ,ਗੁਰਚਰਨ ਸਿੰਘ ਪ੍ਰਧਾਨ ਮੰਦਰ ਮਾਤਾਂ ਸਤੀ ਕਮੇਟੀ ,ਚਰਨ ਸਿੰਘ ਸਾਬਕਾ ਪੰਚ,ਚਰਨਜੀਤ ਸਿੰਘ ਮੋਧਾ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION