24.1 C
Delhi
Thursday, April 25, 2024
spot_img
spot_img

ਬਿਨਾ ‘ਰੋਡਮੈਪ’ ਦੇ ਗੱਪਾਂ ਮਾਰਣ ਵਿਚ ਸਿਰਸਾ ਦਾ ਕੋਈ ਮੁਕਾਬਲਾ ਨਹੀਂ: ਮਨਜੀਤ ਸਿੰਘ ਜੀ.ਕੇ.

ਨਵੀਂ ਦਿੱਲੀ, 21 ਅਕਤੂਬਰ, 2019:

ਦਿੱਲੀ ਦੀ ਸੰਗਤ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਆਦਾਤਰ ਮੈਬਰਾਂ ਦਾ ਵਿਸ਼ਵਾਸ ਗੰਵਾ ਚੁੱਕੇ, ਮੌਜੂਦਾ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਭਵਿੱਖ ਵਿੱਚ ਗੱਪੀ ਪ੍ਰਧਾਨ ਦੇ ਤੌਰ ਉੱਤੇ ਜਾਣਿਆਂ ਜਾਵੇਗਾ। ਕਿਉਂਕਿ ਰੋੜਮੇਪ ਅਤੇ ਤੱਥਾਂ ਦੇ ਬਿਨਾਂ ਕੁੱਝ ਵੀ ਬੋਲ ਜਾਣ ਲਈ ਸਿਰਸਾ ਹੁਣ ਮਸ਼ਹੂਰ ਹੋ ਚੁੱਕੇ ਹਨ।

50 ਰੁਪਏ ਵਿੱਚ ਏਮਆਰਆਈ, ਨਨਕਾਣਾ ਸਾਹਿਬ ਨਗਰ ਕੀਰਤਨ,ਸੋਨੇ ਦੀ ਪਾਲਕੀ, 550 ਬੱਚਿਆਂ ਦੀ ਫੀਸ ਮਾਫੀ ਦੇ ਝਾਂਸੇ ਦੇ ਬਾਅਦ ਹੁਣ ਸਿਰਸਾ ਨੇ 550 ਬੇਡ ਦਾ ਬਾਲਾ ਸਾਹਿਬ ਹਸਪਤਾਲ ਅਤੇ ਮੈਡੀਕਲ ਕਾਲਜ ਚਾਲੂ ਕਰਣ ਦੀ ਵੱਡੀ ਗੱਪ ਮਾਰੀ ਹੈ।

ਪਰ ਕਮੇਟੀ ਮੈਬਰਾਂ ਦੇ ਵਲੋਂ ਜਨਰਲ ਹਾਉਸ ਵਿੱਚ ਇਸ ਸਬੰਧੀ ਰੋੜਮੇਪ ਪੁੱਛਣ ਉੱਤੇ ਸਿਰਸਾ ਦੇ ਕੋਲ ਇੱਧਰ-ਉੱਧਰ ਝਾਕਣ ਦੇ ਇਲਾਵਾ ਕੋਈ ਚਾਰਾ ਨਹੀਂ ਸੀ। ਇਹ ਟਿੱਪਣੀ ਜਾਗੋ- ਜਗ ਆਸਰਾ ਗੁਰੂ ਓਟ(ਜੱਥੇਦਾਰ ਸੰਤੋਖ ਸਿੰਘ) ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਦੀ ਜਨਰਲ ਹਾਉਸ ਦੀ ਕਾਰਵਾਹੀ ਉੱਤੇ ਕੀਤੀ।

ਜੀਕੇ ਨੇ ਕਿਹਾ ਕਿ ਸਿਰਸਾ ਨੇ ਮੈਬਰਾਂ ਨੂੰ ਇਹ ਨਹੀਂ ਦੱਸਿਆ ਕਿ ਹਸਪਤਾਲ ਉੱਤੇ ਅਨੁਮਾਨਿਤ ਖਰਚਾ ਕਿੰਨਾ ਹੈ, ਨਕਸ਼ਾ ਕਿੱਥੇ ਹੈ,ਕਿਸ ਸਰਕਾਰੀ ਵਿਭਾਗ ਤੋਂ ਮਨਜ਼ੂਰੀ ਕਿਵੇਂ ਅਤੇ ਕਦੋਂ ਮਿਲੇਂਗੀ,ਫੰਡ ਕਿਵੇਂ ਅਤੇ ਕਿੱਥੋ ਆਵੇਗਾ,ਸਮਾਂ ਸੀਮਾ ਕੀ ਹੋਵੇਗੀ,ਕੀ ਸੁਵਿਧਾਵਾਂ ਹੋਣਗੀਆਂ, ਪ੍ਰਬੰਧ ਕੌਣ ਸੰਭਾਲੇਗਾ ਅਤੇ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਨੂੰ ਕਮੇਟੀ ਵਲੋਂ ਉਪਲੱਬਧ ਕਰਵਾਏ ਜਾਣ ਵਾਲੇ ਕਰੋਡ਼ਾਂ ਰੁਪਈਆ ਦੇ ਫੰਡ ਨੂੰ ਕਮੇਟੀ ਕਿਵੇਂ ਜੁਟਾਏਗੀ ?

ਜੀਕੇ ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ,ਬਸੰਤ ਵਿਹਾਰ ਦੇ ਕਲੱਬ ਦੇ ਨਾਂਅ ਉੱਤੇ ਚੁੱਪੀ ਧਾਰਨ ਕਰਕੇ ਆਪਣੇ ਗੁਨਾਹ ਨੂੰ ਛੂਪਾਉਣ ਦੀ ਕੋਸ਼ਿਸ਼ ਕਰ ਰਹੇ ਸਿਰਸਾ ਦੇ ਨਾਲ ਹੁਣ ਕੁਲ 51 ਮੈਬਰਾਂ ਵਿੱਚੋਂ ਕੇਵਲ 17 ਮੈਂਬਰ ਰਹਿ ਗਏ ਹਨ। ਅੱਜ ਕੁਲ 25 ਮੈਂਬਰ ਆਏ ਸਨ,ਜਿਸ ਵਿਚੋਂ 8 ਨੇ ਕਮੇਟੀ ਦੀ ਕਾਰਜ਼ਸ਼ੈਲੀ ਉੱਤੇ ਜੋਰਦਾਰ ਵਿਰੋਧ ਵੱਖ-ਵੱਖ ਮਸਲੀਆਂ ਉੱਤੇ ਦਰਜ ਕਰਵਾਇਆ।

ਜਿਸਦੇ ਨਾਲ ਸਾਬਿਤ ਹੁੰਦਾ ਕਿ ਸਿਰਸਾ ਅਲਪ ਮਤ ਸਮਰਥਨ ਨਾਲ ਕਮੇਟੀ ਚਲਾ ਰਹੇ ਹਨ। ਜੇਕਰ ਅੱਜ ਅੰਤ੍ਰਿੰਗ ਬੋਰਡ ਦੀਆਂ ਦੁਬਾਰਾ ਚੋਣਾਂ ਹੋ ਜਾਣ ਤਾਂ ਸਿਰਸਾ ਪ੍ਰਧਾਨ ਨਹੀਂ ਬੰਨ ਸੱਕਦੇ। ਜੀਕੇ ਨੇ ਕਿਹਾ ਕਿ 500 ਕਰੋਡ਼ ਰੁਪਏ ਹਸਪਤਾਲ ਦੀ ਉਸਾਰੀ ਲਈ ਜਰੂਰੀ ਹਨ, ਪਰ ਕੇਵਲ 1.25 ਕਰੋਡ਼ ਦਾ ਸੋਨਾ ਦੇਕੇ ਸਿਰਸਾ ਕਾਰਸੇਵਾ ਵਾਲੇ ਬਾਬਾ ਜੀ ਤੋਂ ਹਸਪਤਾਲ ਬਣਵਾਉਣਾ ਚਾਹੁੰਦੇ ਹਨ।

ਬਾਕੀ ਰਕਮ ਕਿੱਥੋ ਕਦੋਂ ਅਤੇ ਕਿਵੇਂ ਆਵੇਗੀ, ਇਸਦਾ ਸਿਰਸਾ ਦੇ ਕੋਲ ਹੁਣ ਵੀ ਕੋਈ ਜਵਾਬ ਨਹੀਂ ਸੀ। ਜਦੋਂ ਮੈਬਰਾਂ ਨੇ ਸਵਾਲਾਂ ਦੀ ਝੜੀ ਲਗਾਈ ਤਾਂ,ਸਿਰਸਾ ਨੇ ਕਿਸੇ ਹੋਰ ਪ੍ਰੋਗਰਾਮ ਵਿੱਚ ਜਾਣ ਦਾ ਹਵਾਲਾ ਦੇਕੇ ਜਨਰਲ ਹਾਉਸ ਦੀ ਕਾਰਵਾਈ ਖ਼ਤਮ ਕਰ ਦਿੱਤੀ। ਕੀ ਸਿਰਸਾ ਲਈ ਕੌਮ ਦੇ ਚੁਣੇ ਹੋਏ ਮੈਬਰਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਜਗ੍ਹਾ ਹੋਰ ਪ੍ਰੋਗਰਾਮ ਵਿੱਚ ਜਾਣਾਂ ਜ਼ਿਆਦਾ ਮਹੱਤਵਪੂਰਣ ਸੀ ?

ਜੀਕੇ ਨੇ ਦਾਅਵਾ ਕੀਤਾ ਕਿ ਸਿਰਸਾ ਬਿਨਾਂ ਮਨਜ਼ੂਰੀ ਦੇ ਨਗਰ ਕੀਰਤਨ ਦੇ ਬਾਅਦ ਹੁਣ ਸੰਗਤਾਂ ਨੂੰ ਠਗਣ ਲਈ ਹਵਾ ਵਿੱਚ ਹਸਪਤਾਲ ਬਣਾਉਣ ਦਾ ਨਵਾਂ ਦਾਂਅ ਖੇਡ ਕੇ ਪੈਸਾ ਬਟੋਰਨਾ ਚਾਹੁੰਦੇ ਹਨ। ਬਾਲਾ ਸਾਹਿਬ ਹਸਪਤਾਲ ਦੇ ਨਾਂਅ ਉੱਤੇ ਸਿਰਸਾ ਦੇ ਵਲੋਂ ਠਗੀ-2 ਦੀ ਤਿਆਰੀ ਕੀਤੀ ਜਾ ਚੁੱਕੀ ਹੈਂ।

ਜੀਕੇ ਨੇ ਕਿਹਾ ਕਿ ਸਿਰਸਾ ਨੇ ਅੱਜ ਮੇਰੀ ਮੈਂਬਰੀ ਰੱਦ ਕਰਵਾਉਣ ਲਈ ਆਡਿਟ ਰਿਪੋਰਟ ਦਾ ਸਹਾਰਾ ਲੈਣ ਦਾ ਹਵਾਲਾ ਦੇਕੇ ਆਪਣੇ ਪੱਖਪਾਤੀ ਸੁਭਾਅ ਅਤੇ ਬੁੱਧਿਹੀਨਤਾ ਦਾ ਵਿਖਾਵਾ ਕਰ ਦਿੱਤਾ ਹੈ। ਜੀਕੇ ਨੇ ਸਵਾਲ ਕੀਤਾ ਕਿ ਜੋ ਆਡਿਟ ਹੁਣ ਤੱਕ ਪੁਰਾ ਹੀ ਨਹੀਂ ਹੋਇਆ, ਉਹਦੀ ਸੰਭਾਵਿਤ ਰਿਪੋਰਟ ਦੀ ਜਾਣਕਾਰੀ ਸਿਰਸਾ ਨੂੰ ਪਹਿਲਾਂ ਤੋਂ ਕਿਵੇਂ ਹੈ ? ਕੀ ਆਡਿਟ ਰਿਪੋਰਟ ਸਿਰਸਾ ਨੇ ਲਿਖਣੀ ਜਾਂ ਲਿਖਵਾਨੀ ਹੈ ?

ਸਿਰਸਾ 2013 ਵਿੱਚ ਆਪਣੇ ਇਕੱਲੇ ਦਸਤਖਤਾਂ ਤੋਂ ਰਾਇਜਿੰਗ ਬਾਲ ਨਾਂਅ ਦੀ ਟੈਂਟ ਕੰਪਨੀ ਦੇ 1.5 ਕਰੋਡ਼ ਰੁਪਏ ਦੇ ਇਕੱਲਿਆ ਕੀਤੇ ਗਏ ਦਸਤਖਤਾਂ ਵਾਲੇ ਕਥਿਤ ਫਰਜੀ ਬਿੱਲਾਂ ਦੀ ਆਡਿਟ ਰਿਪੋਰਟ ਕਦੋਂ ਜਾਰੀ ਕਰਣਗੇ ? ਜਿਸਦੇ ਲਈ ਰਾਉਜ ਏਵੇਨਿਊ ਕੋਰਟ ਵਿੱਚ ਸਿਰਸਾ ਦੇ ਖਿਲਾਫ 2 ਕੇਸ ਚੱਲ ਰਹੇ ਹਨ। ਜੀਕੇ ਨੇ ਸਾਫ਼ ਕਿਹਾ ਕਿ ਉਹ ਸਿਰਸਾ ਵਰਗੇ ਬਲੈਕਮੇਲਰਾਂ ਦੇ ਸਮੂਹ ਤੋਂ ਡਰਦੇ ਭੱਜਣ ਵਾਲੇ ਨਹੀਂ ਹਨ ਅਤੇ ਸੰਗਤ ਹਿੱਤ ਦੇ ਹਰ ਮਸਲੇ ਨੂੰ ਜਾਗੋ ਪਾਰਟੀ ਉਠਾਵੇਗੀ।

ਜਨਰਲ ਹਾਉਸ ਵਿੱਚ ਬਸੰਤ ਵਿਹਾਰ ਕਲੱਬ ਮਾਮਲੇ ਨੂੰ ਜਾਗੋ ਪਾਰਟੀ ਦੁਆਰਾ ਚੁੱਕਣ ਦਾ ਐਲਾਨ ਕਰਣ ਦੇ ਬਾਵਜੂਦ ਨਹੀਂ ਜਾਣ ਉੱਤੇ ਆਪਣਾ ਪੱਖ ਰੱਖਦੇ ਹੋਏ ਜੀਕੇ ਨੇ ਦੱਸਿਆ ਕਿ ਅੱਜ ਸਵੇਰੇ ਮੈਨੂੰ ਥਾਣਾ ਨਾਰਥ ਏਵੇਨਯੂ ਅਤੇ ਸੰਸਦ ਮਾਰਗ ਦੇ ਉੱਚ ਪੁਲਿਸ ਅਧਿਕਾਰੀਆਂ ਦੇ ਫੋਨ ਆਏ ਸਨ, ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਤੁਹਾਡੇ ਜਨਰਲ ਹਾਉਸ ਵਿੱਚ ਜਾਣ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਮਾਹੌਲ ਖ਼ਰਾਬ ਹੋ ਸਕਦਾ ਹੈ, ਅਜਿਹੀ ਸ਼ਿਕਾਇਤਾਂ ਕਮੇਟੀ ਵੱਲੋਂ ਉਨ੍ਹਾਂ ਦੇ ਕੋਲ ਆਈਆਂ ਹਨ।

ਜਿਸ ਕਾਰਨ ਮੈਂ ਮੀਟਿੰਗ ਵਿੱਚ ਜਾਣਾ ਮੁਲਤਵੀ ਕੀਤਾ, ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਵਜ੍ਹਾ ਨਾਲ ਮਾਹੌਲ ਖ਼ਰਾਬ ਹੋਵੇ। ਪਰ ਮੈਂ ਤੁਰੰਤ ਫੇਸਬੁਕ ਲਾਈਵ ਕਰਕੇ ਕਮੇਟੀ ਮੈਬਰਾਂ ਨੂੰ ਆਪਣੇ ਵਿਵੇਕ ਦਾ ਇਸਤੇਮਾਲ ਕਰਣ ਦੀ ਸਲਾਹ ਦਿੱਤੀ ਸੀ। ਜੀਕੇ ਨੇ ਦੋਸ਼ ਲਗਾਇਆ ਕਿ ਸਿਰਸਾ ਵਿਰੋਧੀ ਮੈਬਰਾਂ ਦੀ ਅਵਾਜ ਬੰਦ ਕਰਣ ਲਈ ਡਰ ਦਾ ਹਾਲਾਤ ਬਣਾ ਰਹੇ ਹਨ।

ਇਸ ਲਈ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਾਹਮਣੇ ਦੇਖਕੇ ਆਪਣੇ ਵੱਲੋਂ ਵਿਰੋਧ ਟਾਲਣ ਨੂੰ ਪਹਿਲ ਦੇਕੇ ਮੈਂ ਨਹੀਂ ਜਾਣ ਦਾ ਫੈਸਲਾ ਕੀਤਾ। ਜੀਕੇ ਨੇ ਕਿਹਾ ਕਿ ਸਿਰਸਾ ਨਹੀਂ ਚਾਹੁੰਦੇ ਕਿ ਮੈਂ ਕਲੱਬ ਮਾਮਲੇ ਵਿੱਚ ਸਿਰਸਾ ਦਾ ਕੱਚਾ ਚਿੱਠਾ ਖੋਲ੍ਹਾ, ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਕਰਵਾ ਚੌਥ ਦੇ ਵਰਤ ਖੋਲ੍ਹਣ ਉੱਤੇ ਸਵਾਲ ਕਰਾਂ ਜਾਂ ਡੀਯੂ ਦੇ ਖਾਲਸਾ ਕਾਲਜਾਂ ਪਾਸੋਂ 25-25 ਲੱਖ ਰੁਪਏ ਮੰਗਣ ਉੱਤੇ ਸਵਾਲ ਕਰਾਂ।

ਇਸ ਲਈ ਦਹਸ਼ਤ ਪੈਦਾ ਕਰਣ ਦੀ ਕੋਸ਼ਿਸ਼ ਕੀਤੀ ਗਈ। ਜੀਕੇ ਨੇ ਦਿੱਲੀ ਕਮੇਟੀ ਮੈਂਬਰ ਕਰਤਾਰ ਸਿੰਘ ਚਾਵਲਾ, ਚਮਨ ਸਿੰਘ, ਗੁਰਮੀਤ ਸਿੰਘ ਮੀਤਾ, ਕੁਲਤਾਰਣ ਸਿੰਘ ਕੋਚਰ ਆਦਿਕ ਮੈਬਰਾਂ ਵਲੋਂ ਸੰਗਤਾਂ ਪੱਖੀ ਅਵਾਜ਼ ਚੁੱਕਣ ਦੀ ਤਾਰੀਫ ਕੀਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION