29 C
Delhi
Saturday, April 20, 2024
spot_img
spot_img

ਬਿਜਲੀ ਬੋਰਡ ’ਚ ਖ਼ਿਡਾਰੀਆਂ ਨੂੰ ਨਹੀਂ ਮਿਲਣਗੀਆਂ ਨੌਕਰੀਆਂ, ਸਪੋਰਟਸ ਸੈਲ ਭੰਗ, ਖ਼ੇਡਾਂ ਦੀ ਕਹਾਣੀ ਖ਼ਤਮ – ਜਗਰੂਪ ਜਰਖ਼ੜ

ਨੌਜਵਾਨਾਂ ਨੂੰ ਘਰ ਘਰ ਨੌਕਰੀ, ਖਿਡਾਰੀਆਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ’ ਕਿਸਾਨਾਂ ਦਾ ਕਰਜ਼ਾ ਮੁਆਫ਼ ਅਤੇ ਕਈ ਹੋਰ ਮਾਫ਼ੀਆ ,ਨਸ਼ਿਆਂ ਦਾ ਲੱਕ ਤੋੜਨ ਵਾਲੇ ਕੈਪਟਨ ਦੇ ਕੀਤੇ ਵਾਅਦੇ ਤਾ ਕੀ ਵਫ਼ਾ ਹੋਣੇ ਸੀ ਸਗੋਂ ਉਲਟਾ ਜੋ ਥੋੜ੍ਹਾ ਬਹੁਤਾ ਖੇਡ ਸਿਸਟਮ ਕਿਸੇ ਮਹਿਕਮੇ ਵਿੱਚ ਸਹੀ ਚੱਲਦਾ ਸੀ ਉਹ ਵੀ ਕੈਪਟਨ ਸਰਕਾਰ ਨੇ ਖਤਮ ਕਰ ਦਿੱਤਾ ਹੈ ਜਾਂ ਖਤਮ ਕਰਨ ਦੀ ਤਿਆਰੀ ਹੈ ਪੰਜਾਬ ਦੀ ਨੌਜਵਾਨੀ ਨੂੰ ਹਰ ਖੇਤਰ ਵਿੱਚ ਨਿਰਾਸ਼ਤਾ ਦਾ ਆਲਮ ਦਿੱਸ ਰਿਹਾ ਹੈ ਜਵਾਨੀ ਵਿਚਾਰੀ ਜਾਵੇ ਤਾਂ ਜਾਵੇ ਕਿੱਧਰ ,ਨੌਜਵਾਨ ਨੂੰ ਪੜ੍ਹ ਕੇ ਨੌਕਰੀ ਨਹੀ ਮਿਲਦੀ ,ਖੇਡ ਕੇ ਨੌਕਰੀ ਨਹੀਂ ਮਿਲਦੀ ,ਕੋਈ ਕੰਮ ਕਾਜ ਸ਼ੁਰੂ ਕਰਨ ਲਈ ਸਹੂਲਤ ਨਹੀਂ ਮਿਲਦੀ ਤਾਂ ਫਿਰ ਅਗਲਾ ਕੰਮ ਨਸ਼ੇ ਪੱਤਿਆਂ ਵੱਲ ਲੱਗਣਾ ,ਬਦਮਾਸ਼ੀ ਕਰਨੀ ,ਚੋਰੀਆਂ ਡਾਕੇ ਮਾਰਨੇ , ਆਤਮ ਹੱਤਿਆ ਕਰਨੀ ਆਦਿ ਬੁਰਾਈਆਂ ਦੀਆਂ ਆਮ ਗੱਲਾਂ ਦਾ ਪੰਜਾਬ ਵਿੱਚ ਵਿੱਚ ਆਉਣਾ ਸੁਭਾਵਿਕ ਹੈ ਸੱਚ ਗੱਲ ਇਹ ਹੈ ਕਿ ਪੰਜਾਬ ਦੇ ਹਾਲਾਤ ਕਿਸੇ ਵੀ ਪਾਸਿਓੁ ਠੀਕ ਨਹੀਂ ਦਿੱਸ ਰਹੇ ਹਨ।

ਪੰਜਾਬ ਪੁਲੀਸ, ਬਿਜਲੀ ਬੋਰਡ, ਮੰਡੀ ਬੋਰਡ ਅਤੇ ਹੋਰ ਸਰਕਾਰੀ ਅਦਾਰੇ ਪੰਜਾਬ ਦੀਆਂ ਖੇਡਾਂ ਦੇ ਹਰਿਆਵਲ ਦਸਤੇ ਸਨ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਇਨ੍ਹਾਂ ਮਹਿਕਮਿਆਂ ਵਿੱਚ ਰੁਜ਼ਗਾਰ ਦੇ ਵਧੀਆ ਮੌਕੇ ਮੁਹੱਈਆ ਹੋ ਜਾਂਦੇ ਸਨ ਖਿਡਾਰੀ ਨੂੰ ਕਿਸੇ ਮਹਿਕਮੇ ਵਿੱਚ ਰੁਜ਼ਗਾਰ ਮਿਲਣਾ ਜਿੱਥੇ ਉਸ ਦੇ ਜ਼ਿੰਦਗੀ ਸਹੀ ਲੀਹ ਤੇ ਚੱਲ ਪੈਂਦੀ ਹੈ ਉੱਥੇ ਉਸ ਮਹਿਕਮੇ ਦਾ ਅਤੇ ਪੰਜਾਬ ਦਾ ਨਾਮ ਵੀ ਪੂਰੀ ਦੁਨੀਆਂ ਵਿੱਚ ਰੋਸ਼ਨ ਹੁੰਦਾਂ ਹੈ ।

ਪੰਜਾਬ ਰਾਜ ਬਿਜਲੀ ਬੋਰਡ ਅੱਜ ਕੱਲ੍ਹ ਬਦਲਿਆ ਨਾਮ ਪੰਜਾਬ ਊਰਜਾ ਨਿਗਮ ਦੇ ਵਿੱਚ ਸਪੋਰਟਸ ਸੈੱਲ ਦੀ ਸਥਾਪਨਾ ਸਾਲ 1974 ਵਿੱਚ ਹੋਈ ਬਿਜਲੀ ਬੋਰਡ ਨੇ ਅਨੇਕਾਂ ਅਰਜਨਾ ਅੈਵਾਰਡੀ ,ਸਟੇਟ ਐਵਾਰਡੀ ,ਅੰਤਰਰਾਸ਼ਟਰੀ ਅਤੇ ਓਲੰਪੀਅਨ ਪੱਧਰ ਦੇ ਖਿਡਾਰੀ ਮੁਲਕ ਨੂੰ ਦਿੱਤੇ ਬਿਜਲੀ ਬੋਰਡ ਦੀਆਂ ਹਾਕੀ , ਫੁੱਟਬਾਲ’, ਵਾਲੀਬਾਲ,ਬਾਸਕਬਾਲ ਆਦਿ ਟੀਮਾਂ ਨੇ ਆਪਣੀ ਪਹਿਚਾਣ ਮੁਲਕ ਦੀਆਂ ਸਿਰਮੌਰ ਟੀਮਾਂ ਦੇ ਵਿੱਚ ਦਰਜ ਕਰਵਾਈ ,ਬਿਜਲੀ ਬੋਰਡ ਦੇ ਪਹਿਲਵਾਨਾਂ , ਵੇਟ ਲਿਫਟਰ ਅਤੇ ਅਥਲੀਟਾਂ ਨੇ ਏਸ਼ੀਅਨ ਖੇਡਾਂ ਦੇ ਪੱਧਰ ਤੱਕ ਤਗਮੇ ਹਾਸਲ ਕੀਤੇ ।

ਬਿਜਲੀ ਬੋਰਡ ਨੇ ਕਰੋੜਾਂ ਦੀ ਲਾਗਤ ਨਾਲ ਆਪਣਾ ਵੱਖਰਾ ਸਪੋਰਟਸ ਕੰਪਲੈਕਸ ਪਟਿਆਲਾ ਵਿਖੇ ਉਸਾਰਿਆ ਜਿਸ ਵਿਚ ਸਾਰੇ ਖੇਡ ਮੈਦਾਨ ਤਿਆਰ ਕੀਤੇ । ਬਿਜਲੀ ਬੋਰਡ ਦੀਆਂ ਵੱਖ ਵੱਖ ਟੀਮਾਂ ਨੇ ਆਲ ਇੰਡੀਆ ਅੰਤਰ ਬਿਜਲੀ ਬੋਰਡ ਖੇਡ ਮੁਕਾਬਲਿਆਂ ਵਿੱਚ ਲਗਾਤਾਰ ਆਪਣੀ ਸਰਦਾਰੀ ਨੂੰ ਦਰਸਾਇਆ ।ਬਿਜਲੀ ਬੋਰਡ ਇੱਕੋ ਇੱਕ ਅਜਿਹਾ ਅਦਾਰਾ ਹੈ ਜਿਸ ਕੋਲ ਹਰ ਖੇਡ ਨਾਲ ਸਬੰਧਤ ਆਪਣੇ ਕੁਆਲੀਫਾਈਡ ਕੋਚ ਅਤੇ ਕੁਆਲੀਫਾਇਡ ਰੈਫਰੀ ਹਨ ।

ਬਿਜਲੀ ਬੋਰਡ ਨੌਜਵਾਨ ਮੁੰਡੇ ਕੁੜੀਆਂ ਖਿਡਾਰੀ ਅਤੇ ਖਿਡਾਰਨਾਂ ਲਈ ਇੱਕ ਰੁਜ਼ਗਾਰ ਦਾ ਵੱਡਾ ਸਾਧਨ ਸੀ । ਸਰਦਾਰ ਜਗਤਾਰ ਸਿੰਘ ਮਾਨ ਜੋ ਪਹਿਲੇ ਬੋਰਡ ਦੇ ਜੁਆਇੰਟ ਡਾਇਰੈਕਟਰ ਸਪੋਰਟਸ ਸਨ ਉਨ੍ਹਾਂ ਨੇ 2 ਦਹਾਕੇ ਤੋਂ ਵੱਧ ਆਪਣੀਆਂ ਦਿੱਤੀਆਂ ਖੇਡ ਸੇਵਾਵਾਂ ਨਾਲ ਬਿਜਲੀ ਬੋਰਡ ਦੇ ਵਿੱਚ ਖੇਡ ਪ੍ਰਾਪਤੀਆਂ ਦਾ ਇੱਕ ਮੀਲ ਪੱਥਰ ਸਥਾਪਿਤ ਕੀਤਾ ਖੇਡਾਂ ਦੀ ਤਰੱਕੀ ਹੀ ਉਨ੍ਹਾਂ ਦਾ ਇੱਕ ਵੱਡਾ ਮਿਸ਼ਨ ਸੀ ਬਿਜਲੀ ਬੋਰਡ ਦੇ ਨਾਮ ਨੂੰ ਉਨ੍ਹਾਂ ਨੇ ਖੇਡ ਇਤਿਹਾਸ ਵਿੱਚ ਇੱਕ ਵਿਲੱਖਣ ਪਹਿਚਾਣ ਦਿੱਤੀ ਉਨ੍ਹਾਂ ਦੀ ਸੇਵਾ ਮੁਕਤੀ ਤੋਂ ਬਾਅਦ ਸਰਦਾਰ ਬੀਰ ਦਵਿੰਦਰ ਸਿੰਘ ,ਅੰਤਰਰਾਸ਼ਟਰੀ ਹਾਕੀ ਖਿਡਾਰੀ ਵਜੀਰ ਚੰਦ ,ਨਰਿੰਦਰ ਸਿੰਘ ਅਤੇ ਹੋਰਨਾ ਨੇ ਮਿਲੀ ਆਪਣੀ ਇਸ ਖੇਡ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦਿਆਂ ਬਿਜਲੀ ਬੋਰਡ ਦੇ ਨਾਮ ਨੂੰ ਖੇਡਾਂ ਦੀ ਦੁਨੀਆਂ ਵਿੱਚ ਹੋਰ ਰੌਸ਼ਨ ਕੀਤਾ ।


ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾ


ਪਰ ਦੁੱਖ ਦੀ ਗੱਲ ਇਹ ਹੈ ਕਿ ਬਿਜਲੀ ਬੋਰਡ ਦਾ ਪ੍ਰਬੰਧਕੀ ਢਾਂਚਾ ( ਅਫ਼ਸਰਸ਼ਾਹੀ ਜੋ ਕਿ ਹਮੇਸ਼ਾ ਹੀ ਖੇਡਾਂ ਪ੍ਰਤੀ ਅਨਾੜੀ ਹੁੰਦੀ ਹੈ ) ਨੇ ਸਾਲ 2017 ਵਿੱਚ ਇੱਕ ਪ੍ਰਸਤਾਵ ਪਾਸ ਕਰਕੇ ਬੋਰਡ ਦੇ 45 ਸਾਲ ਪਹਿਲਾਂ ਬਣੇ ਸਪੋਰਟਸ ਸੈੱਲ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਪਰ ਉਸ ਵੇਲੇ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਹੋਰ ਰਾਜਸੀ ਆਗੂਆਂ ਦੇ ਦਬਾਅ ਕਾਰਨ ਇਹ ਪ੍ਰਸਤਾਵ ਪਾਸ ਨਹੀਂ ਹੋ ਸਕਿਆ ਜਿਸ ਕਾਰਨ ਖਿਡਾਰੀਆਂ ਨੂੰ ਥੋੜ੍ਹਾ ਸਮਾਂ ਰਾਹਤ ਮਿਲੀ ਪਰ ਹੁਣ ਸਾਲ 2020 ਵਿੱਚ ਤਾਜ਼ਾ ਨਵੇਂ ਹੁਕਮਾਂ ਤਹਿਤ ਬੋਰਡ ਦੇ ਚੇਅਰਮੈਨ ਸ੍ਰੀ ਵੀਨੂੰ ਪ੍ਰਸਾਦ ਅਤੇ ਉਨ੍ਹਾਂ ਦੇ ਪ੍ਰਬੰਧਕੀ ਢਾਂਚੇ ਨੇ ਮੁੱਖ ਮੰਤਰੀ ਪੰਜਾਬ ਅਤੇ ਹੋਰ ਰਾਜਸੀ ਆਗੂਆਂ ਦੇ ਫੈਸਲੇ ਦੀਆਂ ਧੱਜੀਆਂ ਉਡਾਉਂਦਿਆਂ ਸਾਲ 2017 ਦੇ ਪੁਰਾਣੇ ਫ਼ੈਸਲੇ ਦੀ ਪ੍ਰੋੜਤਾ ਕਰਦਿਆਂ ਖੇਡਾਂ ਅਤੇ ਸਿਹਤ ਨਾਲ ਸਬੰਧਤ ਸਾਰੀਆਂ ਪੋਸਟਾਂ ਖ਼ਤਮ ਕਰਦਿਆਂ ਬਿਜਲੀ ਬੋਰਡ ਦੇ ਸਪੋਰਟਸ ਸੈੱਲ ਨੂੰ ਭੰਗ ਕਰ ਦਿੱਤਾ ।

ਬਿਜਲੀ ਬੋਰਡ ਦੇ ਸਪੋਰਟਸ ਸੈੱਲ ਦੀ ਸਮਾਪਤੀ ਵਾਲੇ ਦਿਨ ਨੂੰ ਹਮੇਸ਼ਾ ਇਕ ਕਾਲੇ ਇਤਿਹਾਸ ਵਜੋਂ ਜਾਣਿਆ ਜਾਵੇਗਾ ਪਰ ਜਿਓੁਂ ਹੀ ਸਪੋਰਟਸ ਸੈਲ ਦੀ ਸਮਾਪਤੀ ਦੀਆਂ ਮੀਡੀਆ ਨੇ ਖ਼ਬਰਾਂ ਰਾਹੀ ਥੋੜ੍ਹੀ ਬਹੁਤੀ ਹਿੱਲਚੁਲ ਕੀਤੀ ਤਾਂ ਬੋਰਡ ਦੇ ਚੇਅਰਮੈਨ ਸ੍ਰੀ ਵੀਨੂੰ ਪ੍ਰਸਾਦ ਨੇ ਆਖਿਆ ਕਿ ਊਰਜਾ ਨਿਗਮ ਦੇ ਸਪੋਰਟਸ ਸੈੱਲ ਦਾ ਨਵੇਂ ਸਿਰੇ ਤੋਂ ਪੁਨਰਗਠਨ ਕੀਤਾ ਜਾ ਰਿਹਾ ਹੈ ਇਸ ਬਿਆਨ ਵਿੱਚ ਖਿਡਾਰੀਆਂ ਅਤੇ ਮੀਡੀਆ ਨੂੰ ਇੱਕ ਦਿੱਤੇ ਲਾਲੀ ਪੋਪ ਤੋਂ ਸਿਵਾਏ ਹੋਰ ਕੁੱਝ ਵੀ ਨਹੀਂ ਜਾਪਦਾ ਹੈ ਕਿਉਂਕਿ ਬਿਜਲੀ ਬੋਰਡ ਦੇ ਵਿੱਚ ਖੇਡਾਂ ਦਾ ਜਨਾਜ਼ਾ ਤਾਂ ਪਿਛਲੇ ਕਈ ਸਾਲਾਂ ਤੋਂ ਹੀ ਪ੍ਰਬੰਧਕੀ ਢਾਂਚੇ ਨੇ ਕੱਢਕੇ ਰੱਖਿਆ ਹੋਇਆ ਸੀ ਬੱਸ ਹੁਣ ਤਾਂ ਸਿਰਫ਼ ਭੋਗ ਪੈਣਾ ਬਾਕੀ ਸੀ ਜੋ ਉਨਾਂ ਪਾ ਦਿੱਤਾ ਹੈ ।

ਬਿਜਲੀ ਬੋਰਡ ਦੇ ਸਪੋਰਟਸ ਸੈੱਲ ਦੀ ਇਸ ਅੰਤਿਮ ਅਰਦਾਸ ਨਾਲ ਬੋਰਡ ਵੱਲੋਂ ਖੇਡ ਰਹੇ ਜਿੱਥੇ ਅਨੇਕਾਂ ਖਿਡਾਰੀਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ ਉੱਥੇ ਅਨੇਕਾਂ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਅਤੇ ਖੇਡਦੇ ਉੱਭਰਦੇ ਖਿਡਾਰੀਆਂ ਜਿਨ੍ਹਾਂ ਨੂੰ ਬਿਜਲੀ ਬੋਰਡ ਰੁਜ਼ਗਾਰ ਦੀ ਆਸ ਦੀ ਕਿਰਨ ਵਜੋਂ ਦਿੱਸਦਾ ਸੀ ਉਨ੍ਹਾਂ ਲਈ ਇਹ ਚਿਰਾਗ ਜਗਣ ਤੋਂ ਪਹਿਲਾਂ ਹੀ ਬੁੱਝ ਗਿਆ ਜਾਪਦਾ ਹੈ ।

ਬਿਜਲੀ ਬੋਰਡ ਦੇ ਸੁਨਹਿਰੀ ਖੇਡ ਇਤਿਹਾਸ ਦੀ ਕਹਾਣੀ ਤਾਂ ਖਤਮ ਹੋ ਗਈ ਹੈ ਉਸ ਤੋਂ ਬਾਅਦ ਖੇਡਾਂ ਤੋਂ ਬੇਮੁੱਖ ਇਸ ਅਫਸਰਸ਼ਾਹੀ ਦਾ ਕੁਹਾੜਾ ਯਕੀਨਣ ਪੰਜਾਬ ਪੁਲੀਸ ਦੀਆਂ ਖੇਡ ਪ੍ਰਾਪਤੀਆਂ ਅਤੇ ਖਿਡਾਰੀਆਂ ਤੇ ਵੀ ਚੱਲੇਗਾ ਕਿਉਂਕਿ ਉੱਥੇ ਵੀ ਖੇਡਾਂ ਦੇ ਮਸੀਹਾ ਬਣੇ ਮਹਿਲ ਸਿੰਘ ਭੁੱਲਰ ਸਾਬਕਾ ਡੀ ਜੀ ਪੀ ਅਤੇ ਰਾਜਦੀਪ ਸਿੰਘ ਗਿੱਲ ਸਾਬਕਾ ਡੀ ਜੀ ਪੀ ਤੋਂ ਬਾਅਦ ਖਿਡਾਰੀਆਂ ਅਤੇ ਖੇਡਾਂ ਦਾ ਮਾਹੌਲ ਕੋਈ ਬਹੁਤਾ ਸੁਹਾਵਣਾ ਨਹੀਂ ਹੈ ਇਹ ਭਾਣਾ ਕਿਸੇ ਵੇਲੇ ਵੀ ਵਾਪਰ ਸਕਦਾ ਹੈ ਕਾਰਨ ਇੱਕੋ ਹੈ ਕਿਉਂਕਿ ਅਫ਼ਸਰਸ਼ਾਹੀ ਨੂੰ ਕੋਈ ਲਗਾਮ ਨਹੀਂ ਸਾਡੇ ਮੁੱਖ ਮੰਤਰੀ ਪੰਜਾਬ ਅਤੇ ਲੀਡਰਾਂ ਦਾ ਖੇਡਾਂ ਵੱਲ ਕੋਈ ਧਿਆਨ ਨਹੀਂ ਹੈ।

ਚੰਗਾ ਹੋਵੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਊਰਜਾ ਨਿਗਮ ਪੰਜਾਬ ਦੇ ਸਪੋਰਟਸ ਸੈੱਲ ਨੂੰ ਮੁੜ ਬਹਾਲ ਕਰਨ ਅਤੇ ਕਿਸੇ ਜ਼ਿੰਮੇਵਾਰ ਖੇਡ ਅਧਿਕਾਰੀ ਦੀਆਂ ਸੇਵਾਵਾਂ ਲੈ ਕੇ ਨਿਗਮ ਦੀਆਂ ਸਾਰੀਆਂ ਖੇਡਾਂ ਨਾਲ ਸਬੰਧਿਤ ਟੀਮਾਂ ਤਿਆਰ ਕੀਤੀਆਂ ਜਾਣ ਇਸ ਨਾਲ ਜਿੱਥੇ ਸੈਂਕੜੇ ਖਿਡਾਰੀਆਂ ਨੂੰ ਰੁਜ਼ਗਾਰ ਮਿਲੇਗਾ ਉਥੇ ਊਰਜਾ ਨਿਗਮ ਪੰਜਾਬ ਦਾ ਨਾਮ ਵਿਚ ਖੇਡਾਂ ਦੀ ਦੁਨੀਆਂ ਵਿੱਚ ਰੋਸ਼ਨ ਹੋਵੇਗਾ ਪਰ ਕੌਣ ਆਖੇ ਕਿ ਰਾਣੀ ਪੱਲਾ ਢੱਕ” ਕਿਉਂਕਿ ਕੈਪਟਨ ਸਾਹਿਬ ਤਾਂ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਨਹੀਂ ਮਿਲਦੇ ਹਨ ਖਿਡਾਰੀਆਂ ਨੂੰ ਤਾਂ ਉਨ੍ਹਾਂ ਮਿਲਣਾ ਕੀ ਹੈ ? ਬੱਸ ਪੰਜਾਬ ਦੇ ਖਿਡਾਰੀਆਂ ਦਾ ਰੱਬ ਹੀ ਰਾਖਾ !

ਜਗਰੂਪ ਸਿੰਘ ਜਰਖੜ
ਖੇਡ ਲੇਖਕYes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION