36.7 C
Delhi
Friday, April 19, 2024
spot_img
spot_img

ਬਾਬਾ ਗੁਰਦੀਪ ਸਿੰਘ ਕਤਲ ਕੇਸ: ਪੁਲਿਸ ਵੱਲੋਂ 1500 ਕਿਲੋਮੀਟਰ ਪਿੱਛਾ ਕਰਕੇ 3 ਗੈਂਗਸਟਰ, 4 ਹੋਰ ਗਿਰਫ਼ਤਾਰ

ਚੰਡੀਗੜ੍ਹ, 2 ਮਾਰਚ, 2020:
ਅਪਰਾਧਿਕ ਗਿਰੋਹਾਂ ਅਤੇ ਗੈਂਗਸਟਰਾਂ ਵਿਰੁੱਧ ਆਪਣੀ ਕਾਰਵਾਈ ਨੂੰ ਜਾਰੀ ਰੱਖਦਿਆਂ, ਪੰਜਾਬ ਪੁਲਿਸ ਨੇ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਪਿੰਡ ਉਮਰਪੁਰਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਦੇ ਕਤਲ ਵਰਗੇ ਕੁਝ ਵੱਡੇ ਜੁਰਮਾਂ ਨੂੰ ਸੁਲਝਾਉਣ ਲਈ ਚਾਰ ਸੂਬਿਆਂ ਵਿੱਚ ਦੋ ਮਹੀਨੇ ਤੋਂ ਵੱਧ ਦੇ ਸਮੇਂ ਤੋਂ 1500 ਕਿਲੋਮੀਟਰ ਦੇ ਪਿੱਛਾ ਕਰਨ ਤੋਂ ਬਾਅਦ, ਤਿੰਨ ਅਤਿ ਲੋੜੀਂਦੇ ਗੈਂਗਸਟਰਾਂ ਸਮੇਤ ਸੱਤ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ।

ਸੂਤਰਾਂ ਅਨੁਸਾਰ ਯੋਜਨਾਬੱਧ ਢੰਗ ਨਾਲ ਕੀਤੀ ਗਈ ਖੁਫੀਆ ਅਗਵਾਈ ਵਾਲੀ ਮੁਹਿੰਮ ਦਾ ਵੇਰਵਾ ਦਿੰਦੇ ਹੋਏ, ਜਿਸ ਵਿੱਚ ਪੰਜਾਬ, ਉਤਰਾਖੰਡ, ਉੱਤਰ ਪ੍ਰਦੇਸ ਅਤੇ ਰਾਜਸਥਾਨ ਵਰਗੇ ਸੂਬੇ ਸਾਮਲ ਹਨ, ਡੀਜੀਪੀ ਦਿਨਕਰ ਗੁਪਤਾ ਨੇ ਅੱਜ ਦੱਸਿਆ ਕਿ ਪੰਜਾਬ ਪੁਲਿਸ ਟੀਮ ਵੱਲੋਂ ਰਾਜਸਥਾਨ ਪੁਲਿਸ ਨੂੰ ਦਿੱਤੀ ਸੂਹ ਦੇ ਆਧਾਰ ‘ਤੇ ਇਹਨਾਂ ਤਿੰਨਾਂ ਨੂੰ ਆਖਰਕਾਰ ਰਾਜਸਥਾਨ ਦੇ ਸੋਜਤ, ਜਲਿ੍ਹਾ ਪਾਲੀ ਤੋਂ ਗ੍ਰਿਫਤਾਰ ਕੀਤਾ ਗਿਆ। ਮੁਲਜਮ ਵੱਖ-ਵੱਖ ਥਾਵਾਂ ਬਦਲ ਰਹੇ ਸਨ ਅਤੇ ਵੱਖ-ਵੱਖ ਜਾਅਲੀ ਪਛਾਣ ਬਣਾ ਕੇ ਰਹਿ ਰਹੇ ਸਨ।

ਡੀਜੀਪੀ ਨੇ ਕਿਹਾ ਕਿ ਇਕ ਹੋਰ ਨਾਮੀ ਗੈਂਗਸਟਰ ਬੁੱਢਾ ਦੀ ਅਰਮੀਨੀਆ ਤੋਂ ਗ੍ਰਿਫਤਾਰੀ ਦੇ ਨਾਲ ਇਨ੍ਹਾਂ ਗ੍ਰਿਫਤਾਰੀਆਂ ਨੇ ਸਾਬਿਤ ਕੀਤਾ ਕਿ ਪੰਜਾਬ ਪੁਲਿਸ ਅਤੇ ਓ.ਸੀ.ਸੀ.ਯੂ. ਦੇ ਸਖਤ ਅਤੇ ਨਿਰੰਤਰ ਦਬਾਅ ਕਾਰਨ ਵੱਡੀ ਗਿਣਤੀ ਵਿਚ ਗੈਂਗਸਟਰ-ਅਪਰਾਧੀ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਅਤੇ ਵਿਦੇਸਾਂ ਵੱਲ ਜਾ ਰਹੇ ਹਨ।

ਇਹਨਾਂ ਗ੍ਰਿਫਤਾਰੀਆਂ ਵਿੱਚੋਂ ਤਿੰਨ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਪਛਾਣ ਹਰਮਨ ਭੁੱਲਰ ਵਾਸੀ ਉਮਰਪੁਰਾ, ਅੰਮ੍ਰਿਤਸਰ (ਦਿਹਾਤੀ), ਬਲਰਾਜ ਸਿੰਘ ਉਰਫ ਬੁਰੀ ਬਸੰਤਕੋਟਿਆ ਵਾਸੀ ਬਸੰਤਕੋਟ, ਗੁਰਦਾਸਪੁਰ ਅਤੇ ਹਰਵਿੰਦਰ ਸੰਧੂ ਵਾਸੀ ਪੰਡੋਰੀ ਵੜੈਚ, ਅੰਮ੍ਰਿਤਸਰ (ਦਿਹਾਤੀ) ਵਜੋਂ ਹੋਈ ਹੈ। ਇਹ ਸਾਰੇ ਅਪਰਾਧੀ ਅਮਰੀਕਾ ਅਧਾਰਿਤ ਗੈਂਗਸਟਰ ਪਵਿੱਤਰ ਸਿੰਘ ਵੱਲੋਂ ਚਲਾਏ ਜਾ ਰਹੇ ਅਪਰਾਧਿਕ ਗਿਰੋਹ ਦੇ ਮੈਂਬਰ ਸਨ।

ਪੁਲਿਸ ਵੱਲੋਂ ਹੁਣ ਤੱਕ ਇਕ 30 ਬੋਰ ਦਾ ਪਿਸਤੌਲ, ਦੋ 32 ਬੋਰ ਪਿਸਟਲ, ਇਕ ਸਪਰਿੰਗਫੀਲਡ ਰਾਈਫਲ ਅਤੇ 18 ਕਾਰਤੂਸ, 40 ਜਿੰਦਾ ਕਾਰਤੂਸਾਂ ਸਮੇਤ 12 ਬੋਰ ਗੰਨ, ਦੋ .315 ਬੋਰ ਪਿਸਟਲ, 2 ਕਾਰਾਂ (ਇਕ ਆਈ 20 ਅਤੇ ਇਕ ਸਵਿਫਟ) ਅਤੇ 3 ਜਾਅਲੀ ਆਧਾਰ ਕਾਰਡ ਜਬਤ ਕੀਤੇ ਗਏ ਹਨ।

ਡੀਜੀਪੀ ਨੇ ਦੱਸਿਆ ਕਿ ਪਵਿਤਰ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਚੌੜੇ, ਥਾਣਾ ਘੁੰਮਣ ਜਲਿ੍ਹਾ ਗੁਰਦਾਸਪੁਰ ਚੌੜਾ ਮਧਰਾ ਗਿਰੋਹ ਦੀ ਅਗਵਾਈ ਕਰ ਰਿਹਾ ਹੈ। ਪਵਿਤਰ ਸਿੰਘ ਇਸ ਵੇਲੇ ਅਮਰੀਕਾ ਵਿੱਚ ਹੋਣ ਦਾ ਸੱਕ ਹੈ। ਹੁਸਨਦੀਪ ਉਰਫ ਹੁਸਨਾ ਪੁੱਤਰ ਹਰਵਿੰਦਰ ਸਿੰਘ ਵਾਸੀ ਸਾਹਬਾਦ, ਥਾਣਾ ਰੰਧਾਰ ਨੰਗਲ ਪਵਿਤਰ ਸਿੰਘ ਦਾ ਨੇੜਲਾ ਸਾਥੀ ਹੈ ਅਤੇ ਭਰੋਸੇਯੋਗ ਜਾਣਕਾਰੀ ਅਨੁਸਾਰ ਉਹ ਵੀ ਯੂਐਸਏ ਵਿੱਚ ਰਹਿ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਇਹ ਪੂਰਾ ਗਿਰੋਹ ਜਬਰ ਜਨਾਹ, ਕਤਲ ਦੀ ਕੋਸਸਿ, ਕਤਲ, ਦੰਗਿਆਂ ਆਦਿ ਦੇ ਕਈ ਮਾਮਲਿਆਂ ਵਿੱਚ ਸਾਮਲ ਹੈ।

ਹਰਮਨ ਭੁੱਲਰ, ਬਲਰਾਜ ਸਿੰਘ ਉਰਫ ਬੁਰੀ ਅਤੇ ਹਰਵਿੰਦਰ ਸੰਧੂ ਨੇ ਕ੍ਰਮਵਾਰ ਮੰਗਲ ਸਿੰਘ, ਰਾਮ ਦੇਵ ਅਤੇ ਮਹਿੰਦਰ ਸਿੰਘ ਦੇ ਨਾਂਅ ‘ਤੇ ਜਾਅਲੀ ਆਧਾਰ ਕਾਰਡ ਬਣਵਾਏ ਸਨ। ਹਰਮਨ ਭੁੱਲਰ ਨੇ ਹਰਮਨ ਸਿੰਘ ਦੇ ਨਾਮ ‘ਤੇ ਖੇਤਰੀ ਪਾਸਪੋਰਟ ਦਫਤਰ, ਅੰਬਾਲਾ ਤੋਂ ਹਰਿਆਣੇ ਦੇ ਕੁਰੂਕਸੇਤਰ, ਪਿਹੋਵਾ ਦੇ ਜਾਅਲੀ ਪਤੇ ਨਾਲ ਆਪਣਾ ਨਕਲੀ ਪਾਸਪੋਰਟ ਬਣਾਉਣ ਵਿਚ ਵੀ ਸਫਲਤਾ ਹਾਸਲ ਕੀਤੀ ਸੀ।

ਪਿੰਡ ਉਮਰਪੁਰਾ ਦੇ 55 ਸਾਲਾ ਸਾਬਕਾ ਸਰਪੰਚ ਗੁਰਦੀਪ ਸਿੰਘ ਨੂੰ ਹਰਮਨ ਭੁੱਲਰ ਦੀ ਅਗਵਾਈ ਵਾਲੇ ਹਥਿਆਰਬੰਦ ਹਮਲਾਵਰਾਂ ਦੇ ਇਕ ਸਮੂਹ ਨੇ ਉਸ ਵੇਲੇ ਗੋਲੀ ਮਾਰ ਦਿੱਤੀ ਸੀ, ਜਦੋਂ ਉਹ 1 ਜਨਵਰੀ, 2020 ਨੂੰ ਪਿੰਡ ਗੁਰੂਦੁਆਰੇ ਤੋਂ ਘਰ ਪਰਤ ਰਿਹਾ ਸੀ। ਪਵਿਤਰ ਗੈਂਗ ਦੇ ਮੈਂਬਰ ਹਰਵਿੰਦਰ ਸੰਧੂ ਨੇ ਆਪਣੀ ਨਿੱਜੀ ਦੁਸਮਣੀ ਕਾਰਨ ਪਿੰਡ ਪੰਡੋਰੀ ਵੜੈਚ, ਅੰਮ੍ਰਿਤਸਰ (ਦਿਹਾਤੀ) ਦੇ 26 ਸਾਲਾ ਮਨਦੀਪ ਸਿੰਘ ਦੀ ਹੱਤਿਆ ਦੀ ਜੰਿਮੇਵਾਰੀ ਵੀ ਲਈ ਸੀ।

ਡੀ.ਜੀ.ਪੀ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਕਤਲਾਂ ਤੋਂ ਇਲਾਵਾ, ਇਹ ਮੁਲਜ਼ਮ ਅੰਮ੍ਰਿਤਸਰ (ਦਿਹਾਤੀ) ਦੇ ਪਿੰਡ ਜਿਜਯਾਣੀ ਵਿਖੇ ਹਾਲ ਹੀ ਵਿੱਚ ਹੱਤਿਆ ਦੀ ਤਾਜ਼ਾ ਕੋਸ਼ਿਸ਼ਾਂ ਵਿੱਚ ਵੀ ਲੋੜੀਂਦੇ ਸਨ ਜਿਸ ਵਿੱਚ ਉਨ੍ਹਾਂ ਨੇ ਗੋਲੀਬਾਰੀ ਕਰਕੇ ਇੱਕ ਤ੍ਰਿਪਤਪਾਲ ਸਿੰਘ ਨਾਂ ਦਾ ਇੱਕ ਵਿਆਕਤੀ ਜ਼ਖਮੀ ਕਰ ਦਿਤਾ ਸੀ। ਪਿਛਲੇ ਕਈ ਮਹੀਨਿਆਂ ਤੋਂ ਭਗੌੜੇ ਇਨਾਂ ਦੋਸ਼ੀ ਨੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ‘ਤੇ ਇਨ੍ਹਾਂ ਮਾਮਲਿਆਂ ਵਿਚ ਆਪਣੀ ਸ਼ਮੂਲੀਅਤ ਹੋਣ ਦੀ ਪੁਸ਼ਟੀ ਕੀਤੀ ਸੀ।

ਡੀ.ਜੀ.ਪੀ ਅਨੁਸਾਰ ਹਰਮਨ ਭੁੱਲਰ 8 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸੀ ਜਦੋਂ ਕਿ ਬਲਰਾਜ ਸਿੰਘ ਉਰਫ ਬੁਰੀ ਬਸੰਤਕੋਟੀਆ 10 ਫੌਜਦਾਰੀ ਕੇਸਾਂ ਵਿੱਚ ਅਤੇ ਹਰਵਿੰਦਰ ਸੰਧੂ 3 ਫੌਜਦਾਰੀ ਕੇਸਾਂ ਵਿੱਚ ਲੋੜੀਂਦਾ ਸੀ। ਇਨ੍ਹਾਂ ਵਿੱਚੋਂ ਬਹੁਤ ਸਾਰੇ ਗੰਭੀਰ ਅਪਰਾਧਾਂ ਜਿਵੇਂ ਕਤਲ, ਕਤਲ ਦੀ ਕੋਸ਼ਿਸ਼, ਅਗਵਾ / ਅਗਵਾ, ਦੰਗੇ, ਆਰਮਜ਼ ਐਕਟ ਆਦਿ ਨਾਲ ਸਬੰਧਤ ਸਨ।

ਡੀਐਸਪੀ( ਓਸੀਸੀਯ) ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਅਤੇ ਐਸਐਸਪੀ ਅੰਮ੍ਰਿਤਸਰ (ਦਿਹਾਤੀ), ਵਿਕਰਮ ਜੀਤ ਦੁੱਗਲ ਦੀ ਨਿਗਰਾਨੀ ਹੇਠ ਕੀਤੇ ਸਾਂਝੇ ਆਪ੍ਰੇਸ਼ਨ ਦਾ ਵੇਰਵਾ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਇੰਟੈਲੀਜੈਂਸ (ਓਸੀਸੀਯੂ) ਦੇ ਏ.ਆਈ.ਜੀ ਗੁਰਮੀਤ ਸਿੰਘ ਚੌਹਾਨ ਅਤੇ ਏਡੀਜੀਪੀ ਇੰਟਰਨਲ ਸਕਿਓਰਿਟੀ ਆਰ ਐਨ ਧੋਕੇ ਵੀ ਓ.ਸੀ.ਸੀ.ਯੂ., ਐਸ.ਏ.ਐਸ.ਨਗਰ ਅਤੇ ਅੰਮ੍ਰਿਤਸਰ ਦਿਹਾਤੀ ਜ਼ਿਲਿ੍ਹਆਂ ਵਿੱਚ ਕਾਰਵਾਈ ਕਰਨ ਵਾਲੀਆਂਟੀਮਾਂ ਦਾ ਹਿੱਸਾ ਸਨ। ਜਿਹੜੀਆਂ ਤੋਂ ਖਿੱਚੀਆਂ ਗਈਆਂ ਸਨ। ਇਹ ਸਾਰੀ ਕਾਰਵਾਈ ਦੀ ਨਿੱਜੀ ਤੌਰ ਤੇ ਡੀਜੀਪੀ ਦੁਆਰਾ ਨਿਗਰਾਨੀ ਕੀਤੀ ਗਈ ਸੀ।

ਗੁਪਤਾ ਨੇ ਦੱਸਿਆ ਕਿ ਇਹ ਮੁਲਜ਼ਮਾ ਨੂੰ ਕਾਬੂ ਕਰਨ ਸਬੰਧੀ ਕਾਰਵਾਈ ਜੋ 28 ਜਨਵਰੀ ਨੂੰ ਅੰਮ੍ਰਿਤਸਰ-ਚੰਡੀਗੜ੍ਹ ਤੋਂ ਸ਼ੁਰੂ ਹੋਈ ਸੀ 1 ਮਾਰਚ ਨੂੰ ਸਫਲਤਾਪੂਰਵਕ ਮੁਕੰਮਲ ਹੋਈ । ਇਸ ਦੌਰਾਨ ਚਾਰ ਰਾਜਾਂ ਦੀ ਪੁਲਿਸ ਦਰਮਿਆਨ ਮੁਕੰਮਲ ਅੰਤਰ-ਰਾਜ ਤਾਲਮੇਲ ਅਤੇ ਸਹਿਯੋਗ ਦੇ ਨਤੀਜੇ ਵਜੋਂ, ਨੇਪਰੇ ਚੜ੍ਹ ਸਕੀ। ਉਨ੍ਹਾਂ ਉਤਰਾਖੰਡ ਪੁਲਿਸ ਦੇ ਇੱਕ ਕਾਂਸਟੇਬਲ ਨਸੀਰ ਮੁਹੰਮਦ ਦਾ ਵਿਸ਼ੇਸ਼ ਜ਼ਿਕਰ ਕੀਤਾ ਜਿਸਨੇ ਆਪ੍ਰੇਸ਼ਨ ਦੌਰਾਨ ਰੁਦਰਪੁਰ ਤੋਂ ਰਾਜਸਥਾਨ ਤੱਕ ਸਾਰੇ ਰਸਤੇ ਛਾਣ ਸੁਟੇ।

ਡੀਜੀਪੀ ਨੇ ਕਿਹਾ ਕਿ ਉੱਤਰਾਖੰਡ ਦੇ ਰੁਦਰਪੁਰ ਤੋਂ ਆਪ੍ਰੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਡੀਜੀਪੀ ਉਤਰਾਖੰਡ ਨੂੰ ਨਿੱਜੀ ਤੌਰ ‘ਤੇ ਭਰੋਸੇ ਵਿੱਚ ਲਿਆ ਸੀ। ਬਾਅਦ ਵਿਚ, ਯੂਪੀ ਪੁਲਿਸ ਅਤੇ ਰਾਜਸਥਾਨ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ।

ਇਹ ਸਾਰੀਆਂ ਟੀਮਾਂ ਨੇ ਪਹਿਲਾਂ ਉੱਤਰਾਖੰਡ ਦੇ ਰੁਦਰਪੁਰ ਤੋ ਅਪਰਾਧੀਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਜੋ ਇੱਕ ਆਈ 20 ਕਾਰ ਨੰਬਰ. ਯੂਕੇ 04 ਟੀ 9229 ਰਾਹੀਂ ਵੱਖ-ਵੱਖ ਰਾਸ਼ਟਰੀ ਰਾਜਮਾਰਗਾਂ, ਟੋਲ ਪਲਾਜ਼ਾ, ਛੋਟੇ ਪਿੰਡ ਦੀਆਂ ਸੜਕਾਂ ਆਦਿ ਵਿਚੋਂ ਲੰਘਦੇ ਜਾ ਰਹੇ ਸਨ। ਦੋਸ਼ੀ ਉਤਰਾਖੰਡ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਵੱਖ-ਵੱਖ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਅੰਦਰੂਨੀ ਸੜਕਾਂ ਵਿਚੋਂ ਲੰਘਦੇ ਰਹੇ ਨਿਰੰਤਰ ਚਲਦੇ ਰਹੇ।

ਜ਼ਿਕਰਯੋਗ ਹੈ ਕਿ 01.03.2020 ਦੀ ਸਵੇਰ ਨੂੰ ਰਾਜਸਥਾਨ ਵਿਚ ਹਾਈਵੇ ਅਥਾਰਟੀ ਅਤੇ ਸੀਸੀਟੀਵੀ ਫੁਟੇਜ ਰਾਹੀਂ ਤਾਲਮੇਲ ਕਰਨ ਉਪਰੰਤ ਦੋਸ਼ੀਆਂ ਦੀ ਹਰਕਤ ਦੁਬਾਰਾ ਨਿਗਰਾਨੀ ਹੇਠ ਆਈ। ਪੰਜਾਬ ਪੁਲਿਸ ਦੀਆਂ ਚੇਜ ਟੀਮਾਂ ਅਤੇ ਰਾਜਸਥਾਨ ਪੁਲਿਸ ਦੀਆਂ ਐਸ.ਓ.ਜੀ ਟੀਮਾਂ ਨੂੰ ਹਾਈ ਅਲਰਟ ਤੇ ਕਰ ਦਿੱਤਾ ਗਿਆ। ਅਖ਼ੀਰ 1500 ਕਿਲੋਮੀਟਰ ਤੱਕ ਲੰਬਾ ਰਸਤਾ ਪਿੱਛਾ ਕਰਨ ਤੋਂ ਬਾਅਦ ਤਿੰਨਾਂ ਨੂੰ ਰਾਜਸਥਾਨ ਪੁਲਿਸ ਦੀ ਮਦਦ ਨਾਲ, ਜ਼ਿਲਾ ਪਾਲੀ ਦੇ ਸੋਜਤ ਤੋਂ ਫੜ ਲਿਆ ਗਿਆ।

ਮੁਲਜ਼ਮਾਂ ਦੀ ਹਰਕਤ ਉਸ ਸਮੇਂ ਸਫਲਤਾ ਮਿਲੀ ਜਦੋਂ ਰਣਬੀਰ ਸਿੰਘ ਉਰਫ ਲੱਕੀ ਵਾਸੀ ਪਿੰਡ ਤੀਡਾ, ਥਾਣਾ ਮੁੱਲਾਂਪੁਰ, ਐਸ.ਏ.ਐਸ.ਨਗਰ ਜੋ ਫਰਵਰੀ ਨੂੰ ਪੀ.ਜੀ.ਆਈ.ਐਮ.ਆਈ.ਆਰ, ਚੰਡੀਗੜ੍ਹ ਵਿੱਚ ਦਾਖਲ ਹੋਇਆ ਸੀ।

ਉਸਨੇ 23 ਫਰਵਰੀ 2020 ਨੂੰ ਅਚਾਨਕ ਆਪਣੇ ਆਪ ਨੂੰ ਦੇਸੀ ਹਥਿਆਰ ਨਾਲ ਗੋਲੀ ਮਾਰ ਲਈ ਸੀ ਅਤੇ ਇਸ ਤੋਂ ਬਾਅਦ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਉਸਨੂੰ ਇਹ ਹਥਿਆਰ ਹਰਮਨ ਭੁੱਲਰ ਅਤੇ ਸੈਕਟਰ-40 ਚੰਡੀਗੜ੍ਹ ਵਿੱਚ ਰਹਿੰਦੇ ਉਸਦੇ ਸਾਥੀ ਦੁਆਰਾ ਹੈਰੀ ਬਾਜਵਾ ਰਾਹੀਂ ਮੁਹੱਈਆ ਕਰਵਾਏ ਗਏ ਸਨ। ਹੈਰੀ ਬਾਜਵਾ ਪਿਛਲੇ ਦੋ ਮਹੀਨਿਆਂ ਤੋਂ ਸੈਕਟਰ 40, ਚੰਡੀਗੜ੍ਹ ਵਿਚ ਸੁਰੱਖਿਅਤ ਰਹਿ ਰਿਹਾ ਸੀ। ਹੈਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਨ੍ਹਾਂ ਤਿੰਨ ਅਪਰਾਧੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਸੋਮਵਾਰ ਸਵੇਰੇ ਉੱਤਰਾਖੰਡ ਤੋਂ ਉਨ੍ਹਾਂ ਦੇ ਦੋ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਅਵਤਾਰ ਸਿੰਘ ਵਾਸੀ ਤਾਰਾਪੁਰ, ਜ਼ਿਲ੍ਹਾ ਮੇਰਠ( ਯੂ.ਪੀ) ਅਤੇ ਗੁਰਵਿੰਦਰ ਸਿੰਘ ਉਰਫ ਖਾਲਸਾ ਪੁੱਤਰ ਲਖਵਿੰਦਰ ਸਿੰਘ ਵਾਸੀ ਬਾਜ਼ਪੁਰ ਉਤਰਾਖੰਡ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ। ਇਹ ਦੋਵੇਂ ਵੱਖ-ਵੱਖ ਜੁਰਮਾਂ ਜਿਵੇਂ ਕਤਲ, ਕਤਲ ਦੀ ਕੋਸ਼ਿਸ਼, ਅਸਲਾ ਐਕਟ, ਆਦਿ ਵਿੱਚ ਸ਼ਾਮਲ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION