35.1 C
Delhi
Thursday, March 28, 2024
spot_img
spot_img

ਬਾਦਲ ਸਿੱਖਾਂ ਵਿਚ ਆਪਣੀ ਗੁੰਮ ਹੋਈ ਸਾਖ਼ ਨੂੰ ਮੁੜ ਬਹਾਲ ਕਰਨ ਲਈ ਘੱਟ ਗਿਣਤੀਆਂ ਨਾਲ ਵਧੀਕੀਆਂਦਾ ਮੁੱਦਾ ਉਠਾ ਰਹੇ: ਖ਼ਹਿਰਾ

ਚੰਡੀਗੜ੍ਹ, 15 ਫ਼ਰਵਰੀ, 2020 –

ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਘੱਟ ਗਿਣਤੀਆਂ ਪ੍ਰਤੀ ਦੋਹਰੇ ਮਾਪਦੰਡ ਅਪਨਾਉਣ ਵਾਲੇ ਵੱਡੇ ਬਾਦਲ ਉੱਪਰ ਹਮਲਾ ਕੀਤਾ। ਖਹਿਰਾ ਨੇ ਕਿਹਾ ਕਿ ਘੱਟ ਗਿਣਤੀਆਂ ਨਾਲ ਹੋ ਰਹੀਆਂ ਵਧੀਕੀਆਂ ਦਾ ਮੁੱਦਾ ਉਠਾਕੇ ਬਾਦਲ ਆਪਣੇ ਦੱਸ ਸਾਲਾਂ ਦੇ ਕੁਸਾਸ਼ਨ ਦੋਰਾਨ ਸਿੱਖ ਵਿਰੋਧੀ ਕਾਰਿਆਂ ਕਾਰਨ ਸਿੱਖ ਕੋਮ ਵਿੱਚ ਆਪਣੇ ਗੁਆਚੇ ਹੋਏ ਅਕਸ ਨੂੰ ਮੁੜ ਬਹਾਲ ਕਰਨਾ ਚਾਹੁੰਦੇ ਹਨ ਅਤੇ ਨਾਲ ਹੀ ਭਾਜਪਾ ਉੱਪਰ ਅਕਾਲੀ ਦਲ ਨਾਲੋਂ ਗਠਜੋੜ ਨਾ ਤੋੜਣ ਦਾ ਦਬਾਅ ਬਣਾਉਣਾ ਚਾਹੁੰਦੇ ਹਨ।

ਖਹਿਰਾ ਨੇ ਕਿਹਾ ਕਿ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਇਕਦਮ ਘੱਟ ਗਿਣਤੀਆਂ ਦੀ ਸੁਰੱਖਿਆ ਪ੍ਰਤੀ ਜਾਗਰੂਕ ਕਿਵੇਂ ਹੋ ਗਏ ਜਦ ਕਿ ਉਹਨਾਂ ਦੀ ਪਾਰਟੀ ਹਾਲ ਹੀ ਵਿੱਚ ਜੰਮੂ ਕਸ਼ਮੀਰ ਵਿੱਚੋਂ ਆਰਟੀਕਲ 370 ਨੂੰ ਰੱਦ ਕੀਤੇ ਜਾਣ ਦੇ ਹੱਕ ਵਿੱਚ ਭੁਗਤੀ ਸੀ? ਉਹਨਾਂ ਕਿਹਾ ਕਿ ਅਕਾਲੀ ਦਲ ਨੇ ਨਾ ਸਿਰਫ ਆਰਟੀਕਲ 370 ਖਤਮ ਕੀਤੇ ਜਾਣ ਲਈ ਵੋਟ ਪਾਈ ਬਲਕਿ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡੇ ਜਾਣ ਦੀ ਵੀ ਹਮਾਇਤ ਕੀਤੀ ਸੀ ਜੋ ਕਿ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਅਤੇ ਫੈਡਰਲ ਭਾਰਤ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਬੁਨਿਆਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਕਦਮ ਹੈ।

ਖਹਿਰਾ ਨੇ ਸ਼੍ਰੀ ਬਾਦਲ ਨੂੰ ਪੁੱਛਿਆ ਕਿ ਆਰ.ਐਸ.ਐਸ ਅਤੇ ਭਾਜਪਾ ਆਗੂਆਂ ਵੱਲੋਂ ਮੁੜ ਮੁੜ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਏ ਜਾਣ ਦੇ ਕੀਤੇ ਗਏ ਦਾਅਵਿਆਂ ਉੱਪਰ ਕਿਉਂ ਮੋਨ ਧਾਰੀ ਰੱਖਿਆ? ਖਹਿਰਾ ਨੇ ਟਿੱਪਣੀ ਕੀਤੀ ਕਿ ਤਾਨਾਸ਼ਾਹੀ ਪੀ.ਐਸ.ਏ ਅਧੀਨ ਜੰਮੂ ਕਸ਼ਮੀਰ ਵਿੱਚ ਉਮਰ ਅਬਦੁੱਲਾ, ਮਹਿਬੂਬਾ ਮੁਫਤੀ ਅਤੇ ਹੋਰਨਾਂ ਜੰਮੂ ਕਸ਼ਮੀਰ ਦੇ ਨੇਤਾਵਾਂ ਨੂੰ ਨਜਰਬੰਦ ਕੀਤੇ ਜਾਣ ਉੱਪਰ ਬਾਦਲ ਚੁੱਪ ਕਿਉਂ ਰਹੇ?

ਖਹਿਰਾ ਨੇ ਬਾਦਲ ਨੂੰ ਯਾਦ ਦਿਵਾਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਅਤੇ ਉਪਰੰਤ ਬਹਿਬਲ ਕਲਾਂ ਪੁਲਿਸ ਫਾਇਰਿੰਗ ਵਿੱਚ ਦੋ ਸਿੱਖਾਂ ਦੇ ਮਾਰੇ ਜਾਣ ਵਾਲੇ ਉਹਨਾਂ ਦੇ ਸਿੱਖ ਵਿਰੋਧੀ ਕਾਰਿਆਂ ਨੂੰ ਸਿੱਖ ਕੋਮ ਹਾਲੇ ਭੁੱਲੀ ਨਹੀਂ ਹੈ।ਆਪਣੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੋਰਾਨ ਦਿਨ ਦਿਹਾੜੇ ਬਹਿਬਲ ਕਲਾਂ ਵਿਖੇ ਦੋ ਸਿੱਖ ਨੋਜਵਾਨਾਂ ਨੂੰ ਮਾਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੁੰ ਬਚਾਉਣ ਵਾਲੇ ਬਾਦਲ ਉੱਪਰ ਖਹਿਰਾ ਖੂਬ ਵਰੇ।

ਖਹਿਰਾ ਨੇ ਮੰਗ ਕੀਤੀ ਕਿ ਬਾਦਲ ਸਪੱਸ਼ਟ ਕਰਨ ਕਿ ਸਿੱਖ ਨੋਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਸੁਮੇਧ ਸਿੰਘ ਸੈਣੀ ਨੂੰ ਉਹਨਾਂ ਦੀ ਅਖੋਤੀ ਪੰਥਕ ਸਰਕਾਰ ਨੇ ਡੀ.ਜੀ.ਪੀ ਕਿਉਂ ਨਿਯੁਕਤ ਕੀਤਾ? ਬਾਦਲ ਨੇ ਸਾਬਕਾ ਡੀ.ਜੀ.ਪੀ ਇਜਹਾਰ ਆਲਮ ਵਰਗੇ ਵਿਅਕਤੀ ਨੂੰ ਅਕਾਲੀ ਟਿਕਟ ਕਿਉਂ ਦਿੱਤੀ ਜੋ ਕਿ ਸਿੱਖ ਨੋਜਵਾਨਾਂ ਵਿੱਚ ਕੈਟ ਪੈਦਾ ਕਰਨ ਲਈ ਆਲਮ ਸੈਨਾ ਬਣਾਉਣ ਵਾਸਤੇ ਬਦਨਾਮ ਹੈ?

ਖਹਿਰਾ ਨੇ ਸੀਨੀਅਰ ਬਾਦਲ ਉੱਪਰ ਦੋਸ਼ ਲਗਾਇਆ ਕਿ 2012 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਸੈਸ਼ਨ ਕੋਰਟ ਵਿੱਚ ਡੇਰਾ ਸੱਚਾ ਸੋਦਾ ਮੁੱਖੀ ਰਾਮ ਰਹੀਮ ਖਿਲਾਫ ਬੇਅਦਬੀ ਦਾ ਮਾਮਲਾ ਕਿਉਂ ਖਤਮ ਕੀਤਾ ਗਿਆ? ਖਹਿਰਾ ਨੇ ਬਾਦਲ ਨੂੰ ਚੁਣੋਤੀ ਦਿੱਤੀ ਕਿ ਉਹ ਸਪੱਸ਼ਟ ਕਰਨ ਕਿ 2015 ਵਿੱਚ ਡੇਰਾ ਮੁੱਖੀ ਨੂੰ ਮੁਆਫੀ ਦੇਣ ਲਈ ਜਥੇਦਾਰ ਅਕਾਲ ਤਖਤ ਸਾਹਿਬ ਉੱਪਰ ਦਬਾਅ ਕਿਉਂ ਬਣਾਇਆ ਗਿਆ?

ਖਹਿਰਾ ਨੇ ਕਿਹਾ ਕਿ ਬਾਦਲ ਅਤੇ ਉਹਨਾਂ ਦੀ ਜੁੰਡਲੀ ਸ਼ਰਾਰਤੀ ਢੰਗ ਨਾਲ ਘੱਟ ਗਿਣਤੀਆਂ ਦੇ ਮੁੱਦੇ ਉਠਾ ਕੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਤਾਂ ਕਿ ਸਿੱਖਾਂ ਵਿੱਚ ਡਿਗ ਰਹੀ ਆਪਣੀ ਸਾਖ ਨੂੰ ਬਚਾ ਸਕਣ ਜੋ ਕਿ 2017 ਪੰਜਾਬ ਚੋਣਾਂ ਵਿੱਚ ਸਪੱਸ਼ਟ ਹੋ ਗਿਆ ਸੀ ਅਤੇ ਹੁਣ ਫਿਰ ਦਿੱਲੀ ਦੇ ਨਤੀਜਿਆਂ ਨੇ ਸਾਫ ਕਰ ਦਿੱਤਾ ਕਿ ਸਿੱਖਾਂ ਨੇ ਅਕਾਲੀ ਲੀਡਰਸ਼ਿਪ ਨੂੰ ਬੁਰੀ ਤਰਾਂ ਨਾਲ ਨਕਾਰ ਦਿੱਤਾ ਹੈ।

ਖਹਿਰਾ ਨੇ ਕਿਹਾ ਕਿ ਹੁਣ ਜਦ ਭਾਜਪਾ ਨੂੰ ਅਹਿਸਾਸ ਹੋ ਗਿਆ ਹੈ ਕਿ ਸਿੱਖ ਵਿਰੋਧੀ ਗਤੀਵਿਧੀਆਂ ਕਾਰਨ ਬਾਦਲ ਪਰਿਵਾਰ ਗਠਜੋੜ ਭਾਈਵਾਲ ਵਜੋਂ ਵਿਅਰਥ ਬੋਝ ਤੋਂ ਇਲਾਵਾ ਕੁਝ ਨਹੀਂ ਹੈ ਤਾਂ ਉਹ ਭਾਰਤ ਵਿੱਚ ਘੱਟ ਗਿਣਤੀਆਂ ਦੀ ਮਹੱਤਤਾ ਦੇ ਮੁੱਦੇ ਨੂੰ ਉਠਾ ਕੇ ਆਪਣਾ ਗਠਜੋੜ ਕਾਇਮ ਰੱਖਣ ਲਈ ਭਾਜਪਾ ਉੱਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION