30.6 C
Delhi
Tuesday, April 16, 2024
spot_img
spot_img

ਬਾਦਲ ਦੇ ਸੁਰੱਖ਼ਿਆ ਕਰਮੀ ਦੀ ਲਾਸ਼ ਅਤੇ ਸਕਾਰਪੀਓ ਨਹਿਰ ਵਿਚੋਂ ਮਿਲਣ ਨਾਲ ਸਨਸਨੀ

ਯੈੱਸ ਪੰਜਾਬ

ਚੰਡੀਗੜ੍ਹ, 9 ਜਨਵਰੀ 2020:

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖ਼ਿਆ ਵਿਚ ਤਾਇਨਾਤ ਹਰਜੋਤ ਸਿੰਘ ਦੀ ਲਾਸ਼ ਅਤੇ ਸਕਰਾਪੀਓ ਗੱਡੀ ਨਹਿਰ ਵਿਚੋਂ ਮਿਲੀ ਹੈ।

ਹਰਜੋਤ ਸਿੰਘ ਦੀ ਲਾਸ਼ ਅਤੇ ਉਸਦੀ ਸਕਾਰਪੀਓ ਗੱੜੀ ਅੱਜ ਇਕ ਸਮਾਜ ਸੇਵੀ ਸੰਸਥਾ ਵੱਲੋਂ ਪਿੰਡ ਜੋਗਾਨੰਦ ਨੇੜਿਉਂ ਬਠਿੰਡਾ ਨਹਿਰ ਵਿਚੋਂ ਕੱਢੀ ਗਈ।

ਸਮਝਿਆ ਜਾ ਰਿਹਾ ਹੈ ਕਿ ਹਰਜੋਤ ਸਿੰਘ ਆਪਣੀ ਸਕਾਰਪੀਓ ਵਿਚ ਸਵਾਰ ਹੋ ਕੇ ਜਾਂਦਾ ਹੋਇਆ ਹਾਦਸੇ ਦਾ ਸ਼ਿਕਾਰ ਹੋ ਗਿਆ ਹੋਵੇਗਾ ਅਤੇ ਜਿਸ ਕਾਰਨ ਸਕਾਰਪੀਓ ਗੱਡੀ ਨਹਿਰ ਵਿਚ ਜਾ ਡਿੱਗੀ ਹੋਵੇਗੀ ਪਰ ਇਸ ਸੰਬੰਧੀ ਹੋਰ ਪਹਿਲੂਆਂ ’ਤੇ ਵੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਦੇ ਮੌਕੇ ’ਤੇ ਪੁੱਜਣ ਉਪਰੰਤ ਜਾਂਚ ਆਰੰਭੀ ਗਈ ਹੈ ਜਦਕਿ ਹਰਜੋਤ ਸਿੰਘ ਦੀ ਲਾਸ਼ ਸਿਵਲ ਹਸਪਤਾਲ ਬਠਿੰਡਾ ਵਿਖ਼ੇ ਪੋਸਟਮਾਰਟਮ ਲਈ ਲਿਆਂਦੀ ਗਈ ਹੈ।

ਅਜੇ ਤਾਂਈਂ ਇਸ ਸੰਬੰਧੀ ਪੁਲਿਸ ਵੱਲੋਂ ਕੋਈ ਅਧਿਕਾਰਤ ਬਿਆਨ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION