22.1 C
Delhi
Wednesday, April 24, 2024
spot_img
spot_img

ਬਾਦਲ ਜਵਾਬ ਦੇਣ ਕਿ ਬਲਾਤਕਾਰੀ ਸਾਧ ਨੂੰ ਗੁਰੂ ਸਾਹਿਬ ਦਾ ਸਵਾਂਗ ਰਚਣ ਦੇ ਕੇਸ ’ਚੋਂ ਬਰੀ ਕਿਉਂ ਕਰਾਇਆ: ਸਿੱਖ ਸੰਸਥਾਵਾਂ

ਜਲੰਧਰ, 2 ਜੂਨ, 2019:
ਹੁਣ ਜਦ ਕਿ ਬਰਗਾੜੀ ਅਤੇ ਬਹਿਬਲ ਕਲਾਂ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਸਰਕਾਰ ਵੱਲੋਂ ਬਣਾਈ ਸਿੱਟ ਨੇ ਵੀ ਫ਼ਰੀਦਕੋਟ ਅਦਾਲਤ ਵਿੱਚ ਪਿਛਲੇ ਦਿਨੀਂ ਦਿੱਤੇ ਚਲਾਨ ਵਿੱਚ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ ਕਿ ਸੁਖਬੀਰ ਬਾਦਲ ਨੇ ਰਾਜਨੀਤਕ ਫਾਇਦੇ ਲਈ ਮਈ 2007 ਵਾਲੇ ਕੇਸ ਵਿੱਚੋਂ ਸੌਦਾ ਸਾਧ ਨੂੰ ਆਪਣੀ ਰਾਜਨੀਤਕ ਤਾਕਤ ਦੀ ਵਰਤੋਂ ਕਰਕੇ ਬਰੀ ਕਰਵਾਇਆ ਸੀ|

ਤਾਂ ਅਸੀਂ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਵਲੌ ਪੰਥ ਦੀ ਕਚਹਿਰੀ ਵਿੱਚ ਇਕ ਵਾਰ ਫਿਰ ਇਸ ਬਲਾਤਕਾਰੀ ਤੇ ਕਾਤਲ ਸਾਧ ਦੇ ਖਿਲਾਫ ਮੲੀ 2007 ਵਿਚ ਪੰਜਾਬ ਪੁਲਿਸ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਕਲ ਕਰਨ ਦੇ ਮਾਮਲੇ ਵਿੱਚ ਦਰਜ ਕੀਤੇ 295 A ਅਤੇ 153 A ਦੇ ਕੇਸ ਵਿੱਚ ਪਿਛਲੀ ਅਕਾਲੀ ਸਰਕਾਰ ਵਲੋਂ ਬਲਾਤਕਾਰੀ ਸਾਧ ਨੂੰ ਨੰਗੇ ਚਿੱਟੇ ਰੂਪ ‘ਚ ਬਚਾਉਣ ਦੇ ਮੁੱਦੇ ਨੂੰ ਪੇਸ਼ ਕਰਨਾ ਚਾਹੁੰਦੇ ਹਾਂ |

ਅਲਾਇੰਸ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਅਤੇ ਪਰਮਪਾਲ ਸਿੰਘ ਸਭਰਾਅ ਨੇ ਕਿਹਾ ਕਿ ਸਾਧਵੀਆਂ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪਰਿਵਾਰਾਂ ਨੇ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਸਿਰੜ ਤੇ ਦਲੇਰੀ ਨਾਲ ਲੜ ਕੇ ਸੌਦੇ ਸਾਧ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਪਰ ਮਈ 2007 ਵਾਲੇ ਕੇਸ ਵਿਚ ਸਿੱਖ ਕੌਮ ਦੇ ਅਥਾਹ ਰੋਸ, ਜੋਸ਼ ਤੇ ਸ਼੍ਰੋਮਣੀ ਕਮਟੀ ਦੇ ਵੱਡੇ ਸਾਧਨਾਂ ਦੇ ਬਾਵਜੂਦ ਉਸ ਕੇਸ ਵਿਚ ਸਾਧ ਨੂੰ ਸਜ਼ਾ ਨਹੀਂ ਕਿਓੰਕਿ ਬਾਦਲਾਂ ਨੇ ਸੌਦੇ ਸਾਧ ਨੂੰ ਮੱਖਣ ਚੋਂ ਵਾਲ ਵਾਂਗੂ ਬਚਾ ਲਿਆ ਸੀ |

ਬਾਦਲ ਸਰਕਾਰ ਨੇ ਬੜੀ ਬੇਸ਼ਰਮੀ ਨਾਲ ਖੁੱਲ੍ਹ ਕੇ ਸੌਦੇ ਸਾਧ ਦੀ ਮਦਦ ਕੀਤੀ ਤੇ ਬਾਦਲਾਂ ਦੇ ਕਬਜ਼ੇ ਵਾਲੀ ਸ਼੍ਰੋਮਣੀ ਕੇਮਟੀ ਤੇ ਜਥੇਦਾਰ ਬਿਲਕੁਲ ਚੁੱਪ ਰਹੇ |

ਸਾਰੇ ਪੰਥ ਤੇ ਪੰਜਾਬ ਦੇ ਲੋਕਾਂ ਨੂੰ ਭਲੀ ਭਾਂਤ ਪਤਾ ਹੈ ਕਿ ਸੌਦਾ ਸਾਧ ਨੇ ਮੲੀ 2007 ਵਿੱਚ ਦਸਵੇਂ ਪਾਤਸ਼ਾਹ ਦੀ ਨਕਲ ਕੀਤੀ ਸੀ ਤੇ ਸਾਰੇ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਸਨ | ਉਸ ਤੋਂ ਬਾਅਦ ਅਕਾਲ ਤਖ਼ਤ ਵੱਲੋਂ ਹੁਕਮਨਾਮਾ ਜਾਰੀ ਕਰਕੇ ਸਮੂਹ ਸਿੱਖ ਜਗਤ ਨੂੰ ਇਹ ਨਿਰਦੇਸ਼ ਦਿੱਤਾ ਗਿਆ ਸੀ ਕਿ ਸੌਦਾ ਸਾਧ ਨਾਲ ਕੋਈ ਸਾਂਝ ਨਹੀਂ ਰੱਖਣੀ |

ਇਸੇ ਕੇਸ ਵਿਚ ਸੌਦੇ ਸਾਧ ਨੇ ਵੀ ਕੋਰਟ ਚ ਇਕ ਪਟੀਸ਼ਨ ਪਾਈ ਸੀ ਤੇ ਜਿਸ ਦੇ ਜੁਆਬ ਵਿਚ ਉਸ ਵੇਲੇ ਬਠਿੰਡੇ ਦੇ ਐੱਸ ਐੱਸ ਪੀ ਨੌਨਿਹਾਲ ਸਿੰਘ ਨੇ ਹੀ ਕੋਰਟ ‘ਚ ਇੱਕ ਹਲਫਨਾਮਾ ਦਾਖਲ ਕੀਤਾ ਸੀ ਕਿ ਸਾਧ ਦੇ ਖਿਲਾਫ ਕੇਸ ਜਾਂਚ ਪੜਤਾਲ ਤੋਂ ਬਾਅਦ ਹੀ ਦਰਜ ਕੀਤਾ ਗਿਆ ਸੀ |

ਪਰ ਇਸ ਕੇਸ ਵਿਚ ਪੌਣੇ ਪੰਜ ਸਾਲ ਪੁਲਿਸ ਨੇ ਚਲਾਣ ਹੀ ਪੇਸ਼ ਨਹੀਂ ਕੀਤਾ ਤੇ ਫਰਵਰੀ 2012 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਬਠਿਡੇ ਦੀ ਅਦਾਲਤ ਚ ਕੈੰਸਲੇਸ਼ਨ ਰਿਪੋਰਟ ਪੇਸ਼ ਕਰ ਦਿੱਤੀ ਸੀ|

ਬਾਦਲਾਂ ਦੀ ਸਰਕਾਰ ਦੀ ਨਕਲੀ ਸਾਧ ਨਾਲ ਗੰਢ ਤੁਪ ਇਨੀ ਜ਼ਿਆਦਾ ਸੀ ਕਿ ਉਸ ਸਮੇਂ ਬਠਿੰਡਾ ਪੁਲਿਸ ਨੇ ਅਦਾਲਤ ਵਿਚ ਸ਼ਿਕਾਇਤ ਕਰਤਾ ਵਲੋਂ ਦਸਤਖਤ ਕੀਤਾ ਇਕ ਐਫੀਡੈਵਿਟ ਵੀ ਪੇਸ਼ ਕੀਤਾ ਕਿ ਉਹ ਸਲਾਬਤਪੁਰੇ ਵਾਲੇ ਇੱਕਠ ਚ ਹਾਜ਼ਰ ਨਹੀਂ ਸੀ |

ਪੁਲਿਸ ਦਾ ਝੂਠ ਉਦੋਂ ਸਾਫ ਨਗਨ ਹੋ ਗਿਆ ਸੀ ਜਦੋਂ ਸ਼ਿਕਾਕਰਤਾ ਰਜਿੰਦਰ ਸਿੰਘ ਸਿੱਧੂ ਨੇ ਬਾਅਦ ਵਿਚ ਅਦਾਲਤ ਵਿਚ ਪੇਸ਼ ਹੋ ਕੇ ਦੱਸਿਆ ਕਿ ਐਫੀਡੈਵਿਟ ਤੇ ਉਸਦੇ ਦਸਤਖਤ ਹੀ ਨਹੀਂ ਸੀ | ਜ਼ਿਕਰਯੋਗ ਹੈ ਕੇ 2007 ਵਿਚ ਆਪਣੀ ਜਾਂਚ ਰਿਪੋਰਟ ਵਿਚ ਉਸ ਵੇਲੇ ਦੇ ਪਟਿਆਲੇ ਦੇ ਆਈ ਜੀ ਪੁਲਿਸ ਨੇ ਸਲਾਬਤਪੁਰੇ ਵਾਲੇ ਇਕੱਠ ਤੇ ਸਾਰੇ ਘਟਨਾ ਚੱਕਰ ਦਾ ਜ਼ਿਕਰ ਕੀਤਾ ਸੀ |

ਅਦਾਲਤ ਨੇ ਕੈੰਸਲੇਸ਼ਨ ਰਿਪੋਰਟ ਖਾਰਜ ਕਰ ਦਿੱਤੀ ਪਰ ਫਿਰ ਵੀ ਨਕਲੀ ਕਾਲੀਆਂ ਨੇ ਆਪਣੇ ‘ਪਿਤਾ ਜੀ’ ਨੂੰ ਬਚਾਉਣ ਲਈ ਚਲਾਣ ਪੇਸ਼ ਨਹੀਂ ਕੀਤਾ ਜੁਲਾਈ 2014 ਚ ਕਾਲੀਂਆਂ ਦੇ ‘ਪਿਤਾ ਜੀ’ ਨੇ ਬਠਿੰਡੇ ਦੀ ਸੈਸ਼ਨ ਕੋਰਟ ਚ ਇਕ ਹੋਰ ਅਰਜ਼ੀ ਪਾ ਕੇ ਮੰਗ ਕੀਤੀ ਕਿ ਪੰਜਾਬ ਪੁਲਿਸ ਮਿੱਥੇ ਹੋਏ ਤਿੰਨ ਸਾਲਾਂ ਵਿਚ ਉਸ ਖਿਲਾਫ ਚਲਾਣ ਪੇਸ਼ ਨਹੀਂ ਕਰ ਸਕੀ ਤੇ ਉਸ ਨੂੰ ਬਰੀ ਕੀਤਾ ਜਾਵੇ|

ਅਖੀਰ ਬਠਿੰਡੇ ਦੀ ਸੈਸ਼ਨ ਕੋਰਟ ਨੇ ਅਖੌਤੀ ਸਾਧ ਨੂੰ ਡਿਸਚਾਰਜ ਕਰ ਦਿੱਤਾ | ਬਾਦਲਾਂ ਦੀ ਸਰਕਾਰ ਨੇ ਬਲਾਤਕਾਰੀ ਤੇ ਕਾਤਲ ਨੂੰ ਦਸਵੇਂ ਪਾਤਸ਼ਾਹ ਤੇ ਸਮੁਚੇ ਸਿੱਖ ਜਗਤ ਦੀ ਤੌਹੀਨ ਕਰਨ ਵਾਲੇ ਕੇਸ਼ ਵਿਚ ਬਾਇੱਜਤ ਬਰੀ ਕਰ ਦਿੱਤਾ |

ਬਾਦਲਾਂ ਨੇ ਤਾਂ ਜੋ ਕੀਤਾ ਸੋ ਕੀਤਾ, ਸਿੱਖ ਹਿਤਾਂ ਦੇ ਸਰਵੇ ਸਰਵ ਅਖਵਾਉਂਣ ਵਾਲੀ ਸ਼੍ਰੋਮਣੀ ਕਮੇਟੀ ਵੀ ਇਸ ਮਾਮਲੇ ਚ ਚੁੱਪ ਰਹੀ ਤੇ ਅੱਜ ਤੱਕ ਵੀ ਚੁੱਪ ਹੀ ਹੈ ਜਿਸ ਦਾ ਸਬੂਤ ਹੈ ਕਿ ਕੱਲ੍ਹ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਲ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਉਸ ਨੂੰ ਇਸ ਕੇਸ ਬਾਰੇ ਹਾਲੇ ਤੱਕ ਵੀ ਕੋਈ ਜਾਣਕਾਰੀ ਨਹੀਂ ਹੈ ।

ਤੇ ਇਹੀ ਝੂਠ ਸੁਖਬੀਰ ਬਾਦਲ ਵੀ ਹੁਣ ਤੱਕ ਬੋਲਦਾ ਆ ਰਿਹਾ ਹੈ ਕਿ ਉਸ ਨੂੰ ਇਸ ਕੇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਦਕਿ ਹੁਣ ਤੱਕ ਦੇ ਸਾਹਮਣੇ ਆਏ ਤੱਥਾਂ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਸੁਖਬੀਰ ਬਾਦਲ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਇੱਕ ਸਮਝੌਤੇ ਤਹਿਤ ਸੌਦਾ ਸਾਧ ਨੂੰ ਇਸ ਕੇਸ ਵਿੱਚੋਂ ਬਰੀ ਕਰਵਾ ਕੇ ਪੂਰੀ ਸਿੱਖ ਕੌਮ ਨੂੰ ਨਮੋਸ਼ੀ ਦੇ ਆਲਮ ਵਿੱਚ ਝੋਂਕ ਦਿੱਤਾ ।

ਹੁਣ ਪ੍ਰਕਾਸ਼ ਬਾਦਲ ਇੰਸਾਂ ਤੇ ਸੁਖਬੀਰ ਬਾਦਲ ਇੰਸਾਂ, ਜਿਨ੍ਹਾਂ ਨੇ ਦਰਜਨਾਂ ਸਿੱਖ ਨੌਜਵਾਨਾਂ ਨੂੰ ਸਾਧ ਦੇ ਵਿਰੋਧ ਕਾਰਨ ਝੂਠੇ ਕੇਸਾਂ ਚ ਅੰਦਰ ਕਰ ਦਿਤਾ ਸੀ ਤੇ ਹਮੇਸ਼ਾਂ ਪੁਲਿਸ ਦੀ ਗੋਲੀ ਸਿਖਾਂ ਤੇ ਚਲਵਾਉਂਦੇ ਰਹੇ, ਹੁਣ ਪੰਥ ਤੇ ਇਨਸਾਫ ਪਸੰਦ ਲੋਕਾਂ ਨੂੰ ਦੱਸਣ ਕਿ ਸੌਦੇ ਸਾਧ ਖਿਲਾਫ ਉਨ੍ਹਾਂ ਚਲਾਣ ਪੇਸ਼ ਕਿਓਂ ਨਹੀਂ ਕੀਤਾ ਤੇ ਮੁਕਦਮਾ ਕਿਓਂ ਨਹੀਂ ਚਲਾਇਆ |

ਪੰਜਾਬ ਸਰਕਾਰ ਵੱਲੋਂ ਬਣਾਈ ਸਿੱਟ ਵੱਲੋਂ ਵੀ ਆਪਣੇ ਚਲਾਨ ਵਿੱਚ ਵੀ ਇਨ੍ਹਾਂ ਤੱਥਾਂ ਨੂੰ ਸਾਬਤ ਕਰਨ ਤੋਂ ਬਾਅਦ ਹੁਣ ਅਸੀਂ ਪੰਜਾਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪੋ ਆਪਣੇ ਇਲਾਕੇ ਦੇ ਅਕਾਲੀ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ,ਮੌਜੂਦਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੋਲੋਂ ਮਈ 2007 ਵਾਲੇ ਕੇਸ ਵਿੱਚ ਬਾਦਲਾਂ ਵੱਲੋਂ ਕੌਮ ਨਾਲ ਕੀਤੀ ਗੱਦਾਰੀ ਬਾਰੇ ਜਵਾਬਦੇਹੀ ਮੰਗੋ !

ਸਾਡੀ ਪੰਜਾਬ ਸਰਕਾਰ ਕੋਲੋਂ ਵੀ ਮੰਗ ਹੈ ਕਿ ਇਸ ਮੁੱਦੇ ਤੇ ਸਾਰੀ ਸਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇ ਤੇ ਸਮਾਂ ਬੱਧ ਉੱਚ ਪੱਧਰੀ ਜਾਂਚ ਕਰਵਾ ਕਿ ਜਲਦੀ ਤੋਂ ਜਲਦੀ ਇਹ ਦੱਸਿਆ ਜਾਵੇ ਕਿ ਸਾਧ ਕਿਵੇਂ ਬਰੀ ਕਰਾਇਆ ਗਿਆ ਤੇ ਬਾਦਲਾਂ ਦੀ ਰੋਲ ਨੂੰ ਨੰਗਾ ਕੀਤਾ ਜਾਵੇ |

ਇਹ ਵੀ ਦੱਸਿਆ ਜਾਵੇ ਕੇ ਕਿਹੜੇ ਕਿਹੜੇ ਪੁਲਿਸ ਅਫਸਰ ਨੇ ਕੁਤਾਹੀ ਕੀਤੀ ਤੇ ਬਜਾਇ ਆਪਣੀ ਕਾਨੂੰਨੀ ਡਿਊਟੀ ਕਰਨ ਦੇ ਸਿਆਸੀ ਆਕਾਵਾਂ ਦੇ ਇਸ਼ਾਰੇ ਤੇ ਬਲਾਤਕਾਰੀ ਤੇ ਕਾਤਲ ਸਾਧ ਨੂੰ ਬਰੀ ਕਰਵਾਇਆ | ਇਸ ਦੇ ਨਾਲ ਹੈ ਸਰਕਾਰ ਇਸ ਕੇਸ ਦੀ ਚਾਰਾਜੋਈ ਕਰ ਕੇ ਬਲਾਤਕਾਰੀ ਸਾਧ ਤੇ ਮੁਕਦਮਾ ਚਲਾਵੇ ਤੇ ਸਜ਼ਾ ਦਿਵਾਏ |

ਜ਼ਿਕਰਯੋਗ ਹੈ ਕਿ ਸਾਧ ਨੂੰ ਬਰੀ ਕਰਾਉਣ ਤੋਂ ਕਰੀਬ ਸਵਾ ਸਾਲ ਬਾਅਦ ਬਾਦਲਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਕੋਲੋਂ ਉਸ ਨੂੰ ਮਾਫ਼ੀ ਦੁਆ ਦਿੱਤੀ ਤੇ ਬਾਅਦ ਵਿਚ ਦੋ ਸਿੰਘਾਂ ਨੂੰ ਗੋਲੀਆਂ ਨਾਲ ਸ਼ਹੀਦ ਕਰਵਾ ਦਿੱਤਾ ਤੇ ਬੇਅਦਬੀ ਦਾ ਦੋਸ਼ ਸਿਖਾਂ ਤੇ ਮੜਨ ਦਾ ਬੇਹੱਦ ਘਿਨਾਉਣਾ ਯਤਨ ਕੀਤਾ |

ਬਰਗਾੜੀ ਬੇਅਦਬੀ ਕਰਨ ਦੀ ਹਿਮਾਕਤ ਸੌਦਾ ਸਾਧ ਨੇ ਤਾਂ ਹੀ ਕੀਤੀ ਕਿ ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੀ ਕੀਤੀ ਬੇਅਦਬੀ ਲਈ ਬਾਦਲਾਂ ਨੇ 2007 ਤੋਂ ਲੈ ਕੇ 2014 ਤੱਕ ਉਸਨੂੰ ਲੰਮੇ ਪੈ ਕੇ ਬਚਾਇਆ ,ਜੇ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੇ ਕੇਸ ਵਿੱਚੋਂ ਬਲਾਤਕਾਰੀ ਸਾਧ ਨੂੰ ਸਜ਼ਾ ਕਰਵਾਈ ਹੁੰਦੀ ਤਾਂ 2015 ਵਿੱਚ ਬਰਗਾੜੀ ਬੇਅਦਬੀ ਕਾਂਡ ਹੋਣਾ ਹੀ ਨਹੀਂ ਸੀ !

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION