29 C
Delhi
Saturday, April 20, 2024
spot_img
spot_img

‘ਬਾਦਲ-ਕੈਪਟਨ ਫਰੈਂਡਲੀ ਮੈਚ’ ‘ਤੇ ਕਾਂਗਰਸੀ ਵਿਧਾਇਕਾਂ-ਮੰਤਰੀਆਂ ਨੇ ਵੀ ਲਗਾਈ ਮੋਹਰ-ਭਗਵੰਤ ਮਾਨ

ਚੰਡੀਗੜ੍ਹ, 3 ਅਗਸਤ 2019:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਕਾਂਗਰਸ ਵਿਧਾਇਕ ਦਲ ਦੀ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੈਠਕ ‘ਚ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੇ ਵੀ ‘ਬਾਦਲ-ਕੈਪਟਨ ਫਰੈਂਡਲੀ ਮੈਚ ‘ਤੇ ਇੱਕ ਹੋਰ ਮੋਹਰ ਲਗਾ ਦਿੱਤੀ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ”ਕਾਂਗਰਸੀ ਵਿਧਾਇਕਾਂ ਨੇ ਬਾਦਲਾਂ ‘ਤੇ ਮੁੱਖ ਮੰਤਰੀ ਦੀਆਂ ਮਿਹਰਬਾਨੀਆਂ ਬਾਰੇ ਮੂੰਹ ‘ਤੇ ਖਰੀਆਂ-ਖਰੀਆਂ ਸੁਣਾ ਕੇ ਥੋੜ੍ਹੇ ਬਹੁਤ ਬਚਦੇ ਭਰਮ-ਭੁਲੇਖੇ ਵੀ ਦੂਰ ਕਰ ਦਿੱਤੇ ਹਨ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ‘ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਗਿਆ।”

ਭਗਵੰਤ ਮਾਨ ਨੇ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੀ ਜ਼ਮੀਰ ਨੂੰ ਹਲੂਣਦਿਆਂ ਕਿਹਾ, ”ਸਭ ਸਾਫ਼ ਨਜ਼ਰ ਆ ਰਿਹਾ ਹੈ ਕਿ ਬਾਦਲਾਂ ਦਾ ਟੱਬਰ ਅਤੇ ਸ਼ਾਹੀ ਪਰਿਵਾਰ ਪੰਜਾਬ, ਪੰਥ ਅਤੇ ਪੰਜਾਬੀਆਂ ਦੇ ਹਿੱਤਾਂ ਨੂੰ ਖੂੰਜੇ ਲਗਾ ਕੇ ਆਪਣੀ-ਆਪਣੀ ਪੁਸ਼ਤ ਪਨਾਹੀ ਅਤੇ ਸੱਤਾ ਦੀ ਸਾਂਝ ਪੁਗਾ ਰਹੇ ਹਨ ਤਾਂ ਕਾਂਗਰਸੀ ਵਿਧਾਇਕ ਆਗੂ ਕਿਹੜੇ ਮੂੰਹ ਅਜਿਹੇ ਖ਼ੁਦਗ਼ਰਜ਼ ਦੀ ਅਗਵਾਈ ਕਬੂਲ ਕਰੀ ਬੈਠੇ ਹਨ।”

ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ-ਮੰਤਰੀਆਂ ਨੇ ਸਿਰਫ਼ ਬਾਦਲਾਂ-ਕੈਪਟਨ ਦੀ ਸਾਂਝ ਹੀ ਨੰਗੀ ਨਹੀਂ ਕੀਤੀ, ਸਗੋਂ ਇਹ ਵੀ ਜੱਗ ਜਾਹਿਰ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਰਾਹੀਂ ਕਿੰਝ ਚਲਾ ਰਹੇ ਹਨ। ਹੇਠਾਂ ਤੋਂ ਲੈ ਕੇ ਹਾਈਕਮਾਨ ਤੱਕ ਕਾਂਗਰਸ ਲਈ ਇਸ ਤੋਂ ਵੱਡੀ ਨਮੋਸ਼ੀ ਹੋਰ ਕੀ ਹੋ ਸਕਦੀ ਹੈ?

ਭਗਵੰਤ ਮਾਨ ਨੇ ਕਿਹਾ ਕਿ ਨਿੱਜੀ ਤੌਰ ‘ਤੇ ਕੈਪਟਨ ਅਤੇ ਬਾਦਲਾਂ ਨੂੰ ਆਪਸ ‘ਚ ‘ਯਰਾਨਾ’ ਪੁਗਾਉਣ ‘ਤੇ ਕਿਸੇ ਨੂੰ ਇਤਰਾਜ਼ ਨਹੀਂ ਹੋ ਸਕਦਾ ਪਰੰਤੂ ਇਹ ਨਾ-ਪਾਕ ਸਾਂਝ ਪੰਜਾਬ, ਪੰਥ ਅਤੇ ਪੰਜਾਬੀਆਂ ਨੂੰ ਤਬਾਹ ਕਰਨ ਤੱਕ ਚੱਲੀ ਗਈ ਹੈ ਅਤੇ ਬਰਦਾਸ਼ਤ ਤੋਂ ਬਾਹਰ ਹੈ। ਇਸ ‘ਫਰੈਂਡਲੀ ਮੈਚ’ ਦੀ ਤਬਾਹੀ ਤੋਂ ਬਚਣ ਲਈ ਪੰਜਾਬ, ਪੰਜਾਬੀਅਤ, ਪੰਥ ਅਤੇ ਆਪਣੇ ਬੱਚਿਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਇੱਕਜੁੱਟ ਅਤੇ ਇਕਮੱਤ ਹੋਣਾ ਪਵੇਗਾ ਨਹੀਂ ਤਾਂ ਇਨ੍ਹਾਂ ਤਾਕਤਵਰਾਂ ਦਾ ਇਹ ਨਾਪਾਕ ਗੱਠਜੋੜ ਨਸਲਾਂ ਖਾ ਜਾਵੇਗਾ।

ਭਗਵੰਤ ਮਾਨ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ, ”ਇੱਕ ਪਾਸੇ ਬਾਦਲ ਅਤੇ ਕੈਪਟਨ ਆਪਣੀਆਂ ਅਗਲੀਆਂ ਸੱਤ ਪੀੜੀਆਂ ਲਈ ਅੰਨ੍ਹੀ-ਲੁੱਟ ਖਸੁੱਟ ਕਰ ਰਹੇ ਹਨ, ਦੂਜੇ ਪਾਸੇ ਸਾਡੀਆਂ ਆਮ ਲੋਕਾਂ ਦੀਆਂ ਜਵਾਨ ਔਲਾਦਾਂ ਸਾਡੇ ਹੱਥਾਂ ‘ਚ ਰੇਤ ਵਾਂਗ ਕਿਰਦੀਆਂ ਜਾ ਰਹੀਆਂ ਹਨ, ਕੀ ਅਸੀਂ ‘ਮਾਫ਼ੀਆ ਰਾਜ’ ਵਿਰੁੱਧ ਇੱਕਜੁੱਟ ਹੋ ਕੇ ਆਪਣੀ ਵਰਤਮਾਨ ਪੀੜੀ (ਜਨਰੇਸ਼ਨ) ਨੂੰ ਵੀ ਨਹੀਂ ਬਚਾ ਸਕਦੇ?

ਭਗਵੰਤ ਮਾਨ ਅਨੁਸਾਰ ”ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਉਹੀ ਸਾਰੀਆਂ ਗੱਲਾਂ ਮੂੰਹ ‘ਤੇ ਸੁਣਾਈਆਂ, ਜੋ ਅਸੀਂ (ਆਪ) ਪਿਛਲੇ ਕਈ ਸਾਲਾਂ ਤੋਂ ਲਗਾਤਾਰ ਆਪਣੇ ਭਾਸ਼ਣ, ਰੈਲੀਆਂ, ਵਿਧਾਨ ਸਭਾ ਅਤੇ ਸੰਸਦ ‘ਚ ਬੋਲਦੇ ਆ ਰਹੇ ਹਾਂ।

ਨਸ਼ਿਆਂ ਦਾ ਦੈਂਤ ਏਡਜ਼ ਨਾਲ ਮਿਲ ਕੇ ਹੋਰ ਵਿਕਰਾਲ ਰੂਪ ਧਾਰ ਗਿਆ ਹੈ, ਕਿਉਂਕਿ ‘ਡਰੱਗ ਮਾਫ਼ੀਆ’ ਬੇਖ਼ੌਫ ਚੱਲ ਰਿਹਾ ਹੈ। ਬੇਰੁਜ਼ਗਾਰੀ ਬੇਲਗ਼ਾਮ ਹੋ ਗਈ ਹੈ, ਨਿਰਾਸ਼ ਨੌਜਵਾਨ ਜਾਂ ਵਿਦੇਸ਼ ਭੱਜ ਰਹੇ ਹਨ ਜਾਂ ਡਰੱਗ ਮਾਫ਼ੀਆ ਦੇ ਧੱਕੇ ਚੜ੍ਹ ਰਹੇ ਹਨ।

ਟਰਾਂਸਪੋਰਟ, ਕੇਬਲ, ਲੈਂਡ, ਸੈਂਡ ਅਤੇ ਬਿਜਲੀ ਮਾਫ਼ੀਆ ਨੇ ਅੰਨ੍ਹੀ ਲੁੱਟ ਮਚਾਈ ਹੋਈ ਹੈ। ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀ ਅਜੇ ਤੱਕ ਬਚੇ ਰਹਿਣ ‘ਚ ਕਾਮਯਾਬ ਹਨ। ਜਿਸਦਾ ਇੱਕੋ-ਇੱਕ ਕਾਰਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ, ਪੰਥ ਅਤੇ ਪੰਜਾਬੀਆਂ ਨਾਲ ਧ੍ਰੋਹ ਕਮਾ ਕੇ ਬਾਦਲਾਂ ਨਾਲ ਸਾਂਝ ਪੁਗਾਉਣਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION